Breaking News
Home / Special Story / ਸਵਾਲ

ਸਵਾਲ

border-copy-copyਸੁਰੱਖਿਆ ਦੀ ਜ਼ਰੂਰਤ ਜਾਂ ਸਿਆਸੀ ਮਜਬੂਰੀ
ਪੰਜਾਬ ਦੇ ਸਰਹੱਦੀ ਪਿੰਡਖਾਲੀ ਕਿਉਂ
ਮੈਂ ਉਜੜਾਂ-ਦੇਸ਼ ਵਸੇ
ਪੰਜਾਬ ਦੇ ਤਾਂ ਖੂਨਵਿਚ ਹੀ ਕੁਰਬਾਨੀ ਹੈ, ਪਾਕਿਸਤਾਨ ਤਾਂ ਆਪਣਾਸਭ ਤੋਂ ਵੱਡਾ ਦੁਸ਼ਮਣ ਭਾਰਤ ਨੂੰ ਹੀ ਮੰਨਦਾਹੈ। ਇਸ ਦੇਸ਼ ਦੇ ਨਾਲ ਦੁਸ਼ਮਣੀ ਦਾ ਮੁੱਲ ਪਹਿਲਾਂ ਵੀਪੰਜਾਬ ਨੇ ਹੀ ਤਾਰਿਆ ਹੈ ਤੇ ਹੁਣ ਵੀ ਹਿੱਕ ‘ਤੇ ਗੋਲੀਆਂ ਖਾਣਲਈਪੰਜਾਬ ਹੀ ਛਾਤੀਤਾਣਖੜ੍ਹਾਹੈ।ਦੇਸ਼ ਦੇ ਲਈਹਰ ਕੁਰਬਾਨੀ ਦੇਣਲਈਹਰਪਲਤਿਆਰਰਹਿਣਵਾਲਾਪੰਜਾਬਸੂਬਾਆਪਣੇ ਇਸੇ ਜਜ਼ਬਾਤੀਭਾਵਕਾਰਨਰਾਜਨੀਤੀਦਾਸ਼ਿਕਾਰਵੀ ਹੁੰਦਾ ਆਇਆ ਹੈ। ਲੰਘੇ ਦਿਨੀਂ ਪਾਕਿਸਤਾਨ ਨੇ ਜਿਹੋ ਜਿਹੀ ਕਰਤੂਤਕੀਤੀ ਸੀ ਉਸ ਦਾਜਵਾਬ ਤਾਂ ਦੇਣਾਬਣਦਾ ਸੀ ਤੇ ਭਾਰਤੀਜਵਾਨਾਂ ਨੇ ਠੋਕਵਾਂ ਵੀਜਵਾਬ ਦੇ ਦਿੱਤਾ। ਇਸ ਦੇ ਲਈ ਜੇ ਰਾਜਨੀਤਿਕਲੋਕਆਪਣੀਆਂ ਪਿੱਠਾਂ ਥਾਪੜਨ ਤਾਂ ਇਹ ਹੋਛੀ ਹਰਕਤਜਾਪਦੀਹੈ। ਇਸ ਤੋਂ ਵੀ ਅਗਾਂਹ ਲੰਘਦਿਆਂ ਜਿਸ ਤਰੀਕੇ ਨਾਲਪਾਕਿਸਤਾਨਦੀ ਸਰਹੱਦ ਨਾਲਲਗਦੇ ਪੰਜਾਬ ਦੇ ਕਰੀਬ 900 ਤੋਂ ਵੱਧ ਪਿੰਡਖਾਲੀਕਰਵਾਲਏ ਗਏ ਹਨ, ਇਸ ਵਿਚੋਂ ਸੁਰੱਖਿਆ ਦਾ ਸੁਨੇਹਾ ਘੱਟ ਰਾਜਨੀਤਿਕਸ਼ਾਜ਼ਿਸ਼ਦੀ ਬੂ ਜ਼ਿਆਦਾ ਆਉਂਦੀ ਹੈ।ਪਹਿਲਾਸਵਾਲ ਤਾਂ ਇਹ ਹੈ ਕਿ ਪਾਕਿਸਤਾਨਦੀ ਸਰਹੱਦ ਤਾਂ ਰਾਜਸਥਾਨ ਤੇ ਹੋਰਸੂਬਿਆਂ ਨਾਲਵੀਲਗਦੀ ਹੈ, ਉਥੇ ਇੰਝ ਪਿੰਡਖਾਲੀਨਹੀਂ ਕਰਵਾਏ ਗਏ, ਦੂਜਾਸਵਾਲ ਇਹ ਕਿ ਫੌਜ ਦੇ ਸਾਬਕਾਅਧਿਕਾਰੀ ਹੀ ਦੱਸ ਰਹੇ ਹਨ ਕਿ 65 ਅਤੇ 71 ਦੀਲੜਾਈਵੇਲੇ ਵੀ ਇੰਝ ਪਿੰਡ ਤਾਂ ਨਹੀਂ ਖਾਲੀਕਰਵਾਏ ਸੀ, ਉਲਟਾ ਪਿੰਡਵਾਸੀ ਤਾਂ ਫੌਜ ਲਈ ਵੱਡੇ ਸਹਾਇਕ ਬਣਨਿਬੜਦੇ ਹਨ।ਤੀਜਾਸਵਾਲ ਇਹ ਹੈ ਕਿ ਕਿਤੇ ਪਾਕਿਸਤਾਨਨਾਲਬਿਗੜੇ ਹਾਲਾਤਾਂ ਦਾਸਹਾਰਾਲੈ ਕੇ ਸੱਤਾਧਾਰੀ ਧਿਰਪੰਜਾਬ ‘ਚ ਆਉਂਦੀਆਂ ਚੋਣਾਂ ‘ਚ ਆਪਣਾਬੇੜਾ ਡੁੱਬਦਾ ਵੇਖ ਬਚਾਉਣ ਲਈਇਨ੍ਹਾਂ ਪਿੰਡਾਂ ਨੂੰ ਹੀ ਸਹਾਰਾ ਤਾਂ ਨਹੀਂ ਬਣਾਰਹੀਹੈ।ਕਿਤੇ ਦਾਅਲਾਜਾਣ ਕਿ ਚਲੋ ਜੀ ਚੋਣਾਂ ਮੁਲਤਵੀ। ਰੱਬ ਭਲੀਕਰੇ, ਸਰਹੱਦ ਨਾਲਲਗਦੇ ਪੰਜਾਬ ਦੇ ਪਿੰਡਾਂ ਦੇ ਲੋਕਆਪਣਾਵਿਹੜਾ ਛੱਡ, ਆਪਣੀ ਜੂਹ ਛੱਡ, ਆਪਣੀ ਪੁੱਤਾਂ ਵਾਂਗ ਪਾਲੀਫਸਲ ਛੱਡ ਤੇ ਆਪਣੇ ਡੰਗਰ ਛੱਡ ਇਥੋਂ ਤੱਕ ਕਿ ਆਪਣੀਥੋੜ੍ਹੀ ਬਹੁਤ ਜੋੜੀਕਮਾਈ ਛੱਡ ਇਸ ਸੋਚ ਨਾਲਪਿੰਡਾਂ ਤੋਂ ਉਠ ਰਿਸ਼ਤੇਦਾਰੀਆਂ ਜਾਂ ਸਰਕਾਰੀਕੈਂਪਾਂ ਵੱਲ ਨੂੰ ਤੁਰ ਆਏ ਕਿ ”ਮੈਂ ਉਜੜਾਂ-ਦੇਸ਼ ਵਸੇ”। ਇਸ ਉਜਾੜੇ ਦੀਆਂ ਤਸਵੀਰਾਂ ਆਪਣੀਦਰਦਕਹਾਣੀਆਪੇ ਬਿਆਨਕਰਰਹੀਆਂ ਹਨ।
ਸਰਹੱਦੀਲੋਕਰਾਹਤਕੈਂਪਾਂ ਵਿੱਚੋਂ ਘਰਾਂ ਨੂੰ ਪਰਤਣ ਲੱਗੇ
ਸ਼੍ਰੋਮਣੀਕਮੇਟੀ ਨੇ ਹੰਗਾਮੀਸੇਵਾਵਾਂ ਲਈਲਾਏ ਅਧਿਕਾਰੀਵਾਪਸ ਸੱਦੇ
ਅੰਮ੍ਰਿਤਸਰ/ਬਿਊਰੋ ਨਿਊਜ਼
ਸਰਹੱਦ’ਤੇ ਤਣਾਅਵਾਲੇ ਮਾਹੌਲ ਕਾਰਨਘਰ-ਬਾਰਛੱਡ ਕੇ ਰਾਹਤਕੈਂਪਾਂ ਵਿੱਚ ਆਏ ਲੋਕ ਮਾਹੌਲ ਵਿੱਚਸੁਧਾਰਹੋਣਮਗਰੋਂ ਘਰਾਂ ਨੂੰ ਪਰਤਣ ਲੱਗੇ ਹਨ। ਇਹ ਖੁਲਾਸਾਸ਼੍ਰੋਮਣੀਕਮੇਟੀ ਦੇ ਪ੍ਰਧਾਨਅਵਤਾਰ ਸਿੰਘ ਨੂੰ ਰਾਹਤਕੈਂਪਾਂ ਦੀਕਾਰਗੁਜ਼ਾਰੀਸਬੰਧੀਭੇਜੀ ઠਰਿਪੋਰਟ ਤੋਂ ਹੋਇਆ।
ਕਮੇਟੀਵੱਲੋਂ ਸਰਹੱਦ’ਤੇ ਤਣਾਅ ਦੌਰਾਨ ਸਰਹੱਦੀਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਫ਼ਿਰੋਜ਼ਪੁਰ ਤੇ ਫਾਜ਼ਿਲਕਾਵਿੱਚਕਮੇਟੀ ਦੇ ਪ੍ਰਬੰਧਹੇਠਲੇ ਗੁਰਦੁਆਰਿਆਂ ਵਿੱਚਘਰ-ਬਾਰਛੱਡ ਕੇ ਆਏ ਲੋਕਾਂ ਲਈਠਹਿਰਾਅਅਤੇ ਲੰਗਰ ਦਾਪ੍ਰਬੰਧਕੀਤਾ ਗਿਆ ਹੈ। ਵੱਖ-ਵੱਖਥਾਵਾਂ ‘ਤੇ ਮੈਡੀਕਲਕੈਂਪਵੀਲਾਏ ਗਏ ਹਨ। ਇਹ ਕਾਰਵਾਈਲਗਪਗ ਇਕ ਹਫ਼ਤੇ ਤੋਂ ਜਾਰੀ ਹੈ। ਸ਼੍ਰੋਮਣੀਕਮੇਟੀ ਦੇ ਮੁੱਖ ਸਕੱਤਰਹਰਚਰਨ ਸਿੰਘ ਵੱਲੋਂ ਕਮੇਟੀਪ੍ਰਧਾਨਅਵਤਾਰ ਸਿੰਘ ਨੂੰ ਰਾਹਤਕੈਂਪਾਂ ਦੀਕਾਰਗੁਜ਼ਾਰੀਸਬੰਧੀਰਿਪੋਰਟਭੇਜੀ ਗਈ ਹੈ, ਜਿਸ ਵਿੱਚਖੁਲਾਸਾ ਹੋਇਆ ਕਿ ਗੁਰਦੁਆਰਿਆਂ ਵਿੱਚਸ਼ਰਨਲੈਣਲਈ ਆਏ ਲੋਕ ઠਘਰਾਂ ਨੂੰ ਪਰਤਣੇ ਸ਼ੁਰੂ ਹੋ ਗਏ ਹਨ।
ਕਮੇਟੀ ਦੇ ਵਧੀਕਸਕੱਤਰ ਤੇ ਬੁਲਾਰੇ ਦਿਲਜੀਤ ਸਿੰਘ ਨੇ ਦੱਸਿਆ ਕਿ ਪਠਾਨਕੋਟਜ਼ਿਲ੍ਹੇ ਦੇ ਗੁਰਦੁਆਰਾਬਾਰਠਸਾਹਿਬਵਿੱਚ ਇਕ ਹਜ਼ਾਰ ਤੋਂ ਵੱਧਸਰਹੱਦੀਲੋਕਾਂ ਨੇ ਸ਼ਰਨਲਈ ਸੀ। ਇਕ ਹਫ਼ਤੇ ਮਗਰੋਂ ਇੱਥੇ ਠਹਿਰੇ ਸਾਰੇ ਲੋਕਪਰਤ ਗਏ ਹਨ। ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਫ਼ਿਰੋਜ਼ਪੁਰਜ਼ਿਲ੍ਹਿਆਂ ਵਿੱਚਸਥਾਪਤਕੈਂਪਾਂ ਵਿੱਚੋਂ ਵੀਲੋਕਘਰਾਂ ਨੂੰ ਪਰਤ ਗਏ ਹਨ। ਲੋਕਾਂ ਦੇ ਪਰਤਣਨਾਲਸ਼੍ਰੋਮਣੀਕਮੇਟੀਵੱਲੋਂ ਲੰਗਰ ਤਿਆਰਕਰਨਦਾਕੰਮਵੀਘਟ ਗਿਆ ਹੈ। ਹੁਣਸਿਰਫ਼ 20 ਫੀਸਦੀ ਲੰਗਰ ਵਰਤਾਇਆ ਜਾ ਰਿਹਾ ਹੈ। ਪਿੰਡਾਂ ਵਿੱਚ ਲੰਗਰ ਭੇਜ ਕੇ ਵਰਤਾਉਣ ਦੇ ਕੰਮਵਿੱਚਵੀਕਮੀ ਆਈ ਹੈ। ਰਿਪੋਰਟਵਿੱਚਖੁਲਾਸਾਕੀਤਾ ਗਿਆ ਕਿ ਸਰਹੱਦੀਲੋਕਆਪਣੀਆਂ ਫਸਲਾਂ ਅਤੇ ਘਰ-ਬਾਰਸਾਂਭਣਲਈਜਲਦੀਘਰਾਂ ਨੂੰ ਪਰਤਣਾ ਚਾਹੁੰਦੇ ਸਨ। ਇਸ ਲਈ ਉਹ ਜਲਦੀਰਾਹਤਕੈਂਪਛੱਡ ਗਏ। ਇਹ ਵੀਖੁਲਾਸਾਕੀਤਾ ਗਿਆ ਕਿ ਸਰਕਾਰਵੱਲੋਂ ਰਾਹਤਕੈਂਪਲਾਏ ਗਏ ਸਨਪਰਲੋਕਾਂ ਵੱਲੋਂ ਸ਼੍ਰੋਮਣੀਕਮੇਟੀ ਦੇ ਰਾਹਤਕਾਰਜਾਂ ਨੂੰ ਤਰਜੀਹਦਿੱਤੀ ਗਈ। ਸ਼੍ਰੋਮਣੀਕਮੇਟੀ ਦੇ ਪ੍ਰਧਾਨਅਵਤਾਰ ਸਿੰਘ ਨੇ ਭਰੋਸਾਦਿੱਤਾ ਕਿ ਕਮੇਟੀਵੱਲੋਂ ਰਾਹਤਕਾਰਜਾਂ ਵਿੱਚਕਮੀਨਹੀਂ ਆਉਣਦਿੱਤੀਜਾਵੇਗੀ। ਜੇ ਲੋੜਪਈ ਤਾਂ ਰਾਹਤਕਾਰਜਾਂ ਨੂੰ ਮੁੜ ਤੇਜ਼ ਕੀਤਾਜਾਵੇਗਾ। ਇਸ ਦੌਰਾਨ ਉਨ੍ਹਾਂ ਸਰਹੱਦੀਖੇਤਰਾਂ ਵਿੱਚ ਹੰਗਾਮੀਸੇਵਾਵਾਂ ਲਈਭੇਜੇ ਸ਼੍ਰੋਮਣੀਕਮੇਟੀਅਧਿਕਾਰੀਆਂ ਨੂੰ ਵੀਵਾਪਸਆਉਣ ਦੇ ਆਦੇਸ਼ਦਿੱਤੇ।

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …