19.8 C
Toronto
Thursday, September 3, 2026
spot_img
HomeਕੈਨੇਡਾFrontਪਾਕਿਸਤਾਨੀ ਜੈਟ ਨੂੰ ਡੇਗਣ ਵਾਲੇ ਅਭਿਨੰਦਨ ਨੇ ਹਵਾਈ ਫੌਜ ਦੀ ਨੌਕਰੀ ਛੱਡੀ

ਪਾਕਿਸਤਾਨੀ ਜੈਟ ਨੂੰ ਡੇਗਣ ਵਾਲੇ ਅਭਿਨੰਦਨ ਨੇ ਹਵਾਈ ਫੌਜ ਦੀ ਨੌਕਰੀ ਛੱਡੀ

ਪਾਕਿਸਤਾਨੀ ਜੈਟ ਨੂੰ ਡੇਗਣ ਵਾਲੇ ਅਭਿਨੰਦਨ ਨੇ ਹਵਾਈ ਫੌਜ ਦੀ ਨੌਕਰੀ ਛੱਡੀ
ਹੁਣ ਕਮਰਸ਼ੀਅਲ ਜਹਾਜ਼ ਉਡਾਉਣਗੇ ਅਭਿਨੰਦਨ
ਨਵੀਂ ਦਿੱਲੀ/ਬਿਊਰੋ ਨਿਊਜ਼
ਬਾਲਾਕੋਟ ਏਅਰ ਸਟਰਾਈਕ ਦੇ ਦੌਰਾਨ 60 ਘੰਟੇ ਪਾਕਿਸਤਾਨ ਦੀ ਕੈਦ ਵਿਚ ਰਹੇ ਸਾਬਕਾ ਗਰੁੱਪ ਕੈਪਟਨ ਅਭਿਨੰਦਨ ਵਰਧਮਾਨ ਨੇ ਏਅਰ ਫੋਰਸ ਤੋਂ ਰਿਟਾਇਰਮੈਂਟ ਲੈ ਲਈ ਹੈ। ਉਨ੍ਹਾਂ ਨੇ ਹੁਣ ਗੋਆ ਦੀ ਇਕ ਪ੍ਰਾਈਵੇਟ ਏਅਰਲਾਈਨ ‘ਫਲਾਈ 91’ ਵਿਚ ਨੌਕਰੀ ਜੁਆਇਨ ਕਰ ਲਈ ਹੈ। ਇਹ ਵੀ ਦੱਸਣਯੋਗ ਹੈ ਕਿ ਅਭਿਨੰਦਨ ਦੀ ਨਿਰਧਾਰਤ ਸੇਵਾ ਮੁਕਤੀ 2037 ਵਿਚ ਹੋਣੀ ਸੀ, ਜਦੋਂ ਉਹ 54 ਸਾਲਾਂ ਦੇ ਹੋ ਜਾਂਦੇ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ 31 ਮਾਰਚ 2026 ਨੂੰ ਹਵਾਈ ਫੌਜ ਦੀ ਨੌਕਰੀ ਛੱਡੀ ਸੀ ਅਤੇ ਪਿਛਲੇ ਦਿਨੀਂ ਉਨ੍ਹਾਂ ਨੇ ਪ੍ਰਾਈਵੇਟ ਏਅਰਲਾਈਨ ’ਚ ਨੌਕਰੀ ਜੁਆਇਨ ਕੀਤੀ ਹੈ। ਕਰੀਬ ਦੋ ਦਹਾਕਿਆਂ ਦੀ ਨੌਕਰੀ ਤੋਂ ਬਾਅਦ ਹੁਣ ਉਹ ਕਮਰਸ਼ੀਅਲ ਯਾਤਰੀ ਜਹਾਜ਼ ਦੇ ਪਾਇਲਟ ਹੋਣਗੇ।

RELATED ARTICLES
POPULAR POSTS