
ਨਵੀਂ ਦਿੱਲੀ/ਬਿਊਰੋ ਨਿਊਜ਼
ਐਚ.ਡੀ.ਐਫ.ਸੀ. ਬੈਂਕ ਦੇ ਨਵੇਂ ਐਮਡੀ ਅਤੇ ਸੀਈਓ ਦੀ ਭਾਲ ਤੇਜ਼ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੱਸਿਆ ਗਿਆ ਹੈ ਕਿ ਬੈਂਕ ਦਾ ਬੋਰਡ ਸਾਬਕਾ ਐਸਬੀਆਈ ਚੇਅਰਮੈਨ ਦਿਨੇਸ਼ ਖਾਰਾ ਨੂੰ ਅਗਲਾ ਐਮਡੀ ਅਤੇ ਸੀਈਓ ਬਣਾਉਣ ਬਾਰੇ ਵਿਚਾਰ ਕਰ ਰਿਹਾ ਹੈ। ਐਚਡੀਐਫਸੀ ਬੈਂਕ ਦੇ ਮੌਜੂਦਾ ਡਿਪਟੀ ਐਮਡੀ ਕੈਜ਼ਾਦ ਭਰੂਚਾ ਨੂੰ ਵੀ ਇਸ ਅਹੁਦੇ ਲਈ ਇੱਕ ਪ੍ਰਮੁੱਖ ਉਮੀਦਵਾਰ ਮੰਨਿਆ ਜਾ ਰਿਹਾ ਹੈ। ਖਾਰਾ ਪਹਿਲਾਂ ਭਾਰਤੀ ਸਟੇਟ ਬੈਂਕ ਦੇ ਚੇਅਰਮੈਨ ਰਹਿ ਚੁੱਕੇ ਹਨ।
ਸੂਤਰਾਂ ਮੁਤਾਬਕ, ਐਚਡੀਐਫਸੀ ਬੈਂਕ ਨੇ ਉਨ੍ਹਾਂ ਨਾਲ ਪਾਰਟ-ਟਾਈਮ ਚੇਅਰਮੈਨ ਦੇ ਅਹੁਦੇ ਲਈ ਵੀ ਸੰਪਰਕ ਕੀਤਾ ਸੀ, ਪਰ ਉਨ੍ਹਾਂ ਨੇ ਇਹ ਪੇਸ਼ਕਸ਼ ਸਵੀਕਾਰ ਨਹੀਂ ਕੀਤੀ ਸੀ। ਬੈਂਕ ਨਵੇਂ ਐਮਡੀ ਅਤੇ ਸੀਈਓ ਦੇ ਅਹੁਦੇ ਲਈ ਐਸਬੀਆਈ ਦੇ ਮੌਜੂਦਾ ਐਮਡੀ ਦੇ ਨਾਮ ’ਤੇ ਵੀ ਵਿਚਾਰ ਕਰ ਰਿਹਾ ਹੈ। ਸੂਤਰਾਂ ਦੇ ਅਨੁਸਾਰ, ਐਸਬੀਆਈ ਦੇ ਅਧਿਕਾਰੀਆਂ ਕੋਲ ਵੱਡੇ ਬੈਂਕ ਨੂੰ ਸਫਲਤਾਪੂਰਵਕ ਚਲਾਉਣ ਦਾ ਤਜਰਬਾ ਹੈ।

