ਥਾਣੇਦਾਰ ਨੇ ਚਾਰਜ ਸੰਭਾਲਣ ਤੋਂ ਪਹਿਲਾਂ ਨਹੀਂ ਲਿਆ ਸਿਆਸੀ ਅਸ਼ੀਰਵਾਦ
ਤਰਨ ਤਾਰਨ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਸਿੰਘ ਪੰਜਾਬ ਪੁਲਿਸ ਨੂੰ ਕੋਰੋਨਾ ਖਿਲਾਫ਼ ਜੰਗ ਲੜਨ ਵਾਲੇ ਯੋਧੇ ਦੱਸ ਰਹੇ ਹਨ ਤੇ ਦੂਜੇ ਪਾਸੇ ਉਨ੍ਹਾਂ ਦੇ ਵਿਧਾਇਕ ਉਨ੍ਹਾਂ ਨੂੰ ਇਸ ਲੜਾਈ ‘ਚ ਆਪਣੀ ਆਗਿਆ ਤੋਂ ਬਿਨਾ ਕੰਮ ਕਰਨ ਤੋਂ ਰੋਕ ਰਹੇ ਹਨ। ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਹਰੀਕੇ ਥਾਣੇ ‘ਚ ਬਦਲ ਕੇ ਆਏ ਥਾਣੇਦਾਰ ਵੱਲੋਂ ਉਨ੍ਹਾਂ ਤੋਂ ਅਸ਼ੀਰਵਾਦ ਨਾ ਲੈਣ ਕਰਕੇ ਔਖੇ ਹੋ ਗਏ। ਜਦੋਂ ਥਾਣੇਦਾਰ ਨੇ ਚਾਰਜ ਸੰਭਾਲਣ ਤੋਂ ਤਿੰਨ ਦਿਨ ਬਾਅਦ ਤੱਕ ਵਿਧਾਇਕ ਨੂੰ ਫੋਨ ਨਾ ਕੀਤਾ ਤਾਂ ਵਿਧਾਇਕ ਨੇ ਥਾਣੇਦਾਰ ਨੂੰ ਫੋਨ ਕਰਕੇ ਕਿਹਾ ਕਿ ਪੱਟੀ ਇਲਾਕੇ ਇਕ ਵਿਧਾਇਕ ਵੀ ਹੈ, ਜਿਸ ਨੂੰ ਚਾਰਜ ਸੰਭਾਲਣ ਤੋਂ ਪਹਿਲਾਂ ਬੁਲਾਉਣ ਤੁਹਾਡੀ ਜ਼ਿੰਮੇਵਾਰੀ ਹੈ। ਲੰਘੇ ਸ਼ਨੀਵਾਰ ਨੂੰ ਸਬ ਇੰਸਪੈਕਟਰ ਨਵਦੀਪ ਸਿੰਘ ਨੂੰ ਥਾਣਾ ਹਰੀਕੇ ਦਾ ਐਸਐਚਓ ਨਿਯੁਕਤ ਕੀਤਾ ਗਿਆ ਸੀ। ਦੂਜੇ ਪਾਸੇ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਥਾਣੇਦਾਰ ਨਾਲ ਗੱਲ ਕਰਕੇ ਤਇਹ ਮਸਲਾ ਸੁਲਝਾ ਲਿਆ ਹੈ ਅਤੇ ਉਹ ਇਸ ਮਾਮਲੇ ਨੂੰ ਜ਼ਿਆਦਾ ਤੂਲ ਨਹੀਂ ਦੇਣਾ ਚਾਹੁੰਦੇ।