ਡਾ. ਸੁਖਦੇਵ ਸਿੰਘ ਝੰਡ
ਦੌੜਾਂ ਤੇ ਖੇਡਾਂ ਸਰੀਰ ਅਤੇ ਦਿਮਾਗ਼ ਨੂੰ ਚੁਸਤ-ਦਰੁੱਸਤ ਤੇ ਤੰਦਰੁਸਤ ਰੱਖਦੀਆਂ ਹਨ। ਖੇਡ ਅਜਿਹੀ ਸਰੀਰਕ ਕਿਰਿਆ ਹੈ ਜਿਸ ਨਾਲ ਕੋਈ ਵਿਅੱਕਤੀ ਜਾਂ ਟੀਮ ਆਪਣੀ ਤਾਕਤ ਜਾਂ ਦਿਮਾਗ਼ੀ ਹੁਨਰ ਨਾਲ ਦੂਸਰਿਆਂ ਦਾ ਸ਼ੌਕੀਆ ਮੁਕਾਬਲਾ ਕਰਦੀ ਹੈ ਜਾਂ ਇਸ ਦਾ ਇੱਕ ਹੋਰ ਨਿਸ਼ਾਨਾ ਦੂਸਰੇ ਲੋਕਾਂ ਦਾ ਮਨ-ਪ੍ਰਚਾਵਾ ਕਰਨਾ ਹੁੰਦਾ ਹੈ। ਕਈ ਵਾਰ ਇਹ ਮੰਤਵ ਮੁਕਾਬਲਾ ਅਤੇ ਮਨ-ਪ੍ਰਚਾਵਾ ਦੋਨੋਂ ਹੀ ਹੁੰਦੇ ਹਨ। ਬਹੁਤ ਸਾਰੀਆਂ ਖੇਡਾਂ, ਜਿਵੇਂ ਫ਼ੀਲਡ ਹਾਕੀ, ਆਈਸ ਹਾਕੀ, ਫੁੱਟਬਾਲ, ਬੇਸਬਾਲ, ਬਾਸਕਟਬਾਲ, ਵਗ਼ੈਰਾ ਲਈ ਦੌੜਨ ਦੀ ਜ਼ਰੂਰਤ ਪੈਂਦੀ ਹੈ। ਦੌੜ ਪੈਰਾਂ ਦੀ ਤੇਜ਼ ਗਤੀ ਨਾਲ ਚੱਲਣ ਦੀ ਪ੍ਰਕਿਰਿਆ ਹੈ ਅਤੇ ਇਸ ਨਾਲ ਸਰੀਰ ਦੇ ਸਾਰੇ ਹੀ ਅੰਗਾਂ ਦੀ ਕਸਰਤ ਹੋ ਜਾਂਦੀ ਹੈ। ਏਸੇ ਲਈ ਸਰੀਰ ਨੂੰ ਤੰਦਰੁਸਤ ਰੱਖਣ ਲਈ ਡਾਕਟਰਾਂ ਵੱਲੋਂ ਰੋਜ਼ਾਨਾ ਅੱਧਾ ਘੰਟਾ ਸੈਰ ਕਰਨ ਜਾਂ ਦੌੜਨ ਦਾ ਮਸ਼ਵਰਾ ਦਿੱਤਾ ਜਾਂਦਾ ਹੈ
ਟੀ.ਪੀ.ਏ.ਆਰ. ਕਲੱਬ ਦਾ ਸਰਗਰਮ ਮੈਂਬਰ ਧਰਮ ਸਿੰਘ ਰੰਧਾਵਾ ‘ਹਾਫ਼-ਮੈਰਾਥਨ’ ਦੌੜਦਾ ਹੈ ਅਤੇ ਇਸ ਵਿੱਚ ਉਹ ਅਕਸਰ ਪਹਿਲੀਆਂ ਪੋਜ਼ੀਸ਼ਨਾਂ ‘ਤੇ ਰਹਿੰਦਾ ਹੈ। ਉਸਦਾ ਜਨਮ ਪੰਜਾਬ ਦੇ ਇਤਿਹਾਸਕ ਸ਼ਹਿਰ ਤਰਨ ਤਾਰਨ ਦੇ ਨੇੜੇ, ਇਸ ਤੋਂ ਮਹਿਜ਼ ਡੇਢ-ਦੋ ਕਿਲੋਮੀਟਰ ਦੂਰ ਪਿੰਡ ਪੰਡੋਰੀ ਗੋਲਾ ਵਿਖੇ ਸ. ਚਰਨ ਸਿੰਘ ਰੰਧਾਵਾ ਅਤੇ ਮਾਤਾ ਅਰੂੜ ਕੌਰ ਦੇ ਘਰ 10 ਅਪ੍ਰੈਲ 1962 ਨੂੰ ਹੋਇਆ। ਉਹ ਚਾਰ ਕੁ ਸਾਲਾਂ ਦਾ ਹੀ ਸੀ ਜਦੋਂ ਉਸਦੇ ਪਿਤਾ ਜੀ ਨੇ ਤਰਨ ਤਾਰਨ ਵਿੱਚ ਮੱਝਾਂ ਦੀ ਡੇਅਰੀ ਬਣਾ ਲਈ ਅਤੇ ਪਰਿਵਾਰ ਨੇ ਆਪਣੀ ਰਿਹਾਇਸ਼ ਇੱਥੇ ਇਸ ਸ਼ਹਿਰ ਵਿੱਚ ਕਰ ਲਈ। ਉੱਥੇ ਉਹ ਪੰਜਵੀਂ ਜਮਾਤ ਤੱਕ ਇਤਿਹਾਸਕ ‘ਮੀਨਾਰੇ ਵਾਲੇ ਪ੍ਰਾਇਮਰੀ ਸਕੂਲ’ ਵਿੱਚ ਪੜਿ÷ ਆ ਅਤੇ ਫਿਰ ਉਸਨੇ ਖਾਲਸਾ ਹਾਇਰ ਸੈਕੰਡਰੀ ਸਕੂਲ ਤਰਨ ਤਾਰਨ ਤੋਂ ਗਿਆਰਵੀਂ ਜਮਾਤ ਪਾਸ ਕੀਤੀ। ਇਸ ਤੋਂ ਅਗਲੀ ਪੜ÷ ਾਈ ਲਈ ਉਸਨੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਦਾਖ਼ਲਾ ਲਿਆ ਅਤੇ ਬੀ.ਏ. ਭਾਗ ਪਹਿਲਾ ਤੇ ਦੂਸਰਾ ਦੋ ਸਾਲ ਉੱਥੇ ਪੜਿ÷ ਆ। ਇਸ ਤੋਂ ਅੱਗੇ ਉਹ ਨਾ ਪੜ÷ ਸਕਿਆ ਅਤੇ ਆਪਣੇ ਪਿਤਾ ਜੀ ਨਾਲ ਖੇਤੀਬਾੜੀ ਅਤੇ ਡੇਅਰੀ ਦੇ ਕੰਮ ਵਿੱਚ ਹੱਥ ਵਟਾਉਣ ਲੱਗ ਪਿਆ।
ਸਕੂਲ ‘ਚ ਪੜ÷ ਦੇ ਸਮੇਂ ਉਹ 800 ਮੀਟਰ ਅਤੇ 1500 ਮੀਟਰ ਦੌੜ ਵਿੱਚ ਹਿੱਸਾ ਲੈਂਦਾ ਸੀ। ਅੰਮ੍ਰਿਤਸਰ ਵਿੱਚ ਹੋਣ ਵਾਲੇ ਜ਼ਿਲਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਉਹ ਅੱਠਵੀ ਤੋਂ ਗਿਆਰਵੀਂ ਜਮਾਤ ਦੌਰਾਨ ਚਾਰ ਸਾਲ (1976-1979) ਲਗਾਤਾਰ ਸ਼ਾਮਲ ਹੁੰਦਾ ਰਿਹਾ ਅਤੇ ਇਸ ਦੌਰਾਨ ਦੋ ਵਾਰ ਦੂਸਰੇ ਤੇ ਤੀਸਰੇ ਨੰਬਰ ‘ਤੇ ਆ ਕੇ ਆਪਣੇ ਸਕੂਲ ਦੀ ਸ਼ਾਨਦਾਰ ਪ੍ਰਤੀਨਿਧਤਾ ਕੀਤੀ। ਇਸਦੇ ਨਾਲ ਹੀ ਉਸਨੇ ਆਪਣੇ ਸਕੂਲ ਦੀ ਵਾਲੀਬਾਲ ਟੀਮ ਵਿੱਚ ਸ਼ਾਮਲ ਹੋ ਕੇ 1977 ਅਤੇ 1978 ਵਿੱਚ ਦੋ ਸਾਲ ਪੰਜਾਬ ਪੱਧਰ ‘ਤੇ ਟੂਰਨਾਮੈਂਟਾਂ ਵਿੱਚ ਭਾਗ ਲਿਆ। ਕਾਲਜ ਵਿੱਚ ਜਾ ਕੇ ਉਸਨੇ ਕਾਲਜ ਦੇ ਡੀ.ਪੀ.ਈ. ਅਜੀਤ ਸਿੰਘ ਰੰਧਾਵਾ ਦੀ ਪ੍ਰੇਰਨਾ ਨਾਲ ਹਾਕੀ ਦੀ ਗੇਮ ਨਾਲ 5,000 ਮੀਟਰ ਅਤੇ 10,000 ਮੀਟਰ ਲੰਮੀਆਂ ਦੌੜਾਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿਦਿਆਰਥੀਆਂ ਦੀ ਘੱਟ ਗਿਣਤੀ ਵਾਲੇ ਕਾਲਜਾਂ ਦੇ ‘ਬੀ ਗਰੁੱਪ’ ਮੁਕਾਬਲਿਆਂ ਵਿੱਚ 1979 ਤੋਂ 1981 ਦੌਰਾਨ ਤਿੰਨ ਵਾਰ ਭਾਗ ਲਿਆ ਅਤੇ 1981 ਵਿੱਚ ਉਨ÷ ਾਂ ਦੀ ਹਾਕੀ ਟੀਮ ਇਸ ਟੂਰਨਾਮੈਂਟ ਵਿੱਚ ਪਹਿਲੇ ਨੰਬਰ ‘ਤੇ ਆਈ। ਇਸ ਤਰ÷ ਾਂ ਧਰਮ ਰੰਧਾਵਾ ਸਕੂਲ ਅਤੇ ਕਾਲਜ ਪੱਧਰ ‘ਤੇ ਵੱਖ-ਵੱਖ ਖੇਡਾਂ ਅਤੇ ਲੰਮੀ ਦੂਰੀ ਦੀਆਂ ਦੌੜਾਂ ਵਿੱਚ ਸਰਗਰਮੀ ਨਾਲ ਭਾਗ ਲੈਂਦਾ ਰਿਹਾ।
ਧਰਮ ਰੰਧਾਵਾ ਦੇ ਮਾਪਿਆਂ ਨੇ 1991 ਵਿੱਚ ਉਸਨੂੰ ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਭੇਜ ਦਿੱਤਾ ਅਤੇ ਕਈ ਸਾਲਾਂ ਬਾਅਦ 1998 ਵਿੱਚ ਉਹ ਕੈਨੇਡਾ ਦਾ ‘ਪੱਕਾ ਵਸਨੀਕ’ ਬਣਿਆ। ਇਸ ਦੌਰਾਨ ਇੱਥੇ ‘ਵਰਕ-ਪਰਮਿਟ’ ‘ਤੇ ਕੰਮ ਕਰਦਿਆਂ ਉਸਨੇ ਕਈ ਪਾਪੜ ਵੇਲੇ। ਸੱਭ ਤੋਂ ਪਹਿਲਾਂ ਇੱਕ ਗੈਸ-ਸਟੇਸ਼ਨ ਉੱਪਰ ਕੁਝ ਮਹੀਨੇ ਕੰਮ ਕੀਤਾ ਅਤੇ ਇਸਦੇ ਨਾਲ ‘ਪਾਰਟ-ਟਾਈਮ’ ਟੈਕਸੀ ਚਲਾਈ। ਉਸ ਤੋਂ ਬਾਅਦ ਉਸਨੇ ‘ਕੌਨਕੋਰਡ ਕਰੋਮ ਕੰਪਨੀ’ ਵਿੱਚ ਕਰੋਮ-ਪਲੇਟਿੰਗ ਅਤੇ ‘ਡਾਨਾ’ ਕੰਪਨੀ ਦੇ ‘ਸੀ.ਐੱਨ.ਸੀ.’ (ਕੰਪਿਊਟਰ ਨੁਮੈਰੀਕਲ ਕੰਟਰੋਲ) ਵਿਭਾਗ ਵਿੱਚ ਕਈ ਸਾਲ ਕੰਮ ਕੀਤਾ ਜਿੱਥੇ ਕਈ ਤਰ÷ ਾਂ ਦੇ ‘ਰੋਟਰ’ ਤਿਆਰ ਕੀਤੇ ਜਾਂਦੇ ਸਨ। ਫਿਰ ‘ਮੈਗਨਾ’ ਕੰਪਨੀ ਵਿੱਚ 2005 ਤੋਂ 2017 ਤੱਕ ਕੰਮ ਕੀਤਾ ਜਿਸ ਵਿੱਚ ‘ਹੌਂਡਾ’, ‘ਟਿਓਟਾ’, ‘ਨਿਸਾਨ’ ਅਤੇ ‘ਫੋਰਡ’ ਵਰਗੀਆਂ ਨਾਮੀ ਕਾਰਾਂ ਦੇ ਕਈ ਹਿੱਸੇ-ਪੁਰਜ਼ੇ ਬਣਾਏ ਜਾਂਦੇ ਸਨ।
2018 ਵਿੱਚ ਉਹ ‘ਏਅਰ ਫ਼ਲਾਈਟ ਕੰਪਨੀ’ ਵਿੱਚ ਪੱਕੇ ਤੌਰ ‘ਤੇ ਟੈਕਸੀ ਡਰਾਈਵਰ ਬਣ ਗਿਆ ਜਿੱਥੇ ਉਹ ਇਸ ਤੋਂ ਪਹਿਲਾਂ ਕਈ ਸਾਲ ‘ਪਾਰਟ-ਟਾਈਮ’ ਕੰਮ ਕਰਦਾ ਰਿਹਾ ਸੀ। 2020 ਵਿੱਚ ਉਸਨੇ ਆਪਣੀ ‘ਮਰਸੀਡੀਜ਼ ਆਟੋ ਵੈਨ’ ਖ਼੍ਰੀਦ ਲਈ ਅਤੇ ਇਸ ਨੂੰ ਅਮਰੀਕਾ ਦੀ ਕੰਪਨੀ ‘ਐਸਾਪ’ ਨਾਲ ਲਗਾ ਲਿਆ। ਉਸ ਕਈ ਸਾਲ ਇਸ ਵੈਨ ਵਿੱਚ ਕਾਰਾਂ ਦੇ ਆਟੋ-ਪਾਰਟਸ ਲੈ ਕੇ ਅਮਰੀਕਾ ਜਾਂਦਾ ਰਿਹਾ। ਪਰ ਬਾਅਦ 2024 ਵਿੱਚ ਇਸ ਕੰਪਨੀ ਦਾ ਕੰਮ ਢਿੱਲਾ ਪੈ ਜਾਣ ਕਾਰਨ ‘ਲਿਮੋਜ਼ੀਨ’ ਕੰਪਨੀ ਵਿੱਚ ਟੈਕਸੀ ਚਲਾਉਣ ਲੱਗ ਪਿਆ ਜਿੱਥੇ ਉਹ ਹੁਣ ਵੀ ਇਹ ਕੰਮ ਕਰ ਰਿਹਾ ਹੈ।
ਕੈਨੇਡਾ ਆ ਕੇ ਦੌੜਾਂ ਵਿੱਚ ਹਿੱਸਾ ਲੈਣ ਬਾਰੇ ਪੁੱਛਣ ‘ਤੇ ਉਸਨੇ ਦੱਸਿਆ ਕਿ 2017 ਵਿੱਚ ਉਹ ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਦੀ ਪ੍ਰੇਰਨਾ ਨਾਲ ਇਸ ਕਲੱਬ ਦਾ ਮੈਂਬਰ ਬਣਿਆਂ ਅਤੇ ਟੋਰਾਂਟੋ ਵਿੱਚ ਕਰਵਾਈ ਜਾਂਦੇ ‘ਸ਼ਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ’ ਈਵੈਂਟ ਵਿੱਚ ਸੱਭ ਤੋਂ ਪਹਿਲਾਂ 2018 ਵਿੱਚ ਉਸਨੇ ਹਾਫ਼-ਮੈਰਾਥਨ ਦੌੜ ਵਿੱਚ ਭਾਗ ਲਿਆ। ਇਸ ਤੋਂ ਪਹਿਲਾਂ ਦੌੜ ਦੇ ਅਭਿਆਸ ਵਜੋਂ ਉਹ ਸ਼ੌਕੀਆ ਤੌਰ ‘ਤੇ ਕਦੇ-ਕਦੇ ਦੌੜਦਾ ਸੀ। 2020 ਵਿੱਚ ‘ਕਰੋਨਾ-19’ ਦੇ ਆਉਣ ਕਰਕੇ ਦੋ ਸਾਲ ਖੇਡਾਂ ਦਾ ਕੋਈ ਵੀ ਈਵੈਂਟ ਨਾ ਹੋ ਸਕਿਆ ਅਤੇ ਫਿਰ 2022, 2023 ਅਤੇ 2024 ਵਿੱਚ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨਾਲ ਉਹ ਇਸਦੇ ਹਾਫ਼-ਮੈਰਾਥਨ ਈਵੈਂਟ ਵਿੱਚ ਲਗਾਤਾਰ ਸ਼ਾਮਲ ਹੁੰਦਾ ਰਿਹਾ।
ਇਸ ਤੋਂ ਇਲਾਵਾ ਧਰਮ ਰੰਧਾਵਾ ਵੱਲੋਂ ਹੋਰ ਦੌੜਾਂ ਵਿੱਚ ਹਿੱਸਾ ਲੈਣ ਦਾ ਵੇਰਵਾ ਇਸ ਪ੍ਰਕਾਰ ਹੈ:
1. ‘ਏਅਰਪੋਰਟ ਰਨਵੇਅ ਰਨ’ ਵਿੱਚ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨਾਲ ਉਸਨੇ 2018 ਵਿੱਚ ਭਾਗ ਲਿਆ।
2. ਬਰੈਂਪਟਨ ਦੇ ਪ੍ਰੋਫ਼ੈਸਰਜ਼ ਲੇਕ ਕਮਿਊਨਿਟੀ ਸੈਂਟਰ ‘ਤੇ ਹੋਣ ਵਾਲੀ ‘ਰਨ ਫ਼ਾਰ ਹੋਪ’ ਵਿੱਚ ਧਰਮ ਉਸਨੇ 2022 ਵਿੱਚ 10 ਕਿਲੋਮੀਟਰ ਦੌੜ ਵਿੱਚ ਹਿੱਸਾ ਲਿਆ।
3. ‘ਮਿਸੀਸਾਗਾ ਰਨ’ ਈਵੈਂਟ ਵਿੱਚ ਉਸਨੇ ਹਾਫ਼-ਮੈਰਾਥਨ ਵਿੱਚ ਉਸਨੇ 2024 ਵਿੱਚ ਭਾਗ ਲਿਆ।
4. ‘ਜੌਰਜਿਨਾ ਮੈਰਾਥਨ’ ਈਵੈਂਟ ਵਿਚ ਉਸਨੇ 2022 ਅਤੇ 2024 ਵਿੱਚ ਦੋ ਵਾਰੀ ਭਾਗ ਲਿਆ।
5. ਪੀਲ ਪੁਲਿਸ ਵੱਲੋਂ ਹਰ ਸਾਲ ਕਰਵਾਈ ਜਾਂਦੀ ‘ਰੇਸ ਅਗੇਨਸਟ ਰੇਸਿਜ਼ਮ’ ਵਿੱਚ ਉਸਨੇ ਪਹਿਲੀ ਵਾਰ 2024 ਵਿੱਚ ਹਿੱਸਾ ਲਿਆ ਅਤੇ ਇਸ ਵਿੱਚ ਆਪਣੇ ਉਮਰ-ਵਰਗ ਵਿੱਚ ਉਹ ਪਹਿਲੇ ਨੰਬਰ ‘ਤੇ ਆਇਆ।
6. ‘ਪੀਟਰਬੋਰੋ ਬਟਰਫ਼ਲਾਈ 10 ਕਿਲੋਮੀਟਰ ਰਨ’ ਵਿੱਚ ਉਸਨੇ 2024 ਅਤੇ 2025 ਵਿੱਚ ਦੋ ਵਾਰ ਭਾਗ ਲਿਆ। ਇਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਦੌੜਾਕਾਂ ਨੂੰ ਪ੍ਰਬੰਧਕਾਂ ਵੱਲੋਂ ਤਿਤਲੀ ਦੀ ਸ਼ਕਲ ਵਾਲੇ ਸ਼ਾਨਦਾਰ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ।
7. ਲੇਕਸ਼ੋਰ ਦੇ ਕੰਢੇ ਹੋਣ ਵਾਲੀ 5 ਕਿਲੋਮੀਟਰ ‘ਬਿੰਗੋ ਗਲੋਬਲ ਰਨ’ ਵਿੱਚ ਉਸਨੇ 2024 ਅਤੇ 2025 ਵਿੱਚ ਦੋ ਵਾਰ ਸ਼ਮੂਲੀਅਤ ਕੀਤੀ।
8. ਟੋਰਾਂਟੋ ਵਿੱਚ ਰਾਤ ਨੂੰ ਹੋਣ ਵਾਲੀ ‘ਬਰੀਟਾ ਨਾਈਟ ਰਨ’ ਵਿੱਚ ਉਹ ਪਹਿਲੀ ਵਾਰ 2025 ਵਿੱਚ ਸ਼ਾਮਲ ਹੋਇਆ।
9. ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਡੇਸ਼ਨ ਵੱਲੋਂ ਪਿਛਲੇ ਕਈ ਸਾਲਾਂ ਤੋਂ ਹਰ ਸਾਲ ਕਰਵਾਏ ਜਾਂਦੇ ‘ਇੰਸਪੀਰੇਸ਼ਨਲ ਸਟੈੱਪਸ’ ਈਵੈਂਟ ਵਿੱਚ ਉਹ ਦੋ ਵਾਰ 2024 ਅਤੇ 2025 ਵਿੱਚ 10 ਕਿਲੋਮੀਟਰ ਦੌੜਿਆ।
10. ਬਰੈਂਪਟਨ ਵਿੱਚ ਕਰਵਾਈ ਗਈ ‘ਬੀ.ਵੀ.ਡੀ. ਹਾਫ਼-ਮੈਰਾਥਨ’ ਵਿੱਚ ਉਹ 2025 ਵਿੱਚ ਸ਼ਾਮਲ ਹੋਇਆ।
ਦੌੜਨ ਦੇ ਨਾਲ ਨਾਲ ਧਰਮ ਰੰਧਾਵਾ ਟੀ.ਪੀ.ਏ.ਆਰ. ਕਲੱਬ ਦੇ ਆਪਣੇ ਸਾਥੀਆਂ ਨਾਲ ਸੀ.ਐੱਨ. ਟਾਵਰ ਦੀਆਂ ਪੌੜੀਆਂ ਚੜ÷ ਨ ਦੇ ਈਵੈਂਟ ਵਿੱਚ ਵੀ ਬੜੇ ਸ਼ੌਕ ਨਾਲ ਹਿੱਸਾ ਲੈਂਦਾ ਹੈ। ਹਲਕੇ-ਫੁਲਕੇ ਅਤੇ ਦੋੜਾਂ ਦੇ ਅਭਿਆਸ ਨਾਲ ਗੱਠੇ ਹੋਏ ਸਰੀਰ ਸਦਕਾ ਉਹ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ 17-18 ਮਿੰਟਾਂ ਵਿੱਚ ਰਵਾਂ-ਰਵੀਂ ਚੜ÷ ਜਾਂਦਾ ਹੈ। ਉਸਨੇ 2018, 2024 ਅਤੇ 2025 ਵਿੱਚ ਤਿੰਨ ਵਾਰ ਪੌੜੀਆਂ ਚੜ÷ ਨ ਦੇ ਇਸ ਈਵੈਂਟ ਵਿੱਚ ਹਿੱਸਾ ਲਿਆ ਹੈ ਅਤੇ ਪਿਛਲੇ ਸਾਲ 2025 ਵਿੱਚ ਉਹ ਇਹ ਪੌੜੀਆਂ 17 ਮਿੰਟ 35 ਸਕਿੰਟਾਂ ਵਿੱਚ ਚੜਿ÷ ਆ। ਹੁਣ 2 ਮਈ ਨੂੰ ਹੋਣ ਵਾਲੇ ਇਸ ਈਵੈਂਟ ਲਈ ਉਹ ਇਸਦੀ ਤਿਆਰੀ ਕਰ ਰਿਹਾ ਹੈ।
ਆਪਣੀ ਖ਼ੁਰਾਕ ਬਾਰੇ ਗੱਲ ਕਰਦਿਆਂ ਧਰਮ ਰੰਧਾਵਾ ਨੇ ਦੱਸਿਆ ਕਿ ਉਹ ਘਰੇਲੂ ਸਾਦਾ ਖਾਣਾ ਪਸੰਦ ਕਰਦਾ ਹੈ ਜਿਸ ਵਿੱਚ ਦਾਲ, ਸਬਜ਼ੀ, ਸਲਾਦ, ਦਹੀਂ, ਅੰਡੇ ਅਤੇ ਫੁਲਕੇ ਸ਼ਾਮਲ ਹੁੰਦੇ ਹਨ। ਹਫ਼ਤੇ ਇੱਕ-ਦੋ ਵਾਰੀ ਉਹ ਚਿਕਨ ਵੀ ਲੈਂਦਾ ਹੈ ਪਰ ਗੋਟ ਮੀਟ ਭਾਰਾ ਹੋਣ ਕਰਕੇ ਉਸਨੂੰ ਬਹੁਤਾ ਪਸੰਦ ਨਹੀਂ ਹੈ, ਕਿਉਂਕਿ ਇਹ ਜਲਦੀ ਹਜ਼ਮ ਨਹੀਂ ਹੁੰਦਾ। ਦੌੜਨ ਤੋਂ ਇਲਾਵਾ ਕਿਸੇ ਹੋਰ ਸ਼ੁਗਲ ਬਾਰੇ ਪੁੱਛਣ ‘ਤੇ ਉਸਨੇ ਦੱਸਿਆ ਕਿ ਗਰਮੀਆਂ ਵਿੱਚ ਘਰ ਦੇ ਬੈਕਯਾਰਡ ਵਿੱਚ ਸਬਜ਼ੀਆਂ ਅਤੇ ਫੁੱਲ-ਬੂਟੇ ਉਗਾਉਣ ਦਾ ਉਸਨੂੰ ਬੜਾ ਸ਼ੌਕ ਹੈ ਅਤੇ ਉਸਦੇ ਨਾਲੋਂ ਵੀ ਵਧੇਰੇ ਇਹ ਸ਼ੌਕ ਉਸਦੀ ਪਤਨੀ ਨੂੰ ਹੈ। ਧਰਮ ਰੰਧਾਵਾ ਤਾਂ ਇਨ÷ ਾਂ ਦੀ ਪਨੀਰੀ ਲਿਆ ਕੇ ਪਹਿਲਾਂ ਤੋਂ ਬਣੀਆਂ ਹੋਈਆਂ ਕਿਆਰੀਆਂ ਵਿੱਚ ਇਹ ਲਗਾ ਦਿੰਦਾ ਹੈ ਪਰ ਉਸ ਤੋਂ ਬਾਅਦ ਉਨ÷ ਾਂ ਦੀ ਦੇਖ-ਭਾਲ ਉਸਦੀ ਪਤਨੀ ਹੀ ਕਰਦੀ ਹੈ। ਉਸਦਾ ਕਹਿਣਾ ਹੈ ਕਿ ਘਰ ਵਿੱਚ ਆਪਣੇ ਹੱਥੀਂ ਤਿਆਰ ਕੀਤੀਆਂ ਗਈਆਂ ਔਰਗੈਨਿਕ ਸਬਜ਼ੀਆਂ ਖਾਣ ਦਾ ਆਪਣਾ ਹੀ ਮਜ਼ਾ ਹੈ। ਉਂਜ ਵੀ ਘਰ ਦੇ ਪਿਛਵਾੜੇ ਹਰਿਆਵਲ ਅਤੇ ਫੁੱਲਾਂ-ਬੂਟਿਆਂ ਦੀ ਸਜਾਵਟ ਅੱਖਾਂ ਨੂੰ ਚੰਗੀ ਲੱਗਦੀ ਹੈ। ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਧਰਮ ਰੰਧਾਵਾ ਨੇ ਦੱਸਿਆ ਕਿ ਉਸਦਾ ਇੱਕ ਬੇਟਾ ਅਤੇ ਦੋ ਬੇਟੀਆਂ ਹਨ। ਬੇਟਾ ਜੋਧ ਸਿੰਘ ਰੰਧਾਵਾ ਡੀਜ਼ਲ ਮਕੈਨਿਕ ਹੈ। ਉਸਨੇ ਆਪਣੀ ਮੋਬਾਈਲ-ਵੈਨ ਬਣਾਈ ਹੋਈ ਹੈ ਅਤੇ ਪਿਕਰਿੰਗ ਵਿੱਚ ਟਰੱਕਾਂ ਦੀ ਇੱਕ ਵਰਕਸ਼ਾਪ ਨਾਲ ਲੱਗਾ ਹੋਇਆ ਹੈ। ਵੱਡੀ ਬੇਟੀ ਪ੍ਰਭਜੋਤ ਰੰਧਾਵਾ ਨੇ ਸਕੂਲੀ ਪੜ÷ ਾਈ ਪਿੱਛੋਂ ਮੈਡੀਕਲ ਸਾਇੰਸ ਵਿੱਚ ਚਾਰ-ਸਾਲਾ ਡਿਗਰੀ ਕੋਰਸ ਕਰਨ ਤੋਂ ਬਾਅਦ ਇੱਕ ਮੈਡੀਕਲ ਕਲਿਨਿਕ ਵਿੱਚ ਕੰਮ ਕਰ ਰਹੀ ਹੈ। ਛੋਟੀ ਬੇਟੀ ਰਵਿੰਦਰ ਰੰਧਾਵਾ ਨੇ ਸਕੂਲ ਦੀ ਪੜ÷ ਾਈ ਪਿੱਛੋਂ ਯੌਰਕ ਯੂਨੀਵਰਸਿਟੀ ਤੋਂ ਬੀ.ਐੱਸ.ਸੀ. ਕੀਤੀ ਅਤੇ ਫਿਰ ਉਸ ਤੋਂ ਬਾਅਦ ਅਮਰੀਕਾ ਦੀ ਸ਼ਿਕਾਗੋ ਯੂਨੀਵਰਸਿਟੀ ਤੋਂ ਡਾਕਟਰ ਆਫ਼ ਔਪਟੀਮੀਟਰੀ ਦੀ ਡਿਗਰੀ ਹਾਸਲ ਕੀਤੀ। ਇਸ ਸਮੇਂ ਉਹ ਅੱਖਾਂ ਦੀ ਡਾਕਟਰੀ ਦੇ ਇਸ ਖ਼ੇਤਰ ਵਿੱਚ ਵਿੱਚ ਸੇਵਾ ਕਰ ਰਹੀ ਹੈ।
ਧਰਮ ਸਿੰਘ ਰੰਧਾਵਾ ਦੇ ਤਿੰਨੇ ਬੱਚੇ ਵਿਆਹੇ ਹੋਏ ਹਨ। 63 ਸਾਲ ਦੀ ਉਮਰ ਵਿੱਚ ਧਰਮ ਰੰਧਾਵਾ ਇਸ ਸਮੇਂ ‘ਦੋਹਤ-ਪੋਤ’ ਵਾਲਾ ਹੈ ਜੋ ਉਹ ਆਪਣੇ ਸਰੀਰ ਦੀ ਇਕਹਿਰੀ ਦਿੱਖ ਤੋਂ ਇੰਜ ਲੱਗਦਾ ਨਹੀਂ ਹੈ।
ਉਸਦੀ ਪਤਨੀ ਜਸਬੀਰ ਕੌਰ ਸੋਫ਼ੇ ਬਨਾਉਣ ਦੀ ਇੱਕ ਫ਼ੈਕਟਰੀ ਵਿੱਚ ਸਿਲਾਈ ਦਾ ਕੰਮ ਕਰਦੀ ਹੈ। ਇਹ ਪੁੱਛਣ ‘ਤੇ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਦੌੜਾਂ ਦੇ ਵੱਖ-ਵੱਖ ਈਵੈਂਟਾਂ ਵਿੱਚ ਸ਼ਾਮਲ ਹੋਣ ਲਈ ਕਿੰਨਾਂ ਕੁ ਸਹਿਯੋਗ ਮਿਲਦਾ ਹੈ, ਧਰਮ ਰੰਧਾਵਾ ਨੇ ਦੱਸਿਆ ਕਿ ਉਸਦੇ ਬੱਚੇ ਤਾਂ ਇਸਨੂੰ ਸਮੇਂ-ਸਮੇਂ ਕਾਫ਼ੀ ਉਤਸ਼ਾਹਿਤ ਕਰਦੇ ਰਹਿੰਦੇ ਹਨ ਪਰ ਪਤਨੀ ਵੱਲੋਂ ਇਸ ਦੇ ਲਈ ਹੁਣ ਓਨਾ ਵਧੀਆ ਹੁੰਗਾਰਾ ਨਹੀਂ ਮਿਲਦਾ। ਉਹ ਤਾਂ ਕਈ ਵਾਰੀ ਕਹਿ ਦਿੰਦੀ ਹੈ, ”ਛੱਡੋ ਪਰਾਂ, ਹੁਣ ਇਨ÷ ਾਂ ਦੌੜਾਂ-ਦੂੜਾਂ ਨੂੰ ਤੇ ਘਰ-ਗ੍ਰਹਿਸਤੀ ਵੱਲ ਧਿਆਨ ਦਿਓ।”
ਪਰ ਧਰਮ ਰੰਧਾਵਾ ਆਪਣੀ ਪਤਨੀ ਦੇ ਇਸ ‘ਨਾਂਹ-ਪੱਖੀ’ ਰਵੱਈਏ ਵੱਲ ਬਹੁਤਾ ਧਿਆਨ ਨਹੀਂ ਦਿੰਦਾ। ਹਾਫ਼-ਮੈਰਾਥਨ ਤਾਂ ਉਹ ਇਸ ਸਮੇਂ ਸਫ਼ਲਤਾ ਪੂਰਵਕ ਲਗਾ ਹੀ ਰਿਹਾ ਹੈ। ਉਸਦਾ ਨਿਸ਼ਾਨਾ ਅੱਗੋਂ ‘ਫੁੱਲ-ਮੈਰਾਥਨ’ ਵੱਲ ਵੱਧਣ ਦਾ ਹੈ। ‘ਟੋਰਾਂਟੋ ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ’ ਅਤੇ ‘ਨਿਆਗਰਾ ਫ਼ਾਲਜ਼ ਮੈਰਾਥਨ’ ਵਿੱਚ ਹਿੱਸਾ ਲੈ ਕੇ ਅੱਗੋਂ ‘ਪ੍ਰੋਫ਼ੈਸ਼ਨਲ ਰਨਿੰਗ’ ਵੱਲ ਜਾਣ ਦਾ ਉਸਦਾ ਨਿਸ਼ਾਨਾ ਹੈ। ਉਸਦੇ ਸ਼ੁਭ-ਚਿੰਤਕ ਅਸੀਂ ਸਾਰੇ ਉਸਦੀ ਇਹ ਇੱਛਾ ਪੂਰੀ ਹੋਣ ਦੀ ਪੂਰੀ ਆਸ ਰੱਖਦੇ ਹਾਂ ਅਤੇ ਇਸਦੇ ਲਈ ਉਸਨੂੰ ਆਪਣੇ ਵੱਲੋਂ ਸ਼ੁਭ-ਇੱਛਾਵਾਂ ਦਿੰਦੇ ਹਾਂ।






