ਕਰਾਚੀ/ਬਿਊਰੋ ਨਿਊਜ਼
ਪਾਕਿਸਤਾਨ ਦੇ ਕੇਂਦਰੀ ਸੈਂਸਰ ਬੋਰਡ ਨੇ ਦਲਜੀਤ ਦੁਸਾਂਝ ਦੀ ਪੰਜਾਬੀ ਫਿਲਮ ‘ਅੰਬਰਸਰੀਆ’ ਉਤੇ ਪਾਬੰਦੀ ਲਾ ਦਿੱਤੀ ਹੈ। ਕਿਹਾ ਗਿਆ ਹੈ ਕਿ ਇਹ ਫਿਲਮ ਭਾਰਤ ਦੀ ਖੁਫੀਆ ਏਜੰਸੀ ‘ਰਾਅ’ ਉਤੇ ਕੇਂਦਰਤ ਹੈ। ਸੈਂਸਰ ਬੋਰਡ ਨੇ ਫਿਲਮ ਵਿਤਰਕਾਂ ਦੀ ਨਜ਼ਰਸਾਨੀ ਅਪੀਲ ਵੀ ਖਾਰਜ ਕਰ ਦਿੱਤੀ ਹੈ। ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੇ ਮੁਖੀ ਮੁਬਾਸ਼ਰ ਹਸਨ ਨੇ ਦੱਸਿਆ ਕਿ ਫਿਲਮ ਵਿੱਚ ‘ਰਾਅ’ ਬਾਰੇ ਬਹੁਤ ਜ਼ਿਆਦਾ ਹਵਾਲੇ ਹਨ ਜਿਨ੍ਹਾ ਦਾ ਸੰਪਾਦਨ ਵੀ ਸੰਭਵ ਨਹੀਂ ਹੈ। ਇਸ ਲਈ ਬੋਰਡ ਨੂੰ ਪਾਬੰਦੀ ਬਾਰੇ ਫੈਸਲਾ ਕਰਨਾ ਪਿਆ। ਪੰਜਾਬ ਅਤੇ ਸਿੰਧ ਦੇ ਸੈਂਸਰ ਬੋਰਡਾਂ ਨੇ ਵੀ ਫਿਲਮ ‘ਤੇ ਪਾਬੰਦੀ ਲਾ ਦਿੱਤੀ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …