Breaking News
Home / ਕੈਨੇਡਾ / ਪੁਨੀਤ ਗਰੇਵਾਲ ਦਾ ਸ਼ੁਭ ਅਨੰਦ ਕਾਰਜ ਸੰਦੀਪ ਧਾਲੀਵਾਲ ਨਾਲ ਹੋਇਆ

ਪੁਨੀਤ ਗਰੇਵਾਲ ਦਾ ਸ਼ੁਭ ਅਨੰਦ ਕਾਰਜ ਸੰਦੀਪ ਧਾਲੀਵਾਲ ਨਾਲ ਹੋਇਆ

Marriage Photo copy copyਮੇਅਰ ਬੌਨੀ ਕਰੌਮੀ ਨੇ ਸੁਭਾਗੀ ਜੋੜੀ ਨੂੰ ਦਿੱਤਾ ਅਸ਼ੀਰਵਾਦ
ਮਿਸੀਸਾਗਾ : ਮਿਤੀ 23.7.2016 ਦਿਨ ਸ਼ਨਿੱਚਰਵਾਰ ਨੂੰ ਸ. ਭਗਵਾਨ ਸਿੰਘ ਗਰੇਵਾਲ ਦੀ ਬੇਟੀ ਬੀਬੀ ਪੁਨੀਤ ਕੌਰ ਗਰੇਵਾਲ ਦਾ ਸ਼ੁਭ ਅਨੰਦ ਕਾਰਜ ਕਾਕਾ ਸੰਦੀਪ ਸਿੰਘ ਧਾਲੀਵਾਲ ਪੁੱਤਰ ਸ. ਕੁੰਦਨ ਸਿੰਘ ਧਾਲੀਵਾਲ ਨਾਲ ਪੂਰਨ ਗੁਰਮਰਿਯਾਦਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਸੰਪੂਰਨ ਹੋਇਆ। ਇਸ ਮੌਕੇ ਮਿਸੀਸਾਗਾ ਸ਼ਹਿਰ ਦੀ ਮੇਅਰ ਸ੍ਰੀਮਤੀ ਬੌਨੀ ਕਰੌਮੀ ਨੇ ਸੁਭਾਗੀ ਜੋੜੀ ਨੂੰ ਮੁਬਾਰਕਬਾਦ ਦਿੱਤੀ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਸ ਜੋੜੀ ਨੂੰ ਗੁਰੂ ਮਹਾਰਾਜ ਲੰਮੇਰੀ ਜ਼ਿੰਦਗੀ ਬਖਸ਼ੇ ਅਤੇ ਜ਼ਿੰਦਗੀ ਵਿਚ ਹਰ ਤਰੱਕੀ ਪ੍ਰਦਾਨ ਕਰੇ। ਉਨ੍ਹਾਂ ਨੇ ਪੰਜਾਬੀ ਭਾਈਚਾਰੇ ਦੀ ਭਰਪੂਰ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਕੈਨੇਡਾ ਦੀ ਉਨਤੀ ਵਿਚ ਸਿੱਖ ਭਾਈਚਾਰੇ ਦਾ ਵਿਸ਼ੇਸ਼ ਅਤੇ ਮਹੱਤਵਪੂਰਨ ਯੋਗਦਾਨ ਹੈ। ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਸਖ਼ਸੀਅਤਾਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ, ਰਾਜ ਗਰੇਵਾਲ, ਡਾ. ਕੁਲਦੀਪ ਸਿੰਘ ਕੁਲਾਰ ਅਤੇ ਐਮ ਪੀ ਪੀ ਹਰਿੰਦਰ ਮੱਲ੍ਹੀ ਆਦਿ ਸ਼ਾਮਲ ਹੋਏ। ਇਸ ਸਮੇਂ ਸਾਬਕਾ ਮੈਂਬਰ ਪਾਰਲੀਮੈਂਟ ਗੁਰਬਖਸ਼ ਸਿੰਘ ਮੱਲ੍ਹੀ ਨੇ ਜੋੜੀ ਨੂੰ ਆਸ਼ੀਰਵਾਦ ਦਿੱਤਾ ਅਤੇ ਇੰਦਰਜੀਤ ਸਿੰਘ ਬੱਲ ਨੇ ਅਨੰਦ ਕਾਰਜ ਦੀ ਮਹੱਤਤਾ ਦੱਸੀ ਅਤੇ ਆਈ ਸੰਗਤ ਦਾ ਧੰਨਵਾਦ ਕੀਤਾ। ਸ਼ਾਮ ਨੂੰ ਬਰੋਸਾਏ ਕਨਵੈਨਸ਼ਨ ਹਾਲ ਵਿਖੇ ਇਕ ਸ਼ਾਨਦਾਰ ਪਾਰਟੀ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਸਮਾਜ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਈਆਂ ਅਤੇ  ਉਨ੍ਹਾਂ ਨੇ ਭੰਗੜਾ, ਗਿੱਧਾ ਅਤੇ ਪੰਜਾਬੀ ਸਭਿਆਚਾਰ ਦਾ ਖੂਬ ਅਨੰਦ ਮਾਣਿਆ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …