ਬਰੈਂਪਟਨ/ਬਾਸੀ ਹਰਚੰਦ
ਪੈਨਾਹਿਲ ਸੀਨੀਅਰਜ਼ ਕਲੱਬ ਨੇ ਆਪਣੇઠਸੀਨੀਅਰਜ਼ ਸਾਥੀਆਂ ਦੇ ਮਨੋਰੰਜਨ ਲਈ ਹਾਈ ਪਾਰਕ ਦਾ ਟੂਰ ਲਵਾਇਆ। ਇਸ ਲਈ ਦੋ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ। ਸਵੇਰੇ 10 ਵਜੇ ਲਾਅਸਨ ਪਾਰਕ ਤੋਂ ਦੋ ਬੱਸਾਂ ਵਿੱਚ ਆਦਮੀ ਅਤੇ ਔਰਤਾਂ ਨੂੰ ਲੈ ਕੇ ਹਾਈ ਪਾਰਕ ਵੱਲ ਰਵਾਨਾ ਹੋਈਆਂ। ਰਸਤ ੇਵਿੱਚ ਵੱਖ ਵੱਖ ਜਗਾਹ ਦੇਖਦੇ ਹੋਏ ਲੱਗ ਪੱਗ ਚਾਲੀ ਕੁ ਮਿੰਟ ਵਿੱਚ ਹਾਈ ਪਾਰਕ ਵਿਚ ਪਹੁੰਚੇ। ਕਲੱਬ ਵੱਲੋਂ 23 ਨੰਬਰ ਏਰੀਆਂ ਪਹਿਲਾਂ ਹੀ ਬੁਕ ਕਰਵਾਇਆ ਗਿਆ ਸੀ। ਉਥੇ ਜਾਕੇ ਆਪਣਾ ਸਮਾਨ ਅਤੇ ਨਾਲ ਲਿਜਾਂਦਾ ਗਿਆ ਭੋਜਨ ਸ਼ੈਡ ਅੰਦਰ ਰੱਖਿਆ।ਕੁੱਝ ਦੇਰ ਅਰਾਮ ਕਰਕੇઠઠਸੱਭ ਨੂੰ ਲਜੀਜ਼ ਭੋਜਨ ਵਰਤਾਇਆ ਗਿਆ। ਫਿਰ ਸੱਭ ਮੈਂਬਰਾਂ ਨੂੰ ਦੱਸਿਆ ਗਿਆ ਕਿ ਪੰਜ ਵਜੇ ਤੱਕ ਸਾਰੇ ਘੁੰਮ ਲਉ। ਸਮੇਂ ਸਿਰ ਇਥੇ ਪਰਤ ਆਉਣਾ। ਸੱਭ ਮੈਂਬਰ ਟੋਲੀਆਂ ਬਣਾ ਕੇ ਵਿਸ਼ਾਲ ਪਾਰਕ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਘੁੰਮਦੇ ਰਹੇ। ਪਾਰਕ ਵਿੱਚ ਚਲਦੀ ਛੋਟੀ ਜਿਹੀ ਟਰੇਨ ਜੋ ਪਾਰਕ ਦੇ ਵਿਚੋ ਵਿੱਚ ਚਲਦੀ ਹੈ, ਅਧੇ ਘੰਟੇ ਵਿੱਚ ਗੇੜਾ ਲੁਆ ਦਿੰਦੀ ਹੈ, ਵਿੱਚ ਸਾਰੇ ਮੈਂਬਰਾਂ ਝੂਟੇ ਲੈ ਕੇ ਅਨੰਦ ਮਾਣਿਆ। ਮੁੜਣ ਵੇਲੇ ਸੱਭ ਮੈਂਬਰਾਂ ਨੈ ਸਨੈਕਸ ਵਰਤਾਏ ਗਏ। ਸ਼ਾਮ ਨੂੰ ਸਾਰਾ ਦਿਨ ਹੱਸੀ ਖੇਡੀ ਕਰਕੇ ਕੋਈ ਸੱਤ ਕੁ ਵਜੇ ਵਾਪਸ ਪਾਰਕ ਵਿੱਚ ਆ ਗੲ।ੇਸਾਰੇ ਮੈਂਬਰਾਂ ਟੂਰ ਲਈ ਪੂਰਾ ਸਹਿਯੋਗ ਦਿਤਾ।ਬਲਦੇਵ ਕ੍ਰਿਸ਼ਨ, ਹੰਸ ਰਾਜ ਸਨਨ, ਨਿਰਮਲ ਸਿੰਘ ਖੰਘੂੜਾ, ਧਰਮ ਵੀਰ ਛਿੱਬਰ, ਬੀਬੀ ਅਵਿਨਾਸ਼, ਪ੍ਰੀਤਮ ਕੌਰ, ਗੁਰਪਾਲ ਸਿੰਘ ਸਰਪੰਚ, ਮਾਸਟਰ ਮਹਿੰਦਰ ਸਿੰਘ, ਅਮਰ ਸਿੰਘ ਢਿਲੋਂ ਆਦਿ ਨੇ ਪ੍ਰਬੰਧ ਵਿੱਚ ਸੇਵਾ ਨਿਭਾਈ ਉਹ ਪ੍ਰਸੰਸਾ ਦੇ ਪਾਤਰ ਬਣੇ। ਪ੍ਰਧਾਨ ਜੰਗੀਰ ਸਿੰਘ ਸੈਂਭੀ ਨੇઠઠਇਸ ਸਾਰੇ ਟੂਰ ਵਿੱਚ ਸਹਿਯੋਗ ਦੇਣ ਲਈ ਅਤੇ ਪ੍ਰਬੰਧ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਬੀਬੀਆਂ ਅਤੇ ਆਦਮੀਆਂ ਦਾ ਧੰਨਵਾਦ ਕੀਤਾ। ਅਗਲੇ ਟੂਰ ਲਈ ਸੁਝਾਅ ਮੰਗੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …