27.2 C
Toronto
Sunday, October 5, 2025
spot_img
Homeਭਾਰਤਕਰੋਨਾ ਦੀ ਲਪੇਟ 'ਚ ਸਮੁੱਚੀ ਲੋਕਾਈ

ਕਰੋਨਾ ਦੀ ਲਪੇਟ ‘ਚ ਸਮੁੱਚੀ ਲੋਕਾਈ

2 ਲੱਖ 34 ਹਜ਼ਾਰ ਤੋਂ ਵੱਧ ਮਨੁੱਖੀ ਜਾਨਾਂ ਨਿਗਲ ਗਿਆ ਕਰੋਨਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਨਾਮੀ ਮਹਾਂਮਾਰੀ ਨੇ ਸਮੁੱਚੀ ਲੋਕਾਈ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਅਤੇ ਕਰੋਨਾ ਦੀ ਲਪੇਟ ‘ਚ ਆ ਚੁੱਕੀ ਮਨੁੱਖਤਾ ਬੁਰੀ ਤਰ੍ਹਾਂ ਕੁਰਲਾ ਰਹੀ ਹੈ। ਕਰੋਨਾ ਨਾਮੀ ਇਹ ਵਾਇਰਸ ਹੁਣ ਤੱਕ ਦੁਨੀਆ ਭਰ ਵਿਚ 2 ਲੱਖ 34 ਹਜ਼ਾਰ ਤੋਂ ਵੱਧ ਮਨੁੱਖੀ ਜਾਨਾਂ ਨੂੰ ਨਿਗਲ ਚੁੱਕਿਆ ਹੈ। ਜਦਕਿ 33 ਲੱਖ 31 ਹਜ਼ਾਰ ਤੋਂ ਵਿਅਕਤੀ ਅਜੇ ਵੀ ਇਸ ਨਾਮੁਰਾਦ ਬਿਮਾਰੀ ਦੇ ਚੁੰਗਲ ਵਿਚ ਬੁਰੀ ਤਰ੍ਹਾਂ ਫਸੇ ਹੋਏ ਹਨ। ਇਸ ਮਹਾਂਮਾਰੀ ਨੇ ਸਭ ਤੋਂ ਵੱਧ ਪ੍ਰਭਾਵਿਤ ਸੁਪਰ ਪਾਵਰ ਅਮਰੀਕਾ ਨੂੰ ਕੀਤਾ ਹੈ। ਅਮਰੀਕਾ ਵਿਚ ਕਰੋਨਾ ਵਾਇਰਸ ਕਾਰਨ 63 ਹਜ਼ਾਰ 800 ਤੋਂ ਵੱਧ ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ। ਦੂਜੇ ਪਾਸੇ ਭਾਰਤ ਵੀ ਕਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ ਜਿਸ ਦੇ ਚਲਦਿਆਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਈਲੈਵਲ ਦੀ ਮੀਟਿੰਗ ਸੱਦੀ। ਇਹ ਮੀਟਿੰਗ ਲਗਭਗ ਢਾਈ ਘੰਟੇ ਚੱਲੀ। ਦੱਸਿਆ ਜਾ ਰਿਹਾ ਹੈ ਇਸ ਮੀਟਿੰਗ ‘ਚ ਲੌਕਡਾਊਨ ਨੂੰ ਹੌਲੀ-ਹੌਲੀ ਕਿਸ ਤਰ੍ਹਾਂ ਖਤਮ ਕੀਤਾ ਜਾਵੇ ਅਤੇ ਕਰੋਨਾ ਸੰਕਟ ਨਾਲ ਘਿਰੀ ਅਰਥਵਿਵਸਥਾ ਨੂੰ ਕਿਸ ਤਰ੍ਹਾਂ ਸੰਭਾਲਿਆ ਜਾਵੇ ਆਦਿ ਬਾਰੇ ਗੰਭੀਰ ਚਰਚਾ ਹੋਈ। ਇਸ ਮੀਟਿੰਗ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾ ਰਮਨ, ਚੀਫ਼ ਆਫ਼ ਡਿਫੈਂਸ ਵਿਪਿਨ ਰਾਵਤ, ਰੇਲ ਮੰਤਰੀ ਪਿਊਸ਼ ਗੋਇਲ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਦੇਸ਼ ‘ਚ ਕਰੋਨਾ ਪੀੜਤਾਂ ਦੀ ਗਿਣਤੀ 35 ਹਜ਼ਾਰ ਨੂੰ ਪਾਰ ਕਰ ਗਈ ਹੈ ਜਦਕਿ 1148 ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ।

RELATED ARTICLES
POPULAR POSTS