Breaking News
Home / ਰੈਗੂਲਰ ਕਾਲਮ / ਪਰਵਾਸੀਨਾਮਾ

ਪਰਵਾਸੀਨਾਮਾ

– ਗਿੱਲ ਬਲਵਿੰਦਰ+1 416-558-5530
ਬਜ਼ਾਰ ਖੁੱਲ੍ਹ ਚੱਲੇ
ਜ਼ੋਰ ਕਰੋਨੇ ਦਾ ਜਿਉਂ-ਜਿਉਂ ਘੱਟਣ ਲੱਗਾ,
ਤਿਉਂ-ਤਿਉਂ ਟੋਰਾਂਟੋ ਦੇ ਖੁੱਲ੍ਹ ਬਜ਼ਾਰ ਚੱਲੇ।
ਇਕੱਲੇ-ਇਕੱਲੇ ਨੂੰ ਲੱਗ ਰਹੀਆਂ ਦੋ ਡੋਜ਼ਾਂ,
ਤਾਂ ਕਿ ਕਰੋਨੇ ਦਾ ਕਿਸੇ ‘ਤੇ ਨਾਵਾਰ ਚੱਲੇ।
ਕੀਤੀਮਿਹਨਤ’ਤੇ ਪਾਣੀਨਾਫਿਰਜਾਵੇ,
ਫ਼ੂਕ-ਫ਼ੂਕ ਕੇ ਹਰਕਦਮਸਰਕਾਰ ਚੱਲੇ।
ਕਈ ਆਖਦੇ ਇੰਜੈਕਸ਼ਨ ਨਹੀਂ ਅਸਾਂ ਲੈਣਾ,
ਵੱਖਰੇ ਰੱਖ ਕੇ ਹੋਰਾਂ ਤੋਂ ਵਿਚਾਰ ਚੱਲੇ ।
C N Tower ਤੇ Wonderlandਵੀ ਖੁੱਲ੍ਹੇ,
Casinoਵਾਲਿਆਂ ਦੇ ਵੀਹੁਣਵਿਓਪਾਰ ਚੱਲੇ।
ਵਿਰਲੀ-ਟਾਂਵੀਂ Flightਵੀਸ਼ੁਰੂ ਹੋ ਗਈ,
ਪਰਪਹਿਲਾਂ ਵਾਂਗ ਨਹੀਂ ਸੈਂਕੜੇ ਹਜ਼ਾਰ ਚੱਲੇ।
ਵਿਆਹਸ਼ਾਦੀਆਂ ‘ਤੇ Gathering ਵੱਧਣ ਲੱਗੀ,
ਝੁੰਡ ਬੀਬੀਆਂ ਦੇ ਕਰ ਹਾਰ-ਸ਼ਿੰਗਾਰ ਚੱਲੇ।
ਬੜੀਦੇਰਬਾਅਦDine in ਅਰੰਭ ਹੋਇਆ,
ਲੋਕਰੈਸਟੋਰੈਂਟਾਂ ਵੱਲ ਬੰਨ ਕਤਾਰ ਚੱਲੇ ।
ਭਲਾ ਸਰਬੱਤ ਦਾਸਦਾ ਜੋ ਮੰਗਦੇ ਨੇ,
ਭਾਗਾਂ ਵਾਲੇ ਫਿਰ ਗੁਰੂਦਰਬਾਰ ਚੱਲੇ।
‘ਗਿੱਲ ਬਲਵਿੰਦਰ’ ਰੋਜ਼ ਕੰਮ ‘ਤੇ ਲੇਟ ਪਹੁੰਚੇ,
ਟਰੈਫ਼ਿਕ ਜ਼ੈਮ ਵਿੱਚ ਸਾਈਕਲ ਵਾਂਗ ਕਾਰ ਚੱਲੇ।
[email protected]

 

 

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …