ਸ੍ਰੀ ਰਾਮ ਮੰਦਰ ਦੇ ਉਦਘਾਟਨ ਲਈ ਭਾਰਤ ਵਿਚ ਉਤਰ ਪ੍ਰਦੇਸ਼ ਦੇ ਅਯੁੱਧਿਆ ’ਚ ਸਮਾਗਮ ਭਲਕੇ 22 ਜਨਵਰੀ ਨੂੰ ਹੋ ਰਿਹਾ ਹੈ। ਸ੍ਰੀ ਰਾਮ ਮੰਦਰ ’ਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਲਈ ਹੁਣ ਸਿਰਫ਼ ਇਕ ਦਿਨ ਬਾਕੀ ਹੈ ਅਤੇ ਵੱਖ ਵੱਖ ਤਰ੍ਹਾਂ ਦੇ ਫੁੱਲਾਂ ਅਤੇ ਵਿਸ਼ੇਸ਼ ਰੌਸ਼ਨੀਆਂ ਨਾਲ ਮੰਦਰ ਨੂੰ ਸਜਾਇਆ ਗਿਆ ਹੈ। ਪੂਰੀ ਅਯੁੱਧਿਆ ਨਗਰੀ ਰਾਮਮਈ ਹੋ ਗਈ ਹੈ ਅਤੇ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਕੇਂਦਰ ਸਰਕਾਰ ਨੇ ਮੀਡੀਆ ਅਦਾਰਿਆਂ ਅਤੇ ਸੋਸ਼ਲ ਮੀਡੀਆ ਪਲੈਟਫਾਰਮਾਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਅਯੁੱਧਿਆ ’ਚ 22 ਜਨਵਰੀ ਨੂੰ ਰਾਮ ਮੰਦਰ ਨਾਲ ਸਬੰਧਤ ਸਮਾਗਮਾਂ ਬਾਰੇ ਕੋਈ ਵੀ ਗਲਤ ਜਾਂ ਹੇਰ-ਫੇਰ ਕੀਤੀ ਗਈ ਸਮੱਗਰੀ ਦੇ ਪ੍ਰਕਾਸ਼ਨ ਪ੍ਰਤੀ ਚੌਕਸ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਮੰਦਰ ਅੰਦਰ ਸ਼ਰਧਾਲੂ ਪੂਰਬ ਵਾਲੇ ਪਾਸਿਉਂ ਦਾਖ਼ਲ ਹੋਣਗੇ ਜਦਕਿ ਦੱਖਣ ਵਾਲੇ ਪਾਸੇ ਤੋਂ ਉਹ ਬਾਹਰ ਨਿਕਲਣਗੇ। ਮੰਦਰ ਦਾ ਪੂਰਾ ਢਾਂਚਾ ਤਿੰਨ ਮੰਜ਼ਿਲਾ ਹੋਵੇਗਾ। ਸ਼ਰਧਾਲੂਆਂ ਨੂੰ ਮੁੱਖ ਮੰਦਰ ਤੱਕ ਪਹੁੰਚਣ ਲਈ 32 ਪੌੜੀਆਂ ਚੜ੍ਹਨੀਆਂ ਪੈਣਗੀਆਂ। ਨਗਾੜੇ ਦੇ ਸਰੂਪ ’ਚ ਬਣਿਆ ਮੰਦਰ ਕੰਪਲੈਕਸ 380 ਫੁੱਟ ਲੰਬਾ, 250 ਫੁੱਟ ਚੌੜਾ ਅਤੇ 161 ਫੁੱਟ ਉੱਚਾ ਹੋਵੇਗਾ। ਮੰਦਰ ਦੀ ਹਰੇਕ ਮੰਜ਼ਿਲ 20 ਫੁੱਟ ਉੱਚੀ ਹੋਵੇਗੀ ਅਤੇ ਉਸ ਦੇ 392 ਥੰਮ੍ਹ ਅਤੇ 44 ਦਰਵਾਜ਼ੇ ਹੋਣਗੇ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …