0.5 C
Toronto
Wednesday, January 7, 2026
spot_img
Homeਦੁਨੀਆਇਮਰਾਨ ਖਾਨ ਨੇ ਕਰਵਾਇਆ ਤੀਜਾ ਵਿਆਹ

ਇਮਰਾਨ ਖਾਨ ਨੇ ਕਰਵਾਇਆ ਤੀਜਾ ਵਿਆਹ

ਲਾਹੌਰ : ਕ੍ਰਿਕਟਰ ਤੋਂ ਸਿਆਸਤਦਾਨ ਬਣੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ 65 ਸਾਲਾ ਇਮਰਾਨ ਖ਼ਾਨ ਨੇ ਤੀਜੀ ਵਾਰ ਵਿਆਹ ਕਰਵਾ ਲਿਆ ਹੈ। ਇਸ ਨਾਲ ਉਨ੍ਹਾਂ ਦੇ ਵਿਆਹੁਤਾ ਰੁਤਬੇ ਬਾਰੇ ਹਫ਼ਤਿਆਂ ਜਾਰੀ ਕਿਆਸ ਖ਼ਤਮ ਹੋ ਗਏ ਹਨ। ਇਸ ਵਾਰ ਉਨ੍ਹਾਂ ਆਪਣੀ ‘ਰੂਹਾਨੀ ਰਹਿਨੁਮਾ’ (ਅਧਿਆਤਮਕ ਆਗੂ) ਨੂੰ ਆਪਣੀ ਹਮਸਫ਼ਰ ਬਣਾਇਆ ਹੈ। ਪਾਰਟੀ ਦੇ ਤਰਜਮਾਨ ਫ਼ਵਾਦ ਚੌਧਰੀ ਨੇ ਇਕ ਟਵੀਟ ਵਿੱਚ ਦੱਸਿਆ ਕਿ ਖ਼ਾਨ ਨੇ ਲੰਘੇ ਦਿਨ ਇਥੇ ਇਕ ਸਾਦਾ ਸਮਾਗਮ ਦੌਰਾਨ ‘ਸਤਿਕਾਰਤ ਪੀਰ’ ਬੁਸ਼ਰਾ ਮਾਨੇਕਾ ਨਾਲ ਨਿਕਾਹ ਕਰਵਾ ਲਿਆ। ਉਨ੍ਹਾਂ ਕਿਹਾ ਕਿ ਨਿਕਾਹ ਸਮਾਗਮ ਬੁਸ਼ਰਾ ਦੇ ਭਰਾ ਦੀ ਪਾਕਪਟਨ ਸਥਿਤ ਰਿਹਾਇਸ਼ ਉਤੇ ਹੋਇਆ। ਪਾਰਟੀ ਦੀ ਕੇਂਦਰੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਮੁਫ਼ਤੀ ਮੁਹੰਮਦ ਸਈਦ ਨੇ ਨਿਕਾਹ ਦੀ ਰਸਮ ਪੂਰੀ ਕਰਵਾਈ। ਪਾਰਟੀ ਦੇ ਟਵਿੱਟਰ ਖ਼ਾਤੇ ਉਤੇ ਵਿਆਹ ਸਮਾਗਮ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਬੁਸ਼ਰਾ ਪੂਰੀ ਤਰ੍ਹਾਂ ਪਰਦੇ ਵਿੱਚ ਦਿਖਾਈ ਦੇ ਰਹੀ ਹੈ। ਸਮਾਗਮ ਵਿੱਚ ਖ਼ਾਨ ਦੀ ਸੱਸ ਤੇ ਹੋਰ ਪਰਿਵਾਰਕ ਜੀਅ ਤਾਂ ਹਾਜ਼ਰ ਸਨ ਪਰ ਖ਼ਾਨ ਦੀਆਂ ਭੈਣਾਂ ਨਹੀਂ ਪੁੱਜੀਆਂ। ਪਾਰਟੀ ਤਰਜਮਾਨ ਨੇ ਲਿਖਿਆ ਹੈ, ”ਵਲੀਮਾ ਦੀ ਰਸਮ ਵੀ ਕੁਝ ਦਿਨਾਂ ਤੱਕ ਸਾਦਾ ਢੰਗ ਨਾਲ ਹੋਵੇਗੀ।”

RELATED ARTICLES
POPULAR POSTS