15.1 C
Toronto
Thursday, September 24, 2026
spot_img
Homeਭਾਰਤਅਖਬਾਰ ਵਿਚ ਇਸ਼ਤਿਹਾਰ ਦੇ ਕੇ ਬੱਚੇ ਦਾਨ ਮੰਗਦਾ ਸੀ ਰਾਮ ਰਹੀਮ

ਅਖਬਾਰ ਵਿਚ ਇਸ਼ਤਿਹਾਰ ਦੇ ਕੇ ਬੱਚੇ ਦਾਨ ਮੰਗਦਾ ਸੀ ਰਾਮ ਰਹੀਮ

ਅਖਬਾਰ ਵਿਚ ਇਸ਼ਤਿਹਾਰ ਦੇ ਕੇ ਬੱਚੇ ਦਾਨ ਮੰਗਦਾ ਸੀ ਰਾਮ ਰਹੀਮਕਰਦਾ ਸੀ ਖੁਸ਼ਹਾਲੀ ਦਾ ਵਾਅਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਸਾਧਵੀਆਂ ਨਾਲ ਬਲਾਤਕਾਰ ਦੇ ਕੇਸ ਵਿਚ ਰਾਮ ਰਹੀਮ ਬੇਸ਼ੱਕ ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ, ਪਰ ਫਿਰ ਵੀ ਉਸਦੇ ਪਾਪਾਂ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਇਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਕਿਸ ਤਰ੍ਹਾਂ ਰਾਮ ਰਹੀਮ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਕੋਲੋਂ ਦਾਨ ਦੇ ਰੂਪ ਵਿਚ ਲੈ ਲੈਂਦਾ ਸੀ ਅਤੇ ਦੂਜੇ ਪਰਿਵਾਰਾਂ ਨੂੰ ਦੇ ਦਿੰਦਾ ਸੀ। ਰਾਮ ਰਹੀਮ ਇਸ਼ਤਿਹਾਰ ਵਿਚ ਇਹ ਲਾਲਚ ਦਿੰਦਾ ਸੀ ਕਿ ਬੱਚਾ ਦਾਨ ਦੇਣ ਨਾਲ ਘਰ ਵਿਚ ਖੁਸ਼ਹਾਲੀ ਆਉਂਦੀ ਹੈ। ਰਾਮ ਰਹੀਮ ਇਹ ਸਭ ਕੁਝ ਡੇਰੇ ਵਿਚ ਛਪਣ ਵਾਲੀ ਅਖਬਾਰ ਵਿਚ ਇਸ਼ਤਿਹਾਰ ਦੇ ਜ਼ਰੀਏ ਕਰਦਾ ਸੀ। ਇਥੋਂ ਤੱਕ ਕਿ ਮਾਪੇ ਅੰਨ੍ਹੀ ਸ਼ਰਧਾ ਦੇ ਚੱਲਦਿਆਂ ਆਪਣੇ ਬੱਚੇ ਦਾਨ ਦੇ ਰੂਪ ਵਿਚ ਦੇ ਦਿੰਦੇ ਸਨ। ਅਜਿਹੀ ਵਿੱਥਿਆ ਪਾਣੀਪਤ ਦੀ ਇਕ ਲਲਿਤਾ ਨਾਂ ਦੀ ਮਹਿਲਾ ਨੇ ਸੁਣਾਈ ਹੈ। ਉਸ ਨੇ 12 ਸਾਲ ਪਹਿਲਾਂ ਡੇਰੇ ਦੀ ਅਖਬਾਰ ਵਿਚ ਇਸ਼ਤਿਹਾਰ ਦੇਖ ਕੇ ਆਪਣਾ ਬੱਚਾ ਦਾਨ ਵਿਚ ਦੇ ਦਿੱਤਾ ਸੀ ਅਤੇ ਹੁਣ ਆਪਣੇ ਬੱਚੇ ਨੂੰ ਯਾਦ ਕਰਕੇ ਰੋ ਰਹੀ ਹੈ।

 

RELATED ARTICLES
POPULAR POSTS