Breaking News
Home / ਭਾਰਤ / ਜੀ-20 ਸੰਮੇਲਨ ਵਿਚ ਹਿੱਸਾ ਲੈਣਗੇ 25 ਆਲਮੀ ਆਗੂ

ਜੀ-20 ਸੰਮੇਲਨ ਵਿਚ ਹਿੱਸਾ ਲੈਣਗੇ 25 ਆਲਮੀ ਆਗੂ

ਰੂਸੀ ਤੇ ਯੂਕਰੇਨੀ ਰਾਸ਼ਟਰਪਤੀ ਜੀ-20 ਸੰਮੇਲਨ ਵਿਚੋਂ ਰਹਿਣਗੇ ਗ਼ੈਰਹਾਜ਼ਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੀਂ ਦਿੱਲੀ ਵਿਚ 9 ਅਤੇ 10 ਸਤੰਬਰ ਨੂੰ ਹੋਣ ਵਾਲੇ ਜੀ 20 ਸੰਮੇਲਨ ਵਿੱਚ ਘੱਟੋ-ਘੱਟ 25 ਮੁਲਕਾਂ ਦੇ ਆਗੂ ਹਿੱਸਾ ਲੈਣਗੇ ਜਦਕਿ ਰੂਸ ਅਤੇ ਯੂਕਰੇਨ ਦੇ ਰਾਸ਼ਟਰਪਤੀ ਸ਼ਾਮਲ ਨਹੀਂ ਹੋਣਗੇ। ਜੀ 20 ਮੈਂਬਰ ਮੁਲਕਾਂ ਵਿੱਚੋਂ 18 ਆਗੂ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ। ਇਸ ਸਮੂਹ ‘ਚੋਂ ਗੈਰ-ਹਾਜ਼ਰ ਰਹਿਣ ਵਾਲੇ ਆਗੂਆਂ ‘ਚ ਪੂਤਿਨ ਅਤੇ ਮੈਕਸੀਕੋ ਦੇ ਰਾਸ਼ਟਰਪਤੀ ਸ਼ਾਮਲ ਹਨ।
ਸੂਤਰਾਂ ਮੁਤਾਬਕ ਹੁਣ ਤੱਕ ਸਾਊਦੀ ਅਰਬ, ਦੱਖਣੀ ਅਫ਼ਰੀਕਾ, ਤੁਰਕੀ, ਮੈਕਸੀਕੋ, ਜਪਾਨ, ਇਟਲੀ, ਜਰਮਨੀ, ਇੰਡੋਨੇਸ਼ੀਆ, ਬ੍ਰਾਜ਼ੀਲ ਅਤੇ ਅਰਜਨਟੀਨਾ ਵੱਲੋਂ ਹਾਜ਼ਰੀ ਸਬੰਧੀ ਪੁਸ਼ਟੀ ਨਹੀਂ ਕੀਤੀ ਗਈ ਹੈ। ਇਨ੍ਹਾਂ ਮੁਲਕਾਂ ਵਿੱਚ ਕਾਰਜਸ਼ੀਲ ਭਾਰਤੀ ਮਿਸ਼ਨਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮੈਕਸੀਕੋ ਨੂੰ ਛੱਡ ਕੇ ਇਹ ਮੁਲਕ ਸੰਮੇਲਨ ਵਿੱਚ ਹਿੱਸਾ ਲੈਣਗੇ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਆਪਣੇ ਦੌਰੇ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਸੂਤਰਾਂ ਮੁਤਾਬਕ ਆਰਥਿਕ ਮੰਦੀ ਕਾਰਨ ਚੀਨ ਇਸ ਸਮਾਗਮ ਵਿੱਚ ਸ਼ਿਰਕਤ ਕਰੇਗਾ। ਇਸ ਤੋਂ ਇਲਾਵਾ ਕੁੱਲ ਨੌਂ ਅਬਜ਼ਰਬਰ ਮੁਲਕ ਸੰਮੇਲਨ ਵਿੱਚ ਸ਼ਿਰਕਤ ਕਰਨਗੇ, ਖਾਸ ਤੌਰ ‘ਤੇ ਉਹ, ਜਿਨ੍ਹਾਂ ਨੂੰ ਭਾਰਤ ਵੱਲੋਂ ਸੱਦਾ ਦਿੱਤਾ ਗਿਆ ਹੈ। ਘੱਟੋ-ਘੱਟ ਦਸ ਕੌਮਾਂਤਰੀ ਸੰਸਥਾਵਾਂ ਦੇ ਮੁਖੀ ਵੀ ਇਸ ਸੰਮੇਲਨ ਵਿੱਚ ਹਿੱਸਾ ਲੈਣਗੇ, ਜਿਨ੍ਹਾਂ ਵਿੱਚ ਸੰਯੁਕਤ ਰਾਸ਼ਟਰ, ਡਬਲਿਊਟੀਓ, ਏਸ਼ੀਅਨ, ਵਿਸ਼ਵ ਬੈਂਕ, ਬਰਿਕਸ ਤੇ ਐੱਸਸੀਓ ਸ਼ਾਮਲ ਹਨ।

 

Check Also

ਡਾ. ਅੰਬੇਡਕਰ ਨੂੰ ਪ੍ਰਧਾਨ ਮੰਤਰੀ ਮੋਦੀ ਵਲੋਂ ਸ਼ਰਧਾਂਜਲੀ ਭੇਟ

ਪੰਜਾਬ ਵਿਚ ਵੀ ਵੱਖ-ਵੱਖ ਥਾਵਾਂ ’ਤੇ ਡਾ. ਅੰਬੇਡਕਰ ਸਬੰਧੀ ਹੋਏ ਸਮਾਗਮ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ …