Breaking News
Home / ਭਾਰਤ / ਪਿਆਕੜਾਂ ਨੇ ਭਰੇ ਸਰਕਾਰੀ ਖ਼ਜ਼ਾਨੇ!

ਪਿਆਕੜਾਂ ਨੇ ਭਰੇ ਸਰਕਾਰੀ ਖ਼ਜ਼ਾਨੇ!

ਠੇਕੇ ਖੁੱਲ੍ਹਦਿਆਂ ਹੀ ਵਿਕੀ ਕਰੋੜਾਂ ਰੁਪਏ ਦੀ ਸ਼ਰਾਬ

ਚੰਡੀਗੜ੍ਹ/ਬਿਊਰੋ ਨਿਊਜ਼
ਲੌਕਡਾਊਨ ਦੇ ਚਲਦਿਆਂ ਸ਼ਰਾਬ ਦੀ ਵਿਕਰੀ ‘ਤੇ ਭਾਰਤ ਦੇ ਕੁੱਝ ਸੂਬਿਆਂ ‘ਚ ਪਾਬੰਦੀ ਹਟਾਈ ਗਈ ਹੈ, ਜਿਸ ਦੇ ਪਹਿਲੇ ਦਿਨ ਦੀ ਸ਼ਰਾਬ ਦੀ ਵਿਕਰੀ ਦੇ ਅੰਕੜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦਈਏ ਕਿ ਪਹਿਲੇ ਹੀ ਦਿਨ ਯਾਨੀ ਲੰਘੀ 4 ਮਈ ਨੂੰ ਯੂਪੀ ਵਿੱਚ ਇੱਕ ਦਿਨ ‘ਚ ਹੀ 300 ਕਰੋੜ ਰੁਪਏ ਤੇ ਰਾਜਸਥਾਨ ਵਿੱਚ ਸਿਰਫ ਦੋ ਘੰਟਿਆਂ ਵਿੱਚ 59 ਕਰੋੜ ਰੁਪਏ ਦੀ ਸ਼ਰਾਬ ਵਿਕੀ। ਇਸੇ ਤਰ੍ਹਾਂ ਛੱਤੀਸਗੜ੍ਹ ਵਿੱਚ ਵੀ ਕੱਲ੍ਹ 35 ਕਰੋੜ ਰੁਪਏ ਦੀ ਸ਼ਰਾਬ ਵਿਕੀ । ਸ਼ਰਾਬ ਦੇ ਠੇਕੇ ਖੁੱਲ੍ਹਦਿਆਂ ਹੀ ਠੇਕਿਆਂ ਮੂਹਰੇ ਸਵੇਰ ਤੋਂ ਹੀ ਲੰਬੀਆਂ ਲਾਈਨ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਉਧਰ ਦਿੱਲੀ ‘ਚ ਵੀ ਕੁਝ ਅਜਿਹਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ। ਦਿੱਲੀ ਵਿੱਚ ਕਈ ਥਾਂ ਵੀ ਹੰਗਾਮੇ ਹੋਏ, ਜਿਸ ਤੋਂ ਬਾਅਦ ਬਾਅਦ ਕਈ ਥਾਂਵਾਂ ‘ਤੇ ਸ਼ਰਾਬ ਦੇ ਠੇਕੇ ਬੰਦ ਕਰ ਦਿੱਤੇ ਗਏ। ਕੁਲ ਮਿਲਾ ਕੇ ਜੇ ਔਸਤ ਕੱਢੀ ਜਾਵੇ ਤਾਂ ਸਰਕਾਰ ਸ਼ਰਾਬ ਦੀ ਵਿਕਰੀ ਤੋਂ ਹਰ ਰੋਜ਼ 700 ਕਰੋੜ ਰੁਪਏ ਦੀ ਕਮਾਈ ਕਰਦੀ ਹੈ। ਜੇ ਲੌਕਡਾਊਨ ਦੇ 40 ਦਿਨਾਂ ਦੀ ਗੱਲ ਕਰੀਏ ਤਾਂ ਸਰਕਾਰ ਨੂੰ 28 ਹਜ਼ਾਰ ਕਰੋੜ ਰੁਪਏ ਦਾ ਘਾਟਾ ਸ਼ਰਾਬ ਨਾ ਵਿਕਣ ਕਰਕੇ ਪਿਆ ਹੈ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …