Breaking News
Home / ਨਜ਼ਰੀਆ / ‘ਕਾਫਲੇ’ ਵਲੋਂ ਇਕਬਾਲ ਰਾਮੂਵਾਲੀਆ ਅਤੇ ਪ੍ਰੋ. ਅਜਮੇਰ ਔਲਖ ਨੂੰ ਭਾਵਭਿੰਨੀ ਸ਼ਰਧਾਂਜਲੀ

‘ਕਾਫਲੇ’ ਵਲੋਂ ਇਕਬਾਲ ਰਾਮੂਵਾਲੀਆ ਅਤੇ ਪ੍ਰੋ. ਅਜਮੇਰ ਔਲਖ ਨੂੰ ਭਾਵਭਿੰਨੀ ਸ਼ਰਧਾਂਜਲੀ

ਬਰੈਂਪਟਨ/ਬਿਊਰੋ ਨਿਊਜ਼ : ‘ਪੰਜਾਬੀ ਕਲਮਾ ਦਾ ਕਾਫਲਾ’ ਦੀ ਜੂਨ-2017 ਮੀਟਿੰਗ 24 ਜੂਨ ਦਿਨ ਸ਼ਨਿਚਰਵਾਰ ਨੂੰ ਬਰੈਮਲੀ ਸਿਟੀ ਸੈਂਟਰ ਲਾਇਬ੍ਰੇਰੀ ਦੇ ਮੀਟਿੰਗ ਹਾਲ ਵਿੱਚ ਹੋਈ।ઠਉੱਘੇ ਪੰਜਾਬੀ ਲਿਖਾਰੀ ਅਤੇ ਮੋਢੀ ਕਾਫ਼ਲਾ ਮੈਂਬਰ ਇਕਬਾਲ ਸਿੰਘ ਰਾਮੂਵਾਲੀਆ ਦੇ ਲੰਬੀ ਬਿਮਾਰੀ (ਕੈਂਸਰ) ਬਾਅਦ ઠਦੇਹਾਂਤ ਅਤੇ ਪੰਜਾਬੀ ਰੰਗਮੰਚ ਦੀ ਅਹਿਮ ਸਖਸ਼ੀਅਤ ਲੋਕਪੱਖੀ ਨਾਟਕਕਾਰ ਪ੍ਰੋ: ਅਜਮੇਰ ਸਿੰਘ ਔਲਖ ਦੇ ਵਿਛੋੜੇ ਤੇ ਕਾਫ਼ਲੇ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ઠ
ਇਸ ਮੌਕੇ ਦੋਹਾਂ ਸ਼ਖ਼ਸੀਅਤਾਂ ਨੂੰ ਪ੍ਰੋ: ਸੁਰਿੰਦਰ ਧੰਜਲ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਇਕਬਾਲ ਰਾਮੂਵਾਲੀਆ ਦੇ ਸਾਹਿਤਕ ਸਫਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਸ ਨੇ ਆਪਣਾ ਸਾਹਿਤਕ ਸਫ਼ਰ 1975 ਵਿਚ ਸ਼ੁਰੂ ਕੀਤਾ। ਉਸ ਵਲੋਂ, ‘ਸੁਲਘਦੇ ਅਹਿਸਾਸ’, ‘ਕੁਝ ਵੀ ਨਹੀਂ’, ‘ਪਾਣੀ ਦਾ ਪ੍ਰਛਾਵਾਂ’ ਅਤੇ ‘ਕਵਿਤਾ ਮੈਨੂੰ ਲਿਖਦੀ ਹੈ’ ਵਰਗੇ ਕਾਵਿ- ਸੰਗ੍ਰਹਿ ਲਿਖੇ ਗਏ। ਇਕ ਕਾਵਿ-ਨਾਟ ઠ’ਪਲੰਘ ਪੰਗੂੜਾ’ ਅਤੇ ਅੰਗਰੇਜੀ ਨਾਵਲ ‘ਡੈਥ ਆਫ ਪਾਸਪੋਰਟ’ ਅਤੇ ‘ਦੀ ਮਿਡਏਅਰ ਫਰਾਊਨ’ ਵੀ ਲਿਖਿਆ। ਇਕਬਾਲ ਦੀ ਸਵੈਜੀਵਨੀ ਦੋ ਭਾਗਾਂ ਵਿਚ ‘ਸੜਦੇ ਸਾਜ਼ ਦੀ ਸਰਗਮ’ ਅਤੇ ‘ਬਰਫ ਵਿਚ ਉਗਦਿਆਂ’ ਨਾਂ ਹੇਠ ਛਪੀ ਹੈ। ਧੰਜਲ ਨੇ ਦੱਸਿਆ ਕਿ ਉਹ ਕਲਮ ਦਾ ਧਨੀ ਸੀ। ਨਵੇਂ ਅਲੰਕਾਰ ਸਿਰਜਣ ਵਿਚ ਮਾਹਰ ਸੀ। ਉਹ ਇਕ ਤਰਕਸ਼ੀਲ ਇਨਸਾਨ ਸੀ। ਉਸ ਨੇ ਲੋਕਵਿਰੋਧੀ ਸਮਾਜਿਕ ਅਤੇ ਰਾਜਨੀਤੀਕ ਕਦਰਾਂ-ਕੀਮਤਾਂ ਖਿਲਾਫ ਆਵਾਜ਼ ਉੱਚੀ ਕੀਤੀ। ਸੰਗਰਸ਼ਮਈ ਤੇ ਕ੍ਰਾਂਤੀਕਾਰੀ ਕਵਿਤਾ ਲਿਖ ਕੇ ਆਪਣਾ ਸਫਰ ਪੂਰਾ ਕੀਤਾ। ਉਹ ਸਾਡੇ ਲਈ ਲਿਖਤੀ ਰੂਪ ਵਿਚ ਲੋਕਪੱਖੀ ਵਿਰਾਸਤ ਛੱਡ ਗਿਆ।ઠ ਜਰਨੈਲ ਸਿੰਘ ਕਹਾਣੀਕਾਰ ਨੇ ਕਿਹਾ ਕਿ ਇਕਬਾਲ ਦੇ ਵਕਤ ਤੋਂ ਪਹਿਲਾਂ ਤੁਰ ਜਾਣ ਦਾ ਸਾਨੂੰ ਬਹੁਤ ਅਫਸੋਸ ਹੈ। ਉਸ ਵਿਚ ਸ਼ੋਸ਼ਲ ਵਰਕਰ ਦੇ ਗੁਣ ਸਨ। ਉਹ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਰਾਫਤਾ ਬਣਾ ਕੇ ਰਖਦਾ ਸੀ। ਅਜਿਹੇ ਸੈਮੀਨਾਰ ਕਰਾਉਣ ਨਾਲ ਬੱਚਿਆਂ ਦਾ ਮਾਪਿਆਂ ਨਾਲ ਇੱਕ ਡਾਇਲਾਗ ਸ਼ੁਰੂ ਹੋ ਜਾਂਦਾ ਸੀ। ਇਕਬਾਲ ਇੱਕ ਪਰਉਪਕਾਰੀ ਸੱਜਣ ਸੀ। ਉਨ੍ਹਾਂ ਅਜਮੇਰ ਔਲਖ ਦੀ ਕੈਂਸਰ ਨਾਲ ਹੋਈ ਮੌਤ ‘ਤੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ઠ
ਕੇਂਦਰੀ ਪੰਜਾਬੀ ਲੇਖਕ ਸਭਾ (ਪੰਜਾਬ) ਵਲੋਂ ‘ਹੁਣ’ ਦੇ ਸੰਪਾਦਕ ਸੁਸ਼ੀਲ ਦੁਸਾਂਝ ਨੇ ਵੀ ਅਜਮੇਰ ਔਲਖ ਦੀ ਨਾਟਕ ਖੇਤਰ ਵਿਚ ਕੀਤੇ ਵੱਡੇ ਸੰਘਰਸ਼ ਦੀ ਗੱਲ ਕਰਕੇ ਦੋਹਾਂ ਵਿਛੜੇ ਲੇਖਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ઠ
ਤਰਕਸ਼ੀਲ ਸੁਸਾਇਟੀ ਵਲੋਂ ਡਾ: ਬਲਜਿੰਦਰ ਸੇਖੋਂ ਨੇ ਕਿਹਾ ਕਿ ਦੋਵੇ ਸਖਸ਼ੀਅਤਾਂ ਲੋਕਾਂ ਵਿਚ ਰਹਿ ਕੇ ਲੋਕਾਂ ਦੇ ਦੁਖ ਦਰਦ ਨੂੰ ਸਮਝ ਕੇ ਕਲਮ ਕਰਨ ਵਾਲੀਆਂ ਸਨ। ਉਹ ਸਾਰੀ ਉਮਰ ਇਨ੍ਹਾਂ ਲਹਿਰਾਂ ਨਾਲ ਜੁੜੇ ਰਹੇ।ઠਇੰਡੋ-ਕੈਨੇਡੀਅਨ ਵਰਕਰ ਐਸੋਸੀਏਸ਼ਨ ਵਲੋਂ ਉਘੇ ਸਮਾਜਿਕ ਕਾਰਕੁੰਨ ਅੰਮ੍ਰਿਤ ਢਿੱਲੋਂ ਹੁਰਾਂ ਨੇ ਵੀ ਲੋਕ ਪੱਖੀ ਲੋਕਾਂ ਲਈ ਸੰਘਰਸ਼ ਕਰਨ ਵਾਲੇ ਦੋਹਾਂ ਕਲਮ ਦੇ ਵਣਜਾਰਿਆਂ ਨੂੰ ਜੋ ઠਉਮਰ ਭਰ ਮਿਠਾਸ ਨੂੰ ਲਈ ਫਿਰਦੇ ਰਹੇ, ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ।ઠ
ਉਘੇ ਰਾਜਸੀ ਅਤੇ ਸਮਾਜਿਕ ਚਿੰਤਕ ਗੁਰਦੇਵ ਸਿੰਘ ਮਾਨ ਨੇ ਕਿਹਾ ਕਿ ਇਕਬਾਲ ਦੇ ਚਲੇ ਜਾਣ ਦਾ ਸਾਨੂੰ ਬਹੁਤ ਦੁੱਖ ਹੈ। ਉਹ ਸਾਹਿਤਕ ਅਤੇ ਸਮਾਜਿਕ ਖੇਤਰ ਵਿਚ ਨਵੀਆਂ ਪਿਰਤਾਂ ਪਾ ਕੇ ਉਮਰ ਤੋਂ ਪਹਿਲਾਂ ਤੁਰ ਗਿਆ ਹੈ।ઠਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਮੇਰੀ ਇਕਬਾਲ ਨਾਲ ਬੜੀ ਨਜ਼ਦੀਕੀ ਸਾਂਝ ਰਹੀ ਹੈ। ਉਸ ਵਰਗਾ ਨੇਕ ਆਦਮੀ ਲੱਭਣਾ ਔਖਾ ਹੈ। ਉਨ੍ਹਾਂ ਦੀ ਸੋਚ ਸਾਨੂੰ ਅਪਨਾਉਣੀ ਬਣਦੀ ਹੈ। ਅਸੀਂ ਉਨ੍ਹਾਂ ਦੀ ਸੋਚ ‘ਤੇ ਪਹਿਰਾ ਦੇਈਏ। ਇਹੀ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਨੇ ઠਡਾ: ਕੈਲਾਸ਼ ਪੁਰੀ ਦੀ ਮੌਤ ਤੇ ਦੁੱਖ ਦਾ ਪਰਗਟਾਵਾ ਕੀਤਾ।ઠ
ਡਾ: ਵਰਿਆਮ ਸੰਧੂ ਨੇ ਵਿਛੜ ਗਈਆਂ ਦੋਹਾਂ ਸਖਸ਼ੀਅਤਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਅਸੀਂ ਸਾਰੇ ਇੱਕੋ ਜ਼ਮੀਨ ਵਿਚੋਂ ਉੱਗੇ ਹਾਂ। ਮੇਰੀ ਅਜਮੇਰ ਔਲਖ ਨਾਲ ਬੜੀ ਨਜ਼ਦੀਕੀ ਸਾਂਝ ਰਹੀ ਹੈ। ਪੰਜਾਬੀ ਨਾਟਕ ਦੀ ਰੂਹ, ਪੰਜਾਬੀ ਸਾਹਿਤ ਦਾ ਮਾਣ, ਕਲਮ ਦਾ ਯੋਧਾ, ਲੋਕ ਹੱਕਾਂ ਦਾ ਬੁਲਾਰਾ, ਮੁਹਬਤ ਦਾ ਸੁੱਚਾ ਪੈਗਾਮ, ਉਸ ਵਰਗਾ ਨੇਕ ਆਦਮੀ ਲੱਭਣਾ ਔਖਾ ਹੈ। ਅਜਮੇਰ ਦੇ ਤੁਰ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ। ਦੋਵੇਂ ਇੱਕੋ ਅੰਦਾਜ ਵਿਚ ਆਏ, ਇੱਕੋ ਅੰਦਾਜ ਵਿਚ ਤੁਰ ਗਏ। ਇਕਬਾਲ ਨੇ ਆਪਣੀਆਂ ਧੀਆਂ ਨੂੰ ਆਪਣੀ ਇੱਛਾ ਅਨੁਸਾਰ ਵਰ ਚੁਣਨ ਦੀ ਖੁੱਲ੍ਹ ਦਿੱਤੀ। ਉਹ ਵੀ ਪੂਰਾ ਦਿਲ ਖੋਲ੍ਹ ਕੇ। ਇਹ ਬਹੁਤ ਵੱਡੀ ਗੱਲ ਹੈ। ਦੋਵੇ ਹੀ ਵਾਰਤਕ ਦੇ ਧਨੀ ਸਨ। ਇਕਬਾਲ ਨੇ ਵਾਰਤਕ ਨੂੰ ਜੋ ਹੁਸਨ ਦਿੱਤਾ ਹੈ ਵਿਰਲਾ ਹੀ ਕੋਈ ਦੇ ਸਕੇਗਾ। ਸ਼ਬਦਾਂ ਦਾ ਜਾਦੂਗਰ, ਗੱਲਾਂ ਦਾ ਭੰਡਾਰਾ, ਬਾਤਾਂ ਪਾਉਂਦਾ ਪਉਂਦਾ ਹੀ ਤੁਰ ਗਿਆ। ਇਹ ਮਹਾਨ ਲੇਖਕ ਆਪਣਾ ਰੋਲ ਅਦਾ ਕਰਕੇ ਮੰਚ ਤੋਂ ਸਦਾ ਲਈ ਉਹਲੇ ਹੋ ਗਏ। ਨਿਸਚੇ ਹੀ ਸਾਡੇ ਅੰਦਰ ਦਾ ਇੱਕ ਹਿੱਸਾ ਬੁਝ ਗਿਆ ਹੈ।
ਉਂਕਾਰਪ੍ਰੀਤ ਅਤੇ ਕੁਲਵਿੰਦਰ ਖਹਿਰਾ ਨੇ ਕਿਹਾ ਦੋਵੇਂ ਲੇਖਕ ਲੋਕਾਂ ਦੇ ਦਰਦ ਦੀ ਬਾਤ ਪਾਉਂਦੇ ਸਨ। ਉਨ੍ਹਾਂ ਦੀ ਸਾਹਿਤ ਨੂੰ ਬਹੁਤ ਵੱਡੀ ਦੇਣ ਹੈ। ਉਹਨਾਂ ਦੋਹਾਂ ਵਲੋਂ ਅਪਣੀਆਂ ਲਿਖਤਾਂ ਵਿਚ ਕਿਆਸੇ ਅਤੇ ਸਿਰਜੇ ਲੋਕਪੱਖੀ ਤਰਕ ਵਾਲੇ ਸਮਾਜ ਵੱਲ ਨਿਰੰਤਰ ਚਲਦੇ ਰਹਿਣਾ ਹੀ ਉਹਨਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ। ਅਮਰਜੀਤ ਸਾਥੀ ਨੇ ਔਟਾਵਾ ਵਿਖੇ 8 ਜੁਲਾਈ 2017 ਨੂੰ ਹੋ ਰਹੀ ਤੀਜੀ ਕੈਨੇਡਾ ਪੰਜਾਬੀ ਕਾਨਫਰੰਸ ਬਾਰੇ ਜਾਣਕਾਰੀ ਸਾਂਝੀ ਕੀਤੀ।ઠਬੀ ਸੀ ਤੋਂ ਆਏ ਉੱਘੇ ਸਨੱਤਕਾਰ ਸੁੱਖੀ ਬਾਠ ਨੇ ਸਰੀ ਵਿਖੇ ਚਲ ਰਹੇ ਪੰਜਾਬ ਭਵਨ ਬਾਰੇ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸਾਹਿਤਕਾਰਾਂ ਦਾ ਆਪਣੇ ਸਮਾਜ ਨੂੰ ਸਿਰਜਣ ਦਾ ਇਕ ਵੱਡਾ ਰੋਲ ਹੁੰਦਾ ਹੈ।ઠ
ਗੁਰਦਿਆਲ ਬੱਲ ਹੁਰਾਂ ਨੇ ਐਸ ਐਸ ਮੀਸ਼ਾ ਦੀ ਕਵਿਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਸਾਹਿਤ ਬੰਦੇ ਨੂੰ ਜਿੰਦਗੀ ਬਿਹਤਰ ਬਣਾਉਣ ਵਿਚ ਸਹਾਈ ਹੁੰਦਾ ਹੈ। ਮੀਸ਼ੇ ਦੀ ਸਾਰੀ ਪੋਇਟਰੀ ਧੀਮੀ ਸੁਰ ਦੀ ਹੈ। ਇਸ ਦੇ ਨਾਲ ਨਾਲ ਬੱਲ ਨੇ ਡਾ: ਵਰਿਆਮ ਸੰਧੂ ਦੀਆਂ ਕੁਝ ਕਹਾਣੀਆਂ ਦਾ ਜ਼ਿਕਰ ਵੀ ਕੀਤਾ।ઠ
ਨੀਰੂ ਅਸੀਮ ਜੀ ਵਲੋ ‘ਸਾਹਿਤਕ ਬਾਜ਼ਾਰ ਅਤੇ ਖਰੀਦਾਰ’ ਪਰਚਾ ਪੜ੍ਹਿਆ ਗਿਆ। ਨੀਰੂ ਨੇ ਕਿਹਾ ਕਿ ਪੰਜਾਬੀ ਵਿਚ ਚੰਗੀ ਕਵਿਤਾ ਲਿਖ ਰਹੇ ਕਵੀਆਂ ਕੋਲ ਪੰਜਾਬੀ (ਪਾਠਕੀ) ਗ੍ਰਾਹਕਤਾ ਨਹੀਂ ਹੈ। ਮੌਜਦਾ ਹਾਲਾਤਾਂ ਵਿਚ ਲਗਦੈ ਇਹ ਉਨ੍ਹਾਂ ਨੂੰ ਮਿਲਣ ਵਾਲੀ ਵੀ ਨਹੀਂ। ਅੱਜ ਇਨ੍ਹਾਂ ਸਭਾਵਾਂ ਵਿੱਚੋਂ ઠਸਾਡਾ ਯੂਥ ਗਾਇਬ ਹੈ। ਇਸ ਮੌਕੇ ਉਹਨਾਂ ਅਪਣੀਆਂ ਪੰਜਾਬੀ ਅਤੇ ਹਿੰਦੀ ਦੀਆਂ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ।
ਡਾ: ਰਾਜਵਿੰਦਰ ਸਿੰਘ ਨੇ ਕੰਪਿਉਟਰ ਤੇ ਪੰਜਾਬੀ ਲਿਪੀ ਲਿਖਣ ਬਾਰੇ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ઠਕਵਿਤਾ ਦੇ ਦੌਰ ਵਿਚ ઠਡਾ: ਨਿਮਰਤ ਦੀਪ ਬੱਲ, ਸੁਰਿੰਦਰ ਗੀਤ, ਤੇ ਵਿਨੀਪਿਗ ਤੋਂ ਪਹੁੰਚੇ ਡਾ: ਪ੍ਰਿਤਪਾਲ ਕੌਰ ਚਾਹਿਲ ਨੇ ਅਪਣੀਆਂ ਰਚਨਾਵਾਂ ਸੁਣਾ ਕੇ ਵਾਹਵਾ ਖੱਟੀ।ઠ
ਪ੍ਰਿੰਸੀਪਲ ਸਰਵਣ ਸਿੰਘ ਵਲੋਂ ਪੂਰਨ ਸਿੰਘ ਪਾਂਧੀ ਬਾਰੇ ਸੰਪਾਦਿਤ ਕੀਤੀ ਕਿਤਾਬ ‘ਸੁਰੀਲਾ ਤੇ ਰਸੀਲਾ ਸ਼ੈਲੀਕਾਰ ਪੂਰਨ ਸਿੰਘ ਪਾਂਧੀ’ ਲੋਕ -ਅਰਪਿਤ ਕੀਤੀ ਗਈ।ઠਅਖੀਰ ਵਿਚ ਕਾਫ਼ਲੇ ਵਲੋਂ ਸਥਾਨਿਕ ਅਤੇ ਬਾਹਰੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।
ੴશ੨ૻ ૨੧ ૩શ ੳਓ’੨ੴ ਙਜ਼૩શ7ૻ ઼૨੨ੴ ੰઽ6੨ૻ ઼੨ਞશ ૮૩ૻ઼ਨੂੰੰૻ
ਬਰੈਂਪਟਨ/ਬਿਊਰੋ ਨਿਊਜ਼
ਸਮਾਚਾਰ ਮਿਲਿਆ ਹੈ ਕਿ ਸੇਵਾਦਲ ਨੇ ਆਪਣੇ ਭਾਈਚਾਰੇ ਲਈ ਇਕ ਵੱਡੀ ਕੋਚ ਬੱਸ ਦਾ ਬੰਦੋਬਸਤ ਕੀਤਾ ਸੀ, ਤਾਂ ਜੋ ਚਾਹਵਾਨ ਸੱਜਣ ਕੈਨੇਡਾ ਦਾ 150ਵਾਂ ਜਨਮ ਦਿਨ ਰਾਜਧਾਨੀ ਆਟਵਾ ਵਿਖੇ ਮਨਾ ਸਕਣ। ਇਹ ਪ੍ਰੋਗਰਾਮ ਸੇਵਾਦਲ ਦੀਆਂ ਉਚੀਆਂ ਸੁੱਚੀਆਂ ਕਦਰਾਂ ਕੀਮਤਾਂ ਦਾ ਪ੍ਰਤੀਕ ਸੀ। ਗੁਰਦਆਰਾ ਸਾਹਿਬ ਦੀ ਮੁਫਤ ਰਿਹਾਇਸ਼ ਤੋਂ ਇਲਾਵਾ ਹੋਟਲ ਰਿਹਾਇਸ਼ ਦਾ ਬੰਦੋਬਸਤ ਵੀ ਕੀਤਾ ਗਿਆ ਸੀ। ਚਾਰ ਪਰਿਵਾਰ ਹੋਟਲ ਵਿਚ ਠਹਿਰੇ ਸਨ। ਤਿੰਨ ਰੋਜ਼ਾ ਪ੍ਰੋਗਰਾਮ ਐਡਾ ਸਫਲ ਰਿਹਾ ਕਿ ਟਰਿਪ ਦੇ ਅੰਤ ਵਿਚ ਸਵਾਰੀਆਂ ਵਲੋਂ ਬਹੁਤ ਬਹੁਤ ਚੰਗੇ ਸੰਦੇਸ਼ ਮਿਲੇ। ਮਿਸਟਰ ਅਤੇ ਮਿਸਜ਼ ਫਰਨਾਂਡੇਜ਼ ਐਡੇ ਖੁਸ਼ ਹੋਏ ਕਿ ਉਨ੍ਹਾਂ ਘਰ ਜਾ ਕੇ ਫੋਨ ਅਤੇ ਈਮੇਲ ਰਾਹੀਂ ਵਧਾਈ ਸੰਦੇਸ਼ ਭੇਜੇ ਕਿ ਸਾਨੂੰ ਬਹੁਤ ਖੁਸ਼ੀ ਮਿਲੀ ਹੈ, ਐਡੇ ਆਰਗੇਨਾਈਜ਼ਡ ਟਰਿਪ ਵਿਚ ਸ਼ਾਮਲ ਹੋਕੇ। ਸਰਦਾਰ ਨਿਰਵੈਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਰਣਜੀਤ ਕੌਰ ਨੇ ਬੱਸ ਵਿਚ ਹੀ ਬਹੁਤ ਪ੍ਰਸੰਨਤਾ ਦਿਖਾਈ। ਇਕ ਸਾਊਥ ਇੰਡੀਅਨ ‘ਬੇਨ’ ਫੈਮਲੀ ਨੇ ਗੁਰਦੁਆਰਾ ਸਹਿਬ ਵਿਚ ਮਿਲੀ ਠਾਹਰ ਉਪਰ ਬੜੀ ਤਸੱਲ਼ੀ ਦੱਸੀ। ਬੀਬੀ ਹਰਦੀਪ ਕੌਰ, ਰਣਜੀਤ ਕੋਰ, ਪ੍ਰੋਫੈਸਰ ਸਰਨ ਘਈ, ਸਰਦਾਰ ਮੁਹਿੰਦਰ ਸਿੰਘ, ਪੂਜਾ ਹੱਟ ਵਾਲੇ ਜਗਜੀਤ ਸਿੰਘ ਰਿਸ਼ੀ, ਅਜੀਤ ਸਿੰਘ ਰੱਖੜਾ  ਅਤੇ ਕਈ ਹੋਰ ਕਲਾਕਾਰ ਲੋਕਾਂ ਨੇ ਸਾਰੇ ਸਫਰ ਦੌਰਾਨ ਰੌਣਕਾਂ ਲਗਾਈ ਰੱਖੀਆਂ। ਸੁਖਦੇਵ ਸਿੰਘ ਬੇਦੀ ਨੇ ਪ੍ਰਬੰਧਕਾਂ ਵਲੋਂ 150 ਡਾਲਰ ਦੀ ਨਿਕਾਲੀ ਲਾਟਰੀ ਅਤੇ ਗੁਰਪ੍ਰੀਤ ਸਿੰਘ ਵਲੋ ਦਾਨ ਕੀਤੀ 50 ਡਾਲਰ ਦੀ ਰਕਮ ਨੂੰ ਬੜੀ ਸੁਚਜਤਾ ਨਾਲ ਇਸਤੇਮਾਲ ਕੀਤਾ।
ਟਰਿੱਪ ਦੌਰਾਨ ਤਿੰਨ ਚਾਰ ਸਮਾਰਕ ਵੀ ਵੇਖੇ ਗਏ। ਕਿੰਗਸਟਨ ਸ਼ਹਿਰ ਦਾ ਸਿਟੀ ਟਰਿੱਪ ਅਤੇ ਆਟਵਾ ਵਿਖੇ ਪਾਰਲੀਮੈਂਟ ਹਊਸ ਦਾ ਇਨਸਾਈਡ ਟਰਿਪ ਬਹੁਤ ਰੌਚਕ ਰਹੇ। ਕਾਰਣ ਇਹ ਕਿ ਦੋਨੋ ਜਗ੍ਹਾ ਪ੍ਰੋਫੈਸ਼ਨਲ ਟਰਿੱਪ ਗਾਈਡਾਂ ਨੇ ਜਾਣਕਾਰੀਆਂ ਦਿੱਤੀਆਂ ਅਤੇ ਬਹੁਤ ਮਨੋਰੰਜਕ ਤਰੀਕੇ ਨਾਲ ਟੂਰ ਕਰਵਾਇਆ। ਪਰਾਈਮ ਮਨਿਸਟਰ ਟਰੂਡੋ ਵਲੋਂ ਰਾਇਲ ਰੀਸੈਪਸ਼ਨ ਸਮੇ ਪਰਿੰਸ ਚਾਰਲਜ਼ ਅਤੇ ਉਸਦੀ ਰਾਣੀ ਕੈਮਲੀ ਦੇ ਸਾਖਸ਼ਾਤ ਦਰਸ਼ਨ ਕੀਤੇ। ਯਾਦ ਰਹੇ ਕਿ ਪਾਰਲੀਮੈਂਟ ਹਾਊਸ ਵੇਖਣ ਲਈ ਸਾਡੀ ਐਮਪੀ ਰੂਬੀ ਸਹੋਤਾ ਨੇ ਅਗਾਊਂ ਪ੍ਰਮਿਟ ਮੰਗਵਾਕੇ ਦਿਤਾ ਸੀ। ਪਹਿਲੀ ਜੁਲਾਈ ਕੈਨੇਡਾ ਡੇਅ ਵਾਲੇ ਦਿਨ ਬਾਰਸ਼ ਦੇ ਚਲਦਿਆਂ ਕਿਣਮਣ ਕਿਣਮਣ ਹੁੰਦੀ ਰਹੀ ਸੀ ਪਰ ਲੋਕਾਂ ਦਾ ਹੁਲਾਸ ਵੇਖਣ ਯੋਗ ਸੀ। ਛਤਰੀਆਂ, ਮੋਮਜਾਮੀਆਂ ਅਤੇ ਬਰਸਾਤੀਆਂ ਪਹਿਨੀ ਲੋਕ ਇਕ ਦੂਸਰੇ ਨੂੰ ‘ਹੈਪੀ ਕੈਨੇਡਾ ਡੇਅ’ ਆਖ ਰਹੇ ਸਨ। ਹਰ ਤਰਫ ਖੂਬਸੂਰਤ ਮੁਸਕਰਾਦੇ ਚਿਹਰੇ ਰੂਪਮਾਨ ਸਨ। ਖੁਸ਼ਕਿਸਮਤੀ ਨਾਲ ਰਾਤ ਨੂੰ ਸਭ ਬੱਦਲ ਚੁਕੇ ਗਏ। ਚੰਦ ਚਾਨਣੀ ਵਿਚ ਆਤਿਸ਼ਬਾਜੀ ਵੇਖਣ ਦਾ ਨਜਾਰਾ ਲਫਜਾਂ ਵਿਚ ਬਿਆਨ ਹੀ ਨਹੀਂ ਹੋ ਸਕਦਾ।
ਇੰਦਰਲੋਕ ਵਿਚ ਕਿਸੇ ਰਾਤ ਰੰਗ ਦਾ ਨਜਾਰਾ ਸੀ। ਕੁਝ ਨਵੇਂ ਲੋਕਾਂ ਨੂੰ ਸੇਵਾਦਲ ਦੇ ਨਿਯਮ ਥੋਹੜਾ ਕਠਨ ਲਗਦੇ ਹਨ। ਪਰ ਬੇਨਤੀ ਇਹ ਹੈ ਕਿ ਇਹ ਬਹੁਤ ਸੋਚ ਸਮਝਕੇ ਬਣਾਏ ਹੋਏ ਨਿਯਮ ਹਨ, ਜੋ ਲੰਬੇ ਤਜ਼ਰਬੇ ਬਾਅਦ ਹੋਂਦ ਵਿਚ ਆਏ ਹਨ। ਸੇਵਾਦਲ ਦਾ ਮਕਸਦ ਹੈ ਕਿ ਟਰਿਪ ਸ਼ਾਂਤ ਵਾਤਾਵਰਣ ਵਿਚ ਕੀਤੇ ਜਾਣ, ਝਗੜੇ ਨਾ ਹੋਣ ਅਤੇ ਸਹਿ ਯਾਤਰੂਆਂ ਦਾ ਸਤਿਕਾਰ ਬਰਕਰਾਰ ਰਹੇ।
ਅਗਲਾ ਟਰਿਪ : ਸੇਵਾ ਦਲ ਦਾ ਅਗਲਾ ਟਰਿਪ 15 ਜੁਲਾਈ ਲਈ ਤਿਆਰ ਹੈ। ਟ੍ਰਾਟੋ ਲੇਕ ਦੀ ਇਕ ਖੂਬਸੂਰਤ ਬੀਚ ਉਪਰ ਫੈਸਟੀਵਲ ਆਫ ਇੰਡੀਆ ਮਨਾਇਆ ਜਾਣਾ ਹੈ। ਪਿਛਲੇ ਕਈ ਸਾਲਾਂ ਤੋਂ ਇਹ ਮੇਲਾ ਸੈਂਟਰ ਆਈ ਲੈਂਡ ਉਪਰ ਲਗਦਾ ਰਿਹਾ ਹੈ, ਪਰ ਇਸ ਸਾਲ ਰੈਨੋਵੇਸ਼ਨ ਦੇ ਚੱਲਦਿਆਂ ਉਹੀ ਰੌਣਕਾਂ ਬੀਚ ਉਪਰ ਲੱਗਣਗੀਆਂ। ਇਹ ਮੇਲਾ ਭਾਰਤੀ ਮੇਲਿਆਂ ਤੋਂ ਕਿਤੇ ਉਪਰ ਹੁੰਦਾ ਹੈ। ਹਜਾਰਾਂ ਦੀ ਗਿਣਤੀ ਵਿਚ ਰੰਗ ਬਰੰਗੇ ਲੋਕ ਪਹੁੰਚਦੇ ਹਨ। ਮੇਲਾ ਆਰਗੇਨਾਈਜ਼ਰਜ਼ ਵਲੋਂ ਸੇਵਾਦਲ ਨੂੰ ਈਮੇਲ ਰਾਹੀ ਸੂਚਿਤ ਕੀਤਾ ਗਿਆ ਹੈ ਕਿ ਇਹ ਨਵੀਂ ਜਗ੍ਹਾ ਆਈਲੈਂਡ ਤੋਂ ਵੀ ਵੱਧ ਸੁੰਦਰ ਹੈ। ਬੱਸ ਟਿਕਟ 20 ਡਾਲਰ। ਹਾਂ ਜੀ 20 ਡਾਲਰ, ਜਿਸ ਵਿਚ ਚਾਹ ਪਾਣੀ ਮੁਫਤ ਹੋਵੇਗਾ। ਯਾਦ ਰਹੇ ਕਿ ਇਕ ਬਾਰ ਕੀਤੀ ਬੁਕਿੰਗ ਕੈਂਸਲ ਨਹੀਂ ਹੋ ਸਕਦੀ। ਆਪਣੀ ਜਗਾਹ ਕੋਈ ਹੋਰ ਸਵਾਰੀ ਜਰੂਰ ਦੇ ਸਕਦੇ ਹੋ। ਸੇਵਾ ਦਲ ਉਹ ਟਰਿਪ ਕਰਦਾ ਹੈ, ਜੋ ਅਮ ਕਲੱਬਾਂ ਨਹੀਂ ਕਰ ਸਕਦੀਆਂ ਕਿਓਕਿ ਇਕ ਕਲੱਬ ਵਿਚੋਂ ਬੱਸ ਭਰਨੀ ਔਖੀ ਹੁੰਦੀ ਹੈਂ। ਇਕ ਹੋਰ ਟਰਿਪ ‘ਵੀਆ ਰੇਲ’ ਦਾ ਪਲੈਨ ਹੋ ਰਿਹਾ ਹੈ। ਹਿਸਟੋਰੀਕਲ ਸ਼ਹਿਰ ਵਿਨੀਪੈਗ ਦੀ ਸੈਰ ਹੋਵੇਗੀ ਅਤੇ 19ਵੀ ਸਦੀ ਦੀ ‘ਸੁਪਰ ਟਰੇਨ’ ਦੇ ਸਫਰ ਦਾ ਅਨੰਦ ਲਿਆ ਜਾਵੇਗਾ। ਕਿਸੇ ਸਮੇ ਇਸ ਟਰੇਨ ਵਿਚ ਕੇਵਲ ਰਾਜੇ ਮਹਾਰਾਜੇ ਹੀ ਸਫਰ ਕਰਦੇ ਸਨ ਪਰ ਹੁਣ ਆਮ ਲੋਕ ਵੀ ਕਰ ਸਕਦੇ ਹਨ। ਜਾਣਕਾਰੀ ਲਈ 905 794 7882 ਜਾਂ 647 993 ੦੩੩੦

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …