‘ਹੋਲਾ-ਮਹੱਲਾ’
ਤਲਵਿੰਦਰ ਸਿੰਘ ਬੁੱਟਰ
ਖ਼ਾਲਸਾਪੰਥਹਰੇਕ ਤਿਉਹਾਰ ਨੂੰ ਅਧਿਆਤਮਕਪਰਿਪੇਖ ‘ਚ ਅਤੇ ਆਪਣੀਨਿਆਰੀਪਛਾਣਕਰਕੇ ਨਿਵੇਕਲੇ ਢੰਗ ਨਾਲਮਨਾਉਂਦਾਹੈ।’ਹੋਲੀ’ਦੀ ਥਾਂ ਖ਼ਾਲਸਾ ‘ਹੋਲਾ-ਮਹੱਲਾ’ ਮਨਾਉਂਦਾਹੈ।ਜਦੋਂ ਹੋਲੀਸਮਾਪਤ ਹੋ ਜਾਂਦੀ ਹੈ ਤਾਂ ਅਗਲੇ ਦਿਨਖ਼ਾਲਸੇ ਦਾ ‘ਹੋਲਾ-ਮਹੱਲਾ’ ਹੁੰਦਾ ਹੈ। ‘ਹੋਲੇ-ਮਹੱਲੇ’ ਦੀਰੀਤਖ਼ਾਲਸਾਪੰਥ ਦੇ ਸਿਰਜਣਹਾਰਕਲਗੀਆਂ ਵਾਲੇ ਤੇ ਨੀਲੇ ਘੋੜੇ ਦੇ ਸ਼ਾਹ-ਅਸਵਾਰਦਸਮਪਾਤਸ਼ਾਹਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕਰਵਾਈ ਸੀ। ਭਾਵੇਂ ਬਸੰਤ ਰੁੱਤ ਦਾਵੀ ਗੁਰਸਿੱਖੀ ਦੇ ਰੂਹਾਨੀਮੰਡਲਵਿਚ ਮਹੱਤਵ ਰਿਹਾ ਹੈ, ਪਰਵਿਵਹਾਰਕ ਤੌਰ ‘ਤੇ ‘ਹੋਲੀ’ ਨੂੰ ‘ਹੋਲੇ’ ਦੇ ਰੂਪਵਿਚ ਮਨਾਉਣ ਦੀਰਵਾਇਤਦਸਮਪਾਤਸ਼ਾਹਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੋਰੀ।’ਹੋਲੇ-ਮਹੱਲੇ’ ਦੇ ਤਿਉਹਾਰ ਦੇ ਮੰਤਵ, ਉਦੇਸ਼ ਬੜੇ ਜੋਸ਼ੀਲੇ, ਚੜ੍ਹਦੀਕਲਾ ਦੇ ਪ੍ਰਤੀਕਅਤੇ ਉਸਾਰੂ ਸਨ।
ਹੋਲੀ ਦੇ ਤਿਓਹਾਰਦਾਸਬੰਧ ਇਕ ਪੌਰਾਣਿਕ ਕਥਾ ਅਨੁਸਾਰ ਭਗਤਪ੍ਰਹਿਲਾਦਨਾਲ ਜੁੜਦਾ ਹੈ। ਇਕ ਘੁਮੰਡੀ, ਕਪਟੀ ਤੇ ਅੱਤਿਆਚਾਰੀ ਰਾਜੇ ਹਰਨਾਖਸ਼ ਦੇ ਚਾਰ ਪੁੱਤਰਾਂ ਵਿਚੋਂ ਸਭ ਤੋਂ ਛੋਟਾਪ੍ਰਹਿਲਾਦ ਸੀ। ਹਰਨਾਕਸ਼ ਚਾਹੁੰਦਾ ਸੀ ਕਿ ਰਾਜਭਰਵਿਚਹਰ ਕੋਈ ‘ਰਾਮ-ਰਾਮ’ਦਾਨਾਮਲੈਣਦੀ ਥਾਂ ‘ਤੇ ਉਸ ਦਾਨਾਮਜਪੇ ਪਰਭਗਤਪ੍ਰਹਿਲਾਦਦੀਲਿਵਪ੍ਰਮਾਤਮਾਨਾਲ ਜੁੜੀ ਹੋਈ ਸੀ ਅਤੇ ਉਹ ਜਗਤਦਾਪਾਲਣਹਾਰਾਪ੍ਰਮਾਤਮਾ ਨੂੰ ਹੀ ਸਮਝਦਾ ਸੀ। ਰਾਜਾਹਰਨਾਖਸ਼ ਨੇ ਭਗਤਪ੍ਰਹਿਲਾਦ ਨੂੰ ਰੱਬ ਦੀਭਗਤੀ ਤੋਂ ਹਟਾਉਣ ਦੇ ਅਨੇਕਾਂ ਯਤਨਕੀਤੇ, ਪਰ ਕੋਈ ਵੀਸਫ਼ਲਨਾ ਹੋਇਆ। ਅੰਤਵਿਚਰਾਜੇ ਨੇ ਆਪਣੀਭੈਣ’ਹੋਲਿਕਾ’ਦੀ ਗੋਦੀ ‘ਚ ਬਿਠਾ ਕੇ ਪ੍ਰਹਿਲਾਦ ਨੂੰ ਸਾੜ-ਮਾਰਨਦੀਸਾਜ਼ਿਸ਼ਰਚੀ।’ਹੋਲਿਕਾ’ ਨੇ ਤਪਕਰਕੇ ਸ਼ਿਵ ਜੀ ਪਾਸੋਂ ਇਕ ਦੁਪੱਟਾ ਪ੍ਰਾਪਤਕੀਤਾ ਸੀ, ਜਿਸ ਨੂੰ ਉਪਰ ਲੈਣ’ਤੇ ਅੱਗ ਅਸਰਨਹੀਂ ਕਰਦੀ ਸੀ। ਪ੍ਰਹਿਲਾਦ ਨੂੰ ਗੋਦੀ ‘ਚ ਲੈ ਕੇ ਹੋਲਿਕਾ ਅੱਗ ਦੇ ਭਾਂਬੜ ‘ਚ ਬੈਠ ਗਈ, ਪਰ ਉਸ ਨੇ ਆਪਣਾ ਅੱਗ ਤੋਂ ਬਚਾਅਕਰਨਲਈਸ਼ਿਵ ਜੀ ਤੋਂ ਪ੍ਰਾਪਤਵਰਵਾਲਾ ਦੁਪੱਟਾ ਲੈਲਿਆ।ਪ੍ਰਮਾਤਮਾ ਨੇ ਭਗਤਪ੍ਰਹਿਲਾਦਦੀ ਰੱਖਿਆ ਕੀਤੀ ਤੇ ਵਰਵਾਲਾ ਦੁਪੱਟਾ ਹੋਲਿਕਾ ਤੋਂ ਉਡ ਕੇ ਪ੍ਰਹਿਲਾਦ’ਤੇ ਜਾ ਪਿਆ।ਹੋਲਿਕਾਸੜ ਗਈ ਤੇ ਪ੍ਰਹਿਲਾਦਬਚ ਗਿਆ। ਅੰਤ ਅੱਗ ਨਾਲਲਾਲਕੀਤੇ ਥੰਮਨਾਲਪ੍ਰਹਿਲਾਦ ਨੂੰ ਬੰਨ੍ਹਿਆ ਗਿਆ, ਪ੍ਰਮਾਤਮਾ ਨੇ ਇਥੇ ਵੀਨਰਸਿੰਘਦਾਰੂਪਧਾਰਨਕਰਕੇ ਦਹਿਲੀਜ਼ ਵਿਚਹਰਨਾਖਸ਼ ਨੂੰ ਹੀ ਦੋਫ਼ਾੜਕਰ ਦਿੱਤਾ।
ਹੋਲੀ ਦੇ ਤਿਓਹਾਰਸਬੰਧੀ ਇਸ ਘਟਨਾ ਨੂੰ ਆਧਾਰਬਣਾ ਕੇ ਹੀ, ਰਾਤ ਨੂੰ ਹੋਲੀਜਲਾਈਜਾਂਦੀ ਸੀ ਤੇ ਅੱਗ ਨਾਲਬਣੀ ਸੁਆਹ ਨੂੰ ਹੋਲਿਕਾਦੀਰਾਖ਼ਮੰਨ ਕੇ ਸਵੇਰੇ ਉਸ ਨੂੰ ਉਡਾਇਆ ਜਾਂਦਾ ਸੀ। ਦਸਮ ਗ੍ਰੰਥਵਿਚਸ੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਿਕਰਕਰਦੇ ਹਨ ਕਿ ਜਦੋਂ ਸ੍ਰੀਕ੍ਰਿਸ਼ਨ ਜੀ ਗਵਾਲਿਆਂ ਦੇ ਨਾਲਰਲ ਕੇ ਰੰਗਾਂ ਦੀਹੋਲੀਮਨਾਉਂਦੇ ਸਨ ਤਾਂ ਉਸ ਵੇਲੇ ਛੂਤ-ਛਾਤ, ਜਾਤ-ਪਾਤਅਤੇ ਊਚ-ਨੀਚਦਾਭੇਦਭਾਵਖ਼ਤਮ ਹੋ ਜਾਂਦਾ ਸੀ ਪਰਦੇਖਦਿਆਂ ਹੀ ਦੇਖਦਿਆਂ ਇਸ ਦੀ ਥਾਂ ਖਰੂਦ, ਛੇੜਛਾੜਅਤੇ ਵਿਲਾਸ ਨੇ ਲੈਲਈ। ਇਹ ਸ਼ੂਦਰੀਤਿਓਹਾਰਬਣ ਗਿਆ। ਉਚੀਆਂ ਜਾਤਾਂ ਦੇ ਲੋਕਹੋਲੀਵਾਲੇ ਦਿਨਤਥਾਕਥਿਤਨੀਵੀਂਆਂ ਜਾਤਾਂ ਦੇ ਲੋਕਾਂ ‘ਤੇ ਗੰਦਗੀ ਸੁੱਟਦੇ ਤੇ ਖੁਦ ਖੁਸ਼ੀਆਂ ਮਨਾਉਂਦੇ।ਬਦਲਦੇ ਸਮੇਂ ਦੇ ਨਾਲ ਇਹ ਸੁਆਹ ਤੋਂ ਰੰਗ ਉਡਾ ਕੇ ਮਨ-ਪ੍ਰਚਾਵੇ ਦਾਤਿਓਹਾਰਬਣ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਹੋਲੀ ਨੂੰ ਅਦੁੱਤੀ ਅਤੇ ਅਲੌਕਿਕ ‘ਹੋਲੇ-ਮਹੱਲੇ’ ਦਾਰੂਪ ਦੇ ਦਿੱਤਾ। ‘ਹੋਲਾ’ਅਤੇ ‘ਮਹੱਲਾ’ ਦੋ ਵੱਖੋ-ਵੱਖਰੇ ਸ਼ਬਦਹਨ।’ਹੋਲਾ’ਸ਼ਬਦਅਰਬੀਭਾਸ਼ਾਦਾ ਹੈ ਅਤੇ ‘ਮਹੱਲਾ’ ਫ਼ਾਰਸੀਦਾ।ਮਹਾਨਕੋਸ਼ਵਿਚਭਾਈਕਾਨ੍ਹ ਸਿੰਘ ਨਾਭਾ ਨੇ ‘ਹੋਲਾ’ ਦੇ ਅਰਥ’ਹਮਲਾ’ਅਤੇ ‘ਮਹੱਲਾ’ ਦੇ ਅਰਥ’ਹਮਲਾਕਰਨਦੀਥਾਂ’ ਦੇ ਰੂਪਵਿਚਕੀਤੇ ਹਨ।
ਸ੍ਰੀ ਗੁਰੂ ਤੇਗ ਬਹਾਦਰਸਾਹਿਬ ਜੀ ਦੀਸ਼ਹਾਦਤ ਪਿੱਛੋਂ ਮਾਯੂਸਅਤੇ ਬੇ-ਆਸ ਹੋਈਆਂ ਸਿੱਖ ਸੰਗਤਾਂ ਵਿਚਨਵਾਂ ਉਤਸ਼ਾਹ, ਨਿਡਰਤਾ, ਨਿਰਭੈਅਤਾਭਰਨਲਈਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਨੂੰ ਨਵੇਂ ਸੰਕਲਪਾਂ ‘ਚ ਰੂਪਮਾਨਕੀਤਾ।ਘੋੜਿਆਂ ਤੇ ਹਾਥੀਆਂ ਦੀਅਸਵਾਰੀ, ਨਗਾਰਿਆਂ ਦੀਆਂ ਉਚੀਆਂ ਆਵਾਜ਼ਾਂ, ਕਿਲ੍ਹਿਆਂ ਦੀ ਉਸਾਰੀ, ਜੰਗੀ ਖੇਡਾਂ ਦੇ ਅਭਿਆਸਾਂ ਆਦਿਰਾਹੀਂ ਇਨ੍ਹਾਂ ਸੰਕਲਪਾਂ ਨੂੰ ਅਮਲ ‘ਚ ਲਿਆਂਦਾ। ਇਸੇ ਤਰ੍ਹਾਂ ਸਿੱਖ ਇਨਕਲਾਬਦੀਸੰਪੂਰਨਤਾ ਦੇ ਅਮਲਵਜੋਂ ਖ਼ਾਲਸਾਪੰਥਦੀਸਥਾਪਨਾਕਰਕੇ ਚਰਨ ਪਾਹੁਲ ਦੀ ਥਾਂ ਖੰਡੇ ਬਾਟੇ ਦਾਅੰਮ੍ਰਿਤਅਤੇ ‘ਹੋਲੀ’ਦੀ ਥਾਂ ‘ਹੋਲੇ’ਦੀਰਵਾਇਤ ਸ਼ੁਰੂ ਕੀਤੀ।
ਪ੍ਰਿੰਸੀਪਲਸਤਿਬੀਰ ਸਿੰਘ ਲਿਖਦੇ ਹਨ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ”ਸੇਵਾ ਤੇ ਸ਼ਹੀਦੀ”ਦਾ ਅਜਿਹਾ ਸੁਮੇਲ ਕਰ ਦਿੱਤਾ ਕਿ ਨੀਵੀਂਆਂ ਰੁਚੀਆਂ ਉਪਜਾਉਣ ਵਾਲੀਹੋਲੀਦਾਤਿਆਗ਼ ਹੋ ਗਿਆ। ਗੁਰੂ ਸਾਹਿਬ ਨੇ ਸਿੱਖਾਂ ਅੰਦਰਸ੍ਰੀ ਗੁਰੂ ਤੇਗ ਬਹਾਦਰਸਾਹਿਬ ਜੀ ਦੀਸ਼ਹਾਦਤ ਤੋਂ ਬਾਅਦਨਵਾਂ ਜੋਸ਼ਅਤੇ ਤਾਕਤਬਖ਼ਸ਼ਣਲਈ ਇਕ ਦਿਨਨਿਯਤਕਰ ਦਿੱਤਾ ਤੇ ਉਸ ਦਿਨਕਿਲ੍ਹਾਹੋਲਗੜ੍ਹ ਵਿਚਮੇਲਾ ਲੱਗ ਜਾਂਦਾ।ਪਹਿਲਾਤਾਰੀਖ਼ੀਮੇਲਾਸਾਹਿਬ ਨੇ ਚੇਤਵਦੀਪਹਿਲੀ, ਸੰਮਤ 1757, ਸੰਨ 1690 ਵਿਚਕੀਤਾ ਤੇ ਉਸ ਦੀਪਰਪਾਟੀਪੈ ਗਈ। ਹੋਲਾ-ਮਹੱਲਾ ਉਤਸ਼ਾਹ ਦਾਦਿਹਾੜਾਬਣ ਗਿਆ ਤੇ ਸ਼ਕਤੀਦਾਪ੍ਰਤੀਕ।
ਹੋਲ, ਹੂਲ, ਹੋਲਾ, ਮਹੱਲਾ, ਰਲਦੇ-ਮਿਲਦੇ ਸ਼ਬਦਹਨ।’ਹੂਲ’ਦਾਅਰਥ ਹੈ ਨੇਕਅਤੇ ਭਲੇ ਕੰਮਲਈਜੂਝਣਾ, ਤਲੀ’ਤੇ ਖੇਡਣਾ, ਤਲਵਾਰਦੀਧਾਰ’ਤੇ ਚੱਲਣਾ ਆਦਿ। ਭੱਠੀ ਵਿਚ ਪੱਕੇ ਹੋਏ ਨੂੰ ‘ਹੋਲ’ਕਹਿੰਦੇ ਹਨ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਜੋ ਸ਼ੂਦਰੀਤਿਓਹਾਰਕਰਕੇ ਜਾਣਿਆਜਾਂਦਾ ਸੀ, ਨੂੰ ਨਵੇਂ ਰੂਪਵਿਚ ਮਨਾਉਣ ਲਈ ਕਿਹਾ। ਕਿਉਂਕਿ ਸਾਹਿਬਸ੍ਰੀ ਗੁਰੂ ਨਾਨਕਦੇਵ ਜੀ ਦੀ ਸਾਂਝ ਵੀਨੀਚ ਅਖਵਾਉਣ ਵਾਲਿਆਂ ਨਾਲ ਸੀ, ਵੱਡਿਆਂ ਦੀਰੀਸ ਨੂੰ, ਸਾਂਝ ਨੂੰ ਆਪ ਨੇ ਅਣਡਿੱਠ ਕਰ ਦਿੱਤਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸ ਨੀਵੇਂ ਸਮਝੇ ਜਾਂਦੇ ਤਿਓਹਾਰ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਲਈਨਵੇਂ ਅਰਥ ਦਿੱਤੇ, ਨਵੇਂ ਢੰਗ ਅਪਣਾਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਥੇ ਤ੍ਰਿਸਕਾਰੇ ਤੇ ਲਿਤਾੜੇ ਲੋਕਾਂ ਨੂੰ ਗਲੇ ਲਾਇਆ, ਮਾਣ-ਤਾਣਬਖ਼ਸ਼ਿਆ, ਉਨ੍ਹਾਂ ਵਿਚ ਜੁਝਾਰੂ ਜਜ਼ਬਾਪੈਦਾਕੀਤਾ ਤਾਂ ਕਿ ਉਹ ਜ਼ੁਲਮ ਤੇ ਜ਼ਬਰਦਾ ਮੁਕਾਬਲਾ ਕਰਸਕਣ।ਆਪਣੀ ਹੋਂਦ ਦਾਪ੍ਰਗਟਾਵਾਕਰਸਕਣ, ਬਾਜਾਂ ਨੂੰ ਤੋੜਸਕਣ, ਸਵਾ ਲੱਖ ਨਾਲ ਇਕੱਲੇ ਲੜਸਕਣ। ਅਜਿਹੀ ਗੌਰਵਮਈ ਰੀਤਬਾਰੇ ਕੌਮ ਦੇ ਮਹਾਨਵਿਦਵਾਨਭਾਈਕਾਨ੍ਹ ਸਿੰਘ ਨਾਭਾ ਜੀ ਲਿਖਦੇ ਹਨ ਕਿ, ”ਯੁੱਧ ਵਿਦਿਆ ਦੇ ਅਭਿਆਸਵਿਚ ਨਿੱਤ ਨਵਾਂਪਣਕਾਇਮ ਰੱਖਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਚਲਾਈਰੀਤ ਅਨੁਸਾਰ ਚੇਤਵਦੀ ਇਕ ਨੂੰ ਸਿੱਖਾਂ ਵਿਚ ‘ਹੋਲਾ-ਮਹੱਲਾ’ ਹੁੰਦਾ ਹੈ। ਜਿਸ ਦਾਹੋਲੀ ਦੇ ਤਿਓਹਾਰਨਾਲ ਕੋਈ ਸਬੰਧਨਹੀਂ ਹੈ।”
‘ਹੋਲਾ-ਮਹੱਲਾ’ ਮਸਨੂਈ ਜੰਗਜੂ ਕਰਤੱਬਾਂ ਦਾਤਿਓਹਾਰਹੈ।ਤਿਆਰ-ਬਰ-ਤਿਆਰਪੈਦਲ, ਘੋੜ-ਅਸਵਾਰਅਤੇ ਸਸ਼ਤਰਧਾਰੀ ਸਿੱਖ ਫ਼ੌਜਾਂ ਦੇ ਦੋ ਦਲ ਬਨਾਉਟੀ ਲੜਾਈਲੜ੍ਹਦੇ ਹਨ।ਕਲਗੀਧਰਪਾਤਸ਼ਾਹ ਖੁਦ ਇਸ ਬਨਾਉਟੀ ਲੜਾਈ ਨੂੰ ਦੇਖਦੇ ਅਤੇ ਦੋਵਾਂ ਦਲਾਂ ਨੂੰ ਲੋੜੀਂਦੀ ਸਿੱਖਿਆ ਵੀਪ੍ਰਦਾਨਕਰਦੇ ਸਨ।ਜੇਤੂਦਲ ਨੂੰ ਸਿਰੋਪਾਦੀਬਖ਼ਸ਼ਿਸ਼ ਹੁੰਦੀ।
‘ਹੋਲਾ-ਮਹੱਲਾ’ ਖ਼ਾਲਸਾਪੰਥਦੀਚੜ੍ਹਦੀਕਲਾਦਾਲਖਾਇਕਹੈ।ਚੜ੍ਹਦੀਕਲਾਬਣਾਈ ਰੱਖਣ ਲਈ ਇਸ ਨੂੰ ਜੰਗੀ ਸਸ਼ਤਰਾਂ ਨਾਲਜੋੜਿਆ ਗਿਆ। ਜੰਗ ਦੇ ਅਰਥਾਂ ਵਿਚਵਰਨਣਕੀਤਾ ਗਿਆ ਹੈ।ਦਸਮ ਗ੍ਰੰਥਵਿਚ ਜੰਗ ਦਾਬਿਆਨਹੋਲੇ ਦੇ ਰੰਗਾਂ ਰਾਹੀਂ ਕਰਦੇ ਹੋਏ ਦਸਮਪਿਤਾਲਿਖਦੇ ਹਨ :
ਬਾਨਚਲੇ ਤੇਈ ਕੁੰਕਮ ਮਾਨਹੁ, ਮੂਠ ਗੁਲਾਲ ਕੀ ਸਾਂਗ ਪ੍ਰਹਾਰੀ॥
ਢਾਲਮਨੋ ਡਫਮਾਲਬਨੀ, ਹਥਲਾਲਬੰਦੂਕ ਛੁਟੇ ਪਿਚਕਾਰੀ॥
ਸ੍ਰਉਨ ਭਰੇ ਪਟਬੀਰਨ ਕੇ, ਉਪਮਾ ਜਨਘੋਰ ਕੈ ਕੇਸਰਡਾਰੀ॥
ਖੇਲਤਫਾਗ ਕਿ ਬੀਰਲਰੈ, ਨਵਲਾਸੀਲੀਏ ਕਰਵਾਰ ਕਟਾਰੀ॥੧੩੮੫॥
(ਕ੍ਰਿਸ਼ਨਾਅਵਤਾਰ, ੧੩੮੫)
ਖ਼ਾਲਸੇ ਨੂੰ ਦੁਨੀਆ ਤੋਂ ਨਿਆਰੇ ਅਤੇ ਅਕਾਲ ਪੁਰਖ ਦਾ ਖਾਸ ਰੂਪਹੋਣਦਾ ਅਹਿਸਾਸ ਕਰਵਾਉਂਦਾਚੜ੍ਹਦੀਕਲ੍ਹਾਦਾਪ੍ਰਤੀਕ ‘ਹੋਲਾ-ਮਹੱਲਾ’ ਅਸੀਂ ਹਰਸਾਲਮਨਾਉਂਦੇ ਹਾਂ। ਦਸਮਪਿਤਾਦੀਆਂ ਲਾਡਲੀਆਂ ਫ਼ੌਜਾਂ ਦੇ ਜੰਗਜੂ ਕਰਤੱਬ, ਬਾਣੀ-ਬਾਣੇ ਦੇ ਜਾਹੋ-ਜਲਾਲ ਨੂੰ ਦੇਖਦੇ ਹਾਂ। ਪਰ ਦੁੱਖ ਦੀ ਗੱਲ ਹੈ ਕਿ ਅੱਜ ਸਿੱਖ ਕੌਮ ਨੇ ਸਸ਼ਤਰਵਿਦਿਆ ਨੂੰ ਆਪਣੀ ਕੌਮੀ ਵਿਦਿਆਨਹੀਂ ਸਮਝਿਆ, ਸਿਰਫ਼ ਫ਼ੌਜੀਆਂ ਦੇ ‘ਜੰਗਜੂ ਕਰਤੱਬ’ ਹੀ ਸਮਝਿਆ ਹੈ, ਜਦੋਂਕਿ ਦਸਮਪਿਤਾਦਾ ਉਪਦੇਸ਼ ਹੈ ਕਿ ਹਰ ਸਿੱਖ ਪੂਰਾਸਿਪਾਹੀਹੋਵੇ ਅਤੇ ਸਸ਼ਤਰਵਿਦਿਆਦਾਅਭਿਆਸਕਰੇ।ਸਸ਼ਤਰਵਿਦਿਆ ਤੋਂ ਅਨਜਾਣ ਸਿੱਖ, ਖ਼ਾਲਸਾਪੰਥ ਦੇ ਨਿਯਮਾਂ ਅਨੁਸਾਰ ਅਧੂਰਾਹੈ। ‘ਹੋਲਾ-ਮਹੱਲਾ’ ਦਾਸਸ਼ਤਰਵਿਦਿਆਨਾਲਕਿੰਨਾ ਗੂੜਾਸਬੰਧ ਹੈ, ਇਸ ਨੂੰ ਕਵੀਨਿਹਾਲ ਸਿੰਘ ਬਿਆਨਕਰਦੇ ਹਨ:
ਬਰਛਾਢਾਲਕਟਾਰਾ ਤੇਗਾ, ਕੜਛਾ ਦੇਗਾ ਗੋਲਾਹੈ।
ਛਕਾ ਪ੍ਰਸਾਦਿ ਸਜਾ ਦਸਤਾਰਾ, ਅਰੁ ਕਰਦੋਨਾਟੋਲਾਹੈ।
ਸੁਭਟ ਸੁਚਾਲਾ ਅਰ ਲੱਖ ਬਾਹਾ, ਕਲਗਾ ਸਿੰਘ ਸਚੋਲਾਹੈ।
ਅਪਰ ਮੁਛਹਿਰਾ, ਦਾੜਵਾ ਜੱਸੇ, ਤੈਸਾਬੋਲਾਹੋਲਾਹੈ।
ਬਾਕੀਸਾਰਾਹਿੰਦੋਸਤਾਨਹੋਲੀਖੇਡਦਾਹੈ।ਪਰ ਦੁਨੀਆ ਦਾਨਿਰਾਲਾ ਤੇ ਨਿਆਰਾਪੰਥਖ਼ਾਲਸਾ’ਹੋਲਾ’ਖੇਡਦਾ ਹੈ ਅਤੇ ‘ਮਹੱਲਾ’ ਕੱਢਦਾ ਹੈ।
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …