ਬਦਲਦਾ ਜਾਏ ਮੌਸਮ
ਸਿਤੰਬਰ ਚੜ੍ਹਿਆ ਤੇ ਬਦਲਦਾ ਜਾਏ ਮੌਸਮ,
ਰੁੱਤ ਗਰਮੀਂਆਂ ਦੀ ਗਈ ਹੈ ਬੀਤ ਹੁਣ ਤਾਂ।
ਸੇਕ ਧੁੱਪ ਦਾ ਪਹਿਲਾਂ ਤੋਂ ਹੋਇਆ ਮੱਧਮ,
ਹੱਡ ਠਾਰਦੀ ਹੈ ਸਵੇਰੇ ਸ਼ਾਮ ਸੀਤ ਹੁਣ ਤਾਂ।
ਪਤਲੇ ਕੱਪੜਿਆਂ ਨਾਲ ਨਹੀਂ ਹੁਣ ਸਰਨਾ,
ਜੈਕਟਾਂ, ਸਵੈਟਰਾਂ ਨੂੰ ਬਨਾਉਣਾ ਹੈ ਮੀਤ ਹੁਣ ਤਾਂ।
Heat ਚੱਲੇਗੀ ਹੁਣ ਚਾਰ-ਪੰਜ ਮਹੀਨੇ,
ਬੂਹੇ-ਬਾਰੀਆਂ ਤੇ ਕਰ ਲਓ ਬੰਦ ਝੀਤ ਹੁਣ ਤਾਂ।
ਧੁੱਪ ਸੇਕਾਂਗੇ ਸ਼ੀਸ਼ੇ ਦੇ ਬੈਠ ਓਹਲੇ,
ਪਰ ਨਾ ਸੁਣਾਂਗੇ ਹਵਾਂਵਾਂ ਦਾ ਸੰਗੀਤ ਹੁਣ ਤਾਂ।
ਸ਼ੂਗਰ ਵੱਧ ਜਾਊ ਖਾ-ਖਾ ਘਿਓ ਵੇਸਣ,
ਔਖੀ ਤੋੜ੍ਹਨੀ ਪਰ ਮਿੱਠੇ ਨਾਲੋਂ ਪ੍ਰੀਤ ਹੁਣ ਤਾਂ।
ਕੰਮ ਤੋਂ ਆ ਕੇ ਬਲਵਿੰਦਰਾ Snow ਚੁੱਕੀਂ,
ਸਿਆਲ ਕਰਨਾ ਪਊ ਏਦਾਂ ਹੀ ਬਤੀਤ ਹੁਣ ਤਾਂ।
ਗਿੱਲ ਬਲਵਿੰਦਰ
CANADA +1.416.558.5530 ([email protected] )
ਫ਼ੋਨ: 94635-72150
Check Also
ਭਾਰਤ-ਪਾਕਿ ਜੰਗਂ1965
ਜਰਨੈਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਕਿਸ਼ਤ 17ਵੀਂ) ਤਾਜ ਮਹੱਲ ਦੀ ਜਮਨਾ ਦਰਿਆ …