16 C
Toronto
Tuesday, August 25, 2026
spot_img
HomeਕੈਨੇਡਾFrontਭਾਰਤ ਵਿੱਚ ਗੋਲਡ ETF ਦੀ ਚਮਕ ਬਰਕਰਾਰ -ਨਿਵੇਸ਼ਕਾਂ ਨੇ ਲਗਾਏ ਕਰੋੜਾਂ ਰੁਪਏ

ਭਾਰਤ ਵਿੱਚ ਗੋਲਡ ETF ਦੀ ਚਮਕ ਬਰਕਰਾਰ -ਨਿਵੇਸ਼ਕਾਂ ਨੇ ਲਗਾਏ ਕਰੋੜਾਂ ਰੁਪਏ

ਭਾਰਤ ਵਿੱਚ ਗੋਲਡ ETF ਦੀ ਚਮਕ ਬਰਕਰਾਰ -ਨਿਵੇਸ਼ਕਾਂ ਨੇ ਲਗਾਏ ਕਰੋੜਾਂ ਰੁਪਏ
ਨਵੀਂ ਦਿੱਲੀ/ਬਿਊਰੋ ਨਿਊਜ਼
ਦੁਨੀਆ ਭਰ ਵਿੱਚ ਜਿੱਥੇ ਨਿਵੇਸ਼ਕ ਗੋਲਡ ਐਕਸਚੇਂਜ ਟ੍ਰੇਡਡ ਫੰਡ (ਈਟੀਐਫ) ਵਿੱਚੋਂ ਪੈਸਾ ਕੱਢ ਰਹੇ ਹਨ, ਉੱਥੇ ਭਾਰਤ ਵਿੱਚ ਇਸਦਾ ਉਲਟ ਰੁਝਾਨ ਵੇਖਣ ਨੂੰ ਮਿਲਿਆ ਹੈ। ਭਾਰਤੀ ਗੋਲਡ ਈਟੀਐਫ ਵਿੱਚ ਜੂਨ 2026 ਦੌਰਾਨ ਕਰੀਬ 388 ਮਿਲੀਅਨ ਡਾਲਰ ਦਾ ਨਿਵੇਸ਼ ਆਇਆ ਹੈ। ਨਿਵੇਸ਼ਕਾਂ ਨੇ ਸੋਨੇ ਦੀਆਂ ਕੀਮਤਾਂ ਵਿੱਚ ਆਈ ਹਾਲੀਆ ਗਿਰਾਵਟ ਨੂੰ ਖਰੀਦਦਾਰੀ ਦਾ ਵਧੀਆ ਮੌਕਾ ਮੰਨਿਆ ਹੈ। ਇਸਦੇ ਨਾਲ ਹੀ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ। ਵਰਲਡ ਗੋਲਡ ਕੌਂਸਲ ਦੇ ਅਨੁਸਾਰ, ਜੂਨ ਮਹੀਨੇ ਦੌਰਾਨ ਭਾਰਤ ਦੇ ਗੋਲਡ ਈਟੀਐਫ  ਵਿੱਚ ਨਿਵੇਸ਼ ਵਿੱਚ ਵੱਡਾ ਉਛਾਲ ਦਰਜ ਕੀਤਾ ਗਿਆ। ਇਸ ਸਮੇਂ ਨਿਪਪੌਨ ਇੰਡੀਆ ਈਟੀਐਫ ਗੋਲਡ ਬੀਈਐਸ ਵਿੱਚ ਸਭ ਤੋਂ ਵੱਧ 158.4 ਮਿਲੀਅਨ ਡਾਲਰ ਦਾ ਨਿਵੇਸ਼ ਹੋਇਆ। ਇਸ ਤੋਂ ਬਾਅਦ ਐਸਬੀਆਈ ਈਟੀਐਫ ਗੋਲਡ ਵਿੱਚ 81.2 ਮਿਲੀਅਨ ਡਾਲਰ ਦਾ ਨਿਵੇਸ਼ ਆਇਆ। ਜ਼ਿਕਰਯੋਗ ਹੈ ਕਿ ਇਹ ਵਾਧਾ ਮਈ ਮਹੀਨੇ ਵਿੱਚ ਹੋਈ ਭਾਰੀ ਵਿਕਰੀ ਤੋਂ ਬਾਅਦ ਵੇਖਣ ਨੂੰ ਮਿਲਿਆ ਹੈ। ਮਈ 2026 ਦੌਰਾਨ ਭਾਰਤੀ ਗੋਲਡ  ਵਿੱਚੋਂ ਕਰੀਬ 61 ਮਿਲੀਅਨ ਡਾਲਰ ਦੀ ਨਿਕਾਸੀ ਹੋਈ ਸੀ।

RELATED ARTICLES
POPULAR POSTS