ਨਵੀਂ ਦਿੱਲੀ/ਬਿਊਰੋ ਨਿਊਜ਼
ਦੁਨੀਆ ਭਰ ਵਿਚਲੇ ਤਕਰੀਬਨ 1.14 ਕਰੋੜ ਭਾਰਤੀਆਂ ਵਿੱਚੋਂ ਸਿਰਫ਼ 16 ਹਜ਼ਾਰ ਹੀ ਭਾਰਤ ਵਿੱਚ ‘ਵਿਦੇਸ਼ੀ ਭਾਰਤੀ ਵੋਟਰਾਂ’ ਵਜੋਂ ਦਰਜ ਹਨ। ਵਿਦੇਸ਼ਾਂ ਵਿੱਚ ਰਹਿੰਦੇ ਹੋਰ ਜ਼ਿਆਦਾ ਭਾਰਤੀਆਂ ਨੂੰ ਵੋਟਰ ਵਜੋਂ ਦਰਜ ਕਰਵਾਉਣ ਲਈ ਜਾਗਰੂਕ ਕਰਨ ਵਾਸਤੇ ਚੋਣ ਕਮਿਸ਼ਨ ਨੇ ਹੁਣ ਉਨ੍ਹਾਂ ਤੱਕ ਪਹੁੰਚ ਸ਼ੁਰੂ ਕੀਤੀ ਹੈ। ਆਪਣੇ ਇਸ ਪਹੁੰਚ ਪ੍ਰੋਗਰਾਮ ਅਨੁਸਾਰ ਚੋਣ ਕਮਿਸ਼ਨ ਨੇ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਦੀ ਰਜਿਸਟਰੇਸ਼ਨ ਤੇ ਵੋਟ ਪ੍ਰਕਿਰਿਆ ਬਾਰੇ ਜਾਗਰੂਕਤਾ ਦਾ ਪੱਧਰ ਜਾਨਣ ਲਈ ਆਨਲਾਈਨ ਸਰਵੇਖਣ ਸ਼ੁਰੂ ਕੀਤਾ ਹੈ। ਇਸ ਤਹਿਤ ਪਰਵਾਸੀ ਭਾਰਤੀਆਂ ਤੋਂ ਉਨ੍ਹਾਂ ਦੇ ਤਰਜੀਹੀ ਵੋਟਿੰਗ ਤਰੀਕੇ ਬਾਰੇ ਵੀ ਪੁੱਛਿਆ ਜਾਵੇਗਾ। ਕਮਿਸ਼ਨ ਦਾ ਮੰਨਣਾ ਹੈ ਕਿ ਸਰਵੇਖਣ ਨਾਲ ਨਾ ਸਿਰਫ਼ ਸੂਚਨਾ ਖੱਪਿਆਂ ਦੀ ਨਿਸ਼ਾਨਦੇਹੀ ਹੋਵੇਗੀ, ਸਗੋਂ ਵੋਟਿੰਗ ਦੇ ਤਰਜੀਹੀ ਤਰੀਕਿਆਂ ਨੂੰ ਸਮਝਣ ਦੇ ਵੀ ਯੋਗ ਹੋ ਸਕਾਂਗੇ, ਜਿਨ੍ਹਾਂ ਨੂੰ ਅੱਗੇ ਸਰਕਾਰ ਤੇ ਸੰਸਦ ਨਾਲ ਸਾਂਝਾ ਕੀਤਾ ਜਾ ਸਕਦਾ ਹੈ।ਇਸ ਪਹਿਲਕਦਮੀ ਤਹਿਤ ਇਕ ਆਨਲਾਈਨ ਮੁਕਾਬਲਾ ਵੀ ਰੱਖਿਆ ਗਿਆ ਹੈ ਤਾਂ ਕਿ ਸਿਰਫ਼ ਭਾਰਤੀ ਮੂਲ ਦੇ ਲੋਕਾਂ ਨੂੰ ਇਸ ਦੇ ਘੇਰੇ ਵਿੱਚ ਲਿਆਂਦਾ ਜਾਵੇ। ਇਹ ਸਰਵੇਖਣ ਨਵੰਬਰ ਤੇ ਦਸੰਬਰ ਤੱਕ ਚੱਲੇਗਾ, ਜਦੋਂ ਕਿ ਆਨਲਾਈਨ ਮੁਕਾਬਲਾ ਇਸ ਮਹੀਨੇ ਖ਼ਤਮ ਹੋ ਜਾਵੇਗਾ। ઠ
Check Also
ਪਾਕਿਸਤਾਨ ’ਚ ਸਿੰਧ ਦੇ ਗ੍ਰਹਿ ਮੰਤਰੀ ਦਾ ਘਰ ਸਾੜਿਆ
ਸਿੰਧੂ ਨਦੀ ਦਾ ਪਾਣੀ ਡਾਈਵਰਟ ਕਰਨ ਦੀ ਸਕੀਮ ਦੇ ਖਿਲਾਫ ਪ੍ਰਦਰਸ਼ਨ ਨਵੀਂ ਦਿੱਲੀ/ਬਿਊਰੋ ਨਿਊਜ਼ …