Breaking News
Home / ਨਜ਼ਰੀਆ / ‘ਸਿਧ ਗੋਸਟਿ ਦਰਸ਼ਨ ਅਤੇ ਵਿਆਖਿਆ’

‘ਸਿਧ ਗੋਸਟਿ ਦਰਸ਼ਨ ਅਤੇ ਵਿਆਖਿਆ’

ਪੁਸਤਕ ਰਿਵਿਊ
ਇਹ ਕਿਤਾਬ ਗੁਰੂਘਰਾਂ ਦੀ ਲਾਇਬਰੇਰੀ ‘ਚ ਥਾਂ ਬਣਾਉਣ ਦੇ ਕਾਬਿਲ
ਡਾ. ਡੀ ਪੀ ਸਿੰਘ
416-859-1856
“ਸਿਧ ਗੋਸਟਿ ਦਰਸ਼ਨ ਅਤੇ ਵਿਆਖਿਆ” ਕਿਤਾਬ ਦੇ ਲੇਖਕ ਪ੍ਰੋ.ਹਰਨਾਮ ਦਾਸ ਸਿੱਖ ਧਰਮ ਦੇ ਵਿਲੱਖਣ ਵਿਦਵਾਨ ਹੋਏ ਹਨ। ਇਸ ਕਿਤਾਬ ਦੀ ਸੰਪਾਦਨ ਕਰਤਾ ਡਾ. ਅਮ੍ਰਿਤ ਕੌਰ ਰੈਣਾ ਨੇ ਕਿਤਾਬ ਦੇ ਸ਼ੁਰੂ ਵਿਚ “ਪ੍ਰੋ.ਹਰਨਾਮ ਦਾਸ-ਇਕ ਪਰੀਚੈ” ਨਾਮੀ ਲੇਖ ਵਿਚ ਲੇਖਕ ਦੀ ਜਾਣ ਪਛਾਣ ਕਰਵਾਂਉਂਦੇ ਹੋਏ ਲਿਖਿਆ ਹੈ ਕਿ ਬਾਲਕ ਹਰਨਾਮ ਦਾ ਜਨਮ ਸੰਨ 1905 ਵਿਚ ਪਿੰਡ ਦਰਿਆਖਾਨ, ਜ਼ਿਲ੍ਹਾ ਮੀਹਾਂਵਲੀ (ਪਾਕਿਸਤਾਨ) ਵਿਖੇ ਇਕ ਸਹਿਜਧਾਰੀ ਸਿੱਖ ਪਰਿਵਾਰ ਵਿਚ ਹੋਇਆ। ਆਪ ਦੇ ਪਿਤਾ ਖੇਤੀਬਾੜੀ ਕਰਦੇ ਸਨ ਤੇ ਮਾਤਾ ਤੁਲਸੀ ਧਾਰਮਿਕ ਵਿਚਾਰਾਂ ਦੀ ਧਾਰਣੀ ਸੀ। ਜਿਸ ਕਾਰਣ ਹਰਨਾਮ ਨੂੰ ਬਚਪਨ ਤੋਂ ਹੀ ਧਾਰਮਿਕ ਗੁੜਤੀ ਮਿਲੀ।
ਜੋ ਸਮੇਂ ਨਾਲ ਹਰਨਾਮ ਦਾਸ ਦੇ ਧਾਰਮਿਕ ਅਧਿਐਨ, ਪੜਚੋਲ ਤੇ ਲੇਖਣ ਕਾਰਜਾਂ ਦਾ ਆਧਾਰ ਬਣੀ। ਵਿੱਤੀ ਮੁਸ਼ਕਲਾਂ ਭਰੇ ਹਾਲਾਤਾਂ ਦੇ ਬਾਵਜੂਦ, ਸਮੇਂ ਦੇ ਬੀਤਣ ਨਾਲ, ਯੁਵਕ ਹਰਨਾਮ ਨੇ ਸਖ਼ਤ ਲਗਨ ਤੇ ਮਿਹਨਤ ਸਦਕਾ, ਐਮ.ਏ.(ਫਾਰਸੀ), ਐਮ.ਏ. (ਪੰਜਾਬੀ) ਤੇ ਬੀ.ਟੀ.ਦੀ ਪੜ੍ਹਾਈ ਮੁਕੰਮਲ ਕਰ ਲਈ। ਉਪਰੰਤ ਉਨ੍ਹਾਂ ਨੇ ਸਨਾਤਨ ਧਰਮ ਕਾਲਜ, ਅੰਬਾਲਾ ਕੈਂਟ ਵਿਖੇ ਪੰਜਾਬੀ ਦੇ ਵਿਲੱਖਣ ਅਧਿਆਪਕ ਵਜੋਂ ਸੇਵਾ ਸੰਭਾਲੀ ਜੋ ਉਨ੍ਹਾਂ ਅਗਲੇ ਕਈ ਦਹਾਕਿਆ ਤਕ ਪੂਰੀ ਤਨਦੇਹੀ ਅਤੇ ਵਿਦਵਤਾਪੂਰਣ ਨਿਭਾਈ।
ਧਾਰਮਿਕ ਰੰਗਣ ਵਿਚ ਰੰਗੇ ਪ੍ਰੋ.ਹਰਨਾਮ ਦਾਸ ਨੇ, ਆਪਣੇ ਸੇਵਾ ਕਾਲ ਦੌਰਾਨ ਹੀ, ਵਿਭਿੰਨ ਧਾਰਮਿਕ ਗ੍ਰੰਥਾਂ ਦਾ ਗਹਿਨ ਅਧਿਐਨ ਵੀ ਕੀਤਾ। ਸਿੱਖ ਧਰਮ ਅਤੇ ਹੋਰਨਾਂ ਧਰਮਾਂ ਖਾਸ ਕਰ ਬੁੱਧ ਧਰਮ, ਜੈਨ ਧਰਮ, ਵੇਦਾਂਤ, ਜੋਗੀ ਮੱਤ ਅਤੇ ਇਸਲਾਮ ਦੀ ਤੁਲਨਾਤਮਿਕ ਪੜਚੋਲ ਉਨ੍ਹਾਂ ਦੇ ਜੀਵਨ ਦਾ ਅਹਿਮ ਅੰਗ ਰਹੀ। ਇਨ੍ਹਾਂ ਖੋਜਾਂ ਸੰਬੰਧਤ, ਉਨ੍ਹਾਂ ਦੁਆਰਾ ਰਚਿਤ ਕਈ ਦਰਜਨਾਂ ਲੇਖ ਤੇ ਹੋਰ ਰਚਨਾਵਾਂ, ਸਮੇਂ ਸਮੇਂ ਸਮਕਾਲੀਨ ਅਖਬਾਰਾਂ, ਮੈਗਜੀਨਾਂ ਤੇ ਖੋਜ ਪੱਤ੍ਰਿਕਾਵਾਂ ਦਾ ਸ਼ਿੰਗਾਰ ਬਣਦੇ ਰਹੇ । ਉਨ੍ਹਾਂ ਦੇ ਅਨੇਕ ਲੇਖ ਪ੍ਰਸਿੱਧ ਅੰਗਰੇਜ਼ੀ ਖੋਜ ਪੱਤ੍ਰਿਕਾਵਾਂ ਜਿਵੇਂ ਕਿ “ਸਿੱਖ ਰਿਵਿਊ” ਅਤੇ “ਸਪੋਕਸਮੈਨ ਵੀਕਲੀ” ਦੇ ਵਿਸ਼ੇਸ਼ ਅੰਕਾਂ ਵਿਚ ਵੀ ਛਾਪੇ ਗਏ ਉਨ੍ਹਾਂ ਦਾ ਪੂਰਾ ਜੀਵਨ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਧਰਮ ਦੀ ਸੇਵਾ ਲਈ ਸਮਰਪਿਤ ਰਿਹਾ। ਉਨ੍ਹਾਂ ਨੂੰ ਉਰਦੂ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਸਾਹਿਤ ਰਚਣ ਕਾਰਜਾਂ ਵਿਚ ਵਿਸ਼ੇਸ਼ ਮੁਹਾਰਿਤ ਹਾਸਿਲ ਸੀ। ਉਹ ਇਕ ਰਹੱਸਵਾਦੀ ਕਵੀ ਵੀ ਸਨ, ਜਿਨ੍ਹਾਂ ਕੁਦਰਤ ਤੇ ਕਾਦਰ ਦੇ ਪ੍ਰੇਮ ਰੱਤੇ ਅਨੇਕ ਕਾਵਿਕ ਅਫਸਾਨੇ ਵੀ ਲਿਖੇ। । ਉਨ੍ਹਾਂ ਵਿਭਿੰਨ ਧਰਮਾਂ ਅਤੇ ਗੁਰਬਾਣੀ ਸੰਬੰਧਤ ਅਨੇਕ ਕਿਤਾਬਾਂ ਦੀ ਰਚਣਾ ਕੀਤੀ।ਪ੍ਰੋ.ਹਰਨਾਮ ਦਾਸ ਨੇ ਆਪਣੇ ਜੀਵਨ ਕਾਲ ਵਿਚ ਚਾਰ ਕਿਤਾਬਾਂ ਪ੍ਰਕਾਸ਼ਿਤ ਕੀਤੀਆ। ਉਨ੍ਹਾਂ ਦੀਆਂ ਸੱਤ ਕਿਤਾਬਾਂ ਉਨ੍ਹਾਂ ਦੀ ਸਪੁੱਤਰੀ ਅਤੇ ਸੰਪਾਦਿਕਾ ਡਾ.ਅਮ੍ਰਿਤ ਕੌਰ ਰੈਣਾ ਦੇ ਉੱਦਮ ਅਤੇ ਸਿਰੜ ਸਦਕਾ ਪਾਠਕਾਂ ਤਕ ਪਹੁੰਚੀਆਂ ਹਨ।
“ਸਿਧ ਗੋਸਟਿ ਦਰਸ਼ਨ ਅਤੇ ਵਿਆਖਿਆ” ਕਿਤਾਬ ਦੀ ਸੰਪਾਦਿਕਾ ਡਾ.ਅਮ੍ਰਿਤ ਕੌਰ ਰੈਣਾ ਇਸ ਕਿਤਾਬ ਦੀ “ਭੂਮਿਕਾ” ਵਿਚ ਮਨੁੱਖੀ ਜੀਵਨ ਅਤੇ ਜਗਤ ਦੇ ਵਰਤਾਰੇ ਸੰਬੰਧਤ ਕੁਝ ਬੁਨਿਆਦੀ ਸਵਾਲਾਂ ਜਿਵੇਂ ਕਿ ਇਸ ਸੰਸਾਰ ਦਾ ਸਿਰਜਣਹਾਰ ਕੌਣ ਹੈ?
ਸਿਰਜਣਹਾਰ ਤੇ ਮਨੁੱਖ ਦਾ ਆਪਸੀ ਸੰਬੰਧ ਕੀ ਹੈ? ਤੇ ਇਹ ਸੰਬੰਧ ਕਿਵੇਂ ਦਾ ਹੋਵੇ? ਜੀਵਨ ਦਾ ਉਦੇਸ਼ ਕੀ ਹੈ ਤੇ ਇਸ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ? ਅਸੀ੬ ਜੀਵਨ ਵਿਚ ਸੁਖ ਤੇ ਸ਼ਾ੬ਤੀ ਕਿਵੇ੬ ਪ੍ਰਾਪਤ ਕਰ ਸਕਦੇ ਹਾ੬? ਦੁੱਖਾਂ ਭਰੇ ਸੰਸਾਰ ਸਾਗਰ ਤੋ੬ ਕਿਵੇ੬ ਪਾਰ ਉਤਾਰਾ ਕਿਵੇਂ ਹੋ ਸਕਦਾ ਹੈ? ਮਨੁਖ ਦਾ ਸਵੈਪਣ ਅਤੇ ਉਸ ਦੇ ਹੋਰਨਾਂ ਨਾਲ ਸੰਬੰਧ ਕਿਹੋ ਜਿਹੇ ਹੋਣੇ ਚਾਹੀਦੇ ਹਨ ਆਦਿ, ਉਠਾਏ ਹਨ। ਸੰਪਾਦਿਕਾ, ਗੁਰਬਾਣੀ ਅਤੇ ਵਿਭਿੰਨ ਧਰਮਾਂ ਦੇ ਤੁਲਨਾਤਮਕ ਅਧਿਐਨ ਰਾਹੀਂ ਉਪਰੋਕਤ ਸਵਾਲਾਂ ਦਾ ਹੱਲ ਸੁਝਾਣਾਂ ਹੀ ਇਸ ਕਿਤਾਬ ਦੇ ਮੁੱਖ ਮਕਸਦ ਵਜੋਂ ਪੇਸ਼ ਕਰਦੀ ਹੈ। ਡਾ. ਰੈਣਾ ਦਾ ਬਿਆਨ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ “ਸਿਧ ਗੋਸਟਿ” ਵਿਭਿੰਨ ਧਾਰਮਿਕ ਵਿਚਾਰਾਂ ਦੇ ਆਪਸੀ ਵਾਦਵਿਵਾਦ ਆਧਾਰਿਤ ਇਕ ਅਦੁਤੀ ਰਚਨਾ ਹੈ ਜਿਸ ਦਾ ਸਰਬਵਿਆਪੀ ਤੇ ਸਰਬਕਾਲਿਕ ਮਹੱਤਵ ਹੈ। ਇਹ ਰਚਨਾ ਅਜੋਕੇ ਯੁੱਗ ਵਿਚ, ਉਪਰੋਕਤ ਸਵਾਲਾਂ ਦਾ ਸਮਾਧਾਨ ਸੁਝਾਂਦੇ ਹੋਏ ਮਨੁੱਖ ਦੀ ਅਧਿਆਤਮਿਕ ਭੁੱਖ ਨੂੰ ਸ਼ਾ੬ਤ ਕਰਨ ਦੇ ਸਮਰਥ ਹੈ।
“ਸਿਧ ਗੋਸਟਿ ਦਰਸ਼ਨ ਅਤੇ ਵਿਆਖਿਆ” ਕਿਤਾਬ ਵਿਚ ਚਾਰ ਲੇਖ ਸ਼ਾਮਿਲ ਕੀਤੇ ਗਏ ਹਨ । ਇਹ ਹਨ: (1) ਸ਼ਬਦ ਗੁਰੂ ਦਾ ਸਕੰਲਪ, (2) ਨਾਮ ਮਹਿਮਾ, (3) ਸਹਿਜ ਅਵਸਥਾ-ਸੁੰਨ ਅਵਸਥਾ ਦਾ ਸਕੰਲਪ ਅਤੇ (4) ਵਿਆਖਿਆ ਸਿਧ ਗੋਸਟਿ। ਪ੍ਰੋ. ਹਰਨਾਮ ਦਾਸ ਰਚਿਤ “ਵਿਆਖਿਆ ਸਿੱਧ ਗੋਸ਼ਿਟ” ਦੇ ਕੁਝ ਕੁ ਖਾਸ ਪਹਿਲੂਆਂ ਦੀ ਵਧੇਰੇ ਸਪਸ਼ਟਤਾ ਲਈ, ਇਸ ਕਿਤਾਬ ਦੇ ਪਹਿਲੇ ਤਿੰਨ ਲੇਖ, ਸੰਪਾਦਿਕਾ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਤਿਆਰ ਕੀਤੇ ਹਨ। ਜੋ ਆਪਣੀ ਸਰਲ ਭਾਸ਼ਾ ਕਾਰਣ ਪਾਠਕਾਂ ਦਾ ਮਨ ਮੋਹਣ ਦੇ ਸਮਰਥ ਹਨ। ਇਸ ਕਿਤਾਬ ਦੇ ਪਹਿਲੇ ਲੇਖ “ਸ਼ਬਦ ਗੁਰੂ ਦਾ ਸੰਕਲਪ” ਵਿਚ ਡਾ.ਅਮ੍ਰਿੰਤ ਰੈਣਾ ਲਿਖਦੇ ਹਨ ਕਿ ਸ਼ਬਦ-ਗੁਰੂ ਦੀ ਸਾਧਨਾ, ਸਿੱਖ ਧਰਮ ਚਿੰਤਨ ਦਾ ਕੇ੬ਦਰ ਬਿੰਦੂ ਹੈ। ਸੁਰਤਿ ਨੂੰ ਸ਼ਬਦ ਵਿਚ ਟਿਕਾ ਕੇ ਇਕਾਗਰਚਿਤ ਨਾਮ ਅਭਿਆਸ ਕਰਦਾ ਹੋਇਆ ਮਨੁੱਖ ਅੰਤਰ ਚੇਤਨਾ ਦੀ ਐਸੀ ਅਵਸਥਾ ਤੇ ਜਾ ਪਹੁੰਚਦਾ ਹੈ ਜਿਥੇ ਉਸ ਨੂੰ ਇਲਾਹੀ ਨਾਦ ਵਜਦਾ ਪ੍ਰਤੀਤ ਹੁੰਦਾ ਹੈ।
ਦੈਵੀ ਗਿਆਨ ਦੀ ਅਨੂਭੂਤਿ ਹੁੰਦੀ ਹੈ। ਇਹ ਨਿਰੰਤਰ ਵਜਦੀ ਹੋਈ ਅਨਹਦ ਝਣਕਾਰ, ਉਸ ਨੂੰ ਪਰਮਾਤਮਾ ਨਾਲ ਮਿਲਾਉ੬ਦੀ ਹੋਈ, ਵਿਸਮਾਦ ਦੀ ਅਵਸਥਾ ਤੱਕ ਜਾ ਪਹੁੰਚਾਉ੬ਦੀ ਹੈ। ਡੂੰਘੀ ਅਨੁਭੂਤਿ ਵਿਚ ਲੀਨ ਹੋਇਆ ਮਨੁੱਖ ਆਪ ਸ਼ਬਦ ਰੂਪ ਹੋ ਜਾ੬ਦਾ ਹੈ ਤੇ ਪਰਮਾਨੰਦ ਦੀਆ੬ ਅਨੰਤ ਉਚਾਈਆ੬ ਨੂੰ ਛੂੰਹਦਾ ਹੋਇਆ ਦਸਮ ਦੁਆਰ ਤੱਕ ਜਾ ਪਹੁੰਚਦਾ ਹੈ।
ਡਾ.ਰੈਣਾ ਵਰਨਣ ਕਰਦੇ ਹਨ ਕਿ ਪਰਮਾਤਮਾ ਸ਼ਬਦ ਰਾਹੀ੬ ਆਪਣੇ ਆਪ ਨੂੰ ਪ੍ਰਕਾਸ਼ਿਤ ਕਰਦਾ ਹੈ। ਸ਼ਬਦ ਲਹਿਰਾ੬ ਸੰਪੂਰਨ ਬ੍ਰਹਿਮੰਡ ਵਿਚ ਵਿਆਪਕ ਹਨ। ਜਿਨ੍ਹਾ੬ ਰਾਹੀ੬ ਆਲੌਕਿਕ ਆਨੰਦ ਦਾ ਸੰਗੀਤ ਸੰਪੂਰਨ ਬ੍ਰਹਿਮੰਡ ਵਿਚ ਧਵਨਿਤ ਹੋ ਰਿਹਾ ਹੈ।
ਸ਼ਬਦ ਨਿਰੰਕਾਰੀ ਪੈਗਾਮ ਹੈ।ਗਿਆਨ ਸਰੂਪ ਪਰਮਾਤਮਾ ਸ਼ਬਦ ਗੁਰੂ ਦੇ ਰੂਪ ਵਿਚ ਹਰ ਮਨ ਅੰਦਰ ਵਸਦਾ ਹੈ। ਆਤਮਾ ਵਿਚ ਵਸਦੀ ਇਸ ਦਿਬ ਜੋਤੀ ਦਾ ਅਨੁਭਵ ਸ਼ਬਦ ਰਾਹੀ੬ ਹੁੰਦਾ ਹੈ। ਇਸ ਸੱਚ ਸਰੂਪ ਨਿਰੰਕਾਰੀ ਸ਼ਬਦ ਨਾਲ ਜਿਸ ਦਾ ਹਿਰਦਾ ਜੁੜ ਜਾ੬ਦਾ ਹੈ, ਉਸ ਨੂੰ ਸਹਿਜ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਜਦੋ੬ ਜੀਵਨ ਵਿਚ ਪ੍ਰਫੁਲਿਤ ਹੋ ਜਾ੬ਦਾ ਹੈ ਤਾ੬ ਜੀਵਨ ਵਿਚ ਦੈਵੀ ਗੁਣਾ੬ ਦਾ ਵਿਗਾਸ ਹੁੰਦਾ ਹੈ। ਮਨੁੱਖ ਨਿਸ਼ਕਾਮ ਸੇਵਾ ਦੇ ਰਾਹ ‘ਤੇ ਤੁਰਦਾ ਹੈ।
ਡਾ.ਰੈਣਾ ਬਿਆਨ ਕਰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦਾ ਸਾਕਾਰ ਰੂਪ ਹੈ। ਜੀਵਨ ਵਿਚ ਸ਼ਬਦ ਗੁਰੂ ਦਾ ਵਿਕਾਸ ਗੁਰਬਾਣੀ ਰਾਹੀ੬ਂ ਹੁੰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ “ਪੋਥੀ ਪਰਮੇਸਰ ਕਾ ਥਾਨੁ” (ਪੰ. 1226) ਦੇ ਰੂਪ ਵਿਚ ਸ਼ਬਦ ਗੁਰੂ ਨੂੰ ਸਥਾਪਿਤ ਕੀਤਾ। ਸ਼ਬਦ ਗਾਇਨ, ਸੁਨੰਨ, ਮਨਨ ਭਗਤੀ ਦਾ ਪ੍ਰਮੁੱਖ ਸਾਧਨ ਹਨ। ਜਦੋ੬ ਸ਼ਬਦ ਗਾਇਨ ਸਾਧ ਸੰਗਤ ਵਿਚ ਹੁੰਦਾ ਹੈ ਤਾ੬ ਇੰਜ ਭਾਸਦਾ ਹੈ ਜਿਵੇ੬ ਸਾਖਿਆਤ ਪਰਮਾਤਮਾ ਉਥੇ ਬਿਰਾਜਮਾਨ ਹੈ। ਇਹ ਸ਼ਬਦ ਗੁਰੂ, ਪੋਥੀ ਪਰਮੇਸਰੁ ਦਾ ਥਾਨ,ੁ ਦਾ ਰੂਪ ਧਾਰਨ ਕਰ ਲੋਕਾਈ ਲਈ ਨਿਰੰਤਰ ਰਾਹ ਦਸੇਰਾ ਬਣ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ-ਗੁਰੂ ਦੀ ਵਿਆਖਿਆ ਹੈ।
ਗੁਰਬਾਣੀ ਵਿਚ ਸ਼ਬਦ ਨੂੰ ਧੁਨ, ਨਾਦ, ਬ੍ਰਹਮ ਸਤਾ, ਹੁਕਮ, ਗੁਰੂ ਮੰਤਰ, ਨਾਮ, ਗੁਰੂ ਉਪਦੇਸ਼, ਤੇ ਗੁਰੂ ਗਿਆਨ ਦੇ ਸਮਾਨਾਰਥਕ ਵੀ ਵਰਤਿਆ ਗਿਆ ਹੈ। ਗੁਰੂ ਸਾਹਿਬਾਨ ਨੇ ਸ਼ਬਦ ਦੀ ਵਰਤੋਂ ਧਰਮ, ਦੈਵੀ ਗਿਆਨ, ਤੇ ਦੈਵੀ ਪ੍ਰਕਾਸ਼ ਲਈ ਵੀ ਕੀਤੀ ਹੈ। ਡਾ.ਰੈਣਾ ਵਰਨਣ ਕਰਦੇ ਹਨ ਕਿ ਸ਼ਬਦ ਦਾ ਵਿਕਾਸ ਮਨੁੱਖੀ ਆਤਮਾ ਵਿਚ ਪਰਮਾਤਮਾ ਦੀ ਨਦਰ ਰਾਹੀ੬ ਹੁੰਦਾ ਹੈ। ਸ਼ਬਦ ਜੀਵਨ ਨੂੰ ਸੰਵਾਰਦਾ ਹੈ।ਮਨੁੱਖ ਦੇ ਅੰਦਰ ਜਦੋ੬ ਸ਼ਬਦ ਵਸ ਜਾ੬ਦਾ ਹੈ ਤਾ੬ ਅਗਿਆਨ ਅੰਧੇਰਾ ਮਿਟ ਜਾ੬ਦਾ ਹੈ।
“ਸਿਧ ਗੋਸਟਿ ਦਰਸ਼ਨ ਅਤੇ ਵਿਆਖਿਆ” ਕਿਤਾਬ ਦੇ ਦੂਸਰੇ ਲੇਖ “ਨਾਮ ਮਹਿਮਾ” ਵਿਚ ਡਾ.ਰੈਣਾ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮੁੱਖ ਬਾਣੀ ‘ਜਪੁਜੀ ਸਾਹਿਬ’ ਦੇ ਸ਼ੁਰੂ ਵਿਚ ਇਕ ਸਵਾਲ ਪੁੱਛਿਆ ਗਿਆ ਹੈ “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ” ਭਾਵ ਸਚਿਆਰ ਕਿਵੇ੬ ਬਣਿਆ ਜਾ ਸਕਦਾ ਹੈ ਤੇ ਆਤਮਾ ਤੇ ਪਰਮਾਤਮਾ ਦੇ ਮੇਲ ਵਿਚ ਬਾਧਕ ਕੂੜ (ਹਉ੬ਮੈ) ਦੀ ਦੀਵਾਰ ਨੂੰ ਕਿਵੇ੬ ਤੋੜਿਆ ਜਾ ਸਕਦਾ ਹੈ? ਡਾ.ਰੈਣਾ ਅਨੁਸਾਰ ਜਪੁਜੀ ਸਾਹਿਬ ਹੀ ਨਹੀ੬ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਪ੍ਰਸ਼ਨ ਦਾ ਉਤਰ ਦੇਣ ਦਾ ਉਪਰਾਲਾ ਹੈ। ਗੁਰਬਾਣੀ ਅਨੁਸਾਰ ਪਰਮਾਤਮਾ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰਦੇ ਹੋਏ, ਨਾਮ ਸਿਮਰਨ ਦੁਆਰਾ ਆਤਮਾ ਤੇ ਪਰਮਾਤਮਾ ਦੇ ਮਿਲਨ ਵਿਚ ਬਾਧਕ ਹਉ੬ਮੈ (ਮਾਇਆ) ਦੀ ਇਸ ਦੀਵਾਰ ਨੂੰ ਤੋੜਿਆ ਜਾ ਸਕਦਾ ਹੈ। ਗੁਰਬਾਣੀ ਦਾ ਵਿਖਿਆਨ ਹੈ ਕਿ ਮਾਇਆ ਦੇ ਰਜੋਗੁਣ, ਤਮੋਗੁਣ, ਸਤੋਗੁਣ, ਅਤੇ ਹਉ੬ਮੈ੬ ਰੂਪ, ਆਤਮਾ ਨੂੰ ਪਰਮਾਤਮਾ ਤੋ੬ ਦੂਰ ਲੈ ਜਾ੬ਦੇ ਹਨ। ਨਾਮ ਸਿਮਰਨ ਦੁਆਰਾ ਹਉ੬ਮੈ੬ ਨੂੰ ਦੈਵੀ ਹੁਕਮ ਵਿਚ ਬਦਲਿਆ ਜਾ ਸਕਦਾ ਹੈ। ਜਦ ਆਤਮਾ ਤੇ ਪਰਮਾਤਮਾ ਦੇ ਵਿਚਕਾਰ ਮੌਜੂਦ ਕੂੜ (ਹਊਮੈਂ) ਦੀ ਦੀਵਾਰ ਟੁੱਟ ਜਾ੬ਦੀ ਹੈ, ਮਨੁੱਖ ਸਚਿਆਰ ਬਣ, ਨਾਮ ਤੀਰਥ ਵਿਚ ਇਸ਼ਨਾਨ ਕਰਦਾ ਹੈ। ਨਾਮ ਦੀ ਅਨੁਭੂਤਿ ਰਾਹੀ੬ ਤ੍ਰਿਗੁਣਾਤੀਤ ਹੋ ਕੇ ਸਹਿਜ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ।
ਡਾ.ਰੈਣਾ ਦਾ ਕਥਨ ਹੈ ਕਿ ਸਿੱਖ ਧਰਮ ਦੈਵੀ ਨਾਮ ਦਾ ਮਾਰਗ ਹੈ। ਸਿੱਖ ਚਿੰਤਨ ਅਨੁਸਾਰ ਸ੍ਰਿਸ਼ਟੀ ਦਾ ਨਿਰਮਾਣ ਨਾਮ ਸ਼ਕਤੀ ਦੁਆਰਾ ਹੋਇਆ ਹੈ। ਪਰਮਾਤਮਾ ਨੇ ਸੁੰਨ ਸਮਾਧਿ ਦੀ ਅਵਸਥਾ ਤੋ੬ ਬਾਅਦ ਸਭ ਤੋ੬ ਪਹਿਲਾ੬ ਨਾਮ ਦੀ ਸਿਰਜਣਾ ਕੀਤੀ।
“ਆਪੀਨ੍ਰੇ ਆਪੁ ਸਾਜਿਓ ਆਪੀਨ੍ਰੈ ਰਚਿਓ ਨਾਉ” (ਪੰ. 463) ਤੇ ਫਿਰ ਪਰਮਾਤਮਾ ਦੀ ਇਸ ਦੈਵੀ ਸਿਰਜਣਾਤਮਿਕ ਸ਼ਕਤੀ ਦੁਆਰਾ ਸੰਪੂਰਨ ਸ੍ਰਿਸ਼ਟੀ ਦਾ ਜਨਮ ਹੌਇਆ। ਸੰਪੂਰਨ ਸੰਸਾਰ ਨਾਮ ਦਾ ਪਸਾਰਾ ਹੈ। ਨਾਦ ਤੇ ਵੇਦ ਦਾ ਸਰੋਤ ਹੈ। ਨਾਮ ਸਰਬ ਵਿਆਪਕ ਜੀਵਨ ਜੋਤ ਹੈ। ਮਨੁੱਖੀ ਜੀਵਨ ਲਈ ਅੰਮ੍ਰਿਤ ਦੀ ਤਰ੍ਹਾ੬ ਕਲਿਆਣਕਾਰੀ ਹੈ। ਨਾਮ, ਸੱਚਾਈ, ਸੁੰਦਰਤਾ, ਆਨੰਦ, ਤੇ ਚੜ੍ਹਦੀ ਕਲਾ ਦਾ ਸੋਮਾ ਹੈ। ਇਹ ਅਧਿਆਤਮਿਕ, ਮਾਨਸਿਕ, ਤੇ ਸਰੀਰਕ ਸ਼ਕਤੀਆ੬ ਦਾ ਸਰੋਤ ਹੈ। ਗੁਰਬਾਣੀ ਵਿਚ ਨਾਮ ਸ਼ਕਤੀ ਲਈ ਸ਼ਬਦ, ਸੱਚ, ਹੁਕਮ, ਬਾਣੀ, ਤੇ ਗੁਰਬਾਣੀ ਆਦਿ ਸ਼ਬਦਾ੬ ਦਾ ਪ੍ਰਯੋਗ ਕੀਤਾ ਗਿਆ ਹੈ। ਜਪੁ ਜੀ ਸਾਹਿਬ ਵਿਚ ਨਾਮ ਨੂੰ ਅੰਮ੍ਰਿਤ ਨਾਮ, ਨਿਰੰਜਨ ਨਾਮ, ਸਤਿਨਾਮ ਕਿਹਾ ਗਿਆ ਹੈ। ਨਾਮ ਲਈ ਹਰਿਨਾਮ, ਰਾਮਨਾਮ, ਅੰਮ੍ਰਿਤਨਾਮ, ਕੇਵਲ ਨਾਮ, ਤੇ ਰਤਨ ਨਾਮ ਸ਼ਬਦ ਵੀ ਵਰਤੇ ਗਏ ਹਨ। ਸੁਖਮਨੀ ਸਾਹਿਬ ਵਿਚ ਇਸ ਨੂੰ ਪਾਰਜਾਤ ਕਾਮਧੇਨੁ ਕਿਹਾ ਗਿਆ ਹੈ, ਜੋ ਇਨਸਾਨ ਦੀਆ੬ ਸਾਰੀਆ੬ ਜ਼ਰੂਰਤਾ੬ ਪੂਰੀਆ੬ ਕਰਦਾ ਹੈ। ਪ੍ਰਭੂ ਦਾ ਨਾਮ ਸਿਮਰਨ ਗਿਆਨ, ਧਿਆਨ ਤੇ ਮਾਨਸਿਕ ਸ਼ਕਤੀ ਪ੍ਰਦਾਨ ਕਰਦਾ ਹੈ।
ਡਾ.ਰੈਣਾ ਬਿਆਨ ਕਰਦੇ ਹਨ ਕਿ ਨਾਮ ਸਿਮਰਨ ਦਾ ਅਰਥ ਹੈ ਮਨ, ਬਚਨ, ਕਰਮ ਦੁਆਰਾ ਆਤਮਾ ਦਾ ਪਰਮਾਤਮਾ ਨਾਲ ਸੰਯੁਕਤ ਹੋਣਾ। ਨਾਮ ਸਿਮਰਨ ਦੁਆਰਾ ਅਗਿਆਨ ਦਾ ਅੰਧੇਰਾ ਮਿਟ ਜਾ੬ਦਾ ਹੈ ਤੇ ਪਰਮਾਤਮਾ ਆਪਣੇ ਨੇੜੇ ਦਿਖਾਈ ਦਿੰਦਾ ਹੈ। ਨਾਮ ਅਭਿਆਸ ਦੁਆਰਾ ਜੀਵਨ ਵਿਚ ਦੈਵੀ ਗੁਣ ਵਿਕਸਿਤ ਹੁੰਦੇ ਹਨ। ਨਾਮ ਜਾਂ ਦੈਵੀ ਸੰਗੀਤ ਨੂੰ ਬਾਹਰਲੀ ਦੁਨੀਆ ਵਿਚ ਕੀਰਤਨ ਦੇ ਰੂਪ ਵਿਚ ਸੁਣਿਆ ਜਾ ਸਕਦਾ ਹੈ। ਨਿਰੰਤਰ ਹਰਿਨਾਮ ਦੇ ਜਪ ਦੁਆਰਾ, ਮਨੁੱਖ ਦਾ ਅੰਦਰਲਾ ਨਾਦ ਜਾਗ੍ਰਿਤ ਹੋ ਜਾ੬ਦਾ ਹੈ। ਬਾਹਰਲਾ ਨਾਦ ਤੇ ਅੰਦਰਲਾ ਨਾਦ ਇਕ ਸੁਰ ਇਕ ਤਾਲ ਹੋ ਜਾ੬ਦੇ ਹਨ। ਮਨ ਮਤਵਾਲਾ ਹੋ ਕੇ ਇਸ ਨਾਦ ਦੇ ਅੰਮ੍ਰਿਤ ਦੇ ਘੁੱਟ ਭਰਦਾ ਹੈ। ਚਾਰੋ੬ ਤਰਫ਼ ਪਰਮਾਤਮਾ ਦਾ ਜਲਵਾ ਦਿਖਾਈ ਦਿੰਦਾ ਹੈ।
“ਸਿਧ ਗੋਸਟਿ ਦਰਸ਼ਨ ਅਤੇ ਵਿਆਖਿਆ” ਕਿਤਾਬ ਦੇ ਤੀਸਰੇ ਲੇਖ “ਸਹਿਜ ਅਵਸਥਾ-ਸੁੰਨ ਅਵਸਥਾ ਦਾ ਸੰਕਲਪ” ਵਿਚ ਡਾ.ਰੈਣਾ ਵਰਨਣ ਕਰਦੇ ਹਨ ਕਿ ਸਹਿਜ ਅਵਸਥਾ ਆਤਮਿਕ ਤੇ ਮਾਨਸਿਕ ਸ਼ਾ੬ਤੀ ਦੀ ਸਰਵਉੱਚ ਵਿਸਮਾਦੀ ਅਵਸਥਾ ਹੈ। ਇਸ ਅਵਸਥਾ ਵਿਚ ਮਨੁੱਖ ਨੂੰ ਦੈਵੀ ਪ੍ਰੇਮ ਦੀ ਅਨੂਭੂਤਿ ਹੁੰਦੀ ਹੈ। ਮਨੁੱਖ ਅਗਿਆਨ ਤੇ ਹਉ੬ਮੈ੬ ਉੱਤੇ ਜਿੱਤ ਪ੍ਰਾਪਤ ਕਰ ਦੁਨੀਆਵੀ ਦੁੱਖਾਂ ਤੇ ਗਮਾਂ ਤੋ੬ ਉਪਰ ਉੱਠ, ਆਤਮਿਕ ਸ਼ਾਂਤੀ ਦੀ ਹਾਲਤ ਵਿਚ ਵਿਚਰਣ ਲਗਦਾ ਹੈ। ਸਾਰੇ ਦੁੱਖ, ਮੋਹ, ਮਾਇਆ, ਦਵੇਸ਼, ਤੇ ਵਾਸ਼ਨਾਵਾਂ ਖਤਮ ਹੋ ਜਾ੬ਦੀਆਂ ਹਨ। ਇਹ ਆਤਮਾ ਦੀ ਪਰਮਾਤਮਾ ਵਿਚ ਲੀਨ ਹੋਣ ਦੀ ਅਵਸਥਾ ਹੈ। ਆਤਮਾ ਸਚਿਆਰ ਬਣ ਸੱਚ ਖੰਡ ਵਿਚ ਪ੍ਰਵੇਸ਼ ਕਰਦੀ ਹੈ ਅਤੇ ਅਰਸ਼ੀ ਉਡਾਰੀਆ੬ ਲੈ੬ਦੀ ਪਰਮਾਤਮਾ ਵਿਚ ਅਭੇਦ ਹੋ ਜਾ੬ਦੀ ਹੈ। ਮਨੁੱਖ ਆਪਣੀ ਭਗਤੀ ਤੇ ਸਾਧਨਾ ਦੇ
ਫਲਸਰੂਪ ਪਰਮਾਤਮਾ ਵਿਚ ਅਭੇਦਤਾ ਦੇ ਪਰਮਸੁਖ ਨੂੰ ਅਨੁਭਵ ਕਰਦਾ ਹੈ। ਉਸ ਨੂੰ ਸੰਪੂਰਨ ਸ੍ਰਿਸ਼ਟੀ ਵਿਚ ਪਰਮਾਤਮਾ ਦਾ ਜਲਵਾ ਦਿਖਾਈ ਦਿੰਦਾ ਹੈ। ਸਹਿਜ ਅਵਸਥਾ ਮਨ ਦੀ ਤ੍ਰਿਗੁਣਾਤੀਤ ਅਵਸਥਾ ਹੈ। ਗੀਤਾ ਵਿਚ ਇਸ ਨੂੰ ਤ੍ਰਿਗੁਣਾਤੀਤ ਪਦ ਕਿਹਾ ਗਿਆ ਹੈ। ਉਪਨਿਸ਼ਦਾ੬ ਵਿਚ ਇਸ ਨੂੰ ਕੇਵਲ ਪਦ, ਜਾਂ ਆਤਮ ਪਦ ਕਿਹਾ ਗਿਆ ਹੈ। ਗੁਰਬਾਣੀ ਵਿਚ ਇਸ ਨੂੰ ਚੌਥਾ ਪਦ, ਜੀਵਨ ਪਧਤੀ, ਸਹਿਜ ਅਵਸਥਾ, ਤੁਰਿਆ ਪਦ, ਆਤਮ ਪਦ, ਸੁੰਨ ਅਵਸਥਾ ਕਿਹਾ ਗਿਆ ਹੈ। ਡਾ.ਰੈਣਾ ਦਾ ਕਹਿਣਾਂ ਹੈ ਕਿ ਸਹਿਜ ਅਵਸਥਾ ਤੇ ਸੁੰਨ ਅਵਸਥਾ ਇਕੋ ਗਲ ਹੈ। ਸ੍ਰਿਸ਼ਟੀ ਦੇ ਵਿਕਾਸ ਤੋ੬ ਪਹਿਲਾ੬ ਪਰਮਾਤਮਾ ਸੁੰਨ ਸਮਾਧਿ ਦੀ ਸ਼ਾ੬ਤ ਆਨੰਦਮਈ ਅਵਸਥਾ ਵਿਚ ਸੀ।
ਸਿੱਖ ਧਰਮ ਅਨੁਸਾਰ ਜੀਵਨ ਦਾ ਸਰਬੋਤਮ ਉਦੇਸ਼ ਸਹਿਜ ਅਵਸਥਾ ਦੀ ਪ੍ਰਾਪਤੀ ਹੈ। ਸਹਿਜ ਅਵਸਥਾ ਵਿਚ ਰਹਿੰਦਾ ਮਨੁੱਖ ਦੁੱਖ, ਸੁੱਖ, ਸੋਨਾ ਤੇ ਮਿੱਟੀ ਨੂੰ ਇਕੋ ਜਿਹਾ ਹੀ ਸਮਝਦਾ ਹੈ। ਅਜਿਹਾ ਮਨੁੱਖ ਮੋਹ, ਮਾਇਆ, ਤੇ ਮਮਤਾ ਦਾ ਤਿਆਗ ਕਰ ਮੁਕਤ ਅਵਸਥਾ ਨੂੰ ਪ੍ਰਾਪਤ ਕਰਦਾ ਹੈ। ਉਹ ਸੰਸਾਰ ਵਿਚ ਵਿਚਰਦਾ, ਖੁਸ਼ੀਆਂ-ਗਮਾਂ ਤੋਂ ਨਿਰਲੇਪਤਾ ਵਾਲਾ ਜੀਵਨ ਬਤੀਤ ਕਰਦਾ ਹੋਇਆ ਦੁਖ, ਸੁਖ, ਜੀਵਨ ਮਰਣ ਤੋ੬ ਉਪਰ ਉਠ ਜਾ੬ਦਾ ਹੈ।
ਡਾ.ਰੈਣਾ ਦਾ ਦ੍ਰਿਸ਼ਟਾਂਤ ਹੈ ਕਿ ਸਹਿਜ ਅਵਸਥਾ ਦੌਰਾਨ ਹਿਰਦੇ ਵਿਚ ਸ਼ਬਦ ਗੁਰੂ ਪ੍ਰਗਟ ਹੋ ਜਾ੬ਦਾ ਹੈ। ਮਨ ਨਿਜ ਘਰ ਵਿਚ ਸੱਚ ਸ਼ਬਦ ਨਾਲ ਜੁੜ ਜਾ੬ਦਾ ਹੈ। ਗੁਰਮੁਖ ਅੰਦਰੋ੬ ਵਿਕਾਰਾ੬ ਦੀ ਮੈਲ ਨਸ਼ਟ ਹੋ ਜਾ੬ਦੀ ਹੈ। ਗੁਰੂ ਕ੍ਰਿਪਾ ਰਾਹੀ੬ ਉਹ ਨਿਜ ਸਰੂਪ ਨੂੰ ਪਹਿਚਾਣ ਲੈ੬ਦਾ ਹੈ। ਮਨ ਅੰਦਰ ਪੂਰਨ ਗਿਆਨ ਦੀ ਜੋਤਿ ਪ੍ਰਗਟ ਹੋ ਜਾ੬ਦੀ ਹੈ। ਤੇ ਮਨ ਅਡੋਲ ਅਵਸਥਾ ਨੂੰ ਪ੍ਰਾਪਤ ਕਰ ਪਾਰਬ੍ਰਹਮ ਵਿਚ ਲੀਨ ਹੋ ਜਾ੬ਦਾ ਹੈ। ਵਿਸਮਾਦ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਆਤਮਾ ਦਸਮ ਦੁਆਰ ਵਿਚ ਪ੍ਰਵੇਸ਼ ਕਰਦੀ ਹੈ।
ਆਤਮਾ ਦਾ ਸੰਪਰਕ ਪਰਮਾਤਮਾ ਨਾਲ ਹੁੰਦਾ ਹੈ। ਇਹ ਜੀਵਨ ਮੁਕਤ ਅਵਸਥਾ ਅੰਦਰੂਨੀ ਜਾਗ੍ਰਿਤੀ ਦੀ ਸਰਬਉੱਚ ਅਵਸਥਾ ਹੈ। ਸੱਚੀ ਮੁਕਤੀ ਦਾ ਅਰਥ ਜੀਵਨ ਤੋ੬ ਪਲਾਇਨ ਨਹੀ੬। ਪਦਾਰਥਵਾਦੀ, ਮਾਇਆਵਾਦੀ ਦ੍ਰਿਸ਼ਟੀਕੋਣ ਤੋ੬ ਉਪਰ ਉਠ ਕੇ ”ਹੰਸਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ”(ਪੰ. 522) ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਦੁਨੀਆਵੀ ਪ੍ਰਲੋਭਨਾ ਤੋ੬ ਕੰਵਲ ਦੀ ਭਾ੬ਤੀ ਉਪਰ ਉੱਠ ਕੇ, ਪਰਮਾਤਮਾ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰਦੇ ਹੋਏ, ਨਾਮ ਸਿਮਰਨ ਤੇ ਸ਼ੁਭ ਗੁਣਾ੬ ਦੇ ਵਿਕਾਸ ਦੁਆਰਾ ਹੌਲੇ-ਹੌਲੇ ਇਸ ਅਵਸਥਾ ਤੱਕ ਪਹੁੰਚਿਆ ਜਾ ਸਕਦਾ ਹੈ। ਪਰਮਾਤਮਾ ਅਗੇ ਪੂਰਨ ਆਤਮ ਸਮਰਪਨ, ਸੰਤਾ੬ ਦਾ ਸਾਥ, ਪਰਉਪਕਾਰੀ ਸੰਤ ਜਨਾ੬ ਦੀ ਰਹਿਨੁਮਾਈ ਇਸ ਦਿਸ਼ਾ ਵਿਚ ਸਹਾਇਕ ਸਿੱਧ ਹੁੰਦੀ ਹੈ। ਸਿਰਜਣਾਤਮਿਕ ਸ਼ੁਭ ਕੰਮਾ੬ ਦੇ ਕਰਨ ਦੁਆਰਾ ਅਜਿਹੀ ਅਵਸਥਾ ਵਿਚ ਪਹੁੰਚਿਆ ਜਾ ਸਕਦਾ ਹੈ। ਪਰਮਾਤਮਾ ਦੀ ਨਦਰ ਇਸ ਦਿਸ਼ਾ ਵਿਚ ਸਹਾਇਕ ਸਿੱਧ ਹੁੰਦੀ ਹੈ। ਮਾਨਸਿਕ ਅਨੁਸ਼ਾਸਨ ਰਾਹੀਂ ਵਿਸ਼ੇ ਵਿਕਾਰਾ੬ ‘ਤੇ ਕਾਬੂ, ਸਹਿਜ ਅਵਸਥਾ ਦੀ ਪ੍ਰਾਪਤੀ ਵਿਚ ਸਹਾਇਕ ਹੁੰਦਾ ਹੈ। ਮਨੁੱਖੀ ਸਰੀਰ ਅੰਦਰ ਮੌਜੂਦ ਦੈਵੀ ਜੋਤੀ ਨਾਲ ਤਾਲ ਮੇਲ ਸਥਾਪਿਤ ਕੀਤੇ ਬਿਨਾ੬ ਸਹਿਜ ਅਵਸਥਾ ਦੀ ਪ੍ਰਾਪਤੀ ਸੰਭਵ ਨਹੀ੬ ਹੈ।
“ਸਿਧ ਗੋਸਟਿ ਦਰਸ਼ਨ ਅਤੇ ਵਿਆਖਿਆ” ਕਿਤਾਬ ਦਾ ਮੁੱਖ ਲੇਖ “ਵਿਆਖਿਆ ਸਿਧ ਗੋਸਟਿ” ਆਖਰੀ ਤੇ ਵੱਡਾ ਲੇਖ ਹੈ ਜੋ ਪ੍ਰੋ.ਹਰਨਾਮ ਦਾਸ ਦੁਆਰਾ ਰਚਿਤ ਹੈ। ਕੁੱਲ 104 ਪੰਨਿਆਂ ਵਿਚ ਫੈਲਿਆ ਇਹ ਲੇਖ ਉਸ ਚਰਚਾ ਦਾ ਜ਼ਿਕਰ ਕਰਦਾ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਧਾ੬ ਨਾਲ ਹੋਈ। ਪ੍ਰੋ.ਹਰਨਾਮ ਦਾਸ ਅਨੁਸਾਰ ਸਿਧ ਗੋਸਟਿ ਦੇ ਦੋ ਅਰਥ ਹਨ। ਸਿੱਧਾ੬ ਨਾਲ ਵਿਚਾਰ ਚਰਚਾ ਅਤੇ ਪਰਮਾਤਮਾ ਨਾਲ ਮਿਲਾਪ ਦੀ ਨਿਸ਼ਾਨਦੇਹੀ। ਪਹਿਲੀ ਪਉੜੀ ਮੰਗਲਾਚਰਣ ਹੈ। ਜਿਸ ਵਿਚ ਸੰਤ ਸਭਾ ਦੀ ਵਡਿਆਈ ਕੀਤੀ ਗਈ ਹੈ। ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਸੰਤਾ੬ ਦੀ ਸੰਗਤ ਵਿਚ ਸੱਚ ਦੀ ਪ੍ਰਾਪਤੀ ਹੁੰਦੀ ਹੈ। ਯੋਗ ਮਾਰਗ ਦੇ ਸ਼ਰਧਾਲੂਆ੬ ਲਈ ਜ਼ਰੂਰੀ ਹੈ ਕਿ ਉਹ ਯੋਗ ਸਾਧਨਾ ਦੇ ਅਭਿਆਸ ਤੋ੬ ਪਹਿਲਾ੬ ਸੰਪੂਰਨ ਤੇ ਦ੍ਰਿੜ ਵਿਸ਼ਵਾਸ ਨਾਲ ਸਿੱਧ ਸਭਾ ਵਿਚ ਪ੍ਰਵੇਸ਼ ਕਰਨ। ਸੱਚੇ ਸ਼ਬਦ ਨੂੰ ਜੀਵਨ ਵਿਚ ਢਾਲੇ ਬਿਨਾ੬ ਕੋਈ ਵੀ ਵਿਅਕਤੀ ਮੁਕਤੀ ਪ੍ਰਾਪਤ ਨਹੀ੬ ਕਰ ਸਕਦਾ। ਦੇਸ਼ ਦੇਸ਼ਾ੬ਤਰ ਅਤੇ ਤੀਰਥਾ੬ ਦੇ ਭ੍ਰਮਣ ਦਾ ਕੋਈ ਲਾਭ ਨਹੀ੬। ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜਿਆ ਹੀ ਮਨ ਪਵਿੱਤਰ ਹੁੰਦਾ ਹੈ।
ਸਤਿਗੁਰੂ ਦੇ ਸੱਚੇ ਸ਼ਬਦ ਤੋ੬ ਬਿਨਾ (ਦੁਸਤਰ ਦੁਨੀਆ ਸਾਗਰ) ਤੋ੬ ਛੁਟਕਾਰਾ ਨਹੀ ਹੁੰਦਾ।
ਗੁਰੂ ਨਾਨਕ ਸਾਹਿਬ ਅਨੁਸਾਰ ਅਮਲੀ ਜੀਵਨ ਰਾਹੀ੬, ਸੱਚ ਦਾ ਪ੍ਰਚਾਰ ਕਰਨਾ, ਈਸ਼ਵਰੀ ਮਾਰਗ ਨੂੰ ਅਪਨਾਉਣਾ ਹੈ।
ਪਰਮਾਤਮਾ ਅੱਗੇ ਅਰਦਾਸ ਕਰਨ ਨਾਲ ਹੀ ਸੱਚ ਦਾ ਅਨੁਭਵ ਹੁੰਦਾ ਹੈ। ਇਹ ਅਰਦਾਸ ਸੰਤਾ੬ ਦੀ ਸੰਗਤ ਵਿਚ ਪ੍ਰਫੁਲਿਤ ਹੁੰਦੀ ਹੈ।
ਇਸ ਲਈ ਸੱਚ ਦੇ ਮਾਰਗ ਨੂੰ ਅਪਨਾਉਣ ਲਈ ਸੰਤਾ੬ ਦੀ ਸੰਗਤ ਤੋ੬ ਲਾਭ ਉਠਾਉਣਾ ਜ਼ਰੂਰੀ ਹੈ। ਮਨੁੱਖ ਲਈ ਅਸਲੀ ਜੀਵਨ ਜੁਗਤੀ ਇਹ ਹੋਣੀ ਚਾਹੀਦੀ ਹੈ ਕਿ ਉਹ ਅਣਗਹਿਲੀ, ਬੇਪਰਵਾਹੀ, ਮੋਹ ਤੇ ਅਵਿਦਿਆ ਦੀ ਨੀ੬ਦਰ ਤੋ੬ ਬਚਿਆ ਰਹੇ। ਸੰਪੂਰਨ ਜਾਗ੍ਰਿਤੀ ਉਸ ਦਾ ਕਰਮ ਖੇਤਰ ਹੋਵੇ। ਪਰਾਈ ਇਸਤਰੀ ਤੇ ਧਨ ਉੱਤੇ ਆਪਣਾ ਮਨ ਨਾ ਡੋਲਾਏ। ਹਰਿਨਾਮ ਹੀ ਉਸ ਦੇ ਜੀਵਨ ਦਾ ਆਧਾਰ ਹੋਵੇ। ਉਹ ਆਪਣੇ ਮਨ ਨੂੰ ਹਰਿਨਾਮ ਤੇ ਕੇ੬ਦਰਿਤ ਕਰੇ।ਕਿਉ੬ਕਿ ਨਾਮ ਦੀ ਪ੍ਰਾਪਤੀ ਤੋ੬ ਬਿਨਾ੬ ਨਾ ਮਨੁੱਖ ਦਾ ਮਨ ਸ਼ਾ੬ਤ ਹੁੰਦਾ ਹੈ ਤੇ ਨਾ ਹੀ ਉਸ ਦੀ ਅਧਿਆਤਮਿਕ ਭੁੱਖ ਸ਼ਾ੬ਤ ਹੁੰਦੀ ਹੈ। ਮਨੁੱਖ ਜਦ ਤਮੋਗੁਣ, ਰਜੋਗੁਣ, ਸਤੋਗੁਣ ਤੋ੬ ਉੱਚਾ ਉੱਠ ਕੇ ਸਹਿਜ ਅਵਸਥਾ, ਨੂੰ ਪ੍ਰਾਪਤ ਕਰ ਲੈਂਦਾ ਹੈ ਤਦ ਉਹ ਅਧਿਆਤਮਿਕਤਾ ਨੂੰ ਪ੍ਰਾਪਤ ਕਰ ਲੈਂਦਾ ਹੈ। ਇਹ ਹੀ ਜੀਵਨ ਦੀ ਯਥਾਰਥ ਜੁਗਤੀ ਹੈ।
ਪ੍ਰੋ. ਹਰਨਾਮ ਦਾਸ “ਵਿਆਖਿਆ ਸਿਧ ਗੋਸਟਿ” ਵਿਚ ਬਿਆਨ ਕਰਦੇ ਹਨ ਕਿ ਗੁਰੂ ਨਾਨਕ ਅਨੁਸਾਰ ਪਰਮਾਤਮਾ ਨੇ ਜਗਤ ਉਤਪਤੀ ਇਸ ਲਈ ਕੀਤੀ ਹੈ ਤਾ੬ ਕਿ ਉਹ ਆਦਰਸ਼ ਮਨੁੱਖ ਤਿਆਰ ਕਰਕੇ, ਉਨ੍ਹਾ੬ ਦੇ ਜੀਵਨ ਵਿਚ ਆਪਣਾ ਸਾਕਾਰ ਰੂਪ ਦੇਖ ਕੇ ਆਨੰਦ ਮਾਣੇ ਤੇ ਉਹ ਮਨੁੱਖ ਹਨ ਗੁਰਮੁਖ, ਜੋ ਮਨੁੱਖੀ ਵਿਗਾਸ ਦਾ ਸਰਬੋਤਮ ਰੂਪ ਹਨ। ਪਰਮਾਤਮਾ ਗੁਰਮੁਖਾ੬ ਦੇ ਜੀਵਨ ਅੰਦਰ ਸਰਗੁਣ, ਸਾਕਾਰ ਤੇ ਸੁਚੇਤ ਰੂਪ ਵਿਚ ਜਿਊ੬ਦਾ ਹੈ ਤੇ ਜੀਵਨ ਦਾ ਆਨੰਦ ਮਾਣਦਾ ਹੈ। ਜਗਤ ਸੱਚਮੁੱਚ ਪਰਮਾਤਮਾ ਦਾ ਦੈਵੀ ਖੇਲ ਹੈ ਜਿਸ ਵਿਚ ਉਹ ਜੀਵਨ ਤੇ ਮੌਤ ਦੀਆ੬ ਖੇਡਾ੬ ਖੇਡ ਰਿਹਾ ਹੈ। ਗੁਰਮੁਖ ਜਗਤ ਨੂੰ ਇਸ ਲਈ ਪਿਆਰ ਕਰਦਾ ਹੈ, ਕਿਉ੬ਕਿ ਇਹ ਸੰਸਾਰ ਪਰਮਾਤਮਾ ਦਾ ਆਪਣਾ ਜੀਵਨਮਈ ਡਰਾਮਾ ਹੈ। ਗੁਰਮੁਖ ਹਰਿਨਾਮ ਨਾਲ ਰੰਗਿਆ ਹੁੰਦਾ ਹੈ ਇਸ ਲਈ ਜਗਤ ਲੀਲ੍ਹਾ੬ ਨੂੰ ਖੇਡਦੇ ਹੋਏ ਆਨੰਦ ਮਾਣਦਾ ਹੈ। ਉਹ ਲੋਕ ਤੇ ਪਰਲੋਕ ਦੋਨਾ੬ ਨੂੰ ਸੰਵਾਰਦਾ ਹੈ।ਗੁਰਮੁਖਤਾ ਦੇ ਗੁਣਾ੬ ਦੇ ਕਾਰਣ ਉਹ ਇਸ ਸੰਸਾਰ ਵਿਚ ਵੀ ਇਜ਼ਤ ਖਟਦਾ ਹੈ ਤੇ ਨਾਮ ਸਿਮਰਨ ਦੁਆਰਾ ਸਫ਼ਲਤਾ ਨਾਲ ਆਪਣੇ ਅਸਲੀ ਘਰ ਵਿਚ ਪੁੱਜ ਜਾ੬ਦਾ ਹੈ। ਪ੍ਰੋ.ਦਾਸ ਵਰਨਣ ਕਰਦੇ ਹਨ ਕਿ ਸਿਧ ਗੋਸਿਟ ਰਚਨਾ ਦੁਆਰਾ ਗੁਰੂ ਜੀ, ਸਧਾਰਨ ਲੋਕਾ੬ ਦੇ ਗ੍ਰਹਿਸਥ ਜੀਵਨ ਨਾਲ ਅਧਿਆਤਮਿਕ ਜੀਵਨ ਦਾ ਸੰਤੁਲਨ ਤੇ ਤਾਲਮੇਲ ਸਥਾਪਿਤ ਕਰਦੇ ਹਨ। ਜਿਸ ਦੇ ਫਲਸਰੂਪ ਗ੍ਰਹਿਸਥ ਜੀਵਨ ਨੂੰ ਇਕ ਨਵੀ੬ ਸ਼ਾਨ ਪ੍ਰਾਪਤ ਹੋਈ ਹੈ, ਸੰਸਾਰਿਕਤਾ ਤੇ ਅਧਿਆਤਮਿਕਤਾ ਦਾ ਸੁਮੇਲ ਹੋਇਆ ਹੈ।
ਪ੍ਰੋ.ਦਾਸ ਦੀ ਲੇਖਣ ਸ਼ੈਲੀ ਸਰਲ ਅਤੇ ਸਪਸ਼ਟਤਾਪੂਰਣ ਹੈ। ਉਸ ਨੇ ਆਪਣੀ ਵਿਚਾਰਧਾਰਾ ਦੀ ਪੁਸ਼ਟੀ ਲਈ ਗੁਰਬਾਣੀ ਦੇ ਉਚਿਤ ਹਵਾਲੇ ਪੇਸ਼ ਕੀਤੇ ਹਨ। ਕਦੀ ਕਦੀ ਬਿਰਤਾਂਤ ਵਿਚ ਦੁਹਰਾ ਨਜ਼ਰ ਪੈਂਦਾ ਹੈ ਪਰ ਇਹ ਪਾਠਕ ਦਾ ਧਿਆਨ ਭੰਗ ਨਹੀਂ ਕਰਦਾ। ਇਸ ਕਿਤਾਬ ਵਿਚ, “ਸਿੱਧ ਗੋਸਟਿ” ਦੀ, ਹੋਰ ਵਿਦਵਾਨਾਂ (ਵਿਸ਼ੇਸ਼ ਕਰ ਪ੍ਰੌ। ਸਾਹਿਬ ਸਿੰਘ, ਡਾ. ਸ਼ਸ਼ੀ ਬਾਲਾ, ਸ. ਕ੍ਰਿਪਾਲ ਸਿੰਘ ਚੰਦਨ, ਗਿਆਨੀ ਠਾਕੁਰ ਸਿੰਘ, ਗਿਆਨੀ ਸੰਤ ਸਿੰਘ ਮਸਕੀਨ, ਨਿਹੰਗ ਧਰਮ ਸਿੰਘ, ਸੰਪਾਦਕ ਦੀਵਾਨ ਸਿੰਘ ਆਦਿ) ਦੁਆਰਾ ਕੀਤੀਆਂ ਗਈ ਵਿਆਖਿਆਵਾਂ ਬਾਰੇ ਨਾ ਤਾਂ ਹਵਾਲਾ ਹੀ ਦਿੱਤਾ ਗਿਆ ਹੈ ਤੇ ਨਾ ਹੀ ਇਸ ਬਾਣੀ ਦੀ ਅਜਿਹੀਆਂ ਵਿਆਖਿਆਵਾਂ ਨਾਲ ਤੁਲਨਾਤਮਕ ਪੜਚੋਲ ਹੀ ਕੀਤੀ ਗਈ ਹੈ। ਪਰ ਫਿਰ ਵੀ ਇਹ ਇਕ ਵਧੀਆ ਕਿਤਾਬ ਹੈ ਜੋ ਗੁਰਬਾਣੀ ਦੇ ਵਿਭਿੰਨ ਪਹਿਲੂਆਂ ਉੱਤੇ ਵਿਸਤਾਰਿਤ ਜਾਣਕਾਰੀ ਪੇਸ਼ ਕਰਦੀ ਹੈ। ਗੁਰਬਾਣੀ ਦੇ ਅਨੇਕ ਸਕੰਲਪਾਂ/ਧਾਰਨਾਵਾਂ ਬਾਰੇ ਵਿਲੱਖਣ ਸੂਝ ਪ੍ਰਦਾਨ ਕਰਦੀ ਹੈ।
ਪ੍ਰੋ.ਦਾਸ ਇਕ ਸਿੱਖਿਆ-ਸ਼ਾਸਤਰੀ ਵਜੋਂ, ਸੱਚਾਈ ਦੀ ਭਾਲ, ਧਾਰਮਿਕ ਖੋਜ, ਤੇ ਸਾਹਿਤਕ ਸਰਗਰਮੀਆਂ ਦਾ ਮਾਡਲ ਰਹੇ ਹਨ। ਉਨ੍ਹਾਂ ਦੀ ਇਹ ਰਚਨਾ ਗੁਰਬਾਣੀ ਦੀਆਂ ਜਟਿਲ ਧਾਰਨਾਵਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਪ੍ਰੋ.ਦਾਸ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੈ ਨਾਲ ਜੋੜੀ ਰੱਖਣ ਵਿਚ ਸਫਲ ਰਹੇ ਹਨ। ਇਹ ਇਕ ਅਜਿਹੀ ਕਿਤਾਬ ਹੈ ਜੋ ਹਰ ਗੁਰਦੁਆਰੇ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦੀ ਹਕਦਾਰ ਹੈ। ਤਾਂ ਜੋ ਸਾਡੀ ਨਵੀਂ ਪੀੜ੍ਹੀ ਤੇ ਹੋਰ ਸ਼ਰਧਾਲੂ ਮਹਾਨ ਗੁਰੂ ਨਾਨਕ ਦੇ ਆਸ਼ਿਆਂ ਦਾ ਸਹੀ ਰੂਪ ਸਮਝ, ਅਤੇ ਉਨ੍ਹਾਂ ਉਪਰ ਚਲ ਆਪਣਾ ਜੀਵਨ ਸਫਰ ਸਫਲ ਕਰ ਸਕਣ।
____
ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਲੇਖ ਤੇ ਕਹਾਣੀਆਂ ਆਦਿ, ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 60 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱੇਤੇ ਵੀ ਉਪਲਬਧ ਹਨ। ਅਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਕੈਂਬ੍ਰਿਜ ਲਰਨਿੰਗ ਸੰਸਥਾ ਦੇ ਡਾਇਰੈਟਰ ਵਜੋਂ ਅਤੇ ਕਈ ਸੈਕੰਡਰੀ ਤੇ ਪੋਸਟ-ਸੈਕੰਡਰੀ ਵਿਦਿਅਕ ਸੰਸੰਥਾਵਾਂ ਦੇ ਐਜੂਕੇਸ਼ਨਲ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਹਨ।
ਈਮੇਲ: [email protected]

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …