Breaking News
Home / ਪੰਜਾਬ / ਦਮਦਮੀ ਟਕਸਾਲ ਦੇ ਬੰਦਿਆਂ ਵੱਲੋਂ ਜੁਰਮ ਦਾ ‘ਇਕਬਾਲ’

ਦਮਦਮੀ ਟਕਸਾਲ ਦੇ ਬੰਦਿਆਂ ਵੱਲੋਂ ਜੁਰਮ ਦਾ ‘ਇਕਬਾਲ’

Jurm Ikbal News Dadrian wala copy copyਸੰਤ ਢੱਡਰੀਆਂ ਵਾਲੇ ‘ਤੇ ਹਮਲੇ ਸਬੰਧੀ ਛੇ ਹੋਰ ਕਾਬੂ, ਇੱਕ ਸਕਾਰਪੀਓ ਬਰਾਮਦ
ਚੰਡੀਗੜ੍ਹ : ਦਮਦਮੀ ਟਕਸਾਲ ਨਾਲ ਸਬੰਧਤ ਵਿਅਕਤੀਆਂ ਨੇ ਪੁਲਿਸ ਤਫ਼ਤੀਸ਼ ਦੌਰਾਨ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਹਮਲਾ ਕਰਨ ਦਾ ਜੁਰਮ ਇਕਬਾਲ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਸੋਨੀ ਨਾਮੀ ਵਿਅਕਤੀ ਨੇ ਪੁਲਿਸ ਵੱਲੋਂ ਕੀਤੀ ਪੁੱਛ-ਗਿੱਛ ਦੌਰਾਨ ਕਿਹਾ ਹੈ, ”ਸਾਡਾ ਇਰਾਦਾ ਢੱਡਰੀਆਂ ਵਾਲੇ ਨੂੰ ਮਾਰਨ ਦਾ ਨਹੀਂ ਸੀ ਬਲਕਿ ਕੁੱਟਮਾਰ ਕਰਨ ਤੇ ਡਰਾਉਣ ਤੱਕ ਹੀ ਸੀਮਤ ਸੀ।” ਟਕਸਾਲ ਦੇ ਬੰਦਿਆਂ ਨੇ ਤਫ਼ਤੀਸ਼ ਦੌਰਾਨ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਹਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਉਂਜ ਉਨ੍ਹਾਂ ਇਹ ਜ਼ਰੂਰ ਮੰਨਿਆ ਕਿ ਹਮਲੇ ਦੀ ਸਾਜ਼ਿਸ਼ ਡੇਰੇ ਵਿਚ ਹੀ ਘੜੀ ਗਈ ਸੀ ਅਤੇ ਮੁਢਲੇ ਤੌਰ ‘ਤੇ 5 ਬੰਦਿਆਂ ਨੇ ਯੋਜਨਾ ਬਣਾਈ ਸੀ। ਜ਼ਿਕਰਯੋਗ ਹੈ ਕਿ ਇਸੇ ਦੌਰਾਨ ਲੁਧਿਆਣਾ ਪੁਲਿਸ ਨੇ ਸੰਤ ਰਣਜੀਤ ਸਿੰਘ ਢੱਡਰੀਆਂ ‘ਤੇ ਹਮਲੇ ਦੇ ਮਾਮਲੇ ਵਿੱਚ ਛੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ 3 ਮੁਲਜ਼ਮ ਅਜਿਹੇ ਹਨ, ਜੋ ਕਿ ਟਕਸਾਲ ਦੇ ਗੁਰਦੁਆਰਾ ਮਹਿਤਾ ਚੌਕ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਕੋਲੋਂ ਪੁਲਿਸ ਨੇ ਕਾਲੀ ਸਕਾਰਪੀਓ ਗੱਡੀ ਵੀ ਬਰਾਮਦ ਕੀਤੀ ਹੈ, ਜੋ ਕਿ ਮੁਲਜ਼ਮਾਂ ਨੇ ਵਾਰਦਾਤ ਲਈ ਇਸਤੇਮਾਲ ਕੀਤੀ ਹੈ। ਇਸ ਕਾਤਲਾਨਾ ਹਮਲੇ ਵਿਚ ਸ਼ਾਮਲ 10 ਹੋਰ ਕਥਿਤ ਦੋਸ਼ੀਆਂ ਦੀ ਪੁਲਿਸ ਵੱਲੋਂ ਸ਼ਨਾਖਤ ਕੀਤੀ ਗਈ ਹੈ ਅਤੇ ਲਗਾਤਾਰ ਗ੍ਰਿਫ਼ਤਾਰੀਆਂ ਹੋ ਰਹੀਆਂ ਹਨ। ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੇ ਦੱਸਿਆ ਕਿ ਸੰਤ ਢੱਡਰੀਆਂ ਵਾਲੇ ਦੇ ਸਮਾਗਮਾਂ ਦੀ ਪੂਰੀ ਸੂਹ ਲਈ ਗਈ। ਇਸ ਉਪਰੰਤ ਯੋਜਨਾ ਤਹਿਤ ਪਹਿਲਾਂ 4 ਵਿਅਕਤੀਆਂ ਨੂੰ ਟੈਂਟ ਅਤੇ ਹੋਰ ਸਮਾਨ ਦੇ ਕੇ ਛਬੀਲ ਲਗਾਉਣ ਲਈ ਭੇਜ ਦਿੱਤਾ ਗਿਆ। ਲੁਧਿਆਣਾ ਪੁਲਿਸ ਵੱਲੋਂ ਹੁਣ ਤਕ ਫੜੇ ਗਏ 8 ਵਿਅਕਤੀਆਂ ਵਿੱਚੋਂ 5 ਵਿਅਕਤੀ ਦਮਦਮੀ ਟਕਸਾਲ ਨਾਲ ਸਬੰਧਤ ਦੱਸੇ ਗਏ ਹਨ। ਹਮਲੇ ਵਿਚ ਵਰਤੇ ਗਏ ਹਥਿਆਰ ਵੀ ਡੇਰੇ ‘ਚੋਂ ਹੀ ਲਏ ਗਏ ਸਨ ਪਰ ਇਨ੍ਹਾਂ ਦੀ ਅਜੇ ਬਰਾਮਦਗੀ ਨਹੀਂ ਹੋਈ। ਇਹ ਹਥਿਆਰ ਰੋਡੇ ਪਿੰਡ ਦੇ ਇਕ ਵਿਅਕਤੀ ਦੇ ਨਾਮ ‘ਤੇ ਰਜਿਸਟਰਡ ਦੱਸੇ ਗਏ ਹਨ। ਗ੍ਰਿਫ਼ਤਾਰ ਵਿਅਕਤੀਆਂ ਨੇ ਪੁਲਿਸ ਤਫ਼ਤੀਸ਼ ਦੌਰਾਨ ઠਦਾਅਵਾ ਕੀਤਾ ਹੈ ਕਿ ਪਹਿਲਾਂ ਗੋਲੀ ਸੰਤ ਢੱਡਰੀਆਂ ਵਾਲੇ ਦੇ ਬੰਦਿਆਂ ਨੇ ਚਲਾਈ ਅਤੇ ਟਕਸਾਲ ਦੇ ਬੰਦਿਆਂ ਨੇ ਜਵਾਬੀ ਗੋਲੀ ਚਲਾਈ। ਇਸ ਤਾਜ਼ਾ ਦਾਅਵੇ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਦੋਹਾਂ ਪਾਸਿਆਂ ਤੋਂ ਗੋਲੀ ਚੱਲਣ ਨੂੰ ਆਧਾਰ ਬਣਾ ਕੇ ਕੀਤੀ ਜਾਵੇਗੀ। ਪੁਲਿਸ ਸੂਤਰਾਂ ਮੁਤਾਬਕ ਟਕਸਾਲ ਦੇ ਬੰਦਿਆਂ ਦਾ ਕਹਿਣਾ ਹੈ ਕਿ ਸੰਤ ਢੱਡਰੀਆਂ ਵਾਲੇ ਵੱਲੋਂ ਟਕਸਾਲ ਮੁਖੀ ਖ਼ਿਲਾਫ਼ ਗਲਤ ਅਤੇ ਭੜਕਾਊ ਬਿਆਨਬਾਜ਼ੀ ਕੀਤੀ ਗਈ ਜੋ ਹਮਲੇ ਦਾ ਕਾਰਨ ਬਣੀ। ਸੁਖਵਿੰਦਰ ਸਿੰਘ ਸੋਨੀ, ਜੋ ਜਨਮ ਤੋਂ ਹੀ ਟਕਸਾਲ ਵਿੱਚ ਰਹਿੰਦਾ ਹੈ, ਦਾ ਕਹਿਣਾ ਹੈ ਕਿ ਸੰਸਥਾ ਦੇ ਮੁਖੀ ਨੂੰ ਜਦੋਂ ਅਸੀਂ ਆਪਣਾ ਗੁਰੂ, ਪਿਤਾ ਸਭ ਕੁਝ ਮੰਨਦੇ ਹਾਂ ਤਾਂ ਉਸ ਦੀ ਨੁਕਤਾਚੀਨੀ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਵਿਅਕਤੀਆਂ ਨੇ ਮੰਨਿਆ ਕਿ ਟਕਸਾਲ ਵਿਚਲੇ ਸਾਰੇ ਵਾਹਨ ਬਾਬਾ ਹਰਨਾਮ ਸਿੰਘ ਦੇ ਨਾਮ ‘ਤੇ ਹੀ ਰਜਿਸਟਰਡ ਹੁੰਦੇ ਹਨ ਅਤੇ ਸੰਸਥਾ ਵਿਚਲਾ ਕੋਈ ਵੀ ਵਿਅਕਤੀ ਇਨ੍ਹਾਂ ਨੂੰ ਚਲਾ ਸਕਦਾ ਹੈ।
ਅੰਮ੍ਰਿਤਸਰ : ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਹੋਏ ਹਮਲੇ ਵਿੱਚ ਦਮਦਮੀ ਟਕਸਾਲ ਦਾ ਨਾਂ ਆਉਣ ਮਗਰੋਂ ਪਹਿਲੀ ਵਾਰ ਜਥੇਬੰਦੀ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਆਖਿਆ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਟਕਸਾਲ ਦੇ ਸਿੰਘਾਂ ਨੂੰ ਨਜਾਇਜ਼ ਤੌਰ ‘ਤੇ ਚੁੱਕਿਆ ਗਿਆ ਹੈ।

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …