-0.3 C
Toronto
Thursday, January 8, 2026
spot_img
Homeਭਾਰਤਬੋਰਿਸ ਜੌਨਸਨ ਨੇ ਸਾਬਰਮਤੀ ਆਸ਼ਰਮ ’ਚ ਚਲਾਇਆ ਚਰਖਾ

ਬੋਰਿਸ ਜੌਨਸਨ ਨੇ ਸਾਬਰਮਤੀ ਆਸ਼ਰਮ ’ਚ ਚਲਾਇਆ ਚਰਖਾ

ਭਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ ਬਿ੍ਰਟਿਸ਼ ਪੀਐਮ
ਨਵੀਂ ਦਿੱਲੀ/ਬਿਊਰੋ ਨਿਊਜ਼
ਬਿ੍ਰਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅੱਜ ਦੋ ਦਿਨਾ ਦੌਰੇ ’ਤੇ ਭਾਰਤ ਪਹੁੰਚੇ ਅਤੇ ਅਹਿਮਦਾਬਾਦ ਹਵਾਈ ਅੱਡੇ ’ਤੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਭਾਈ ਪਟੇਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜੌਨਸਨ ਨੇ ਅੱਜ ਭਾਰਤੀ ਉਦਯੋਗਪਤੀ ਗੌਤਮ ਅਡਾਨੀ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਅਹਿਮਦਾਬਾਦ ਦੇ ਸ਼ਾਂਤੀਗ੍ਰਾਮ ’ਚ ਸਥਿਤ ਅਡਾਨੀ ਸਮੂਹ ਦੇ ਮੁੱਖ ਦਫ਼ਤਰ ’ਚ ਹੋਈ ਜਿੱਥੇ ਜੌਨਸਨ ਅਤੇ ਅਡਾਨੀ ਦਰਮਿਆਨ ਕਲਾਈਮੇਟ ਐਕਸ਼ਨ, ਏਅਰੋਸਪੇਸ ਅਤੇ ਡਿਫੈਂਡ ਟੈਕਨੌਲਜੀ ਦੇ ਖੇਤਰ ’ਚ ਵਿਕਾਸ ਦੇ ਮੁੱਦਿਆਂ ’ਤੇ ਅਹਿਮ ਚਰਚਾ ਹੋਈ। ਇਸ ਤੋਂ ਪਹਿਲਾਂ ਜੌਨਸਨ ਸਾਬਰਮਤੀ ਆਸ਼ਰਮ ਪਹੁੰਚੇ ਜਿੱਥੇ ਉਨ੍ਹਾਂ ਬਾਪੂ ਗਾਂਧੀ ਦੇ ਬੁੱਤ ’ਤੇ ਹਾਰ ਪਹਿਨਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਥੇ ਉਨ੍ਹਾਂ ਆਪਣੇ ਹੱਥਾਂ ਨਾਲ ਚਰਖਾ ਕੱਤਣ ਦੀ ਕੋਸ਼ਿਸ਼ ਵੀ ਕੀਤੀ। ਸਾਬਰਮਤੀ ਆਸ਼ਰਮ ਦਾ ਦੌਰਾ ਕਰਨ ਵਾਲੇ ਬੋਰਿਸ ਜੌਨਸਨ ਬਰਤਾਨੀਆ ਦੇ ਪਹਿਲੇ ਪ੍ਰਧਾਨ ਮੰਤਰੀ ਹਨ, ਜਿੱਥੇ ਉਨ੍ਹਾਂ ਵਿਜ਼ਟਰ ਬੁੱਕ ’ਚ ਲਿਖਿਆ ਕਿ ਇਸ ਆਸ਼ਰਮ ’ਚ ਆਉਣਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਸਾਬਰਮਤੀ ਆਸ਼ਰਮ ਦੇ ਪ੍ਰਬੰਧਕਾਂ ਨੇ ਜੌਨਸਨ ਨੂੰ ਕਿਤਾਬਾਂ ਅਤੇ ਚਰਖੇ ਦਾ ਮਾਡਲ ਭੇਂਟ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਭਲਕੇ ਬਿ੍ਰਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ।

 

RELATED ARTICLES
POPULAR POSTS