ਖੇਡ ਮੰਤਰਾਲਾ ਮਨੂੰ ਭਾਕਰ ਨੂੰ ਨੌਮੀਨੇਟ ਕਰਨ ਦੀ ਤਿਆਰ ’ਚ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੈਰਿਸ ਉਲੰਪਿਕ ਵਿਚ ਕਾਂਸੀ ਦੇ ਦੋ ਮੈਡਲ ਜਿੱਤਣ ਵਾਲੀ ਸ਼ੂਟਰ ਮਨੂ ਭਾਕਰ ਨੂੰ ਭਾਰਤ ਸਰਕਾਰ ਵੱਲੋਂ ਮੇਜਰ ਧਿਆਨਚੰਦ ਖੇਡ ਰਤਨ ਐਵਾਰਡ ਦਿੱਤਾ ਜਾ ਸਕਦਾ ਹੈ। ਜਦਕਿ ਖੇਡ ਪੁਰਸਕਾਰਾਂ ਲਈ ਸ਼ੌਰਟ ਕੀਤੀ ਲਿਸਟ ਵਿਚ ਮਨੂ ਭਾਕਰ ਦਾ ਨਾਂ ਸ਼ਾਮਲ ਨਹੀਂ। ਮੀਡੀਆ ਰਿਪੋਰਟਾਂ ਅਨੁਸਾਰ ਨੈਸ਼ਨਲ ਐਸੋਸੀਏਸ਼ਨ ਆਫ਼ ਇੰਡੀਆ ਨੇ ਮਨੂੰ ਭਾਕਰ ਦਾ ਨਾਮ ਖੇਡ ਰਤਨ ਲਈ ਨਹੀਂ ਭੇਜਿਆ ਸੀ। ਵਿਵਾਦ ਖੜ੍ਹਾ ਹੋਣ ਤੋਂ ਬਾਅਦ ਹੁਣ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ਼ ਇੰਡੀਆ ਮਨੂੰ ਨੂੰ ਨੌਮੀਨੇਸ਼ਨ ਦੇ ਲਈ ਖੁਦ ਖੇਡ ਮੰਤਰਾਲੇ ਕੋਲ ਪਹੁੰਚੀ ਹੈ ਜਦਕਿ ਖੇਡ ਮੰਤਰਾਲਾ ਵੀ ਮਨੂੰ ਭਾਕਰ ਨੂੰ ਐਵਾਰਡ ਲਈ ਨੌਮੀਨੇਸ਼ਨ ਕਰਨ ਦੀ ਤਿਆਰੀ ’ਚ। ਖੇਡ ਮੰਤਰਾਲਾ ਧਾਰਾ 5.1 ਅਤੇ 5.2 ਦੇ ਤਹਿਤ ਮਨੂੰ ਭਾਕਰ ਨੂੰ ਨੌਮੀਨੇਟ ਕਰ ਸਕਦਾ ਹੈ ਅਤੇ ਨਿਯਮ ਅਨੁਸਾਰ ਜੇਕਰ ਖਿਡਾਰੀ ਖੇਡ ਰਤਨ ਦੀਆਂ ਹਦਾਇਤਾਂ ਨੂੰ ਪੂਰਾ ਕਰਦਾ ਹੈ ਤਾਂ ਉਹ ਖੁਦ ਹੀ ਆਪਣਾ ਨਾਮ ਐਵਾਰਡ ਲਈ ਭੇਜ ਸਕਦਾ। ਇਸ ਤੋਂ ਇਲਾਵਾ ਖੇਡ ਮੰਤਰਾਲੇ ਕੋਲ ਵੀ ਐਵਾਰਡ ਲਈ 2 ਨਾਮ ਭੇਜਣ ਦਾ ਅਧਿਕਾਰ ਹੁੰਦਾ ਹੈ।