19.6 C
Toronto
Tuesday, September 1, 2026
spot_img
HomeਕੈਨੇਡਾFront5 ਸਾਲਾਂ ਵਿੱਚ 883% ਰਿਟਰਨ ਦੇਣ ਵਾਲੀ ਕੰਪਨੀ ਨੂੰ ਮਿਲਿਆ 399 ਕਰੋੜ...

5 ਸਾਲਾਂ ਵਿੱਚ 883% ਰਿਟਰਨ ਦੇਣ ਵਾਲੀ ਕੰਪਨੀ ਨੂੰ ਮਿਲਿਆ 399 ਕਰੋੜ ਦਾ ਆਰਡਰ

5 ਸਾਲਾਂ ਵਿੱਚ 883% ਰਿਟਰਨ ਦੇਣ ਵਾਲੀ ਕੰਪਨੀ ਨੂੰ ਮਿਲਿਆ 399 ਕਰੋੜ ਦਾ ਆਰਡਰ
ਨਵੀਂ ਦਿੱਲੀ/ਬਿਊਰੋ ਨਿਊਜ਼
ਮਰੀਨ ਇਲੈਕਟ੍ਰੀਕਲਜ਼ (ਇੰਡੀਆ) ਲਿਮਟਿਡ ਨੂੰ ਕਰੀਬ 398.81 ਕਰੋੜ ਰੁਪਏ ਦੇ ਨਵੇਂ ਆਰਡਰ ਮਿਲੇ ਹਨ। ਕੰਪਨੀ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਫਾਈਲਿੰਗ ਵਿੱਚ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਆਰਡਰਾਂ ਦੀ ਕੁੱਲ ਕੀਮਤ ਟੈਕਸ ਨੂੰ ਛੱਡ ਕੇ ਲਗਭਗ 398.81 ਕਰੋੜ ਰੁਪਏ ਹੈ।
ਕੰਪਨੀ ਨੂੰ ਇਹ ਆਰਡਰ ਬਿਜਲੀ ਵੰਡ ਪ੍ਰਣਾਲੀਆਂ ਦੀ ਸਪਲਾਈ ਲਈ ਮਿਲੇ ਹਨ। ਕੰਪਨੀ ਨੂੰ ਪਿ੍ਰੰਸਟਨ ਡਿਜ਼ੀਟਲ ਗਰੁੱਪ (ਇੰਡੀਆ) ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਤੋਂ ਪਾਵਰ ਡਿਸਟ੍ਰੀਬਿਊਸ਼ਨ ਸਿਸਟਮ ਦੀ ਸਪਲਾਈ ਦਾ ਆਰਡਰ ਮਿਲਿਆ ਹੈ। ਇਸ ਆਰਡਰ ਤਹਿਤ ਸਮਾਨ ਦੀ ਡਿਲੀਵਰੀ 18 ਮਹੀਨਿਆਂ ਦੀ ਮਿਆਦ ਵਿੱਚ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਮਰੀਨ ਇਲੈਕਟਿ੍ਰਕਲਜ਼ ਨੂੰ ਕਲਾਸਿਕ ਇਲੈਕਟਿ੍ਰਕ ਤੋਂ ਵੀ ਬਿਜਲੀ ਵੰਡ ਪ੍ਰਣਾਲੀਆਂ ਦੀ ਸਪਲਾਈ ਦਾ ਆਰਡਰ ਮਿਲਿਆ ਹੈ। ਇਸ ਆਰਡਰ ਦੀ ਡਿਲੀਵਰੀ 6 ਤੋਂ 8 ਮਹੀਨਿਆਂ ਦੀ ਮਿਆਦ ਵਿੱਚ ਪੂਰੀ ਕੀਤੀ ਜਾਵੇਗੀ।
ਕੰਪਨੀ ਦੇ ਅਨੁਸਾਰ, ਦੋਵਾਂ ਆਰਡਰਾਂ ਦੀ ਕੁੱਲ ਕੀਮਤ ਟੈਕਸ ਨੂੰ ਛੱਡ ਕੇ ਲਗਭਗ 398.81 ਕਰੋੜ ਰੁਪਏ ਹੈ। ਇਨ੍ਹਾਂ ਆਰਡਰਾਂ ਨਾਲ ਕੰਪਨੀ ਦੀ ਆਰਡਰ ਬੁੱਕ ਅਤੇ ਆਉਣ ਵਾਲੇ ਸਮੇਂ ਦੇ ਕਾਰੋਬਾਰ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਹੈ।

RELATED ARTICLES
POPULAR POSTS