Breaking News
Home / ਭਾਰਤ / ਲੋਕ ਸਭਾ ‘ਚ ਸਪੀਕਰ ‘ਤੇ ਕਾਗਜ਼ ਸੁੱਟਣ ਵਾਲੇ 6 ਸੰਸਦ ਮੈਂਬਰ 5 ਦਿਨਾਂ ਲਈ ਮੁਅੱਤਲ

ਲੋਕ ਸਭਾ ‘ਚ ਸਪੀਕਰ ‘ਤੇ ਕਾਗਜ਼ ਸੁੱਟਣ ਵਾਲੇ 6 ਸੰਸਦ ਮੈਂਬਰ 5 ਦਿਨਾਂ ਲਈ ਮੁਅੱਤਲ

ਚੰਦੂਮਾਜਰਾ ਨੇ ਇਰਾਕ ‘ਚ ਲਾਪਤਾ ਹੋਏ 39 ਭਾਰਤੀਆਂ ਦਾ ਮੁੱਦਾ ਚੁੱਕਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਲੋਕ ਸਭਾ ਵਿਚ ਅੱਜ ਕਾਂਗਰਸ ਸੰਸਦ ਮੈਂਬਰਾਂ ਨੇ ਬੋਫਰਜ਼ ਅਤੇ ਗਊ ਰੱਖਿਆ ਦੇ ਨਾਮ ‘ਤੇ ਹੋ ਰਹੀ ਹਿੰਸਾ ‘ਤੇ ਜੰਮ ਕੇ ਹੰਗਾਮਾ ਕੀਤਾ। ਸਥਿਤੀ ਇਹ ਬਣ ਗਈ ਕਿ ਕਾਂਗਰਸ ਸੰਸਦ ਮੈਂਬਰਾਂ ਨੇ ਸਦਨ ਵਿਚ ਕਾਗਜ਼ ਉਛਾਲਣੇ ਸ਼ੁਰੂ ਕਰ ਦਿੱਤੇ। ਸੱਤਾਧਾਰੀ ਧਿਰ ਨੇ ਇਸ ਦਾ ਵਿਰੋਧ ਕੀਤਾ। ਬਾਅਦ ਵਿਚ ਸਪੀਕਰ ਸੁਮਿੱਤਰਾ ਮਹਾਜਨ ਨੇ ਛੇ ਸੰਸਦ ਮੈਂਬਰਾਂ ਨੂੰ ਪੰਜ ਦਿਨਾਂ ਲਈ ਮੁਅੱਤਲ ਕਰ ਦਿੱਤਾ ਤੇ ਲੋਕ ਸਭਾ ਦੀ ਕਾਰਵਾਈ ਮੰਗਲਵਾਰ ਤੱਕ ਰੋਕ ਦਿੱਤੀ ਗਈ। ਸੁਮਿਤਰਾ ਮਹਾਜਨ ਨੇ ਕਿਹਾ ਕਿ ਸਦਨ ਵਿਚ ਇਸ ਤਰ੍ਹਾਂ ਕਾਗਜ਼ ਉਛਾਲਣੇ ਬਹੁਤ ਵੱਡਾ ਗੁਨਾਹ ਹੋ ਸਕਦਾ ਹੈ। ਚੇਤੇ ਰਹੇ ਕਿ ਇਸ ਤੋਂ ਪਹਿਲਾਂ 2015 ਵਿਚ ਵੀ ਕਾਂਗਰਸ ਦੇ 25 ਸੰਸਦ ਮੈਂਬਰਾਂ ਨੂੰ 5 ਦਿਨ ਲਈ ਮੁਅੱਤਲ ਕੀਤਾ ਸੀ।
ਇਸੇ ਦੌਰਾਨ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਰਾਕ ਵਿਚ ਲਾਪਤਾ ਹੋਏ 39 ਭਾਰਤੀਆਂ ਦਾ ਮੁੱਦਾ ਉਠਾਇਆ। ਉਹਨਾਂ ਕਿਹਾ ਕਿ ਇਸ ਮਾਮਲੇ ਦਾ ਸੱਚ ਸਾਹਮਣੇ ਲਿਆਂਦਾ ਜਾਵੇ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8300 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਵਿਕਾਸ ਪ੍ਰੋਜੈਕਟਾਂ ਲਈ ਤਾਮਿਲਨਾਡੂ ਵਾਸੀਆਂ ਨੂੰ ਦਿੱਤੀ ਵਧਾਈ ਰਾਮੇਸ਼ਵਰਮ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ …