4 ਫਰਵਰੀ ਨੂੰ ਹੋਈਆਂ ਪੰਦਰ੍ਹਵੀਆਂ ਪੰਜਾਬਵਿਧਾਨਸਭਾਚੋਣਾਂ ਦੇ ਨਤੀਜਿਆਂ ਦੀ ਲੰਬੀ ਉਡੀਕ ਦੀਆਂ ਘੜੀਆਂ ਖ਼ਤਮਹੋਣਵਾਲੀਆਂ ਹਨ। ਇਕ ਮਹੀਨੇ ਤੋਂ ਵੱਧ ਸਮੇਂ ਦੀ ਉਡੀਕ ਤੋਂ ਬਾਅਦਵੋਟਾਂ ਦੀਗਿਣਤੀਦਾਦਿਨ, 11 ਮਾਰਚਨੇੜੇ ਆ ਗਿਆ ਹੈ।ਵੋਟਾਂ ਦੀਗਿਣਤੀ ਨੂੰ ਲੈ ਕੇ ਜਿਥੇ ਚੋਣਕਮਿਸ਼ਨ ਚੌਕਸ-ਚੁਸਤ ਹੋ ਗਿਆ ਹੈ, ਉਥੇ ਸਿਆਸੀ ਹਲਕਿਆਂ ਦੀਆਂ ਧੜਕਣਾਂ ਵੀ ਤੇਜ਼ ਹੋ ਗਈਆਂ ਹਨ। ਇਸ ਵਾਰਦੀਆਂ ਵਿਧਾਨਸਭਾਚੋਣਾਂ ਸੂਬੇ ਦੇ ਚੋਣਇਤਿਹਾਸਵਿਚਸਭ ਤੋਂ ਵਧੇਰੇ ਦਿਲਚਸਪੀਅਤੇ ਰਹੱਸ ਦਾ ਕੇਂਦਰਬਣੀਆਂ ਹੋਈਆਂ ਹਨ, ਜਿਸ ਕਰਕੇ ਸਿਰਫ਼ ਸਿਆਸੀ ਹਲਕਿਆਂ ਜਾਂ ਵੋਟਰਾਂ ਨੂੰ ਹੀ ਨਹੀਂ, ਸਗੋਂ ਉਸ ਵਰਗ ਦੇ ਲੋਕਾਂ ਨੂੰ ਵੀਨਤੀਜਿਆਂ ਦੀਬੇਸਬਰੀਨਾਲ ਉਡੀਕ ਹੈ, ਜਿਹੜਾ ਹੁਣ ਤੱਕ ਸਿਆਸਤ ਦੇ ਗੰਧਲੇਪਣਕਰਕੇ ਵੋਟਪ੍ਰਣਾਲੀ ਤੋਂ ਹੀ ਮੂੰਹਮੋੜਦਾ ਆ ਰਿਹਾਹੈ।
11 ਮਾਰਚ ਨੂੰ 117 ਵਿਧਾਨਸਭਾਹਲਕਿਆਂ ਤੋਂ 1145 ਉਮੀਦਵਾਰਾਂ ਦੀਕਿਸਮਤਦਾਫ਼ੈਸਲਾਇਲੈਕਟ੍ਰਾਨਿਕਵੋਟਿੰਗ ਮਸ਼ੀਨਾਂ ਵਿਚੋਂ ਬਾਹਰਆਵੇਗਾ। ਇਨ੍ਹਾਂ ਚੋਣਾਂ ਵਿਚਪੰਜਾਬ ਦੇ ਕੁੱਲ 1 ਕਰੋੜ 98 ਲੱਖ 79 ਹਜ਼ਾਰ 69 ਵੋਟਰਾਂ ਵਿਚੋਂ 78.62 ਫ਼ੀਸਦਵੋਟਰਾਂ ਨੇ ਆਪਣੇ ਹੱਕ ਦੀਵਰਤੋਂ ਕੀਤੀਹੈ।ਇਨ੍ਹਾਂ ਚੋਣਾਂ ‘ਚ ਸਾਲ 2012 ਦੀਆਂ ਵਿਧਾਨਸਭਾਚੋਣਾਂ ਦੀਮਤਦਾਨਫ਼ੀਸਦੀ 78.67 ਨਾਲੋਂ 0.05 ਫ਼ੀਸਦ ਘੱਟ ਮਤਦਾਨਰਿਹਾ। ਸੱਤਾਧਾਰੀ ਅਕਾਲੀ-ਭਾਜਪਾਦਾਵਿਸ਼ਵਾਸ ਹੈ ਕਿ ਇਹ ਮਤਦਾਨਫ਼ੀਸਦੀ ਉਸ ਦੇ ਵਿਕਾਸ ਦੇ ਏਜੰਡੇ ਦੇ ਹੱਕ ਵਿਚ ਭੁਗਤਿਆ ਹੈ, ਜਦੋਂਕਿ ਕਾਂਗਰਸਦਾਦਾਅਵਾ ਹੈ ਕਿ ਰਿਕਾਰਡਮਤਦਾਨ ਸੱਤਾ ਵਿਰੋਧੀ ਰੁਝਾਨ ਦਾਪ੍ਰਤੀਕ ਹੈ। ਇਸੇ ਤਰ੍ਹਾਂ ਇਨ੍ਹਾਂ ਚੋਣਾਂ ਨੂੰ ਤਿੰਨਧਿਰੀ ਟੱਕਰ ਬਣਾਉਣ ਦੀਵਾਹ ਲਗਾਉਣ ਵਾਲੀਆਮਆਦਮੀਪਾਰਟੀ ਨੂੰ ਆਸ ਹੈ ਕਿ ਇਹ ਰਿਕਾਰਡਮਤਦਾਨਪੰਜਾਬ ‘ਚ ਤੀਜੇ ਬਦਲਦੀਆਮਦਦਾਪ੍ਰਤੀਕਹੈ। ਇਸ ਤਰ੍ਹਾਂ ਸਾਰੀਆਂ ਧਿਰਾਂ ਬੇਸ਼ੱਕ ਵਧੀਮਤਦਾਨਫ਼ੀਸਦੀ ਨੂੰ ਆਪੋ-ਆਪਣੇ ਹੱਕ ਵਿਚਸਾਬਤਕਰਰਹੀਆਂ ਹਨ, ਪਰਵੋਟਰਾਂ ਦੀਖ਼ਾਮੋਸ਼ੀ ਦੌਰਾਨ ਇਸ ਮਤਦਾਨ ਨੇ ਸਾਰੀਆਂ ਹੀ ਸਿਆਸੀ ਧਿਰਾਂ ਨੂੰ ਅੰਦਰੋ-ਅੰਦਰੀ ਧੁੜਕੂ ਲਗਾਇਆ ਹੋਇਆ ਹੈ। ਇਸ ਵਾਰਪੰਜਾਬਚੋਣਾਂ ‘ਚ ਪਰਵਾਸੀਪੰਜਾਬੀਭਾਈਚਾਰੇ ਦਾਅਹਿਮ ਯੋਗਦਾਨਰਿਹਾਹੈ।ਅਮਰੀਕਾ, ਕੈਨੇਡਾ, ਇੰਗਲੈਂਡਅਤੇ ਹੋਰਯੂਰਪੀਨ ਮੁਲਕਾਂ ਤੋਂ ਵੱਡੀ ਗਿਣਤੀਪਰਵਾਸੀਪੰਜਾਬੀਚੋਣਾਂ ਦੌਰਾਨ ਪੰਜਾਬ ਪਹੁੰਚੇ ਸਨ।
ਇਨ੍ਹਾਂ ਚੋਣਾਂ ਦੀਅਹਿਮੀਅਤ ਇਹ ਹੈ ਕਿ ਪੰਜਾਬਦੀਆਂ ਦੋ ਮੁੱਖ ਰਵਾਇਤੀ ਸਿਆਸੀ ਪਾਰਟੀਆਂ ਸ਼੍ਰੋਮਣੀਅਕਾਲੀਦਲਅਤੇ ਕਾਂਗਰਸ ਨੂੰ ਬਰਾਬਰ ਹੀ ਚੁਣੌਤੀ ਦੇਣਲਈਨਵੀਂ ਆਈ ਆਮਆਦਮੀਪਾਰਟੀ ਨੂੰ ਵੀ ਜ਼ਬਰਦਸਤ ਹੁੰਗਾਰਾਮਿਲਿਆਹੈ।ਤੀਜੀਧਿਰ ਨੂੰ ਮਿਲੇ ਹੁੰਗਾਰੇ ਨੇ ਸ਼੍ਰੋਮਣੀਅਕਾਲੀਦਲਅਤੇ ਕਾਂਗਰਸ, ਦੋਵੇਂ ਸਥਾਪਿਤਪਾਰਟੀਆਂ ਦੇ ਰਵਾਇਤੀਵੋਟਬੈਂਕ ਨੂੰ ਡਾਵਾਂਡੋਲਕੀਤਾ ਹੈ, ਜਿਸ ਕਰਕੇ ਦੋਵੇਂ ਸਥਾਪਿਤਪਾਰਟੀਆਂ ਨੂੰ ਸੱਤਾ ਹਾਸਲਕਰਨਨਾਲੋਂ ਜ਼ਿਆਦਾਚਿੰਤਾਆਪਣਾਜਨ-ਆਧਾਰ ਬਚਾਉਣ, ਭਾਵ ਸੱਤਾ ਤੋਂ ਬਾਹਰਹੋਣਦੀਸਥਿਤੀ ‘ਚ ਘੱਟੋ-ਘੱਟ ਵਿਰੋਧੀਧਿਰਵਿਚਬੈਠਣਦੀ ਲੱਗੀ ਹੋਈ ਹੈ। ਇਕ ਦਿਲਚਸਪ ਰੁਝਾਨ ਇਹ ਵੀਰਿਹਾ ਹੈ ਕਿ ਟਕਸਾਲੀਅਕਾਲੀ ਜਾਂ ਕਾਂਗਰਸੀਪਰਿਵਾਰਾਂ ਦੀ ਨੌਜਵਾਨ ਪੀੜ੍ਹੀ ਨੇ ਨਾ-ਸਿਰਫ਼ਆਪਣੇ ਪਰਿਵਾਰਾਂ ਦੇ ਰਵਾਇਤੀ ਸਿਆਸੀ ਲਗਾਓ ਤੋਂ ਉਲਟ ਆਮਆਦਮੀਪਾਰਟੀ ਵੱਲ ਝੁਕਾਅ ਦਿਖਾਇਆ, ਸਗੋਂ ਵੱਡੀ ਗਿਣਤੀ ਨੌਜਵਾਨਾਂ ਨੇ ਆਪਣੇ ਮਾਪਿਆਂ ਨੂੰ ਵੀਆਪਣੀਮਰਜੀ ਅਨੁਸਾਰ ਵੋਟ ਪਾਉਣ ਲਈਪ੍ਰੇਰਿਤਕੀਤਾ। ਇਸ ਵਾਰਪੰਜਾਬ ‘ਚ ਨਵੀਂ ਸਰਕਾਰ ਬਣਾਉਣ ਵਿਚ ਨੌਜਵਾਨ ਵੋਟਰਾਂ ਦੀਅਹਿਮਭੂਮਿਕਾਰਹੇਗੀ, ਕਿਉਂਕਿ 18 ਤੋਂ 39 ਸਾਲ ਤੱਕ ਉਮਰ ਵਰਗ ਦੀਵੋਟ 51 ਫ਼ੀਸਦ ਦੇ ਲਗਭਗ ਬਣਦੀਹੈ।ਪੰਜਾਬ ‘ਚ ਪਹਿਲੀਵਾਰ ਈ-ਬੈਲਟਦੀਵਰਤੋਂ ਕੀਤੀ ਗਈ, ਜੋ ਕਿ ਫ਼ੌਜ, ਹਥਿਆਰਬੰਦਸੈਨਾਵਾਂ ਦੇ ਜਵਾਨਾਂ ਦੀਆਂ ਵੋਟਾਂ ਪਾਉਣ ਲਈਇਲੈਕਟ੍ਰਾਨਿਕਵੋਟਪ੍ਰਣਾਲੀਰਾਹੀਂ ਬੈਲਟਪੇਪਰਭੇਜੇ ਗਏ ਸਨ।’ਨੋਟਾ’ਦੀਵਰਤੋਂ ਕਿੰਨੇ ਵੋਟਰਕਰਦੇ ਹਨ? ਇਹ ਵੀਦੇਖਣਵਾਲੀ ਗੱਲ ਹੋਵੇਗੀ।
ਚੋਣਕਮਿਸ਼ਨਦੀਸਖ਼ਤੀ ਤੇ ਵੋਟਰਾਂ ‘ਚ ਜਾਗਰੂਕਤਾਕਾਰਨਨਸ਼ੇ ਤੇ ਪੈਸੇ ਦੀਵੰਡਪਹਿਲਾਂ ਵਾਂਗ ਖੁੱਲ੍ਹੇ ਰੂਪ ‘ਚ ਤੇ ਨਹੀਂ ਹੋ ਸਕੀ ਪਰਫ਼ਿਰਵੀ ਕਈ ਥਾਵਾਂ ‘ਤੇ ਵੋਟਾਂ ਤੋਂ ਪਹਿਲਾਂ ਪੈਸੇ ਤੇ ਨਸ਼ੇ ਵੰਡਣ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਕਾਰਕੁੰਨਾਂ ਤੇ ਆਮਲੋਕਾਂ ‘ਚ ਟਕਰਾਅ ਹੋਇਆ। ਚੋਣਕਮਿਸ਼ਨਵਲੋਂ ਇਸ ਵਾਰਵਿਧਾਨਸਭਾਚੋਣਾਂ-2012 ਦੇ ਮੁਕਾਬਲੇ ਪੰਜ ਗੁਣਾਜ਼ਿਆਦਾਨਕਦੀ ਜ਼ਬਤਕੀਤੀ ਗਈ। ਇਸੇ ਤਰ੍ਹਾਂ ਵੋਟਾਂ ਪੈਣ ਤੱਕ 13.36 ਕਰੋੜਰੁਪਏ ਮੁੱਲ ਦੀ 12.43 ਲੱਖ ਲਿਟਰਸ਼ਰਾਬਅਤੇ 2598 ਕਿਲੋਗ੍ਰਾਮਨਸ਼ੀਲੇ ਪਦਾਰਥਬਰਾਮਦਕੀਤੇ ਗਏ, ਜੋ ਕਿ 2012 ਦੀਆਂ ਚੋਣਾਂ ਨਾਲੋਂ ਕਈ ਗੁਣਾਂ ਜ਼ਿਆਦਾਸਨ।
ਕੀ ਤੀਜੀਧਿਰਵਜੋਂ ਆਮਆਦਮੀਪਾਰਟੀਏਨਾਵੋਟਹਾਸਲਕਰਨ ‘ਚ ਕਾਮਯਾਬਹੋਵੇਗੀ ਕਿ ਉਹ ਸਰਕਾਰਬਣਾ ਸਕੇ?ਆਮਆਦਮੀਪਾਰਟੀ ਨੂੰ ਪਈ ਵੱਡੀ ਤਾਦਾਦ ‘ਚ ਵੋਟਵਿਚੋਂ ਕਾਂਗਰਸ ਜਾਂ ਸ਼੍ਰੋਮਣੀਅਕਾਲੀਦਲ, ਕਿਸ ਦੇ ਵੋਟਬੈਂਕ ਨੂੰ ਜ਼ਿਆਦਾਸੰਨ੍ਹ ਲੱਗੇਗੀ? ਜੇਕਰ’ਆਮਆਦਮੀਪਾਰਟੀ’ ਸੱਤਾ ‘ਚ ਆਉਣ ਦੇ ਸਮਰੱਥ ਹੁੰਦੀ ਹੈ ਤਾਂ ਹਾਸ਼ੀਏ ‘ਤੇ ਕਿਹੜੀਪਾਰਟੀਜਾਵੇਗੀ, ਸ਼੍ਰੋਮਣੀਅਕਾਲੀਦਲ ਜਾਂ ਕਾਂਗਰਸ? ਇਹ ਸਵਾਲ ਇਸ ਵਾਰਪੰਜਾਬਵਿਧਾਨਸਭਾਦੀਆਂ ਚੋਣਾਂ ਪ੍ਰਤੀਲੋਕਾਂ ਦੀਦਿਲਚਸਪੀ ਤੇ ਰਹੱਸ ਵਧਾਰਹੇ ਹਨ। ਇਹ ਵੀ ਇਕ ਦਿਲਚਸਪਪਹਿਲੂ ਹੈ ਕਿ ਪ੍ਰਬਲ ਸੱਤਾ ਵਿਰੋਧੀ ਰੁਝਾਨ ਦੇ ਬਾਵਜੂਦਸ਼੍ਰੋਮਣੀਅਕਾਲੀਦਲਦੀਲੀਡਰਸ਼ਿਪਪੂਰੇ ਆਤਮ-ਵਿਸ਼ਵਾਸਨਾਲਅਕਾਲੀ-ਭਾਜਪਾ ਦੁਆਰਾ 72 ਸੀਟਾਂ ਹਾਸਲਕਰਕੇ ਤੀਜੀਵਾਰ ਸੱਤਾ ‘ਚ ਆਉਣ ਦੇ ਦਾਅਵੇ ਕਰਰਹੀਹੈ। ਕਾਂਗਰਸ ਨੂੰ 10 ਸਾਲ ਦੇ ਲੰਬੇ ਵਕਫ਼ੇ ਬਾਅਦ ਮੁੜ ਸੱਤਾ ‘ਚ ਆਉਣ ਦੀਪੂਰੀ ਉਮੀਦ ਹੈ ਅਤੇ ਆਮਆਦਮੀਪਾਰਟੀ ਨੂੰ ਵੀਪੂਰਾਭਰੋਸਾ ਹੈ ਕਿ ਸਰਕਾਰ ਉਸ ਦੀ ਹੀ ਬਣੇਗੀ। ਪੰਜਾਬਦੀਆਂ ਇਹ ਚੋਣਾਂ ਤਿੰਨ ਸਿਆਸੀ ਪਾਰਟੀਆਂ ਦੀ ਹੋਂਦ ਦਾਸਵਾਲਬਣੀਆਂ ਹੋਈਆਂ ਹਨ। ਇਹ ਚੋਣਾਂ ਦੋ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ, ਸ. ਪ੍ਰਕਾਸ਼ ਸਿੰਘ ਬਾਦਲਅਤੇ ਕੈਪਟਨਅਮਰਿੰਦਰ ਸਿੰਘ ਦੇ ਸਿਆਸੀ ਜੀਵਨਦਾ ਭਵਿੱਖ ਵੀਤੈਅਕਰਨਗੀਆਂ।ਤਿੰਨਧਿਰੀ ਫ਼ੱਸਵੀਂ ਟੱਕਰ ਹੋਣਕਾਰਨ ਸਿਆਸੀ ਮਾਹਰ ਤਾਂ ਇਹ ਅਨੁਮਾਨ ਵੀਲਗਾਰਹੇ ਹਨ ਕਿ ਇਸ ਵਾਰਲਟਕਵੀਂ ਵਿਧਾਨਸਭਾਬਣਨਦੀ ਨੌਬਤ ਵੀ ਆ ਸਕਦੀਹੈ।ਇਨ੍ਹਾਂ ਸਾਰੇ ਅਹਿਮਪਹਿਲੂਆਂ ਤੋਂ ਇਲਾਵਾਚੋਣਨਤੀਜਿਆਂ ਵਿਚ 35 ਦਿਨਾਂ ਦਾ ਲੰਬਾਵਕਫ਼ਾਚੋਣਨਤੀਜਿਆਂ ਦੀ ਲੰਬੀ ਉਡੀਕ ਹੈ। ਇਸ ਲੰਬੀ ਉਡੀਕ ਕਾਰਨਵੀਇਨ੍ਹਾਂ ਸੂਬਾਈਚੋਣਾਂ ਦੇ ਨਤੀਜਿਆਂ ਪ੍ਰਤੀ ਸਿਆਸੀ ਹਲਕਿਆਂ, ਵੋਟਰਾਂ ਅਤੇ ਸਿਆਸੀ ਚਿੰਤਕਾਂ ਵਿਚਦਿਲਚਸਪੀਅਤੇ ਰਹੱਸ ‘ਚ ਹੋਰਜ਼ਿਆਦਾਵਾਧਾ ਹੋਇਆ ਹੈ। ਨਤੀਜਿਆਂ ਦੇ ਰਹੱਸ, ਦਿਲਚਸਪੀਅਤੇ ਅਹਿਮੀਅਤਦਾਅੰਦਾਜ਼ਾਪਿਛਲੇ ਦਿਨੀਂ ਮੀਡੀਆਵਿਚ ਆਈਆਂ ਖ਼ਬਰਾਂ ਤੋਂ ਵੀਲਗਾਇਆ ਜਾ ਸਕਦਾ ਹੈ ਕਿ ਚੋਣਨਤੀਜਿਆਂ ਨੂੰ ਲੈ ਕੇ ਸੱਟਾ ਬਾਜ਼ਾਰਵਿਚਕਰੋੜਾਂ ਰੁਪਏ ਦਾ ਸੱਟਾ ਲੱਗਾ ਹੈ।
Check Also
ਭਾਰਤ ‘ਚ ਨਸ਼ਿਆਂ ਦਾ ਵਧਦਾ ਪ੍ਰਕੋਪ
ਭਾਰਤ ਅੰਦਰ ਨਸ਼ਿਆਂ ਦਾ ਰੁਝਾਨ ਬੜੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਪਹਿਲਾਂ ਪਹਿਲ ਲੋਕ …