Breaking News
Home / ਦੁਨੀਆ / ਜਪਾਨ ਨੇ ਯੂਕਰੇਨ ਨੂੰ 470 ਮਿਲੀਅਨ ਡਾਲਰ ਦੀ ਮੱਦਦ ਦਾ ਕੀਤਾ ਐਲਾਨ

ਜਪਾਨ ਨੇ ਯੂਕਰੇਨ ਨੂੰ 470 ਮਿਲੀਅਨ ਡਾਲਰ ਦੀ ਮੱਦਦ ਦਾ ਕੀਤਾ ਐਲਾਨ

ਜੀ-7 ਸਮਿਟ ’ਚ ਸ਼ਾਮਲ ਹੋਣ ਦਾ ਵੀ ਦਿੱਤਾ ਸੱਦਾ
ਕੀਵ/ਬਿੳੂਰੋ ਨਿੳੂਜ਼
ਜਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਯੂਕਰੇਨ ਦੇ ਦੌਰੇ ’ਤੇ ਪਹੁੰਚੇ ਹਨ। ਇਸੇ ਦੌਰਾਨ ਜਪਾਨ ਦੇ ਪ੍ਰਧਾਨ ਮੰਤਰੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਯੇਲੈਂਸਕੀ ਨਾਲ ਮੁਲਾਕਾਤ ਕੀਤੀ। ਕਿਸ਼ਿਦਾ ਨੇ ਰੂਸ-ਯੂਕਰੇਨ ਜੰਗ ਦੌਰਾਨ ਜਾਨ ਗੁਆਉਣ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਇਸ ਦੌਰਾਨ ਉਹ ਕੀਵ ਦੇ ਨੇੜੇ ਸਥਿਤ ਬੂਚਾ ਸ਼ਹਿਰ ਵੀ ਪਹੁੰਚੇ, ਜਿੱਥੇ ਰੂਸੀ ਸੈਨਿਕਾਂ ’ਤੇ 410 ਆਮ ਨਾਗਰਿਕਾਂ ਦੀ ਹੱਤਿਆ ਕਰਨ ਦਾ ਆਰੋਪ ਹੈ। ਇਸੇ ਦੌਰਾਨ ਜਾਇੰਟ ਨਿੳੂਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸ਼ਿਦਾ ਨੇ ਯੂਕਰੇਨ ਨੂੰ 470 ਮਿਲੀਅਨ ਡਾਲਰ ਦੀ ਮੱਦਦ ਦੇਣ ਦਾ ਐਲਾਨ ਵੀ ਕੀਤਾ ਹੈ। ਇਨ੍ਹਾਂ ਪੈਸਿਆਂ ਦਾ ਇਸਤੇਮਾਲ ਯੂਕਰੇਨ ਦੇ ਐਨਰਜੀ ਸੈਕਟਰ ਅਤੇ ਹੋਰ ਇੰਡਸਟਰੀ ਦੀ ਡਿਵੈਲਪਮੈਂਟ ਵਿਚ ਹੋਵੇਗਾ। ਇਸ ਤੋਂ ਇਲਾਵਾ ਜਪਾਨ ਨੇ ਨਾਟੋ ਟਰੱਸਟ ਫੰਡ ’ਚੋਂ ਯੂਕਰੇਨ ਨੂੰ ਗੈਰ-ਘਾਤਕ ਹਥਿਆਰ ਖਰੀਦਣ ਲਈ 30 ਮਿਲੀਅਨ ਡਾਲਰ ਦੇਣ ਦਾ ਐਲਾਨ ਵੀ ਕੀਤਾ ਹੈ। ਕਿਸ਼ਿਦਾ ਨੇ ਕਿਹਾ ਕਿ ਜਪਾਨ ਯੂਕਰੇਨ ਦੇ ਨਾਲ ਖੜ੍ਹਾ ਹੈ ਅਤੇ ਅਸੀਂ ਉਸ ਨੂੰ ਸਮਰਥਨ ਦਿੰਦੇ ਰਹਾਂਗੇ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਯੇਲੈਂਸਕੀ ਨੇ ਕਿਹਾ ਕਿ ਕਿਸ਼ਿਦਾ ਅੰਤਰਰਾਸ਼ਟਰੀ ਪੱਧਰ ’ਤੇ ਸ਼ਾਂਤੀ ਬਣਾਈ ਰੱਖਣ ਲਈ ਇਕ ਪਾਵਰਫੁੱਲ ਡਿਫੈਂਡਰ ਹਨ। ਯੇਲੈਂਸਕੀ ਨੇ ਕਿਹਾ ਕਿ ਕਿਸ਼ਿਦਾ ਦਾ ਦੌਰਾ ਜਪਾਨ ਅਤੇ ਯੂਕਰੇਨ ਦੀ ਦੋਸਤੀ ਦਾ ਪ੍ਰਤੀਕ ਹੈ। ਧਿਆਨ ਰਹੇ ਕਿ ਜਪਾਨ ਮਈ ਮਹੀਨੇ ਹੀਰੋਸ਼ੀਮਾ ਵਿਚ ਜੀ-7 ਸਮਿਟ ਹੋਸਟ ਕਰਨ ਵਾਲਾ ਹੈ। ਇਸਦੇ ਚੱਲਦਿਆਂ ਪੀਐਮ ਕਿਸ਼ਿਦਾ ਨੇ ਇਸ ਸਮਿਟ ਵਿਚ ਸ਼ਾਮਲ ਹੋਣ ਲਈ ਯੇਲੈਂਸਕੀ ਨੂੰ ਵੀ ਸੱਦਾ ਦਿੱਤਾ ਹੈ। ਯੂਕਰੇਨੀ ਰਾਸ਼ਟਰਪਤੀ ਨੇ ਇਸ ਸੱਦੇ ਨੂੰ ਸਵੀਕਾਰ ਕਰਦਿਆਂ ਵੀਡੀਓ ਕਾਨਫਰੰਸਿੰਗ ਜ਼ਰੀਏ ਸ਼ਾਮਲ ਹੋਣ ਦਾ ਭਰੋਸਾ ਦਿੱਤਾ ਹੈ।

 

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …