ਸਕੂਲਾਂ ’ਚ ਡਰਾਪਆਊੁਟ ਵਧਿਆ ਤਾਂ ਡੀਈਓ ’ਤੇ ਡਿੱਗੇਗੀ ਗਾਜ਼ September 7, 2023 ਸਕੂਲਾਂ ’ਚ ਡਰਾਪਆਊੁਟ ਵਧਿਆ ਤਾਂ ਡੀਈਓ ’ਤੇ ਡਿੱਗੇਗੀ ਗਾਜ਼ ਪੰਜਾਬ ਦਾ ਸਿੱਖਿਆ ਵਿਭਾਗ ਕਰੇਗਾ ਜਵਾਬ-ਤਲਬੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਸਰਕਾਰੀ ਸਕੂਲਾਂ ਦੇ ਸਿੱਖਿਆ ਪੱਧਰ ਨੂੰ ਬਿਹਤਰ ਬਣਾਉਣ ਦੇ ਲਈ ਸਿੱਖਿਆ ਵਿਭਾਗ ਲਗਾਤਾਰ ਕੰਮ ਕਰ ਰਿਹਾ ਹੈ। ਵਿਭਾਗ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਜਦੋਂ ਸਰਕਾਰੀ ਸਕੂਲਾਂ ਵਿਚੋਂ ਵਿਦਿਆਰਥੀਆਂ ਦੇ ਡਰਾਪਆਊਟ ਦੀ ਗਿਣਤੀ ਵਧਦੀ ਹੈ ਤਾਂ ਇਸਦੇ ਲਈ ਉਸ ਜ਼ਿਲ੍ਹੇ ਦੇ ਡੀਈਓ ਜ਼ਿੰਮੇਵਾਰ ਹੋਣਗੇ। ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਘਟਣ ਦੀ ਗਾਜ਼ ਹੁਣ ਡੀਈਓ ’ਤੇ ਡਿੱਗੇਗੀ। ਇਸ ਸਬੰਧੀ ਸਾਰੇ ਸਰਕਾਰੀ ਸਕੂਲਾਂ ਨੂੰ ਵਿਭਾਗ ਵਲੋਂ ਵੱਖ-ਵੱਖ ਲਿੰਕ ਭੇਜਿਆ ਗਿਆ ਹੈ। ਜਿਸ ਵਿਚ ਉਹ ਗੈਰਹਾਜ਼ਰ ਰਹਿਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਅਤੇ ਉਸ ਸਬੰਧੀ ਵੇਰਵਾ ਅਪਲੋਡ ਕਰਨਗੇ। ਇਸਦਾ ਇਕ ਕਾਰਨ ਇਹ ਵੀ ਹੈ ਕਿ ਕੁਝ ਵਿਦਿਆਰਥੀ ਸਰਕਾਰੀ ਸਕੂਲ ਛੱਡ ਕੇ ਹੋਰ ਸਕੂਲਾਂ ਵਿਚ ਦਾਖਲਾ ਲੈ ਲੈਂਦੇ ਹਨ, ਪਰ ਉਹ ਸਰਕਾਰੀ ਰਿਕਾਰਡ ਵਿਚੋਂ ਨਾਮ ਨਹੀਂ ਕਟਵਾਉਂਦੇ। ਇਸ ਕਾਰਨ ਵਿਭਾਗ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਭਾਗ ਨੇ ਸਖਤ ਨਿਰਦੇਸ਼ ਜਾਰੀ ਕਰਕੇ ਕਿਹਾ ਹੈ ਕਿ ਹਰ ਰੋਜ਼ ਵਿਦਿਆਰਥੀਆਂ ਦੀ ਹਾਜ਼ਰੀ ਈ-ਪੰਜਾਬ ਪੋਰਟਲ ’ਤੇ ਅਪਲੋਡ ਹੋਣੀ ਚਾਹੀਦੀ ਹੈ। ਜਿਸ ਵੀ ਸਕੂਲ ਵਿਚ ਵਿਦਿਆਰਥੀਆਂ ਦੀ ਰੂਟੀਨ ਵਿਚ ਗਿਣਤੀ ਘੱਟ ਨਜ਼ਰ ਆਏਗੀ ਤਾਂ ਉਸਦੀ ਜਾਂਚ ਕਰਵਾ ਕੇ ਡੀਈਓ ਦੀ ਵਿਭਾਗ ਵਲੋਂ ਜਵਾਬ-ਤਲਬੀ ਕੀਤੀ ਜਾਵੇਗੀ। 2023-09-07 Parvasi Chandigarh Share Facebook Twitter Google + Stumbleupon LinkedIn Pinterest