ਆਮ ਆਦਮੀ ਪਾਰਟੀ ਨੇ ਲਾਇਆ ਦੋਸ਼ ਕਿ ਕੇਂਦਰ ਸਰਕਾਰ ਨੇ ਪਾਕਿ ਅੱਗੇ ਗੋਡੇ ਟੇਕੇ
ਪਠਾਨਕੋਟ/ਬਿਊਰੋ ਨਿਊਜ਼
ਪਠਾਨਕੋਟ ਏਅਰਬੇਸ ‘ਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਲਈ ਆਈ ਪਾਕਿਸਤਾਨੀ ਟੀਮ ਦਾ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਵਿਰੋਧ ਕੀਤਾ ਗਿਆ। ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਏਅਰਬੇਸ ਦੇ ਬਾਹਰ ਵੱਖੋ-ਵੱਖਰਾ ਪ੍ਰਦਰਸ਼ਨ ਕੀਤਾ। ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੀ ਅਗਵਾਈ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਕੀਤੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਪਾਕਿਸਤਾਨ ਅੱਗੇ ਗੋਡੇ ਟੇਕ ਦਿੱਤੇ ਹਨ।
ਪੰਜ ਮੈਂਬਰੀ ਪਾਕਿ ਟੀਮ ਦੀ ਅਗਵਾਈ ਪੰਜਾਬ ਦੇ ਅੱਤਵਾਦ ਵਿਰੋਧੀ ਵਿਭਾਗ ਦੇ ਮੁਖੀ ਮੁਹੰਮਦ ਤਾਹਿਰ ਰਾਏ ਕਰ ਰਹੇ ਹਨ। ਟੀਮ ਵਿੱਚ ਲਾਹੌਰ ਦੇ ਡਿਪਟੀ ਡਾਇਰੈਕਟਰ ਜਨਰਲ, ਖ਼ੁਫ਼ੀਆ ਬਿਉਰੋ ਮੁਹੰਮਦ ਆਜ਼ਿਮ ਅਰਸ਼ਦ, ਆਈ.ਐਸ.ਆਈ. ਅਧਿਕਾਰੀ ਲੈਫ਼ਟੀਨੈਂਟ ਕਰਨਲ ਇਰਫਾਨ ਮਿਰਜ਼ਾ ਤੇ ਗੁੱਜਰਾਂਵਾਲਾ ਦੇ ਅੱਤਵਾਦ ਵਿਰੋਧੀ ਵਿਭਾਗ ਦੇ ਪੜਤਾਲੀਆ ਅਫ਼ਸਰ ਸ਼ਾਹਿਦ ਤਨਵੀਰ ਸ਼ਾਮਲ ਹਨ।
ਭਾਰਤ ਦੀ ਯੋਜਨਾ ਪਾਕਿ ਟੀਮ ਨੂੰ ਇਸ ਮਾਮਲੇ ਦੇ ਸਾਰੇ ਗਵਾਹਾਂ ਤੱਕ ਪਹੁੰਚ ਦੀ ਇਜਾਜ਼ਤ ਦੇਣ ਦੀ ਹੈ, ਜਦੋਂਕਿ ਇਹ ਟੀਮ ਕੌਮੀ ਸੁਰੱਖਿਆ ਗਾਰਡ ਜਾਂ ਬੀ.ਐਸ.ਐਫ. ਦੇ ਜਵਾਨਾਂ ਤੱਕ ਪਹੁੰਚ ਨਹੀਂ ਕਰ ਸਕੇਗੀ। ਇਸ ਮਾਮਲੇ ਦੇ ਗਵਾਹਾਂ ਵਿੱਚ ਪੰਜਾਬ ਪੁਲੀਸ ਦਾ ਐਸ.ਪੀ. ਸਲਵਿੰਦਰ ਸਿੰਘ, ਉਸ ਦਾ ਸਰਾਫ਼ ਮਿੱਤਰ ਰਾਜੇਸ਼ ਵਰਮਾ, ਰਸੋਈਆ ਮਦਨ ਗੋਪਾਲ ਤੇ 17 ਜ਼ਖ਼ਮੀ ਵਿਅਕਤੀ ਸ਼ਾਮਲ ਹਨ।
Check Also
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …