8.2 C
Toronto
Friday, November 7, 2025
spot_img
Homeਭਾਰਤਇਰਾਕ ਦੇ ਵਿਦੇਸ਼ ਮੰਤਰੀ ਚਾਰ ਦਿਨਾਂ ਦੌਰੇ 'ਤੇ ਨਵੀਂ ਦਿੱਲੀ ਪਹੁੰਚੇ

ਇਰਾਕ ਦੇ ਵਿਦੇਸ਼ ਮੰਤਰੀ ਚਾਰ ਦਿਨਾਂ ਦੌਰੇ ‘ਤੇ ਨਵੀਂ ਦਿੱਲੀ ਪਹੁੰਚੇ

ਕਿਹਾ, 39 ਭਾਰਤੀਆਂ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ
ਪੀੜਤ ਪਰਿਵਾਰਾਂ ‘ਚ ਚਿੰਤਾ ਦਾ ਆਲਮ
ਨਵੀਂ ਦਿੱਲੀ/ਬਿਊਰੋ ਨਿਊਜ
ਇਰਾਕ ਦੇ ਮੌਸੂਲ ਵਿਚ 39 ਭਾਰਤੀਆਂ ਦਾ ਅਜੇ ਤੱਕ ਸੁਰਾਗ ਨਹੀਂ ਮਿਲਿਆ ਹੈ। ਇਨ੍ਹਾਂ 39 ਭਾਰਤੀਆਂ ਵਿਚੋਂ ਜ਼ਿਆਦਾਤਰ ਪੰਜਾਬ ਨਾਲ ਸਬੰਧਤ ਹਨ। ਇਸ ਮਾਮਲੇ ‘ਤੇ ਵਿਰੋਧੀ ਧਿਰ ਸਰਕਾਰ ਨੂੰ ਘੇਰ ਵੀ ਰਹੀ ਹੈ। ਅੱਜ ਇਰਾਕ ਦੇ ਵਿਦੇਸ਼ ਮੰਤਰੀ ਇਬਰਾਹਿਮ ਅਲ ਜਾਫਰੀ ਨੇ ਦੱਸਿਆ ਕਿ ਸਾਨੂੰ ਇਸ ਬਾਰੇ ਬਿਲਕੁਲ ਵੀ ਕੋਈ ਜਾਣਕਾਰੀ ਨਹੀਂ ਹੈ ਕਿ ਲਾਪਤਾ ਹੋਏ ਭਾਰਤੀ ਵਿਅਕਤੀ ਜਿੰਦਾ ਹਨ ਜਾਂ ਨਹੀਂ। ਜਾਫਰੀ ਆਪਣੇ ਚਾਰ ਦਿਨ ਦੇ ਦੌਰੇ ਤਹਿਤ ਅੱਜ ਨਵੀਂ ਦਿੱਲੀ ਪਹੁੰਚੇ ਹਨ। ਜਾਫਰੀ ਨੇ ਸਭ ਤੋਂ ਪਹਿਲਾਂ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀੇ। ਚੇਤੇ ਰਹੇ ਕਿ ਤਿੰਨ ਸਾਲ ਪਹਿਲਾਂ ਇਰਾਕ ਦੇ ਮੌਸੂਲ ਵਿਚ ਇਨ੍ਹਾਂ ਭਾਰਤੀਆਂ ਨੂੰ ਅੱਤਵਾਦੀ ਜਥੇਬੰਦੀ ਆਈਐਸਆਈਐਸ ਨੇ ਅਗਵਾ ਕੀਤਾ ਸੀ। ਮੌਸੂਲ ਨੂੰ ਆਈਐਸਐਸਆਈ ਦੇ ਕਬਜ਼ੇ ਤੋਂ ਛੁਡਾਇਆ ਜਾ ਚੁੱਕਾ ਹੈ। ਭਾਰਤ ਨੂੰ ਉਮੀਦ ਸੀ ਹੁਣ ਇਨ੍ਹਾਂ 39 ਭਾਰਤੀਆਂ ਦਾ ਪਤਾ ਲਗਾਇਆ ਜਾਵੇਗਾ, ਪਰ ਅਜੇ ਵੀ ਆਸ ਦੀ ਕਿਰਨ ਮੱਠੀ ਪੈਂਦੀ ਜਾ ਰਹੀ ਹੈ। ਉਧਰ ਦੂਜੇ ਪਾਸੇ ਅਗਵਾ ਭਾਰਤੀਆਂ ਜਿਨ੍ਹਾਂ ਵਿਚ ਜ਼ਿਆਤਾਤਰ ਪੰਜਾਬੀ ਸ਼ਾਮਲ ਹਨ, ਦੇ ਪਰਿਵਾਰਾਂ ਵਿਚ ਚਿੰਤਾ ਦਿਨੋਂ-ਦਿਨ ਵਧ ਰਹੀ ਹੈ।

RELATED ARTICLES
POPULAR POSTS