17.6 C
Toronto
Tuesday, August 25, 2026
spot_img
HomeਕੈਨੇਡਾFrontONGC : ਬੋਰਡ ਨੇ ਨਵੇਂ ਪੈਟਰੋਲੀਅਮ ਰਿਜ਼ਰਵ ਨੂੰ ਦਿੱਤੀ ਮਨਜ਼ੂਰੀ

ONGC : ਬੋਰਡ ਨੇ ਨਵੇਂ ਪੈਟਰੋਲੀਅਮ ਰਿਜ਼ਰਵ ਨੂੰ ਦਿੱਤੀ ਮਨਜ਼ੂਰੀ

ONGC : ਬੋਰਡ ਨੇ ਨਵੇਂ ਪੈਟਰੋਲੀਅਮ ਰਿਜ਼ਰਵ ਨੂੰ ਦਿੱਤੀ ਮਨਜ਼ੂਰੀ
1.75 ਐਮਐਮਟੀ ਦਾ ਭੰਡਾਰ ਬਣੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ’ਚ ਸਰਕਾਰੀ ਤੇਲ ਅਤੇ ਗੈਸ ਕੰਪਨੀ ਓ.ਐਨ.ਜੀ.ਸੀ. ਦੇ ਬੋਰਡ ਨੇ ਮੰਗਲੂਰੂ ਵਿੱਚ 1.75 ਮਿਲੀਅਨ ਮੀਟਿ੍ਰਕ ਟਨ ਸਮਰੱਥਾ ਵਾਲੇ ਰਣਨੀਤਿਕ ਪੈਟਰੋਲੀਅਮ ਰਿਜ਼ਰਵ ਦੇ ਵਿਕਾਸ ਨੂੰ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਇਸ ਪ੍ਰੋਜੈਕਟ ਅਤੇ ਇਸ ਨਾਲ ਸੰਬੰਧਤ ਹੋਰ ਸਹੂਲਤਾਂ ਦਾ ਵਿਕਾਸ ਪੈਟਰੋਲੀਅਮ ਅਤੇ ਪ੍ਰਾਕਿ੍ਰਤਿਕ ਗੈਸ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਮਹੱਤਵ ਵਾਲੇ ਪ੍ਰੋਜੈਕਟ ਵਜੋਂ ਕੀਤਾ ਜਾਵੇਗਾ। ਓ.ਐਨ.ਜੀ.ਸੀ. ਦੇ ਬੋਰਡ ਨੇ ਕੰਪਨੀ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਭਾਰਤ ਸਰਕਾਰ ਨਾਲ ਮਿਲ ਕੇ ਰਣਨੀਤਿਕ ਪੈਟਰੋਲੀਅਮ ਰਿਜ਼ਰਵ ਦੇ ਵਪਾਰਕ ਉਪਯੋਗ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਅਤੇ ਇਸ ਲਈ ਲੋੜੀਂਦਾ ਰੈਗੂਲੇਟਰੀ ਸਹਿਯੋਗ ਪ੍ਰਾਪਤ ਕਰਨ ਲਈ ਜ਼ਰੂਰੀ ਕਦਮ ਚੁੱਕਣ। ਇਹ ਮਨਜ਼ੂਰੀ ਲੰਘੀ 9 ਜੁਲਾਈ ਨੂੰ ਹੋਈ ਬੋਰਡ ਮੀਟਿੰਗ ਵਿੱਚ ਦਿੱਤੀ ਗਈ। ਹਾਲਾਂਕਿ, ਕੰਪਨੀ ਨੇ ਅਜੇ ਤੱਕ ਇਸ ਪ੍ਰੋਜੈਕਟ ਦੀ ਕੁੱਲ ਲਾਗਤ, ਇਸ ਨੂੰ ਪੂਰਾ ਕਰਨ ਦੀ ਸਮਾਂ-ਸੀਮਾ ਜਾਂ ਹੋਰ ਵਿਸਥਾਰਿਤ ਜਾਣਕਾਰੀ ਜਨਤਕ ਨਹੀਂ ਕੀਤੀ ਹੈ।

RELATED ARTICLES
POPULAR POSTS