Breaking News
Home / ਰੈਗੂਲਰ ਕਾਲਮ / ਸਿਰ ਦਰਦ ਤੋਂ ਪ੍ਰੇਸ਼ਾਨ ਹੈ ਹਰ ਦੂਜਾ ਵਿਅਕਤੀ

ਸਿਰ ਦਰਦ ਤੋਂ ਪ੍ਰੇਸ਼ਾਨ ਹੈ ਹਰ ਦੂਜਾ ਵਿਅਕਤੀ

Health media Canada : ਬੱਚੇ, ਨੌਜਵਾਨ, ਸੀਨੀਅਰਜ਼ ਯਾਨਿ ਹਰ ਉਮਰ ਵਿਚ ਸਿਰ ਦਰਦ ਵਿਸ਼ਵ ਪੱਧਰ ‘ਤੇ ਆਮ ਸਮੱਸਿਆ ਬਣਦੀ ਜਾ ਰਹੀ ਹੈ। W.H.O ਦੀ ਰਿਪੋਰਟ ਮੁਤਾਬਿਕ ਵਿਸ਼ਵ ਭਰ ਵਿਚ ਲਗਭਗ 60% ਲੋਕਾਂ ਨੂੰ 18-65 ਦੀ ਉਮਰ ਵਿਚ 1 ਸਾਲ ਅੰਦਰ ਸਿਰ ਦਰਦ ਤੋਂ ਪ੍ਰੇਸ਼ਾਨ ਦੇਖਿਆ ਗਿਆ ਹੈ। 30% ਤੋਂ ਵੱਧ ਆਬਾਦੀ ਨੇ ਮਾਈਗ੍ਰੇਨ ਕਾਰਨ ਸਿਰ ਦਰਦ ਮਹਿਸੂਸ ਕੀਤਾ ਹੈ। ਮਾਈਗ੍ਰੇਨ ਪੀੜਤਾਂ ਨੇ ਹਰ ਤੀਜੇ ਦਿਨ ਦਰਦ ਦੀ ਸ਼ਿਕਾਇਤ ਕੀਤੀ ਹੈ।
W.H.O ਨੇ 2004 ਵਿਚ ਗੈਰ-ਸਰਕਾਰੀ ਸੰਗਠਨ ਲਿਫਟਿੰਗ ਦਿ ਬਰਡਨ ਦੇ ਨਾਲ ਸਿਰ ਦਰਦ ਦੇ ਵਿਰੁੱਧ ਗਲੋਬਲ ਮੁਹਿਮ ਸ਼ੁਰੂ ਕੀਤੀ ਸੀ। ਇਸਦਾ ਮਕਸਦ ਸਿਰ ਦਰਦ ਦੇ ਰੋਗਾਂ ਪ੍ਰਤੀ ਜਾਗਰੁਕਤਾ ਦੇ ਨਾਲ ਵਿਸ਼ ਭਰ ਵਿਚ ਦੇਖਭਾਲ ਦੀ ਗੁਣਵਤਾ ਵਿੱਚ ਸੁਧਾਰ ਕਰਨਾ ਸੀ। ਸਾਲ 2011 ਵਿਚ W.H.O ਨੇ ਸਿਰ ਦਰਦ ਦੇ ਰੋਗਾਂ ਨੂੰ ਘਟਾਉਣ ਲਈ ਐਟਲਸ ਵੀ ਪ੍ਰਕਾਸ਼ਿਤ ਕੀਤੇ ਸਨ।
ਹਰ ਦਿਨ ਸਟ੍ਰੈਸ, ਘੱਟ ਆਮਦਨੀ ਜ਼ਿਆਦਾ ਖਰਚਾ ਵੱਧ ਰਹੀ ਸਿਰ ਦਰਦ ਦੀ ਪ੍ਰੇਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਹੈ। ਸਰੀਰ ‘ਤੇ ਮਨ ਦੇ ਆਮ ਰੋਗਾਂ ਤੋਂ ਲੈ ਕੇ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਨੂੰ ਸਿਰ ਦਰਦ ਦਾ ਕਾਰਨ ਮੰਨਿਆ ਗਿਆ ਹੈ। ਕਈ ਕਿਸਮ ਦੇ ਸਿਰ ਦਰਦ ਵਿਚ ਮਾਈਗ੍ਰੇਨ, ਤਣਾਅ ਘੱਟ ਕਰਨ ਵਾਲੀ ਦਵਾਈਆਂ ਦੀ ਜ਼ਿਆਦਾ ਵਰਤੋਂ ਨਾਲ ਵੀ ਸ਼ੁਰੂ ਹੋ ਜਾਂਦਾ ਹੈ। ਮਾਈਗ੍ਰੇਨ ਦੇ ਸ਼ਿਕਾਰ ਘੱਟ ਉਮਰ ‘ਤੇ 35-40 ਸਾਲ ਦੇ ਲੋਕ ਆ ਰਹੇ ਹਨ। ਹਾਰਮੋਨਜ਼ ਦਾ ਬਿਗੜਿਆ ਬੈਲੇਂਸ ਸਿਰ ਅਤੇ ਖੂਨ ਦੀਆਂ ਨਾੜੀਆਂ ਦੁਆਲੇ ਦਰਦ ਸ਼ੁਰੂ ਕਰ ਦਿੰਦਾ ਹੈ। ਮਾਈਗ੍ਰੇਨ ਦਾ ਅਟੈਕ ਬਾਰ-ਬਾਰ ਹੁੰਦਾ ਹੈ। ਮਾਈਗ੍ਰੇਨ ਦੀ ਹਾਲਤ ਵਿਚ ਵਿਅਕਤੀ ਪੇਟ ਅੰਦਰ ਗੜਬੜ, ਉਲਟੀਆਂ ਦੇ ਨਾਲ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ।
ਤਣਾਅ ਯਾਨਿ ਟੀਟੀਐਚ ਪ੍ਰਾਇਮਰੀ ਕਿਸਮ ਦਾ ਸਿਰ ਦਰਦ ਹੈ। ਤਕਰੀਬਨ 70% ਵਿਅਕਤੀ ਐਪੀਸੋਡਿਕ ਟੀਟੀਐਚ ਦੀ ਹਾਲਤ ਵਿਚ 15 ਦਿਨ ਤੋਂ ਪਹਿਲਾਂ ਹੀ ਦਰਦ ਦੇ ਸ਼ਿਕਾਰ ਹੋ ਜਾਂਦੇ ਹਨ। ਇਸਦਾ ਅਸਰ ਨੌਜਵਾਨਾਂ ਵਿਚ ਜ਼ਿਆਦਾ ਦੇਖਿਆ ਜਾ ਰਿਹਾ ਹੈ। ਤਣਾਅ ਸਬੰਧੀ ਦਰਦ ਗਰਦਨ ਦੀ ਮਾਸਪੇਸ਼ੀਆਂ ਕਾਰਨ ਹੋ ਸਕਦਾ ਹੈ। ਇਸ ਹਾਲਤ ਵਿਚ ਸਿਰ ਦੇ ਦੁਆਲ਼ੇ ਇਕ ਬੈਂਡ ਵਾਂਗ ਕਈ ਵਾਰ ਗਰਦਨ ਵਿਚ ਦਰਦ ਮਹਿਸੂਸ ਹੁੰਦੀ ਹੈ। ਕਲਸਟਰ ਦੀ ਹਾਲਤ ਵਿਚ ਗੰਭੀਰ ਸਿਰ ਦਰਦ ਦੌਰਾਨ ਇੱਕ ਅੱਖ ਵਿਚ ਜਾਂ ਇਸਦੇ ਦੁਆਲੇ, ਅੱਖਾਂ ਵਿੱਚੋਂ ਅੱਥਰੂ, ਲਾਲੀ, ਨੱਕ ਚਲਣ ਦੇ ਨਾਲ ਪਲਕ ਬਲਾਕ ਹੋ ਸਕਦੀ ਹੈ। ਦਵਾਈ ਦੀ ਜ਼ਿਆਦਾ ਇਸਤੇਮਾਲ ਨਾਲ ਐਮਓਐਚ ਸੈਕੰਡਰੀ ਸਿਰ ਦਰਦ, ਜੋ ਮਰਦਾਂ ਨਾਲੋਂ ਔਰਤਾਂ ਜ਼ਿਆਦਾ ਘੇਰੇ ਵਿਚ ਆਉਂਦੀਆਂ ਹਨ। ਸਾਮਾਜਿਕ, ਪਰਿਵਾਰਕ ਅਤੇ ਆਰਥਿਕ ਮਾਨਸਿਕ ਪ੍ਰੈਸ਼ਰ ਛੋਟੀ ਉਮਰ ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਜ਼ਿਆਦਾ ਸਿਰ ਦਰਦ ਦੀ ਸ਼ਿਕਾਇਤ ਦੇਖੀ ਜਾ ਰਹੀ ਹੈ।
ਸਿਰ ਦਰਦ ਦੇ ਰੋਗੀ ਆਪਣੇ ਲਾਈਫ ਸਟਾਇਲ ਵਿਚ ਬਦਲਾਅ ਕਰਕੇ ਅਤੇ ਅੱਗੇ ਲਿਖੇ ਤਰੀਕੇ ਦੁਆਰਾ ਬੇਹਤਰ ਜ਼ਿੰਦਗੀ ਜੀਅ ਸਕਦੇ ਹਨ :
ੲ ਮਾਈਗ੍ਰੇਨ ਨੂੰ ਟਰਿੱਗਰ ਕਰਨ ਵਾਲੇ ਨਾਈਟ੍ਰੇਟਸ ਵਾਲੇ ਪਦਾਰਥ ਡੇਲੀ ਮੀਟ, ਬੇਕਨ, ਹਾਟ-ਡਾਗ ‘ਚ ਇਸਤੇਮਾਲ ਹੋਣ ਵਾਲੇ ਸਾਸੇਜ, ਅਤੇ ਕੈਫੀਨ ਸਿਰ ਦਰਦ ਤੋਂ ਪਰੇਸ਼ਾਨ ਵਿਅਕਤੀ ਨੂੰ ਆਪਣੀ ਖੁਰਾਕ ਵਿੱਚ ਮੋਨੋਸੋਡੀਅਮ ਵਾਲੇ ਭੋਜਨ, ਤੇਲ-ਮਿਰਚ-ਮਸਾਲੇ ਵਾਲਾ ਅਚਾਰ, ਗਲੂਟਾਮੇਟ (ਐਮਐਸਜੀ), ਪ੍ਰੋਸੈਸਡ ਪਦਾਰਥ, ਫੈਟਾ, ਸੀਡਰ, ਪਰਮੇਸਨ ‘ਤੇ ਸਵਿਸ (ਟਾਇਰਾਮਾਈਨ), ਮੱਖਣ, ਖੱਟੀ ਕ੍ਰੀਮ, ਦਹੀਂ, ਜੰਕ ਫੂਡ, ਆਈਸਕ੍ਰੀਮ, ਅਲਕੋਹਲ, ਵਗੈਰਾ ਤੋਂ ਪਰਹੇਜ਼ ਦੀ ਲੋੜ ਹੁੰਦੀ ਹੈ।
ੲ ਸਿਰ ਦਰਦ ਵੇਲੇ ਕਾਟਨ ਬਾਲ (ਰੂਈ) ਲੈ ਕੇ ਲੈਵੈਂਡਰ ਇਸੈਂਸ਼ੀਅਲ ਤੇਲ ਦੀ 2-3 ਬੂੰਦਾਂ ਪਾ ਕੇ 10-15 ਮਿਨਟ ਇਨਹੇਲ ਯਾਨਿ ਸਾਹ ਲੈਣ ਨਾਲ ਰੋਗੀ ਨੂੰ ਆਰਾਮ ਮਿਲਦਾ ਹੈ।
ੲ ਪਿਪਰਮੇਂਟ ਇਸੈਂਸ਼ੀਅਲ ਤੇਲ ਦੀਆਂ ਕੁੱਝ ਬੂੰਦਾਂ ਮੱਥੇ ਅਤੇ ਗਰਦਨ ਦੇ ਪਿੱਛੇ ਲਗਾ ਰਾਹਤ ਮਹਿਸੂਸ ਕਰੋ।
ੲ ਸਿਰ ਦਰਦ ਤੋਂ ਪ੍ਰੇਸ਼ਾਨ ਲੋਕ ਜਿੰਜਰ-ਛੋਟੀ ਇਲਾਚੀ ਵਾਲੀ ਅਤੇ ਗ੍ਰੀਨ-ਟੀ, ਬਿਨਾ ਦੁੱਧ, ਚੀਨੀ ਤਾਜ਼ੇ ਨਿੰਬੂ ਰੱਸ ਵਾਲੀ ਚਾਹ ਰੋਜਾਨਾ 2-3 ਬਾਰ ਪੀ ਕੇ ਮਾਨਸਿਕ ਥਕਾਵਟ ਤੋਂ ਆਰਾਮ ਮਿਲਦਾ ਹੈ।
ੲ ਸਰੀਰ ਅੰਦਰ ਮੈਗਨੀਸ਼ੀਅਮ ਦੀ ਕਮੀ ‘ਤੇ ਔਰਤਾਂ ਨੂੰ ਮਾਹਵਾਰੀ ਦੌਰਾਨ ਹੋਣ ਵਾਲੇ ਸਿਰ ਦਰਦ ਅਤੇ ਮਾਈਗ੍ਰੇਨ ਦੇ ਅਟੈਕ ਵੇਲੇ ਓਟਮੀਲ, ਨਾਸ਼ਤੇ ਵਾਲਾ ਸੀਰੀਅਲ, ਸੈਸਮੇ ਸੀਡਜ਼, ਮੂੰਗਫਲੀ, ਬ੍ਰਾਜ਼ੀਲ ਨੱਟਸ, ਬਾਦਾਮ ਵਗੈਰਾ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ੲ ਹੀਟ-ਸਟ੍ਰੋਕ ਵਾਲੇ ਸਿਰ ਦਰਦ ਵਿਚ ਠੰਡਾ ਸ਼ਾਵਰ ਲੈਣ ਦੇ ਨਾਲ ਮੱਥੇ ‘ਤੇ ਆਈਸ ਦੀ ਪੱਟੀ ਜਾਂ ਟਕੋਰ ਕਰਨ ਆਰਾਮ ਮਿਲਦਾ ਹੈ।
ੲ ਹਾਜ਼ਮਾ ਠੀਕ ਰੱਖਣ ਲਈ ਗਰਮ ਪਾਣੀ ਜ਼ਿਆਦਾ ਪੀਓ ਅਤੇ ਕਬਜ਼ ਦੀ ਹਾਲਤ ਵਿਚ 1 ਕੱਪ ਗਰਮ ਦੁੱਧ ਵਿਚ ਅੱਧੇ ਤੋਂ 1 ਚਮਚ ਕੈਸਟਰ ਆਇਲ ਜਾਂ ਈਸਬਗੋਲ ਦੀ ਵਰਤੋਂ ਕਰ ਕੇ ਰਾਹਤ ਮਹਿਸੂਸ ਕਰੋ।
ੲ ਡੀਹਾਈਡ੍ਰੇਸ਼ਨ ਵੀ ਸਿਰ ਦਰਦ ਦਾ ਕਾਰਨ ਬਣਦਾ ਹੈ। ਰੋਜ਼ਾਨਾ 10-12 ਗਿਲਾਸ ਪਾਣੀ ਪੀਓ।
ੲ ਬਲੱਡ-ਪ੍ਰੈਸ਼ਰ ਦੀ ਪ੍ਰੈਸਕਰਾਈਬਡ ਦਵਾਈ ਵਿਚ ਨਾਗਾ (ਮਿਸ) ਪੈਣ ਨਾਲ ਵੀ ਸਿਰ ਦਰਦ ਸ਼ੁਰੂ ਹੋ ਜਾਂਦਾ ਹੈ। ਰੋਗੀ ਖਾਸ ਧਿਆਨ ਰੱਖਣ।
ੲ ਵੀਕਐਂਡ ‘ਤੇ ਸੈਸਮੇ (ਤਿੱਲ) ਆਇਲ ਨਾਲ ਸਿਰ ਦੀ ਚੰਗੀ ਤਰ੍ਹਾਂ ਮਾਲਿਸ਼ ਕਰਨ ਨਾਲ ਦੇ ਸਟ੍ਰੈਸ ਕਾਰਨ ਹੋਣ ਵਾਲੇ ਸਿਰ ਦਰਦ ਵਿਚ ਰਾਹਤ ਮਿਲਦੀ ਹੈ।
ੲ ਕੰਪਿਊਟਰ ‘ਤੇ ਕੰਮ ਕਰਨ ਵਾਲੇ ਬਾਡੀ ਪੋਸਚਰ ਦਾ ਪੂਰਾ ਖਿਆਲ ਰੱਖਣ। ਹਰ 2 ਘੰਟੇ ਬਾਅਦ ਅੱਖਾਂ ‘ਤੇ ਗਰਦਨ ਨੂੰ 10 ਮਿੰਟ ਆਰਾਮ ਦੇਣ ਨਾਲ ਸਿਰ ਦਰਦ ਤੋਂ ਬਚਾਅ ਕੀਤਾ ਜਾ ਸਕਦਾ ਹੈ। ਕੰਪਿਊਟਰ ਦੀ ਸਕਰੀਨ ਅਤੇ ਅੱਖਾਂ ਦਰਮਿਆਨ ਪ੍ਰਾਪਰ ਫਾਸਲਾ ਰੱਖਿਆ ਜਾਵੇ।
ੲ ਸਿਰ ਦਰਦ ਤੋਂ ਬਚਾਅ ਅਤੇ ਚੰਗੀ ਨੀਂਦ ਲੈਣ ਲਈ ਸਹੀ ਪਿੱਲੋ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਓਰਥੋ ਅਤੇ ਘੱਟ ਹਾਈਟ ਵਾਲਾ ਪਿੱਲੋ ਗਰਦਨ ਦੀ ਮਾਸਪੇਸ਼ੀਆਂ ਦੀ ਸਟਿਫਨੈਸ ਤੋਂ ਬਚਾੳਂਦਾ ਹੈ।
ੲ ਸਿਰ ਦਰਦ ਤੋਂ ਬਚਣ ਲਈ ਘੱਟ ਨੀਂਦ ਲੈਣ ਵਾਲੇ ਸਟੂਡੈਂਟਸ, ਗਰਭਵਤੀ ਔਰਤਾਂ ਅਤੇ ਸੀਨੀਅਰਜ਼ ਨੂੰ 8-10 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ।
ੲ ਗਰਮ ਸ਼ਾਵਰ ਲਓ। ਸ਼ਾਵਰ ਦੀ ਨਰਮ-ਗਰਮ ਹਵਾ ਯਾਨਿ ਭਾਫ ਸਾਈਨਸ-ਨੱਕ ਦੇ ਅੰਸ਼ਾਂ ਨੂੰ ਕਲੀਨ ਕਰਕੇ ਸਿਰ ਦਰਦ ਵਿਚ ਆਰਾਮ ਦਿੰਦੀ ਹੈ।

Anil Dheer Columnist
Certified in IPC W.H.O Alternative Therapist
Health Educator Awardee
Health media Canada

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …