ਦਿੱਲੀ ਦੇ ਕ੍ਰਿਕਟ ਮੈਦਾਨ ‘ਚ ਅਰੁਣ ਜੇਤਲੀ ਦੀ ਮੂਰਤੀ ਨਹੀਂ ਲੱਗਣ ਦੇਣਗੇ ਬੇਦੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ ਬਿਸ਼ਨ ਸਿੰਘ ਬੇਦੀ ਨੇ ਅੱਜ ਇਕ ਹੈਰਾਨੀਜਨਕ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਡੀਡੀਸੀਏ (ਦਿੱਲੀ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ) ਦੇ ਪ੍ਰਧਾਨ ਰੋਹਨ ਜੇਤਲੀ ਨੂੰ ਪੱਤਰ ਲਿਖ ਕੇ ਅਰੁਣ ਜੇਤਲੀ ਸਟੇਡੀਅਮ ਤੋਂ ਆਪਣਾ ਨਾਂ ਹਟਾਉਣ ਦੀ ਮੰਗ ਕੀਤੀ ਹੈ। ਇਸ ਚਿੱਠੀ ਤੋਂ ਜਿਥੇ ਸਾਰੇ ਹੈਰਾਨ ਹਨ, ਉਥੇ ਡੀਡੀਸੀਏ ਅੰਦਰ ਇਕ ਵਾਰ ਫਿਰ ਤੋਂ ਵਿਵਾਦ ਛਿੜ ਗਿਆ ਹੈ। ਬੇਦੀ ਵੱਲੋਂ ਰੋਹਨ ਜੇਤਲੀ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਕਿਹਾ ਕਿ ਜਦੋਂ ਫਿਰੋਜ਼ਸਾਹ ਕੋਟਲਾ ਦਾ ਨਾਂ ਸਵਰਗਵਾਸੀ ਅਰੁਣ ਜੇਤਲੀ ਦੇ ਨਾਂ ‘ਤੇ ਰੱਖਿਆ ਗਿਆ ਤਾਂ ਮੈਨੂੰ ਉਮੀਦ ਸੀ ਕਿ ਇਹ ਇਕ ਚੰਗਾ ਕੰਮ ਹੋਇਆ ਹੈ ਪਰ ਮੈਂ ਗਲਤ ਸੀ। ਅਰੁਣ ਜੇਤਲੀ ਦੀ 6 ਫੁੱਟ ਦੀ ਮੂਰਤੀ ਦੀ ਸਥਾਪਨਾ ਦੇ ਮੈਂ ਖਿਲਾਫ਼ ਹਾਂ। ਡੀਡੀਸੀਏ ਨੇ ਮੇਰੇ ਸਬਰ ਦਾ ਇਮਤਿਹਾਨ ਲਿਆ ਹੈ। ਇਸ ਲਈ ਮੈਂ ਇਹ ਸਖ਼ਤ ਕਦਮ ਚੁੱਕਣ ਲਈ ਮਜਬੂਰ ਹਾਂ। ਉਨ੍ਹਾਂ ਕਿਹਾ ਕਿ ਮੇਰੇ ਨਾਂ ਦੀ ਤਖ਼ਤੀ ਨੂੰ ਤਤਕਾਲ ਹਟਾ ਦਿੱਤਾ ਜਾਵੇ। ਇਸ ਤੋਂ ਇਲਾਵਾ ਮੈਂ ਆਪਣੀ ਡੀਡੀਸੀਏ ਦੀ ਮੈਂਬਰਸ਼ਿਪ ਵੀ ਛੱਡਦਾ ਹਾਂ।
Check Also
ਚੀਨ ਭਾਰਤ ਦਾ ਦੁਸ਼ਮਣ ਨਹੀਂ, ਸਾਨੂੰ ਕਰਨਾ ਚਾਹੀਦਾ ਮਿਲ ਕੇ ਕੰਮ : ਸੈਮ ਪਿਤਰੋਦਾ
ਨਵੀਂ ਦਿੱਲੀ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਸੈਮ ਪਿਤਰੋਦਾ …