ਬਰੈਂਪਟਨ/ਬਿਊਰੋ ਨਿਊਜ਼
ਬੀਤੇ ਐਤਵਾਰ, 15 ਮਈ 2016 ਨੂੰ ਆਪ ਦੇ ਵਲੰਟੀਅਰਾਂ ਨੇ ਟਿਮ ਹਾਰਟਨ ਰੈਸਟੋਰੈਂਟ ਵਿਚ ਇਕੱਤਰਤਾ ਕੀਤੀ, ਜਿਸ ਦਾ ਮਕਸਦ ਮੈਕਮਰੀ ਜੰਗਲ ਜਵਾਲਾ ਤੋਂ ਪ੍ਰਭਾਵਿਤ ਲੋਕਾਂ ਲਈ ਮਾਇਆ ਇਕੱਤਰ ਕਰਨਾ ਸੀ।
ਬਾਵਾ ਅਜੀਤ ਸਿੰਘ ਨੇ ਦਸਿਆ ਕਿ ਇਹ ਮਾਇਆ ਕਨੇਡੀਅਨ ਸਿੱਖ ਰਿਲੀਫ ਫੰਡ ਦੇ ਨਾਮ ਨੀਚੇ ਇਕ ਸਾਂਝੇ ਅਕਾਊਂਟ ਵਿਚ ਜਮਾ ਹੋ ਰਹੀ ਹੈ, ਜਿਸ ਵਿਚ ਬਹੁਤ ਸਾਰੀਆਂ ਸਿੱਖ ਸੰਸਥਾਵਾ ਸ਼ਾਮਲ ਹਨ। ‘ਆਪ’ ਪਾਰਟੀ ਤੋਂ ਇਲਾਵਾ, ਗੁਰਦੁਆਰਾ ਕਮੇਟੀਜ਼ ਗਰੁਪਸ, ਜਿਵੇਂ ਕਿ ਕਊਂਸਲ ਆਫ ਅੰਟਾਰੀਓ ਸਿੱਖਜ਼ ਐਂਡ ਗੁਰਦੁਆਰਾਜ ਕਮੇਟੀ, ਰਾਮਗੜੀਆ ਸਿੱਖ ਸੁਸਾਇਟੀ ਅਤੇ ਓਨਟਾਰੀਓ ਸਿੱਖ ਗੁਰਦਵਾਰਾਜ਼ ਕਮੇਟੀ ਸ਼ਾਮਲ ਹਨ। ਹੋਈ ਇਕੱਤਰਤਾ ਵਿਚ ਜਿਨ੍ਹਾਂ ਲੋਕਾਂ ਨੇ ਤਤਕਾਲ ਮਾਇਆ ਅਰਪਣ ਕੀਤੀ ਉਹ ਸਨ: ਭੂਪਿੰਦਰ ਸਿੰਘ ਧਾਲੀਵਾਲ, ਸਵਰਨਜੀਤ ਸਿੰਘ ਚੰਨਾ, ਸਮੇਸ਼ ਹਾਂਡਾ, ਹਰਵਿੰਦਰ ਸਿੰਘ ਢਿਲੋਂ, ਪਰਮਜੀਤ ਸਿੰਘ ਚਾਹਲ, ਅਜੀਤ ਸਿੰਘ ਰੱਖੜਾ, ਮਲਵਿੰਦਰ ਕੌਰ ਢਿਲੋਂ ਸਤਵਿੰਦਰ ਸਿੰਘ ਬਾਵਾ, ਸਤਿਆ ਅਗਰਵਾਲ, ਜਗੀਰ ਸਿੰਘ ਕਾਹਲੋਂ, ਸਰਬਜੀਤ ਸਿੰਘ ਮਹਿਕ, ਰਵੀ ਅਗਨੀ ਹੋਤਰੀ, ਕੁਲਦੀਪ ਸਿੰਘ ਬਾਸੀ, ਹਰਪ੍ਰੀਤ ਖੋਸਾ, ਅਵਤਾਰ ਸਿੰਘ ਬਰਾੜ, ਅਜੀਤ ਸਿੰਘ ਬਾਵਾ ਮਨਜੀਤ ਸਿੰਘ ਡਿਲੋਂ, ਜਗਦੇਵ ਸਿੰਘ ਮਨਕੂ, ਹਰਪ੍ਰੀਤ ਰੱਖੜਾ, ਸੁਰਿੰਦਰ ਸਿੰਘ ਮਾਵੀ, ਹਰਿੰਦਰ ਸਿੰਘ ਸੋਮਲ, ਭਰਪੂਰ ਸਿੰਘ ਰੰਧਾਵਾ, ਕੁਲਜੀਤ ਸਿੰਘ ਸਿੱਧੂ, ਮਲਕੀਅਤ ਸਿੰਘ ਪਾਵਲਾ, ਅਤੇ ਪਾਲ ਸਿੰਘ ਬਡਵਾਲ। ਵਧ ਜਾਣਕਾਰੀ ਲਈ ਬਡਵਾਲ ਨਾਲ ਸੰਪਰਕ ਹੋ ਸਕਦਾ ਹੈ। ਫੋਨ 416 402 9053
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …