Breaking News
Home / ਕੈਨੇਡਾ / Front / ਰਾਜਸਥਾਨ ’ਚ ਬਣ ਰਹੀ ਹੈ ਕੈਂਸਰ ਦੀ ਦਵਾਈ

ਰਾਜਸਥਾਨ ’ਚ ਬਣ ਰਹੀ ਹੈ ਕੈਂਸਰ ਦੀ ਦਵਾਈ


ਦੇਸੀ ਤਕਨੀਕ ਨਾਲ ਬਣੀ ਦਵਾਈ ਦੀ ਕੀਮਤ ਹੋਵੇਗੀ 10 ਹਜ਼ਾਰ ਰੁਪਏ
ਜੈਪੁਰ/ਬਿਊਰੋ ਨਿਊਜ਼ : ਰਾਜਸਥਾਨ ’ਚ ਦੇਸੀ ਤਰੀਕੇ ਨਾਲ ਕੈਂਸਰ ਦੀ ਦਵਾਈ ਤਿਆਰ ਕੀਤੀ ਜਾ ਰਹੀ ਹੈ ਅਤੇ ਇਹ ਦਵਾਈ ਸਿਰਫ਼ 10 ਹਜ਼ਾਰ ਰੁਪਏ ਦੇ ਖਰਚੇ ਨਾਲ ਕੈਂਸਰ ਦਾ ਇਲਾਜ ਕਰਨ ਦੇ ਸਮਰੱਥ ਹੋਵੇਗੀ। ਮਹਾਤਮਾ ਗਾਂਧੀ ਮੈਡੀਕਲ ਕਾਲਜ ਜੈਪੁਰ ਨੂੰ ਡੇਂਡਿ੍ਰਟਿਕ ਸੈਲ ਵੈਕਸੀਨ ਬਣਾਉਣ ਦੀ ਆਗਿਆ ਮਿਲ ਗਈ ਹੈ। ਇਸ ਵੈਕਸੀਨ ਨਾਲ 5 ਤਰ੍ਹਾਂ ਦੇ ਕੈਂਸਰ ਦਾ ਇਲਾਜ ਕਰਨਾ ਸੰਭਵ ਹੋਵੇਗਾ ਅਤੇ ਇਸ ਨੂੰ ਦੇਸ਼ ਦੀ ਪਹਿਲੀ ਸਵਦੇਸ਼ੀ ਕੈਂਸਰ ਵੈਕਸੀਨ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਵੈਕਸੀਨ ’ਤੇ ਕੰਮ ਕਰ ਰਹੇ ਮਹਾਤਮਾ ਗਾਂਧੀ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸ ਐਂਡ ਟੈਕਨਾਲੋਜੀ ਜੈਪੁਰ ਦੇ ਸੈਂਟਰ ਫਾਰ ਕੈਂਸਰ ਇਮਿਊਨੋਥੈਰੇਪੀ ਦੇ ਨਿਰਦੇਸ਼ ਡਾ. ਅਨਿਲ ਸੂਰੀ ਨੇ ਦੱਸਿਆ ਕਿ 27 ਸਾਲ ਦੀ ਰਿਸਰਚ ਤੋਂ ਬਾਅਦ ਉਹ ਇਸ ਵੈਕਸੀਨ ਦੀ ਤਕਨੀਕ ਤੱਕ ਪਹੁੰਚੇ ਹਨ।

Check Also

ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ

ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …