ਪੱਥਰਦਿਲਕਠੋਰ ਹੋ ਗਏ।
ਵਾਂਙਜਿਵੇਂ ਕੋਈ ਥੋਰ੍ਹ ਹੋ ਗਏ।
ਆਪਣਾਪਨ, ਖ਼ਲੂਸਰਿਹਾਨਾ,
ਜਾਪੇ ਕੋਈ ਉਹ ਹੋਰ ਹੋ ਗਏ।
ਖ਼ੁਦਗਰਜ਼ੀ ਦੇ ਹੁੰਦੇ ਚਰਚੇ,
ਹਰਪਾਸੇ ਹੀ ਸ਼ੋਰ ਹੋ ਗਏ।
ਬਿਰਧਘਰਾਂ ‘ ਚ ਰੁਲਦੇ ਮਾਪੇ,
ਕਿਉਂ ਮਮਤਾ ਦੇ ਚੋਰ ਹੋ ਗਏ।
ਕਹੀਏ ਨਾ ਸੀ ਵਿੱਚ ਨਸੀਬਾਂ,
ਬੰਧਨ ਹੀਕਮਜ਼ੋਰ ਹੋ ਗਏ।
ਸਾਹਾਂ ਤੋਂ ਵੀਨੇੜੇ ਜਿਹੜੇ,
ਦੇਖੇ ਜਦੋਂ ਟਕੋਰ ਹੋ ਗਏ।
ਹੁੰਦਾ ਸੀ ਵਿਸ਼ਵਾਸਜਿਨ੍ਹਾਂ ਤੇ,
ਉਹੀ ਰਿਸ਼ਵਤਖੋਰ ਹੋ ਗਏ।
ਕੀਤੀਨਾਰਖਵਾਲੀਘਰਦੀ,
ਰਲ਼ਚੋਰਾਂ ਨਾਲਚੋਰ ਹੋ ਗਏ।
ਆਉਣੇ ‘ਨੀਕਦੇ ਮੁੜ ‘ਹਕੀਰ’,
ਹਿਤੈਸ਼ੀ ਹੱਥੋਂ ਤੋਰ ਹੋ ਗਏ।
– ਸੁਲੱਖਣ ਮਹਿਮੀ