-4.1 C
Toronto
Friday, January 2, 2026
spot_img
HomeਕੈਨੇਡਾFrontਸ੍ਰੀ ਰਾਮ ਮੰਦਰ ਦੇ ਉਦਘਾਟਨ ਨੂੰ ਲੈ ਕੇ ਸ਼ੋਭਾ ਯਾਤਰਾਵਾਂ

ਸ੍ਰੀ ਰਾਮ ਮੰਦਰ ਦੇ ਉਦਘਾਟਨ ਨੂੰ ਲੈ ਕੇ ਸ਼ੋਭਾ ਯਾਤਰਾਵਾਂ

ਸਕਰੀਨਾਂ ’ਤੇ ਵੀ ਲਾਈਵ ਦਿਖਾਇਆ ਜਾਵੇਗਾ ਸਮਾਗਮ
ਚੰਡੀਗੜ੍ਹ/ਬਿਊਰੋ ਨਿਊਜ਼
ਭਲਕੇ 22 ਜਨਵਰੀ ਨੂੰ ਸ੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਉਤਰ ਪ੍ਰਦੇਸ਼, ਹਰਿਆਣਾ, ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਵਿਚ ਖਾਸ ਇੰਤਜ਼ਾਮ ਕੀਤੇ ਗਏ ਹਨ। ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਅੱਜ ਸ਼ੋਭਾ ਯਾਤਰਾਵਾਂ ਦੀ ਕੱਢੀਆਂ ਗਈਆਂ ਹਨ। ਭਲਕੇ ਯਾਨੀ ਸੋਮਵਾਰ ਨੂੰ ਅਯੁੱਧਿਆ ਵਿਚ ਹੋਣ ਵਾਲੇ ਸਮਾਗਮ ਨੂੰ ਲਾਈਵ ਦਿਖਾਉਣ ਲਈ ਚੰਡੀਗੜ੍ਹ, ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਅਤੇ ਹਿਮਾਚਲ ਸਣੇ ਕਈ ਸੂਬਿਆਂ ਵਿਚ ਵੱਡੀਆਂ-ਵੱਡੀਆਂ ਸਕਰੀਨਾਂ ਲਗਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਸਕਰੀਨਾਂ ਰਾਹੀਂ ਸਾਰੇ ਸਮਾਗਮ ਨੂੰ ਲਾਈਵ ਦਿਖਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਅਤੇ ਹਿਮਾਚਲ ਵਿਚ ਭਲਕੇ ਪੂਰੇ ਦਿਨ ਦੀ ਛੁੱਟੀ ਰਹੇਗੀ। ਹਰਿਆਣਾ ਵਿਚ ਦੁਪਹਿਰੇ ਢਾਈ ਵਜੇ ਤੱਕ ਅੱਧੇ ਦਿਨ ਦੀ ਛੁੱਟੀ ਰਹੇਗੀ। ਜਦ ਕਿ ਕੇਂਦਰ ਸਰਕਾਰ ਦੇ ਅਧੀਨ ਸਾਰੇ ਸਰਕਾਰੀ ਦਫਤਰਾਂ ਵਿਚ ਭਲਕੇ ਦੁਪਹਿਰੇ ਢਾਈ ਵਜੇ ਤੱਕ ਅੱਧੇ ਦਿਨ ਦੀ ਛੁੱਟੀ ਦਾ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਹੈ।
RELATED ARTICLES
POPULAR POSTS