26.6 C
Toronto
Friday, July 31, 2026
spot_img
Homeਕੈਨੇਡਾਸੀਨੀਅਰ ਮੇਲਾ 11 ਜੂਨ ਨੂੰ

ਸੀਨੀਅਰ ਮੇਲਾ 11 ਜੂਨ ਨੂੰ

ਬਰੈਂਪਟਨ/ਸੁਰਜੀਤ ਸਿੰਘ ਫਲੋਰਾ : ਇੰਡੀਅਨ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਸ਼ਨੀਵਾਰ 11 ਜੂਨ, 2022 ਨੂੰ ਸਵੇਰੇ 11:30 ਵਜੇ ਤੋਂ ਸ਼ਾਮ 6 ਵਜੇ ਤੱਕ 75 ਟਿੰਬਰਲੇਨ ਪਾਰਕ ਬਰੈਂਪਟਨ ਵਿਖੇ 14ਵਾਂ ਸਲਾਨਾ ਸੀਨੀਅਰਜ਼ ਫਨ ਫੇਅਰ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਦਾ ਉਦਘਾਟਨ ਆਰਮਰ ਇੰਸ਼ੋਰੈਂਸ ਬ੍ਰੋਕਰਜ਼ ਦੇ ਸੀਈਓઠਸੁਖਦੀਪ ਕੰਗ ਰਿਬਨ ਕੱਟ ਕੇ ਕਰਨਗੇ।
ਇਵੈਂਟ ਬੱਚਿਆਂ ਅਤੇ ਬਾਲਗਾਂ ਦੋਵਾਂ ਲਈ ਮਜ਼ੇਦਾਰ ਅਤੇ ਉਤਸ਼ਾਹ ਨਾਲ ਭਰਪੂਰ ਹੋਵੇਗਾ। ਦਿਨ ਭਰ ਚੱਲਣ ਵਾਲੇ ਇਸ ਸਮਾਗਮ ਵਿੱਚ ਨੌਜਵਾਨਾਂ ਅਤੇ ਬਜੁਰਗਾਂ ਲਈ ਖੇਡਾਂ ਜਿਵੇਂ ਕਿ ਦੌੜ, ਮਿਊਜ਼ੀਕਲ ਚੇਅਰ, ਫੁਟਬਾਲ, ਕਬੱਡੀ, ਚਾਟੀ ਰੇਸ ਆਦਿ ਹੋਣਗੀਆਂ। ਮਨੋਰੰਜਨ ਲਈ ਪੰਜਾਬੀ ਗਿੱਧਾ ਅਤੇ ਖਾਣ ਪੀਣ ਲਈ ਭਰਪੂਰ ਭੋਜਨ ਹੋਵੇਗਾ।
ਹੋਰ ਜਾਣਕਾਰੀ ਲਈ ਤੁਸੀਂ ਮੱਘਰ ਸਿੰਘ ਪ੍ਰਧਾਨ ਕਲੱਬ 647-858-8233 ਨਾਲ ਸੰਪਰਕ ਕਰ ਸਕਦੇ ਹਨ।

RELATED ARTICLES
POPULAR POSTS