Breaking News
Home / Special Story / ‘ਗ਼ੁਲਾਮਗਿਰੀ’, ‘ਭਾਰਤੀਲੋਕਨੀਚਕਿਵੇਂ ਬਣੇ’ਅਤੇ ‘ਬਾਨਾਰਸਿ ਕੇ ਠੱਗ’ ਦੇ ਲਿਖਾਰੀ, ਪ੍ਰੋ. ਗੁਰਨਾਮ ਸਿੰਘ ਮੁਕਤਸਰ ਨਹੀਂ ਰਹੇ

‘ਗ਼ੁਲਾਮਗਿਰੀ’, ‘ਭਾਰਤੀਲੋਕਨੀਚਕਿਵੇਂ ਬਣੇ’ਅਤੇ ‘ਬਾਨਾਰਸਿ ਕੇ ਠੱਗ’ ਦੇ ਲਿਖਾਰੀ, ਪ੍ਰੋ. ਗੁਰਨਾਮ ਸਿੰਘ ਮੁਕਤਸਰ ਨਹੀਂ ਰਹੇ

‘ਭਾਰਤੀਲੋਕਨੀਚਕਿਵੇਂ ਬਣੇ’, ‘ਬਾਨਾਰਸਿ ਕੇ ਠੱਗ’, ‘ਗ਼ੁਲਾਮਗਿਰੀ’, ‘ਸੰਘਰਸ਼ ਜਾਰੀ ਹੈ’, ‘ਝੂਠਨਾਬੋਲਪਾਂਡੇ’, ‘ਖੌਲਦਾ ਮਹਾਸਾਗਰ’, ‘ਮੈਂ ਹਿੰਦੂ ਨਹੀਂ ਮਰੂੰਗਾ’, ‘ਧਰਮਯੁੱਧ’ ਸਮੇਤ 30 ਕਿਤਾਬਾਂ ਦੇ ਉੱਘੇ ਲਿਖਾਰੀ, ਪ੍ਰੋ ਗੁਰਨਾਮ ਸਿੰਘ ਮੁਕਤਸਰ 71 ਸਾਲਦੀਉਮਰਵਿਚਚੜ੍ਹਾਈਕਰ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰਸਨ। ਪੰਜਾਬ ਦੇ ਜ਼ਿਲ੍ਹਾ ਮੁਕਤਸਰ ‘ਚ ਪੈਂਦੇ ਪਿੰਡ ਧੂਰਕੋਟਰਣਸ਼ੀਂਹਵਿਖੇ ਕਰਤਾਰ ਸਿੰਘ ਰਾਗੀ ਦੇ ਘਰ 26 ਅਕਤੂਬਰ 1947 ਨੂੰ ਜਨਮੇ ਗੁਰਨਾਮ ਸਿੰਘ ਨੇ ਉੱਚ- ਵਿੱਦਿਆ ਹਾਸਲਕੀਤੀਅਤੇ ਦਲਿਤਭਾਈਚਾਰੇ ਦੇ ਹੱਕ ਵਿਚਆਵਾਜ਼ ਬੁਲੰਦ ਕੀਤੀ।ਆਪ ਨੇ ਪੰਜਾਬ ਦੇ ਵੱਖ- ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਅਧਿਆਪਨਸੇਵਾਵਾਂ ਨਿਭਾਈਆਂ ਅਤੇ ਸਦਾ ਹੀ ਸੰਘਰਸ਼ ਵਿੱਚ ਰਹੇ।ਵਿਚਾਰਧਾਰਕਵਖਰੇਵਿਆਂ ਦੇ ਬਾਵਜੂਦਪ੍ਰੋ. ਗੁਰਨਾਮ ਸਿੰਘ ਮੁਕਤਸਰ ਆਪਣੀਦਲੀਲਰਾਹੀਂ ਡੂੰਘਾ ਅਸਰ ਰੱਖਣ ਦੇ ਸਮਰੱਥ ਸਨ। ਉਹ ਸਦਾਜਾਤੀਵਾਦੀ, ਫਾਸ਼ੀਵਾਦੀਅਤੇ ਮਨੂੰਵਾਦੀ ਸੋਚ ਦਾ ਜ਼ੋਰਦਾਰਵਿਰੋਧਕਰਦੇ ਰਹੇ।ਪ੍ਰੋ. ਗੁਰਨਾਮ ਸਿੰਘ ਮੁਕਤਸਰ ਦਾਵਿਛੋੜਾਪੀਡਧਿਰਾਂ ਲਈ ਵੱਡਾ ਘਾਟਾ ਹੈ। ਪ੍ਰੋਫ਼ੈਸਰ ਗੁਰਨਾਮ ਸਿੰਘ ਦੇ ਕਥਨ, ਟਿੱਪਣੀਆਂ ਅਤੇ ਖੋਜਕਾਰਜਹਮੇਸ਼ਾ ਹੀ, ਉਨ੍ਹਾਂ ਦੀਯਾਦਤਾਜ਼ਾਕਰਵਾਉਂਦੇ ਰਹਿਣਗੇ। ਪ੍ਰੋਫ਼ੈਸਰ ਗੁਰਨਾਮ ਸਿੰਘ ਮੁਕਤਸਰ ਨੂੰ ਯਾਦਕਰਦਿਆਂ ਉਨ੍ਹਾਂ ਦੀਆਂ ਕੁਝ ਕਾਵਿਲਿਖਤਾਂ ਦੀ ਸਾਂਝ ਪਾਰਹੇ ਹਾਂ :

1) ਤੁਸੀਂ ਸੋਚਦੇ ਹੋ ਕਿ ਮੈਂ ਹਾਰ ਜਾਊਂਗਾ
ਦੁਨੀਆਂ ਤੋਂ ਹੋ ਕੇ
ਬੇਜਾਰ ਜਾਊਂਗਾ।
ਸ਼ਾਇਦਤੁਸੀਂ ਮੇਰੀ ਮਿੱਟੀ ਨਹੀਂ ਪਛਾਣੀ
ਮੇਰੀ ਮਿੱਟੀ ਹੀ ਹੈ ਮੇਰੇ ਸੱਚ ਦੀਕਹਾਣੀ।
ਮੇਰੇ ਚੁੰਘੇ ਦੁੱਧ ਦਾਰਕਤਬੜਾ
ਨਿਰਮਲ ਜੇਹਾ ਹੈ
ਮੇਰੀਏ ਰਗਾਂ ਦਾਖੂਨਮੇਰੀਫਿਤਰਤ ਜੇਹਾ ਹੈ।
ਕਿਸੇ ਦਾਬੇਈਮਾਨਮਨਸਾਡਾ ਕੀ ਵਿਗਾੜੇਗਾ
ਆਪਣੀ ਖੁਦਗਰਜੀ ਦਾਢਾਲਾਵੀ ਕੀ ਉਤਾਰੇਗਾ।
ਮੇਰੇ ਸਮਾਜਦਾਦਰਦਬਹੁਤ ਗਹਿਰਾ ਹੈ
ਝੂਠੀਰਾਜਨੀਤੀਦਾ ਢੰਗ ਗੁੰਗਾ ਬੋਲਾ ਤੇ ਬਹਿਰਾ ਹੈ।
ਦੌੜੋਗੇ ਇਹ ਤਿੰਨ ਟੰਗੀ ਦੌੜ ਕਿੱਥੋਂ ਤੱਕ
ਇਸ ਜੀਵਨ ਨੂੰ ਕਰੋਗੇ ਚੌੜ
ਕਿੱਥੋਂ ਤੱਕ।
ਰੱਬਟਟੀਹਰੀਦੀਆਂ ਲੱਤਾਂ ਤੇ
ਨਹੀਂ ਖੜ੍ਹਾ
ਨਾਧਰਤੀ ਨੂੰ ਹੈ
ਮੀਣਿਆਂ ਮੌਲਿਆਂ ਦਾਸਦੈਵਆਸਰਾ।
ਭਰਮ ਦੇ ਢਿੱਡ ਵਿੱਚ ਜਦੋਂ ਖਾਬ ਪੱਤ ਬਣਜਾਵੇ
ਜਮੀਰਾਂ ਦਾ
ਕਿਰਦਾਰਵੀਅਸਲੋਂ ਬਦਲਜਾਵੇ।
ਤਖਤੋ ਤਾਜਾਂ ਦੀਚਮਕਵੀ ਮੁਲੰਮਾ ਹੁੰਦੀ ਹੈ
ਝੂਠਦੀਜਿਵੇਂ ਪੂਜਾਅਰਚਣਾ
ਹੁੰਦੀ ਹੈ।
ਕਿਤੇ ਮਿੱਟੀ ਸੋਨਾਬਣਜਾਵੇ
ਕਿਤੇ ਸੋਨਾ ਮਿੱਟੀ
ਆਦਮੀਂ ਦੀਖਸਲਤਕਿਤੇ ਅੱਛਾਈ
ਤੇ ਕਿਤੇ ਬਦੀਨਾਲ
ਪਈ ਹੈ ਅੱਟੀ।
ਮੱਤਸੋਚਣਾ ਕਿ ਇਹ ਜਿਉਂਦਾਹਾਰਜਾਵਾਂਗਾ
ਜਦਵੀਜਾਵਾਂਗਾ
ਧਰਤੀਦਾਸੀਨਾ
ਠਾਰ ਕੇ ਜਾਵਾਂਗਾ।
2) ਰੋਕੋ ਨਾਵਹਿਣ
ਤੇ ਜੀਵਨਚਾਲ
ਅਜੇ ਤਾਂ ਫੱਟੀ
ਬੜੀਅਧੂਰੀ ਹੈ।
ਡੁੱਬ ਜਾਏ ਸੂਰਜ
ਛੁਪਜਾਣਤਾਰੇ
ਸੁੱਕ ਜਾਣਸਾਗਰ
ਕੀ ਮਜਬੂਰੀ ਹੈ।
ਕਦਮਾਂ ਦਾ ਚੱਲਣਾ
ਵਾਟਾਂ ਦਾਵਗਣਾ
ਬਾਗਾਂ ਦਾਖਿੜਨਾ
ਬੜਾ ਜ਼ਰੂਰੀ ਹੈ।
ਧਰਤੀਦਾ ਘੁੰਮਣ
ਹਰਿਆਲੀਦਾਮਹਿਕਣ
ਚਿੜੀਆਂ ਦਾਚਹਿਕਣ
ਜੁਗਨੂੰਆਂ ਦਾਟਹਿਕਣ
ਜਿਉਂ ਪੂਰਬ ਸੰਧੂਰੀ ਹੈ।
ਖਿੜਨਗੇ ਰੰਗ ਬੜੇ
ਬੂਹਿਆਂ ਤੇ ਜੋ ਆਣਖੜ੍ਹੇ
ਉਂਗਲਾਂ ਨੇ ਜੋ ਫੜੇ ਪੜ੍ਹੇ
ਜੁੱਤੀ ਕਸੂਰੀ ਇਹ ਪੈਰਾਂ ਨੂੰ ਪੂਰੀ ਹੈ।
ਹੱਥ ਫੜ ਰੱਖਣਾ
ਬਾਂਹਫੜ ਰੱਖਣਾ
ਸ਼ਬਦਾਂ ਦੇ ਤਾਰੇ ਤੇ
ਦੌੜਦੇ ਭੱਜਦੇ
ਝਨਾਂ ਫੜ ਰੱਖਣਾ
ਧਰਤੀਸਵਾਰਨਾ
ਖੁਸ਼ੀਆਂ ਖਿੰਡਾਰਨਾ
ਸੁੱਚੇ ਜੀਵਨਦੀ
ਏਹੋ ਮਗਰੂਰੀ ਹੈ।
ਤੇਰਾ ਇਹ ਸੁਪਨਾ
ਮੇਰਾ ਇਹ ਸੁਪਨਾ
ਇਸ ਧਰਤੀਦਾ ਸੁਪਨਾ
ਘਰਘਰਦਾ ਸੁਪਨਾ
ਤੇਰਾਮੇਰਾਸਭਦਾ
ਆਪਣਾ
ਇਹ ਖੌਲਦਾ ਸੁਪਨਾ
ਇਹ ਮੌਲਦਾ ਸੁਪਨਾ
ਨਾ ਟੁੱਟ ਨਾਦੂਰੀ ਹੈ
ਅਤਿ ਸੁੰਦਰ ਹੈ ਪੂਰੀ ਹੈ।
3)ਰੋਕ ਕੇ ਰੱਖੋ ਸੂਰਜ
ਕਿ ਰਾਤਨਾ ਹੋ ਜਾਏ
ਖੋਲ੍ਹ ਕੇ ਰੱਖੋ ਅੱਖਾਂ
ਕਿ ਰਾਵਣਦੀ ਮੌਤ ਤੇ
ਹਾਰ ਗਏ ਲੰਕਾਦੀ
ਬਾਤਨਾ ਹੋ ਜਾਏ।
ਅਨੇਕਾਂ ਆਏ ਭਵੀਖਣ
ਤੇ ਗੱਦਾਰਾਂ ਦੀ ਮੌਤ ਮਰ ਗਏ
ਸੋਨੇ ਚ ਮੜ੍ਹੀ ਪੁਰਖਿਆਂ ਦੀਲੰਕਾ
ਹਵਾਲੇ ਦੁਸ਼ਮਣ ਦੇ ਕਰ ਗਏ।
ਜੰਗਲ ਪਾਰਕਰਕੇ ਪੁੱਜੇ ਹਾਂ
ਸਿੰਘਾਸਣ ਦੇ ਆਸ ਪਾਸ
ਅਸਾਂ ਨੂੰ ਨਾਅਜ਼ਾਦੀ ਆਈ ਰਾਸ
ਨਾ ਗੁਲਾਮੀ ਆਈ ਰਾਸ।
ਯੋਧੇ ਤਾਂ ਪੈਦਾ ਹੋਏ ਹਰ ਯੁੱਗ ਵਿੱਚ
ਮਰਵਾ ਘੱਤੇ ਗੱਦਾਰਾਂ ਤੇ ਗੁਲਾਮਾਂ ਨੇ
ਜਦੋਂ ਵੀਸੂਰਮੇਂ ਵੜੇ ਜੰਗ ਦੇ ਮੈਦਾਨਾਂ ਵਿੱਚ
ਹੱਡੀਆਂ ਤੱਕ ਚੱਬ ਛੱਡੀਆਂ ਸ਼ਤਾਨਾਂ ਨੇ।
ਹਰਸਦੀ ਨੇ ਪੈਦਾਕੀਤੇ ਗੋਬਿੰਦ ਬੁੱਧ
ਨਾ ਦੁਸ਼ਮਣ ਮੁਕੇ ਨਾਰੁਕੇ ਕਦੀ ਯੁੱਧ।
ਲੋਕ ਜੋ ਹੋ ਗਏ ਬੇਗੈਰਤ ਮੱਤ ਹੀਣ
ਸ਼ਬਦਮਿਲੇ ਵੀ ਤਾਂ ਲੱਗੇ ਰਹੇ ਗੋਬਰਖਾਣਮੂਤਰਪੀਣ।
ਵਰ੍ਹਦਾਰਿਹਾਅਗਿਆਨਤਾਦਾਹਨ੍ਹੇਰਾ
ਨਾ ਮੁੱਕੀ ਕਾਲੀਰਾਤਨਾਪਰਤਿਆਸਵੇਰਾ।
ਬੇਚੈਨੀਰਹੇ ਜਿਨ੍ਹਾਂ ਨੂੰ ਨੀਂਦਨਾ ਆਈ
ਉਠਾਉਂਦੇ ਰਹੇ ਰਾਤਦਿਨਪਾਉਂਦੇ
ਦੁਹਾਈ
ਕਹਿਰਵਰਤਦੇ ਗਏ ਨਾਰੁਕੇ ਕਦੀ
ਮਚਲਿਆਂ ਤੇ ਸੁੱਤਿਆਂ ਨੂੰ ਨਾ ਜਾਗ ਆਈ।
ਬਦਲੇ ਹਨਵਕਤਧਰਤੀ ਨੇ ਲਈ
ਕਰਵਟ
ਦੁਸ਼ਮਣਵੀਆਦਮਬੋ ਕਰਦਾ ਆ ਰਿਹਾਸਰਪਟ
ਭੈਅਨਾਲਖਾਲੀਹਨਮੇਲੇ ਤੇ ਪਨਘਟ
ਬੇਖ਼ਬਰ ਹੋ ਸੁੱਤਿਉ ਉੱਠੋ ਖੜ੍ਹੋ ਝੱਟਪੱਟ।
ਵਰਤ ਗਏ ਸਮੇਂ ਨੇ ਮੁੜ ਨਹੀਂ
ਆਉਣਾ
ਫਿਰਕਿਸਨੇ ਸੁਣਨਾ ਕਿਸਨੂੰ ਸੁਣਾਉਣਾ
ਘਰੌਦਿਆਂ ‘ਚ ਥੋਡੇ ਭੂਤਨੇ ਨੱਚਿਆ ਕਰਨਗੇ
ਬਣਕੇ ਰਹਿ ਜਾਉਗੇ ਮਹਿਜ਼ ਹੱਥਾਂ ਦਾ ਖਿਡੌਣਾ।
ਇਹ ਜੋਂ ਸੁਰਖੀਆਂ ਬਿੰਦੀਆਂ ਤੇ
ਸਾੜੀਆਂ ‘ਚ ਸੱਜੀਆਂ
ਯੁਗਾਂ ਤੋਂ ਬਾਅਦਪਕਵਾਨਖਾਣ ਲੱਗੀਆਂ
ਕਾਜੂਆਂ ਪਿਸਤਿਆਂ ਅਖਰੋਟਬਦਾਮਾਂ ਨਾਲ ਰੱਜੀਆਂ
ਰੱਬਘਰਾਂ ਤੇ ਲੋਭੀਆਂ ਦੀਪੂਜਾ ਚ
ਰੁੱਝੀਆਂ
ਗਿਣਿਆਕਰਨਗੀਆਂ ਮਲੀਆਂ
ਹੋਈਆਂ ਹੱਡੀਆਂ।
ਬਦਲਿਆ ਹੈ ਬੰਦਾ ਬਦਲੇ ਨੇ ਤੌਰ
ਪਰਘਰਾਂ ਦੀਆਂ ਕਬਰਾਂ ਤੇ ਬੈਠੇ ਨੇ ਮਜੌਰ
ਮਨਦੀਆਂ ਸੁੰਨ ਮਸਾਣਾਂ ‘ਚੋਂ ਜੇ ਗੁਆਚ ਗਏ ਜੌਹਰ
ਮੋਇਆਂ ਨੂੰ ਪੁੱਛਣਗੇ ਪਸ਼ੂ ਪੰਛੀ
ਜਨੌਰ।
ਡਾ. ਗੁਰਵਿੰਦਰ ਸਿੰਘ

ਕੋਆਰਡੀਨੇਟਰ, ਪੰਜਾਬੀ ਸਾਹਿਤਸਭਾ ਮੁੱਢਲੀ (ਰਜਿ.)
ਐਬਟਸਫੋਰਡ, ਕੈਨੇਡਾ,
[email protected],

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …