Breaking News
Home / Special Story / ਸੰਗਰੂਰ ‘ਚ ਕਿਸਾਨਾਂ ਦਾ ਪੱਕਾ ਮੋਰਚਾ

ਸੰਗਰੂਰ ‘ਚ ਕਿਸਾਨਾਂ ਦਾ ਪੱਕਾ ਮੋਰਚਾ

ਭਗਵੰਤ ਮਾਨਦੀਕੋਠੀ ਅੱਗੇ ਕਿਸਾਨ ਅੰਦੋਲਨ ਵਾਂਗ ਜੁੜਨ ਲੱਗਿਆ ਇਕੱਠ
ਸੰਗਰੂਰ/ਬਿਊਰੋ ਨਿਊਜ਼ : ਮੁੱਖ ਮੰਤਰੀਭਗਵੰਤਮਾਨਦੀ ਸੰਗਰੂਰ ‘ਚ ਰਿਹਾਇਸ਼ ਦੇ ਸਾਹਮਣੇ ਭਾਰਤੀਕਿਸਾਨਯੂਨੀਅਨ (ਏਕਤਾ-ਉਗਰਾਹਾਂ) ਵਲੋਂ ਪੰਜਾਬਅਤੇ ਕੇਂਦਰਸਰਕਾਰਖਿਲਾਫਲਗਾਇਆ ਪੱਕਾ ਮੋਰਚਾ ਅੱਜ ਪੰਜਵੇਂ ਦਿਨਵੀਜਾਰੀਰਿਹਾ।
ਇਸ ਪੱਕੇ ਮੋਰਚੇ ਵਿਚਵੀਰਵਾਰ ਨੂੰ ਵੀਸੈਂਕੜੇ ਮਹਿਲਾਵਾਂ ਸਮੇਤ ਪੰਜਾਬ ਭਰ ਤੋਂ ਹਜ਼ਾਰਾਂ ਕਿਸਾਨ, ਮਜ਼ਦੂਰਅਤੇ ਨੌਜਵਾਨ ਸ਼ਾਮਲ ਹੋਏ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀਕਿਸਾਨਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਆਰੋਪਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 7 ਅਕਤੂਬਰਦੀ ਮੀਟਿੰਗ ਵਿੱਚ ਮੰਨੀਆਂ ਗਈਆਂ ਮੰਗਾਂ ਨੂੰ ਲਾਗੂਕਰਨਬਾਰੇ ਅਜੇ ਤੱਕ ਚੁੱਪ ਧਾਰੀ ਹੋਈ ਹੈ। ਇਸ ਮੌਕੇ ਸਮੂਹ ਬੁਲਾਰਿਆਂ ਨੇ ਭਗਵੰਤਮਾਨਸਰਕਾਰ ਦੇ ਅੜੀਅਲਵਤੀਰੇ ਦੀਨਿੰਦਾਕਰਦਿਆਂ ਸੰਘਰਸ਼ਸ਼ੀਲ ਲੋਕਾਂ ਦੇ ਸਿਦਕਸਿਰੜਦੀਸ਼ਲਾਘਾਕੀਤੀਅਤੇ 15 ਅਕਤੂਬਰ ਦੇ ‘ਲਲਕਾਰਦਿਵਸ’ਦੀਲਾਮਿਸਾਲ ਲਾਮਬੰਦੀ ਲਈਦਿਨਰਾਤ ਇੱਕ ਕਰਨਦਾ ਸੱਦਾ ਦਿੱਤਾ। ਦੱਸਣਯੋਗ ਹੈ ਕਿ ਇਸ ਪੱਕੇ ਮੋਰਚੇ ਵਿਚਹੁਣ ਦਿੱਲੀ ਦੇ ਕਿਸਾਨ ਅੰਦੋਲਨ ਵਾਂਗ ਹੀ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ।
ਇਸ ਤੋਂ ਪਹਿਲਾਂ ਪੱਕੇ ਮੋਰਚੇ ‘ਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਵੱਲੋਂ ਲੋਕ ਮੁੱਦਿਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਤੇ ਲੋਕਾਂ ‘ਤੇ ਜਬਰੀਕਾਰਪੋਰੇਟ ਪੱਖੀ ਨੀਤੀਆਂ ਥੋਪੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਸੱਤਾ ‘ਤੇ ਕਾਬਜ਼ ‘ਆਪ’ਸਰਕਾਰ ਵੱਲੋਂ ਵੀ ਮੀਟਿੰਗ ਦੌਰਾਨ ਮੰਗਾਂ ਬਾਰੇ ਸਿਰਫ਼ਭਰੋਸਾ ਹੀ ਦਿਵਾਇਆ ਗਿਆ ਤੇ ਅਮਲੀਰੂਪ ਵਿੱਚ ਕੁਝ ਨਹੀਂ ਕੀਤਾ ਗਿਆ, ਜਿਸ ਦੇ ਵਿਰੋਧ ਵਿੱਚ ਹੁਣਕਿਸਾਨਾਂ ਨੇ ਪੱਕਾ ਮੋਰਚਾ ਆਰੰਭਿਆ ਹੈ। ਇਸ ਮੌਕੇ ਸੂਬਾਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਕਿਹਾ ਕਿ ਸਰਕਾਰ ਵੱਲੋਂ ਗੁਲਾਬੀ ਸੁੰਡੀ, ਨਕਲੀਕੀਟਨਾਸ਼ਕਾਂ, ਗੜ੍ਹੇਮਾਰੀ, ਮੀਂਹਅਤੇ ਵਾਇਰਲ ਰੋਗ ਨਾਲਤਬਾਹ ਹੋਈਆਂ ਫ਼ਸਲਾਂ ਦਾਪੂਰਾ ਮੁਆਵਜ਼ਾ ਕਿਸਾਨਾਂ, ਕਾਸ਼ਤਕਾਰਾਂ ਤੇ ਖੇਤਮਜ਼ਦੂਰਾਂ ਨੂੰ ਨਹੀਂ ਦਿੱਤਾ ਗਿਆ।
ਪੰਜਾਬਭਰ ਤੋਂ ਪੁੱਜੇ ਨੰਬਰਦਾਰਾਂ ਵੱਲੋਂ ਭਗਵੰਤ ਮਾਨਦੀਕੋਠੀਨੇੜੇ ਧਰਨਾ
ਸਰਕਾਰ ਤੋਂ ਨੰਬਰਦਾਰੀਦਾ ਕਿੱਤਾ ਜੱਦੀ-ਪੁਸ਼ਤੀ ਕਰਨਦੀ ਮੰਗ ਤੁਰੰਤ ਪੂਰੀਕਰਨ’ਤੇ ਜ਼ੋਰ
ਸੰਗਰੂਰ/ਬਿਊਰੋ ਨਿਊਜ਼ : ਪੰਜਾਬ ਨੰਬਰਦਾਰਾਐਸੋਸੀਏਸ਼ਨ (ਗਾਲਿਬ) ਦੀਅਗਵਾਈਹੇਠ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਹਜ਼ਾਰਾਂ ਨੰਬਰਦਾਰਾਂ ਵੱਲੋਂ ਆਪਣੀਆਂ ਮੰਗਾਂ ਦੀਪ੍ਰਾਪਤੀਲਈ ਸੰਗਰੂਰ ‘ਚ ਮੁੱਖ ਮੰਤਰੀ ਭਗਵੰਤ ਮਾਨਦੀਕੋਠੀ ਅੱਗੇ ਸੂਬਾ ਪੱਧਰੀ ਰੋਸਧਰਨਾ ਦਿੱਤਾ ਗਿਆ ਅਤੇ ਸਰਕਾਰਖ਼ਿਲਾਫ਼ਨਾਅਰੇਬਾਜ਼ੀਕੀਤੀ ਗਈ। ਇਸ ਮੌਕੇ ਨੰਬਰਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੰਬਰਦਾਰ ਨੂੰ ਜੱਦੀ ਪੁਸ਼ਤੀ ਬਣਾਉਂਦਿਆਂ ਕਿਸੇ ਨੰਬਰਦਾਰਦੀ ਮੌਤ ਮਗਰੋਂ ਉਸ ਦੀ ਔਲਾਦ ਨੂੰ ਇਹ ਕਿੱਤਾ ਦਿੱਤਾ ਜਾਵੇ, ਨੰਬਰਦਾਰਾਂ ਨੂੰ ਮਿਲਦਾਮਾਣ ਭੱਤਾ ਵਧਾ ਕੇ ਪੰਜ ਹਜ਼ਾਰਕੀਤਾਜਾਵੇ, ਨੰਬਰਦਾਰਾਂ ਦਾ ਟੌਲ ਟੈਕਸਅਤੇ ਬੱਸ ਸਫ਼ਰ ਮੁਫ਼ਤ ਕੀਤਾਜਾਵੇ, ਤਹਿਸੀਲਅਤੇ ਜ਼ਿਲ੍ਹਾ ਪੱਧਰ ‘ਤੇ ਨੰਬਰਦਾਰਾਂ ਦੇ ਬੈਠਣਲਈਕਮਰਿਆਂ ਦਾ ਪ੍ਰਬੰਧ ਕੀਤਾਜਾਵੇ ਅਤੇ ਪਿਛਲੇ ਸਮੇਂ ਦੌਰਾਨ ਸਰਬਰਾਹੀਨੰਬਰਦਾਰੀਦਾਵਧਾਇਆ ਗਿਆ ਸਮਾਂ ਪੰਜ ਸਾਲਲਾਗੂਕੀਤਾਜਾਵੇ।
ਸੰਗਰੂਰ-ਪਟਿਆਲਾ ਬਾਈਪਾਸ ਓਵਰਬ੍ਰਿੱਜ ਨੇੜੇ ਇਕੱਠੇ ਹੋਏ ਨੰਬਰਦਾਰਾਂ ਨੇ ਮੁੱਖ ਮੰਤਰੀ ਦੀਰਿਹਾਇਸ਼ੀਕਲੋਨੀ ਦੇ ਮੁੱਖ ਗੇਟ ਵੱਲ ਰੋਸਮਾਰਚਕੀਤਾ ਤੇ ਉਥੇ ਪੁੱਜ ਕੇ ਧਰਨਾ ਦਿੱਤਾ। ਇਸ ਮੌਕੇ ਐਸੋਸੀਏਸ਼ਨ ਦੇ ਸੂਬਾਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਨੇ ਕਿਹਾ ਕਿ ਨੰਬਰਦਾਰਾਂ ਦੀਆਂ ਮੰਗਾਂ ਲੰਬੇ ਸਮੇਂ ਤੋਂ ਲਟਕਰਹੀਆਂ ਹਨ।ਉਨ੍ਹਾਂ ਕਿਹਾ ਕਿ ‘ਆਪ’ਸਰਕਾਰਬਣਨ ਤੋਂ ਬਾਅਦਯੂਨੀਅਨਵਫ਼ਦਮਾਲਮੰਤਰੀ ਬ੍ਰਹਮ ਸ਼ੰਕਰ ਜਿੰਪਾ, ਪੰਜਾਬ ਵਿਧਾਨਸਭਾ ਦੇ ਸਪੀਕਰਕੁਲਤਾਰ ਸਿੰਘ ਸੰਧਵਾਂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨਾਲ ਮੀਟਿੰਗਾਂ ਕਰ ਕੇ ਆਪਣੀਆਂ ਮੰਗਾਂ ਤੋਂ ਜਾਣੂਕਰਵਾ ਚੁੱਕੇ ਹਨ, ਪਰਸਿਵਾਏ ਭਰੋਸਿਆਂ ਤੋਂ ਅਮਲੀਰੂਪਵਿਚ ਮੰਗਾਂ ਦੇ ਹੱਲ ਲਈ ਕੋਈ ਕਾਰਵਾਈਨਹੀਂ ਕੀਤੀ ਗਈ ਅਤੇ ਨਾ ਹੀ ਮੰਗਾਂ ਲਾਗੂਕਰਨ ਸਬੰਧੀ ਕੋਈ ਨੋਟੀਫਿਕੇਸ਼ਨਜਾਰੀਕੀਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰਸਰਕਾਰ ਨੇ ਮੰਗਾਂ ਦਾ ਹੱਲ ਨਾਕੀਤਾ ਤਾਂ ਆਉਣਵਾਲੇ ਸਮੇਂ ਵਿੱਚ ਸੂਬਾਕਮੇਟੀਦੀ ਮੀਟਿੰਗ ਕਰ ਕੇ ਤਿੱਖਾ ਸੰਘਰਸ਼ ਉਲੀਕਿਆਜਾਵੇਗਾ।

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …