6.8 C
Toronto
Tuesday, November 4, 2025
spot_img
Homeਭਾਰਤਪਾਕਿਸਤਾਨ ਨੇ ਮੋਦੀ ਦੇ ਜਹਾਜ਼ ਦਾ ਰੂਟ ਬਦਲਣ ਲਈ 2.86 ਲੱਖ ਰੁਪਏ...

ਪਾਕਿਸਤਾਨ ਨੇ ਮੋਦੀ ਦੇ ਜਹਾਜ਼ ਦਾ ਰੂਟ ਬਦਲਣ ਲਈ 2.86 ਲੱਖ ਰੁਪਏ ਬਿੱਲ ਭੇਜਿਆ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਾਹੌਰ ਵਿਚ ਰੁਕਣ ਅਤੇ ਰੂਸ, ਅਫ਼ਗਾਨਿਸਤਾਨ, ਇਰਾਨ ਅਤੇ ਕਤਰ ਦੇ ਦੌਰਿਆਂ ਲਈ ਪਾਕਿਸਤਾਨ ਨੇ ਰੂਟ ਨੇਵੀਗੇਸ਼ਨ ਦਾ ਭਾਰਤ ਨੂੰ 2.86 ਲੱਖ ਰੁਪਏ ਦਾ ਬਿੱਲ ਭੇਜਿਆ ਹੈ। ਬਿੱਲ ਵਿਦੇਸ਼ ਮੰਤਰਾਲੇ ਵੱਲੋਂ ਤਾਰਿਆ ਜਾਵੇਗਾ। ਸੂਚਨਾ ਅਧਿਕਾਰ ਐਕਟ ਤਹਿਤ ਕਮੋਡੋਰ (ਸੇਵਾਮੁਕਤ) ਲੋਕੇਸ਼ ਬੱਤਰਾ ਵੱਲੋਂ ਮੰਗੀ ਗਈ ਜਾਣਕਾਰੀ ਤਹਿਤ ਪ੍ਰਧਾਨ ਮੰਤਰੀ ਨੇ ਜੂਨ 2016 ਤੱਕ ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਦੀ ਵਰਤੋਂ 11 ਮੁਲਕਾਂ ਨੇਪਾਲ, ਭੂਟਾਨ, ਬੰਗਲਾਦੇਸ਼, ਅਫ਼ਗਾਨਿਸਤਾਨ, ਕਤਰ, ਆਸਟਰੇਲੀਆ, ਪਾਕਿਸਤਾਨ, ਰੂਸ, ਇਰਾਨ, ਫਿਜੀ ਅਤੇ ਸਿੰਗਾਪੁਰ ਦੇ ਦੌਰਿਆਂ ਲਈ ਕੀਤੀ ਸੀ। ਮੋਦੀ 25 ਦਸੰਬਰ 2015 ਨੂੰ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਨਤੀ ‘ਤੇ ਲਾਹੌਰ ‘ਚ ਥੋੜੇ ਸਮੇਂ ਲਈ ਰੁਕੇ ਸਨ। ਰੂਸ ਅਤੇ ਅਫ਼ਗਾਨਿਸਤਾਨ ਤੋਂ ਪਰਤਣ ਸਮੇਂ ਉਹ ਕੁਝ ਦੇਰ ਲਈ ਲਾਹੌਰ ਗਏ ਸਨ। ਪਾਕਿਸਤਾਨ ‘ਚ ਭਾਰਤੀ ਹਾਈ ਕਮਿਸ਼ਨ ਤੋਂ ਆਰਟੀਆਈ ਐਕਟ ਤਹਿਤ ਮਿਲੀ ਜਾਣਕਾਰੀ ਅਨੁਸਾਰ ਰੂਟ ਨੇਵੀਗੇਸ਼ਨ ਚਾਰਜ ਤਹਿਤ 1.49 ਲੱਖ ਰੁਪਏ ਦਾ ਬਿੱਲ ਜਾਰੀ ਕੀਤਾ ਗਿਆ ਸੀ। ਇਸੇ ਤਰ੍ਹਾਂ ਇਰਾਨ ਅਤੇ ਕਤਰ ਦੌਰੇ ਮੌਕੇ ਨੇਵੀਗੇਸ਼ਨ ਰੂਟ ਲਈ ਕ੍ਰਮਵਾਰ 77,215 ਰੁਪਏ ਅਤੇ 59,215 ਰੁਪਏ ਦੇ ਬਿੱਲ ਦਿੱਤੇ ਗਏ। ਦੋਵੇਂ ਵਾਰੀ ਸ੍ਰੀ ਮੋਦੀ ਦਾ ਜਹਾਜ਼ ਪਾਕਿਸਤਾਨ ਉਪਰੋਂ ਲੰਘਿਆ ਸੀ। ઠ

RELATED ARTICLES
POPULAR POSTS