Breaking News
Home / ਪੰਜਾਬ / ਰਾਖੀ ਸਾਵੰਤ ਬਣੇਗੀ ਗੁਰਮੀਤ ਰਾਮ ਰਹੀਮ ਦੀ ‘ਹਨੀ’

ਰਾਖੀ ਸਾਵੰਤ ਬਣੇਗੀ ਗੁਰਮੀਤ ਰਾਮ ਰਹੀਮ ਦੀ ‘ਹਨੀ’

ਡੇਰਾ ਮੁਖੀ ਰਾਮ ਰਹੀਮ ‘ਤੇ ਫਿਲਮ ਬਣਨੀ ਸ਼ੁਰੂ, ਦਿੱਲੀ ‘ਚ ਹੋਇਆ ਮਹੂਰਤ
ਮੁਕਤਸਰ/ਬਿਊਰੋ ਨਿਊਜ਼
ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੀਵਨ ‘ਤੇ ਜਲਦੀ ਹੀ ਦਰਸ਼ਕਾਂ ਨੂੰ ਫਿਲਮ ਦੇਖਣ ਨੂੰ ਮਿਲੇਗੀ। ਅਦਾਕਾਰਾ ਰਾਖੀ ਸਾਵੰਤ ਦੇ ਭਰਾ ਨਿਰਦੇਸ਼ਕ ਰਾਕੇਸ਼ ਸਾਵੰਤ ਨੇ ਰਾਮ ਰਹੀਮ ਦੇ ਜੀਵਨ ‘ਤੇ ਫਿਲਮ ਬਣਾਉਣ ਦੀ ਤਿਆਰੀ ਕਰ ਦਿੱਤੀ ਹੈ। ਇਥੋਂ ਤੱਕ ਕਿ ਲੰਘੇ ਕੱਲ੍ਹ ਨਵੀਂ ਦਿੱਲੀ ਵਿਚ ਫਿਲਮ ਦਾ ਮਹੂਰਤ ਵੀ ਹੋ ਗਿਆ ਹੈ। ਫਿਲਮ ਵਿਚ ਜਾਣੇ ਪਛਾਣੇ ਅਦਾਕਾਰ ਰਜ਼ਾ ਮੁਰਾਦ ਰਾਮ ਰਹੀਮ ਦੀ ਭੂਮਿਕਾ ਨਿਭਾਉਣਗੇ। ਰਜ਼ਾ ਮੁਰਾਦ ਨੇ ਫਿਲਮ ਵਿਚ ਰਾਮ ਰਹੀਮ ਦੇ ਰੋਲ ਕਰਨ ਬਾਰੇ ਗੱਲ ਮੰਨ ਵੀ ਲਈ ਹੈ। ਰਾਕੇਸ਼ ਸਾਵੰਤ ਦਾ ਕਹਿਣਾ ਹੈ ਕਿ ਫਿਲਮ ਵਿਚ ਰਜ਼ਾ ਮੁਰਾਦ ਹੀ ਰਾਮ ਰਹੀਮ ਦਾ ਰੋਲ ਨਿਭਾਉਣਗੇ। ਅਦਾਕਾਰਾ ਰਾਖੀ ਸਾਵੰਤ ਫਿਲਮ ਵਿਚ ਹਨੀਪ੍ਰੀਤ ਦੀ ਭੂਮਿਕਾ ਵਿਚ ਨਜ਼ਰ ਆਵੇਗੀ। ਫਿਲਮ ਦੇ ਨਿਰਦੇਸ਼ਕ ਰਾਕੇਸ਼ ਸਾਵੰਤ ਨੇ ਦੱਸਿਆ ਫਿਲਮ ਦੇ ਮਹੂਰਤ ਮੌਕੇ ਰਜ਼ਾ ਮੁਰਾਦ, ਰਾਖੀ ਸਾਵੰਤ ਅਤੇ ਏਜਾਜ ਖਾਨ ਜਿਹੇ ਸਿਤਾਰੇ ਵੀ ਹਾਜ਼ਰ ਸਨ। ਰਾਕੇਸ਼ ਸਾਵੰਤ ਅਨੁਸਾਰ ਫਿਲਮ ਵਿਚ ਅਦਾਕਾਰ ਸ਼ਕਤੀ ਕਪੂਰ, ਗੁਲਸ਼ਨ ਗਰੋਵਰ, ਗੋਵਿੰਦ ਨਾਮਦੇਵ, ਮੋਹਨ ਜੋਸ਼ੀ, ਮਿਲਿੰਦ ਗੁਣਾਜੀ, ਸ਼ਿਆਜੀ ਸ਼ਿੰਦੇ ਜਿਹੇ ਦਿੱਗਜ਼ ਅਦਾਕਾਰ ਵੀ ਭੂਮਿਕਾ ਨਿਭਾਉਣਗੇ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …