Breaking News
Home / ਕੈਨੇਡਾ / ਬਰੈਂਪਟਨ ਬੱਸ ਡਰਾਈਵਰ ਨੇ ਇੱਕ ਅੰਨ੍ਹੇ ਵਿਅਕਤੀ ਦੀ ਜਾਨ ਬਚਾਈ

ਬਰੈਂਪਟਨ ਬੱਸ ਡਰਾਈਵਰ ਨੇ ਇੱਕ ਅੰਨ੍ਹੇ ਵਿਅਕਤੀ ਦੀ ਜਾਨ ਬਚਾਈ

logo-2-1-300x105ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਬੱਸ ਟਰਾਂਜ਼ਿਟ ਦਾ ਇੱਕ ਡਰਾਈਵਰ ਪਿਛਲੇ ਹਫਤੇ ਆਪਣਾਂ ਰੂਟ ਸ਼ਰੂ ਕਰਨ ਜਾ ਰਿਹਾ ਸੀ ਇੱਕ ਦਮ ਉਸਦੀ ਨਿਗ੍ਹਾ ਸਾਹਮਣੇਂ ਕੁੱਝ ਦੂਰੀ ਦੀਆਂ ਟਰੈਫਿਕ ਲਾਈਟਾਂ ਤੇ ਪਈ ਜਿੱਥੇ ਇੱਕ ਅੰਨ੍ਹਾ ਵਿਅਕਤੀ ਲਾਈਟਾਂ ਦੇ ਦੂਸਰੇ ਪਾਰ ਜਾਣ ਦੀ ਕੋਸ਼ਿਸ਼ ਕਰਨ ਦੀ ਮੁਸ਼ਕਿਲ ਵਿੱਚ ਸੀ। ਸਹੀ ਸਮੇਂ ਅਤੇ ਸਹੀ ਸਥਾਨ ਤੇ ਹੋਣ ਦਾ ਫਾਇਦਾ ਉਠਾਉਂਦਿਆਂ ਉਸ ਨੇ ਤੇਜ ਕਦਮਾਂ ਦੀ ਤੇਜ ਰਫਤਾਰ ਨਾਲ ਉਸਨੇ ਅੰਨ੍ਹੇ ਵਿਅਕਤੀ ਨੂੰ ਲਾਈਟਾਂ ਦੇ ਦੂਸਰੇ ਪਾਰ ਪਹੁੰਚਾ ਕ ਬਚਾ ਲਿਆ।
ਇਸ ਘਟਨਾ ਤੋਂ ਅੱਧਾ ਕੁ ਮਿੰਟ ਪਹਿਲਾਂ ਉਸਨੇਂ ਆਪਣਾਂ ਰੂਟ ਸੁਰੂ ਕਰਨਾਂ ਸੀ। ਇਸ ਤਰ੍ਹਾਂ ਲਗਦਾ ਹੈ ਕਿ ਉਸ ਲਈ ਇਹ ਮੁਸ਼ਕਿਲ ਦੀ ਘੜ੍ਹੀ ਸੀ ਕਿ ਬੱਸ ਦਾ ਰੂਟ ਸਮੇਂ ਤੇ ਸ਼ੁਰੂ ਕਰੇ ਜਾਂ ਉਸ ਅੰਨ੍ਹੇ ਵਿਅਕਤੀ ਨੂੰ ਬਚਾਵੇ। ਪਰ ਉਸਨੇਂ ਆਪਣੇਂ ਉੱਪਰ ਵਾਲੇ ਸੁਪਰਵਾਈਜ਼ਰੀ (ਰੱਬ) ਨੂੰ ਵੀ ਖੁਸ਼ ਕਰਨਾਂ  ਚੰਗਾ ਸਮਝਿਆ।ਬੱਸ ਵਿੱਚ ਬੈਠੀਆਂ ਹੋਈਆਂ ਸਵਾਰੀਆਂ ਵਿੱਚੋਂ ਇੱਕ ਵੀ ਸਵਾਰੀ ਨੇਂ ਬੱਸ ਦੇ ਲੇਟ ਹੋਣ ਦੀ ਪਰਵਾਹ ਨਹੀਂ ਕੀਤੀ।
ਇਸ ਘਟਨਾਂ ਤੋਂ ਤੁਰੰਤ ਬਾਅਦ ਇੱਕ ਕਾਰ ਡਰਾਈਵਰ ਨੂੰ ਉਸੇ ਜਗ੍ਹਾ ਤੇ ਅੰਨ੍ਹੇਵਾਹ ਰਾਈਟ ਟਰਨ ਲੈਂਦਿਆ ਦੇਖਿਆ ਗਿਆ। ਇਹ ਘਟਨਾਂ ਕੁੱਝ ਮਿੰਟਾਂ ਵਿੱਚ ਹੀ ਵਾਪਰੀ ਅਤੇ ਡਰਾਈਵਰ ਨੂੰ ਰੂਟ ਸ਼ੁਰੂ ਕਰਨ ਵਿੱਚ ਵੀ ਕੁੱਝ ਸਮਾਂ ਲੱਗਾ। ਬੱਸ ਦੀਆਂ ਸਵਾਰੀਆਂ ਵਲੋਂ ਉਸ ਡਰਾਈਵਰ ਦੀ ਤਾਰੀਫ ਕੀਤੀ ਗਈ ਜਿਸਨੇ ਅੰਨ੍ਹੇ ਵਿਅਕਤੀ ਨੂੰ ਕੇਵਲ ਬਚਾਇਆ ਹੀ ਨਹੀਂ ਬਲਕਿ ਵਾਧੂ ਸਮਾਂ ਲੈ ਕੇ ਟਰੀਨੀਟੀ ਕਾਮਨ ਬੱਸ ਅੱਡੇ ਦੇ ਉਸ ਸਟੈਂਡ ਤੇ ਛੱਡ ਕੇ ਆਇਆ ਜਿੱਥੋਂ ਉਸ ਨੇਂ ਆਪਣੀਂ ਬੱਸ ਫੜਨੀ ਸੀ। ”ਮੈਨੂੰ ਨਹੀਂ ਪਤਾ ਇਹ ਜ਼ਿੰਦਗੀ-ਮੌਤ ਦੀ ਘਟਨਾ ਸੀ ਪਰ ਮੈਨੂੰ ਏਨਾਂ ਜ਼ਰੂਰ ਪਤਾ ਹੈ ਕਿ ਮੇਰੇ ਲਈ ਇਹ ਬਹੁਤ ਜ਼ਰੂਰੀ ਸੀ ਮੈਂ ਉਸਨੂੰ ਮੌਤ ਦੇ ਮੂਹੋਂ ਬਚਾਉਣ ਲਈ ਕੁੱਝ ਨਾਂ ਕੁੱਝ ਕਰਦਾ”।
ਇਹ ਸ਼ਬਦ ਡਰਾਈਵਰ ਫਾਵਦ ਸਰਵਰੀ ਨੇ ਕਹੇ ਜੋ ਕਿ ਆਪਣੇਂ ਘਰਦਿਆਂ ਨਾਲ ਉਸ ਸਮੇਂ ਕਨੇਡਾ ਆਇਆ ਸੀ ਜਦੋਂ ਹਾਲੇ ਉਹ  ਛੋਟਾ ਬੱਚਾ ਹੀ ਸੀ ਅਤੇ ਉਸਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਸਦੇ ਘਰ ਵਾਲੇ ਕਿਸ ਤਰਾਂ ਮੁਸ਼ਕਿਲਾਂ ਵਿੱਚੋਂ ਹੁੰਦੇ ਹੋਏ ਕਾਫੀ ਸਾਲ ਪਹਿਲਾਂ ਅਫਗਾਨਿਸਤਾਨ ਤੋਂ ਪਾਕਿਸਤਾਨ, ਇੰਡੀਆ ਅਤੇ ਜਰਮਨੀਂ ਹੁੰਦੇ ਹੋਏ ਕਨੇਡਾ ਪਹੁੰਚੇ ਸਨ।
ਦੁਨੀਆਂ ਦੇ ਬਹੁਤ ਸਾਰੇ ਡਰਾਈਵਰਾਂ ਦੀ ਤਰ੍ਹਾਂ ਉਸ ਲਈ ਬੱਸ ਡਰਾਈਵ ਕਰਨਾਂ ਮਹਿਜ਼ ਨੌਕਰੀ ਹੀ ਨਹੀਂ ਹੈ ਬਲਕਿ ਸਮਾਜ ਸੇਵਾ ਦਾ ਕੰਮ ਵੀ ਹੈ। ਇਸੇ ਤਰ੍ਹਾਂ ਚੀਨ ਵਿੱਚ ਵੀ ਇਕ ਬੱਸ ਡਰਾਈਵਰ ਨੇ ਇੱਕ ਪੁਲ ਤੇ ਬੱਸ ਦੀਆਂ ਬਰੇਕਾਂ ਲਾ ਕੇ ਦਰਿਆ ਵਿੱਚ ਛਾਲ ਮਾਰਣ ਲੱਗੀ ਇੱਕ ਔਰਤ ਨੂੰ ਬਚਾਇਆ ਸੀ ਅਤੇ ਅਮਰੀਕਾ ਦੇ ਅੋਰੇਗਨ ਸ਼ਹਿਰ ਵਿੱਚ ਇੱਕ ਡਰਾਈਵਰ ਨੇਂ ਇੱਕ ਬਹੁਤ ਵਿਅਸਤ ਰੋਡ ਉੱਪਰ ਆਏ 2 ਸਾਲ ਦੇ ਲੜਕੇ ਨੂੰ ਬਚਾਇਆ ਅਤੇ ਪੁਲਿਸ ਦੀ ਮੌਜੂਦਗੀ ਵਿੱਚ ਬੱਸ ਨੂੰ ਵੇਅਰਹਾਉਸ ਲਿਜਾ ਕੇ ਬੱਚੇ ਨੂੰ ਮਾਂ-ਬਾਪ ਨਾਲ ਮਿਲਾਇਆ ਸੀ।  (ਰਿਪੋਰਟ ਡੇਵਿਡ ਝਮਟ)

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …