Breaking News
Home / ਨਜ਼ਰੀਆ / ਕੈਨੇਡਾ ਪਹੁੰਚਣ ਲਈ ਵਿਆਹਾਂ ਦਾ ਕਾਰੋਬਾਰ ਹੱਦਾਂ ਟੱਪਿਆ

ਕੈਨੇਡਾ ਪਹੁੰਚਣ ਲਈ ਵਿਆਹਾਂ ਦਾ ਕਾਰੋਬਾਰ ਹੱਦਾਂ ਟੱਪਿਆ

ਸੁਰਜੀਤ ਸਿੰਘ ਫਲੋਰਾ
ਪਰਵਾਸ ਕਰਨ ਦੀ ਇੱਛਾ ਭਾਰਤ ਵਿਚਲੇ ਪੰਜਾਬੀ ਭਾਈਚਾਰੇ ਵਿਚ ਇੰਨੀ ਵਧ ਗਈ ਹੈ ਕਿ ਲੋਕ ਆਪਣਾ ਦੇਸ਼ ਛੱਡ ਕੇ ਦੂਸਰੇ ਵਿਦੇਸ਼ੀ ਮੁਲਕਾਂ ਤਕ ਪਹੁੰਚਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ- ਇੱਥੋਂ ਤੱਕ ਕਿ ਮਨੁੱਖੀ ਤਸਕਰਾਂ ਦੀ ਵਰਤੋਂ ਕਰਨ, ਜਾਂ ਜਾਣ-ਬੁੱਝ ਕੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਵਰਗੇ ਪਚੀਦਾ ਤਰੀਕੇ ਅਪਣਾ ਰਹੇ ਹਨ।
ਇਮੀਗ੍ਰੇਸ਼ਨ ਧੋਖਾਧੜੀ ਬਹੁਤ ਜ਼ਿਆਦਾ ਵਧ ਚੁੱਕੀ ਹੈ। ਅੱਧੇ ਤੋਂ ਵੱਧ ਕੈਨੇਡਾ ਦਾ ਇਮੀਗ੍ਰੇਸ਼ਨ ਕਿਸੇ ਨਾ ਕਿਸੇ ਧੋਖਾਧੜੀ ਵਿੱਚ ਸ਼ਾਮਲ ਹੈ। ਇਮੀਗ੍ਰੇਸ਼ਨ ਇੱਕ ਬਹੁਤ ਵੱਡਾ ਕਾਰੋਬਾਰ ਬਣ ਚੁੱਕਾ ਹੈ, ਅਤੇ ਇਸ ਕਾਰੋਬਾਰ ਦਾ ਇੱਕ ਵੱਡਾ ਹਿੱਸਾ ਇੱਕ ਬਹੁਤ ਵੱਡਾ ਧੋਖਾ ਹੈ। ਬਹੁਤ ਸਾਰੇ ਲੋਕਾਂ ਨੂੰ ਰਾਤੋ ਰਾਤ ਅਮੀਰ ਬਣਾਉਂਦਾ ਹੈ।
ਪਿਛਲੇ ਕੁਝ ਸਾਲਾਂ ਤੋਂ, ‘ਕੰਟਰੈਕਟ ਮੈਰਿਜ’ ਕੈਨੇਡੀਅਨ ਇਮੀਗ੍ਰੇਸ਼ਨ ਪ੍ਰਾਪਤ ਕਰਨ ਦਾ ਇੱਕ ਮੁੱਖ ਸਾਧਨ ਬਣ ਗਿਆ ਹੈ। ‘ਕੰਟਰੈਕਟ ਮੈਰਿਜ’ ਇਸ ਹੱਦ ਤਕ ਵੱਧ ਗਈ ਹੈ ਕਿ ਇਹ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਪ੍ਰਾਪਤ ਕਰਨ ਇਕ ਅਨਿੱਖੜਵਾਂ ਅੰਗ ਬਣ ਗਿਆ ਹੈ। ਆਈਲੈਟਸ, ਬੈਂਡ, ਜਾਅਲੀ ਕਾਲਜ, ਦਾਖਲੇ ਏਜੰਟਾਂ ਲਈ ਭਾਰੀ ਕਮਿਸ਼ਨ, ਪੀ ਐਨ ਪੀ, ਐਲ.ਐੱਮ.ਆਈ. ਦੀ ਖਰੀਦ-ਵੇਚ ਸਭ ਕੁਝ ਸਰਕਾਰ ਦੀਆਂ ਨਜ਼ਰਾਂ ਅੱਗੇ ਹੋ ਰਿਹਾ ਹੈ। ਪਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਉਹ ਅੱਖਾ ਬੰਦ ਕਰਕੇ ਕੈਨੇਡਾ ਸਰਕਾਰ ਦੇ ਬੈਂਕ ਖਾਤੇ ਭਰੀ ਜਾ ਰਹੀ ਹੈ।
ਪਿਛਲੇ ਦਿਨੀਂ ਲਵਪ੍ਰੀਤ ਸਿੰਘ ਦੀ ਮੌਤ ਨੂੰ ਲੈ ਕੇ ਕਾਫ਼ੀ ਗੱਲਾਂ ਹੋਈਆਂ ਹਨ। ਮੀਡੀਆ ਅਨੁਸਾਰ ਲਵਪ੍ਰੀਤ ਨੇ ਪੰਜਾਬ ਵਿੱਚ ਖੁਦਕੁਸ਼ੀ ਕੀਤੀ ਕਿਉਂਕਿ ਉਸਦੀ ਪਤਨੀ ਬੇਅੰਤ ਕੌਰ, ਜੋ ਕਿ ਇੱਕ ਵਿਦੇਸ਼ੀ ਵਿਦਿਆਰਥਣ ਵਜੋਂ ਕਨੈਡਾ ਆਈ ਸੀ, ਨੇ ਉਸ ਤੋਂ ਮੂੰਹ ਮੋੜ ਲਿਆ ਸੀ।
ਇਸ ਕੇਸ ਵਿੱਚ, ਹੋਰ ਬਹੁਤ ਸਾਰੇ ਮਾਮਲਿਆਂ ਵਿੱਚ, ਮੁੰਡਿਆਂ ਨੇ ਲੜਕੀਆਂ ਨੂੰ ਕੈਨੇਡਾ ਭੇਜਣ ਲਈ ਬਹੁਤ ਸਾਰਾ ਪੈਸਾ ਖਰਚ ਕੀਤਾ ਸੀ ਇਸ ਉਮੀਦ ਵਿੱਚ ਕਿ ਉਨ੍ਹਾਂ ਦਾ ਲੜਕਾ ਆਈਲੈਟਸ ਵਾਲੀ ਲੜਕੀ ਦੀ ਸਹਾਇਤਾ ਨਾਲ ਕੈਨੇਡਾ ਪਹੁੰਚ ਜਾਵੇਗਾ, ਪਰ ਇਹ ਉਮੀਦ ਪੂਰੀ ਨਹੀਂ ਹੋਈ ਕਿਉਂਕਿ ਲੜਕੀ ਨੇ ਕੈਨੇਡਾ ਵਾਪਿਸ ਜਾ ਕੇ ਉਸ ਤੋਂ ਮੂੰਹ ਮੋੜ ਲਿਆ ਸੀ ਤੇ ਪੈਸਾ ਹਾਜ਼ਮ ਕਰ ਲਿਆ ਹੈ। ਬਹੁਤ ਸਾਰੇ ‘ਇਕਰਾਰਨਾਮੇ ਦੇ ਵਿਆਹ’ ਅਸਲ ਹੁੰਦੇ ਹਨ ਅਤੇ ਬਹੁਤ ਸਾਰੇ ਜਾਅਲੀ ਹੁੰਦੇ ਹਨ, ਪਰ ਉਨ੍ਹਾਂ ਵਿੱਚ ‘ਵੱਡੀ ਰਕਮ ਅਦਾ ਕਰਨਾ’ ਸ਼ਾਮਲ ਹੁੰਦਾ ਹੈ। ਇਹ ਕਿਹਾ ਜਾਂਦਾ ਹੈ ਕਿ ਪੰਜਾਬ ਵਿਚ ਬਹੁਤ ਸਾਰੇ ਲੜਕੇ ਬੇਕਾਰ ਅਤੇ ਅਯੋਗ ਹਨ ਜੋ ਆਈਲੈਟਸ ਪਾਸ ਨਹੀਂ ਕਰ ਸਕਦੇ ਜਿਸ ਕਾਰਨ ਉਨ੍ਹਾਂ ਨੂੰ ਵਿਦੇਸ਼ੀ ਵਿਦਿਆਰਥੀਆਂ ਦਾ ਵੀਜ਼ਾ ਨਹੀਂ ਮਿਲਦਾ, ਪਰ ਜ਼ਿਆਦਾਤਰ ਲੜਕੀਆਂ ਆਈਲੈਟਸ ਅਸਾਨੀ ਨਾਲ ਪਾਸ ਕਰ ਲੈਂਦੀਆਂ ਹਨ। ਇਹ ਇਕ ‘ਇਕਰਾਰਨਾਮੇ ਵਿਆਹ’ ਦੀ ਸ਼ੁਰੂਆਤ ਹੈ।
ਪਤਾ ਲੱਗਿਆ ਹੈ ਕਿ ਜਦੋਂ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਲਵਪ੍ਰੀਤ ਦੇ ਪਰਿਵਾਰ ਨੂੰ ਮਿਲਣ ਗਈ ਸੀ, ਤਾਂ ਲਗਭਗ 42 ਮੁੰਡਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮਨੀਸ਼ਾ ਗੁਲਾਟੀ ਨੂੰ ਮਿਲਣ ਗਏ ਸਨ, ਜਿਨ੍ਹਾਂ ਨੂੰ ਕੈਨੇਡਾ ਵਿਚ ਰਹਿ ਰਹੀ ઑਠੇਕਾ ਵਿਆਹ਼ ਦੀਆਂ ਪਤਨੀਆਂ ਦੁਆਰਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਦੇ ਕੇਸ ਸਾਹਮਣੇ ਆਏ ਹਨ।
ਪਰ ਹਾਲ ਹੀ ਦੇ ਸਾਲਾਂ ਵਿੱਚ, ਇੱਕ ਨਵਾਂ ਰੁਝਾਨ ਉਭਰ ਰਿਹਾ ਹੈ। ਇਹ ਬਹੁਤ ਸੌਖਾ ਹੈ: ਜੇ ਕੋਈ ਵਿਅਕਤੀ ਆਪਣੇ ਆਪ ਜਾਂ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਨਹੀਂ ਜਾ ਸਕਦਾ, ਤਾਂ ਉਹ ਅੰਤਰਰਾਸ਼ਟਰੀ ਵਿਦਿਆਰਥੀ ਦੇ ਖਰਚੇ ‘ਤੇ ਕੈਨੇਡਾ ਜਾ ਰਹੇ ਹਨ।
ਹੁਣ ਜਦ ਲਵਪ੍ਰੀਤ ਅਤੇ ਬੇਅੰਤ ਕੌਰ ਦੇ ਕੇਸ ਦੀ ਚਰਚਾ ਦੇਸੀ ਮੀਡੀਆ ਵਿੱਚ ਚੱਲ ਰਹੀ ਹੈ ਤਾਂ ਕਈ ਕਿਸਮ ਦੇ ਵਿਚਾਰ ਸੁਨਣ ਨੂੰ ਮਿਲ ਰਹੇ ਹਨ। ਕੁਝ ਲੋਕ ਆਖਦੇ ਹਨ ਕਿ ਇਮੀਗਰੇਸ਼ਨ ਫਰਾਡ ਤਾਂ ਸਦਾ ਹੀ ਹੁੰਦਾ ਰਿਹਾ ਹੈ ਇਸ ਲਈ ਚੁੱਪ ਰਹੋ। ਇਸ ਨਾਲ ਆਪਣਾ ਢਿੱਡ ਨੰਗਾ ਹੁੰਦਾ ਹੈ, ਜਿੰਨੇ ਹੋਰ ਲੋਕ ਕੈਨੇਡਾ ਸੈੱਟ ਹੋ ਸਕਦੇ ਹਨ ਹੋਣ ਦਿਓઠਤੁਹਾਡਾ ਕੀ ਜਾਂਦਾ ਹੈ? ਸਰਕਾਰ ਨੂੰ ਫਰਾਡ ਬਾਰੇ ਕੋਈ ਸਵਾਲ ਨਾ ਕਰੋ ਇਸ ਨਾਲ ਕਈਆਂ ਦਾ ਨੁਕਸਾਨ ਹੋ ਸਕਦਾ ਹੈ। ਪਹਿਲਾਂ ਵੀ ਲੋਕ ਜਾਅਲੀ ਵਿਆਹ ਕਰਵਾ ਕੇ ਪੱਕੇ ਹੁੰਦੇ ਰਹੇ ਹਨ ਅਤੇ ਅਗਰ ਅੱਜ ‘ਕੰਟਰੈਕਟ ਮੈਰਿਜ’ ਹੈ ਤਾਂ ਕੀ ਬੁਰਾ ਹੋ ਗਿਆ ਹੈ?
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਮੀਗਰੇਸ਼ਨ ਫਰਾਡ ਸਦਾ ਹੁੰਦਾ ਰਿਹਾ ਹੈ ਪਰ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਸ ਦੀ ਸਕੇਲ ਬਹੁਤ ਸੀਮਤ ਹੁੰਦੀ ਸੀ। ਅੱਜ ਇਹ ਸੱਭ ਹੱਦਾਂ ਬੰਨੇ ਟੱਪ ਗਿਆ ਹੈ ਅਤੇ ਅਜੇ ਵੀ ਕੌੜੀ ਵੇਲ ਵਾਂਗ ਵਧ ਰਿਹਾ ਹੈ। ਹੁਣ ਅਜੇਹੇ ਕੇਸ ਲੱਖਾਂ ਦੀ ਗਿਣਤੀ ਵਿੱਚ ਹਨ। ਕਈ ਟੱਬਰ ਲੁੱਟੇ ਜਾ ਰਹੇ ਹਨ, ਕਈ ਨੌਜਵਾਨ ਖੁਦਕਸ਼ੀਆਂ ਕਰ ਰਹੇ ਹਨ ਅਤੇ ਹੋਰ ਕਈ ਕਿਸਮ ਦੀਆਂ ਬੁਰਾਈਆਂ ਵਧ ਰਹੀਆਂ ਹਨ। ਜਦੋਂ ਕਿ ਲਵਪ੍ਰੀਤ ਸਿੰਘ ਅਤੇ ਬੇਅੰਤ ਕੌਰ ਕੇਸ ਸੁਰਖੀਆਂ ਬਣ ਰਿਹਾ ਹੈ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਆਪਣੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਨਹੀਂ ਬਦਲੇਗੀ।
”ਐਨਆਰਆਈ ਨਾਲ ਧੋਖਾਧੜੀ ਨਾਲ ਵਿਆਹ ਕਰਾਉਣ ਦੀਆਂ ਕਈ ਸ਼ਿਕਾਇਤਾਂ ਆਈਆਂ ਹਨ। ਕੁਝ ਲੋਕ ਭਾਰਤ ਵਿਚ ਵਿਆਹ ਦੇ ਬੰਧਨ ਦਾ ਪ੍ਰਬੰਧ ਕਰਨ ਅਤੇ ਉਨ੍ਹਾਂ ਨੂੰ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕਰਨ ਵਿਚ ਮਦਦ ਕਰਨ ਲਈ ਬਹੁਤ ਸਾਰਾ ਪੈਸਾ ਬਣਾ ਰਹੇ ਹਨ। ਹਾਲ ਹੀ ਵਿੱਚ ਪੰਜਾਬ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ ਲੜਕੇ ਨੇ ਖੁਦਕੁਸ਼ੀ ਕੀਤੀ ਅਤੇ ਲੜਕੀ ਟੋਰਾਂਟੋ ਵਿੱਚ ਹੈ।
ਇਸ ਤੋਂ ਇਲਾਵਾ, ਇਕ ਹੋਰ ਪੁਰਾਣਾ ਰੁਝਾਨ ਅਜੇ ਵੀ ਜਿੰਦਾ ਹੈ, ਇਹ ਮੇਰੇ ਲਈ ਇਕ ਵੱਡਾ ਹੈਰਾਨੀ ਭਰਭੂਰ ਸੱਚ ਸੀ। ਮੈਂ ਆਪਣੀ ਬਰੈਂਪਟਨ ਸਟ੍ਰੀਟ ਤੇ ਆਪਣੀ 7 ਸਾਲਾਂ ਦੀ ਬੇਟੀ ਨੂੰ ਲੈਣ ਲਈ ਸਕੂਲ ਬੱਸ ਦੀ ਉਡੀਕ ਕਰ ਰਿਹਾ ਸੀ, ਜਦੋਂ ਮੁਟਿਆਰਾਂ ਦਾ ਇੱਕ ਸਮੂਹ ਅੱਗੇ ਲੰਘਿਆ। ”ਉਹ, ਕੈਨੇਡਾ ਆਉਣਾ ਤੇ ਇਥੋਂ ਦੇ ਖਰਚੇ, ਪੜ੍ਹਾਈ ਬਹੁਤ ਮਹਿੰਗੀ ਹੈ,” ਇੱਕ ਨੇ ਕਿਹਾ। ਇਕ ਹੋਰ ਲੜਕੀ ਨੇ ਕਿਹਾ, ”ਹੋ ਸਕਦਾ ਤੁਹਾਡੇ ਲਈ, ਪਰ ਮੈਂ ਇਕ ਪੈਸਾ ਵੀ ਨਹੀਂ ਦੇ ਰਹੀ?”
ਦੂਸਰੀਆਂ ਕੁੜੀਆਂ ਹੈਰਾਨ ਸਨ। ”ਇਹ ਕਿਵੇਂ ਹੋ ਸਕਦਾ ਹੈ?” ਪਹਿਲੀ ਕੁੜੀ ਨੂੰ ਪੁੱਛਿਆ।
ਜਵੇਂ ਕਿ ਲੜਕੀ ਨੇ ਦੱਸਿਆ, ਭਾਰਤ ਵਿਚ ਇਕ ਪਰਿਵਾਰ ਸੀ ਜਿਹਨਾਂ ਦਾ ਬੇਟਾ ਹਰ ਅੱਡੀ ਚੋਟੀ ਦਾ ਜ਼ੋਰ ਕੈਨੇਡਾ ਜਾਣ ਲਈ ਲਗਾ ਰਿਹਾ ਸੀ ਪਰ ਦਾਲ ਨਹੀਂ ਸੀ ਗਲ ਰਹੀ। ਪਰ ਮੈਂ ਆਈਲੈਟ ਪਾਸ ਕਰਕੇ ਵੀਜ਼ਾ ਪ੍ਰਾਪਤ ਕਰ ਚੁੱਕੀ ਹੈ।
”ਸੋ ਅਸੀਂ ਸੌਦਾ ਕਰ ਲਿਆ,” ਉਸਨੇ ਦੱਸਿਆ। ”ਉਹ ਮੇਰੇ ਸਾਰੇ ਖਰਚੇ, ਏਅਰ ਲਾਈਨ ਦੇ ਕਿਰਾਏ ਤੋਂ ਲੈ ਕੇ ਕਾਲਜ ਦੀਆਂ ਫੀਸਾਂ, ਕਿਤਾਬਾਂ, ਬਿਲਕੁਲ ਮੇਰੇ ਬੋਰਡਿੰਗ ਅਤੇ ਠਹਿਰਨ ਤੱਕ ਅਤੇ ਕੈਨੇਡਾ ਵਿੱਚ ਮੇਰੇ ਰਹਿਣ-ਸਹਿਣ ਦੇ ਸਾਰੇ ਖਰਚੇ ਅਦਾ ਕਰਦੇ ਹਨ। ਬਦਲੇ ਵਿਚ, ਅਸੀਂ ਇਹ ਸਾਬਤ ਕਰ ਕੇ ਮੁੰਡੇ ਨੂੰ ਕੈਨੇਡਾ ਵਿਚ ਲੈ ਆਵਾਂਗੇ ਕਿ ਅਸੀਂ ਵਿਆਹ ਕਰਵਾ ਚੁੱਕੇ ਹਾਂ।
ਕੈਨੇਡੀਅਨ ਕਾਨੂੰਨ ਦੇ ਅਨੁਸਾਰ, ਜੇ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਸ਼ਾਦੀਸ਼ੁਦਾ ਹੈ, ਤਾਂ ਉਹ ਆਪਣੇ ਪਤੀ/ਪਤਨੀ ਨੂੰ ਲਿਆ ਸਕਦੇ ਹਨ ਅਤੇ ਪਤੀ/ ਪਤਨੀ ਵਿਦਿਆਰਥੀ ਦੇ ਅਧਿਐਨ ਦੇ ਸਮੇਂ ਦੀ ਮਿਆਦ ਦੇ ਲਈ ਵਰਕ ਪਰਮਿਟ ਪ੍ਰਾਪਤ ਕਰ ਸਕਦੇ ਹਨ।
ਮੰਨ ਲਓઠਕਿ ਮੰਗੇਤਰ ਦੀ ਉਮਰ ਉਨ੍ਹਾਂ ਦੇ ਪਹੁੰਚਣ ਵੇਲੇ ਲਗਭਗ 18 ਤੋਂ 22 ਸਾਲ ਹੈ, ਅਗਲੇ ਚਾਰ ਜਾਂ ਪੰਜ ਸਾਲਾਂ ਵਿੱਚ ਉਹ ਸਥਾਈ ਨਿਵਾਸੀ ਬਣ ਜਾਂਦੇ ਹਨ। ਉਸ ਤੋਂ ਬਾਅਦ 23-26 ਸਾਲਾਂ ਦੀ ਉਮਰ ਵਿੱਚ, ਉਨ੍ਹਾਂ ਦਾ ਤਲਾਕ ਹੋ ਜਾਂਦਾ ਹੈ। ਤਦ ਉਹ ਆਪਣੇ ਅਸਲ ਜੀਵਨ ਸਾਥੀ ਲੱਭ ਲੈਂਦੇ ਹਨ ਅਤੇ ਆਪਣੀ ਜ਼ਿੰਦਗੀ ਕੈਨੇਡਾ ਵਿੱਚ ਸੈਟਲ ਕਰ ਲੈਂਦੇ ਹਨ। ਦੋਵੋਂ ਧਿਰਾਂ ਦਾ ਕੰਮ ਹੋ ਜਾਂਦੇ ਹਨ ਤੇ ਆਪੋ-ਆਪਣੇ ਰਾਹ ਪੈ ਜਾਂਦੇ ਹਨ।
ੲੲੲ

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …