-4.3 C
Toronto
Saturday, December 20, 2025
spot_img
Homeਦੁਨੀਆਭਾਰਤੀ ਅਮਰੀਕੀ ਸੰਸਦ ਮੈਂਬਰਾਂ ਨੇ ਪ੍ਰਗਟਾਈ ਚਿੰਤਾ

ਭਾਰਤੀ ਅਮਰੀਕੀ ਸੰਸਦ ਮੈਂਬਰਾਂ ਨੇ ਪ੍ਰਗਟਾਈ ਚਿੰਤਾ

ਨਵੀਂ ਯਾਤਰਾ ਪਾਬੰਦੀ ਨਾਲ ਅਮਰੀਕਾ ਸੁਰੱਖਿਅਤ ਨਹੀਂ ਹੋਵੇਗਾ
ਹੈਰਿਸ ਨੇ ਕਿਹਾ, ਆਪਣੇ ਘਰ ‘ਚ ਕੱਟੜਤਾ ਨਾਲ ਨਜਿੱਠਣ ਦੀ ਲੋੜ, ਅਮਰੀਕੀਆਂ ਦੇ ਜੀਵਨ ਨੂੰ ਵਧੇਰੇ ਖਤਰੇ ‘ਚ ਪਾਵੇਗਾ ਨਵਾਂ ਕਾਨੂੰਨ
ਵਾਸ਼ਿੰਗਟਨ/ਬਿਊਰੋ ਨਿਊਜ਼
ਛੇ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ‘ਤੇ ਲਾਈ ਗਈ ਪਾਬੰਦੀ ਨਾਲ ਅਮਰੀਕਾ ਸੁਰੱਖਿਅਤ ਨਹੀਂ ਹੋ ਸਕੇਗਾ। ਭਾਰਤੀ-ਅਮਰੀਕੀ ਸੰਸਦਾਂ ਨੇ ਯਾਤਰਾ ਪਾਬੰਦੀ ‘ਤੇ ਆਪਣੀ ਟਿੱਪਣੀ ਵਿਚ ਇਹ ਗੱਲ ਦੱਸੀ ਹੈ। ਸੋਧੇ ਹੋਏ ਪਾਬੰਦੀ ਦੇ ਹੁਕਮ ਵਿਚ ਅਮਰੀਕਾ ਨੇ ਇਰਾਕ ਨੂੰ ਬਾਹਰ ਕਰ ਦਿੱਤਾ ਹੈ। ਕੈਲੀਫੋਰਨੀਆ ਦੀ ਸੈਨੇਟਰ ਕਮਲਾ ਹੈਰਿਸ ਨੇ ਕਿਹਾ ਕਿ ਕਿਸੇ ਗਲਤ ਫਹਿਮੀ ‘ਚ ਨਾ ਰਹਿਣਾ। ਇਸ ਪਾਬੰਦੀ ਨਾਲ ਅਸੀਂ ਸੁਰੱਖਿਅਤ ਨਹੀਂ ਹੋਣ ਜਾ ਰਹੇ।ਜਦ ਸਾਨੂੰ ਆਪਣੇ ਘਰ ਵਿਚ ਹੀ ਕੱਟੜਤਾ ਨਾਲ ਨਜਿੱਠਣ ਦੀ ਲੋੜ ਹੈ ਤਾਂ ਅਜਿਹੇ ਸਮੇਂ ਵਿਚ ਮੁਸਲਿਮ ਭਾਈਚਾਰੇ ਨੂੰ ਇਕੱਲਿਆਂ ਪਾਉਣ ਨਾਲ ਅਮਰੀਕੀਆਂ ਦੀ ਜ਼ਿੰਦਗੀ ‘ਤੇ ਖਤਰਾ ਵਧ ਜਾਂਦਾ ਹੈ। ਇਹ ਸ਼ਾਸਕੀ ਕਾਰਵਾਈ ਹੁਣ ਤੱਕ ਗਲਤ ਹੈ ਤੇ ਬੁਨਿਆਦੀ ਤੌਰ ‘ਤੇ ਅਮਰੀਕਾ ਵਿਰੋਧੀ ਹੈ। ਹੈਰਿਸ ਪਹਿਲੀ ਭਾਰਤੀ-ਅਮਰੀਕੀ ਸੈਨੇਟਰ ਹੈ। ਚਾਰ ਹੋਰ ਭਾਰਤੀ-ਅਮਰੀਕੀ ਪ੍ਰਤੀਨਿਧੀ ਸਭਾ ਵਿਚ ਪੁੱਜੇ ਹਨ। ਇਨ੍ਹਾਂ ਵਿਚ ਅਮੀ ਬੇਰਾ, ਰਾਜਾ ਕ੍ਰਿਸ਼ਨਮੂਰਤੀ, ਰੋ ਖੰਨਾ ਅਤੇ ਪ੍ਰਮਿਲਾ ਜੈਪਾਲ ਸ਼ਾਮਲ ਹਨ। ਜੈਪਾਲ ਸਦਨ ਵਿਚ ਚੁਣੇ ਗਏ ਪਹਿਲੀ ਭਾਰਤੀ-ਅਮਰੀਕੀ ਔਰਤ ਹਨ। ਹੈਰਿਸ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਹੁਣ ਵੀ ਹੋਰ ਛੇ ਦੇਸ਼ਾਂ ਦੇ ਪਰਵਾਸੀ ਤੇ ਸ਼ਰਨਾਰਥੀਆਂ ਤੋਂ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਦਾ ਪ੍ਰਮਾਣ ਮੁਹੱਈਆ ਕਰਾਉਣ ਦੀ ਜਵਾਬਦੇਹੀ ਹੈ। ਪ੍ਰਮਿਲਾ ਜੈਪਾਲ ਨੇ ਕਿਹਾ ਕਿ ਨਵੇਂ ਸ਼ਾਸਕੀ ਹੁਕਮ ‘ਚ ਟਰੰਪ ਨੂੰ ਇਹ ਮੰਨਣ ‘ਤੇ ਰਜ਼ਾਮੰਦੀ ਦੇਣੀ ਪਈ ਹੈ ਕਿ ਮੂਲ ਯਾਤਰਾ ਪਾਬੰਦੀ ਗੈਰ-ਕਾਨੂੰਨੀ ਤੇ ਗਲਤ ਸੀ।ਦੱਖਣੀ ਏਸ਼ੀਆਈ ਸਮੂਹਾਂ ਨੇ ਕੀਤੀ ਨਿਖੇਧੀ : ਦੱਖਣੀ ਏਸ਼ੀਆ ਸਮੂਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੋਧੇ ਹੁਕਮ ਦੀ ਨਿਖੇਧੀ ਕੀਤੀ ਹੈ। ਸਮੂਹਾਂ ਨੇ ਇਸ ਨੂੰ ਮੁਸਲਮਾਨਾਂ ਤੇ ਇਮੀਗਰਾਂਟਸ ‘ਤੇ ਹਮਲਾ ਕਰਾਰ ਦਿੱਤਾ ਹੈ।
ਪਾਬੰਦੀ ਮੁਸਲਮਾਨਾਂ ਦੇ ਖਿਲਾਫ ਨਹੀਂ : ਅਮਰੀਕੀ ਅਧਿਕਾਰੀ
ਟਰੰਪ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਸੋਧੇ ਪਾਬੰਦੀ ਹੁਕਮ ਦਾ ਪੱਖ ਲਿਆ। ਅਧਿਕਾਰੀਆਂ ਨੇ ਕਿਹਾ ਕਿ ਇਸ ਹੁਕਮ ਦਾ ਨਿਸ਼ਾਨਾ ਮੁਸਲਿਮ ਨਹੀਂ ਹੈ ਬਲਕਿ ਇਹ ਅਮਰੀਕਾ ਨੂੰ ਵਿਦੇਸ਼ੀ ਕੱਟੜਪੰਥੀਆਂ ਤੋਂ ਬਚਾਉਣ ਦਾ ਯਤਨ ਹੈ। ਅਧਿਕਾਰੀਆਂ ਨੇ ਆਪਣਾ ਨਾਂ ਖੁਫੀਆ ਰੱਖਦੇ ਹੋਏ ਕਿਹਾ ਕਿ ਛੇ ਦੇਸ਼ਾਂ ‘ਤੇ ਗਲਤ ਪਾਬੰਦੀ ਲਾਈ ਗਈ ਹੈ। ਦੂਜੇ ਪਾਸੇ ਅਮਰੀਕਾ ਇਕ ਦਰਜਨ ਦੇਸ਼ਾਂ ਨੂੰ ਪਾਬੰਦੀ ਤੋਂ ਬਚਣ ਲਈ ਆਪਣੀ ਜਾਂਚ ਦੇ ਤਰੀਕੇ ਸੁਧਾਰਨ ਬਾਰੇ ਦੱਸੇਗਾ। ਅੰਦਰੂਨੀ ਸੁਰੱਖਿਆ ਮੰਤਰੀ ਜਾਨ ਕੈਲੀ ਨੇ ਕਿਹਾ ਕਿ ਪਾਬੰਦੀ ਸੂਚੀ ਵਿਚ ਹੋਰ ਦੇਸ਼ ਸ਼ਾਮਲ ਕੀਤੇ ਜਾ ਸਕਦੇ ਹਨ।

RELATED ARTICLES
POPULAR POSTS