ਫਿਲਪੀਨਜ਼ ਅਤੇ ਜਪਾਨ ’ਚ ਵੀ ਭੂਚਾਲ ਦੇ ਝਟਕੇ
ਨਵੀਂ ਦਿੱਲੀ/ਬਿਊਰੋ ਨਿਊਜ਼
ਤਾਇਵਾਨ ਵਿਚ 7.5 ਦੀ ਗਤੀ ਵਾਲਾ ਭੂਚਾਲ ਆਇਆ ਹੈ। ਇਸ ਭੂਚਾਲ ਦੇ ਝਟਕੇ ਜਪਾਨ ਅਤੇ ਫਿਲਪੀਨਜ਼ ਤੱਕ ਮਹਿਸੂਸ ਕੀਤੇ ਗਏ। ਤਾਇਵਾਨ ਦੇ ਫਾਇਰ ਵਿਭਾਗ ਦੇ ਮੁਤਾਬਕ ਇਸ ਭੂਚਾਲ ਨਾਲ 7 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਕਈ ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ। ਇਸ ਭੂਚਾਲ ਕਾਰਨ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮੌਸਮ ਵਿਭਾਗ ਦੇ ਮੁਤਾਬਕ ਇਹ ਭੂਚਾਲ ਈਸਟ ਤਾਇਵਾਨ ਦੇ ਹੁਲੀਅਨ ਸ਼ਹਿਰ ਵਿਚ ਆਇਆ ਹੈ ਅਤੇ ਇਸਦਾ ਕੇਂਦਰ ਧਰਤੀ ਤੋਂ 34 ਕਿਲੋਮੀਟਰ ਹੇਠਾਂ ਸੀ। ਇਸ ਭੂਚਾਲ ਕਾਰਨ ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ ਅਤੇ ਲੈਂਡ ਸਲਾਈਡ ਵੀ ਹੋਈ ਹੈ। ਇਸਦੇ ਚੱਲਦਿਆਂ ਕਈ ਵਿਅਕਤੀਆਂ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਖਬਰ ਹੈ ਅਤੇ ਬਚਾਅ ਟੀਮਾਂ ਵਲੋਂ ਰੈਸਕਿਊ ਅਪਰੇਸ਼ਨ ਚਲਾਇਆ ਜਾ ਰਿਹਾ ਹੈ।