-8.3 C
Toronto
Wednesday, January 21, 2026
spot_img
Homeਕੈਨੇਡਾਕੈਨੇਡਾ ਫੇਰੀ 'ਤੇ ਆਈ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੀ ਪੋਤਰੀ ਦਾ ਸਨਮਾਨ

ਕੈਨੇਡਾ ਫੇਰੀ ‘ਤੇ ਆਈ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੀ ਪੋਤਰੀ ਦਾ ਸਨਮਾਨ

Kamagatamaru News Captio copy copyਬੀਤੇ ਦਿਨੀਂ ਕੈਨੇਡਾ ਦੇ ਪਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 102 ਸਾਲ ਪਹਿਲਾਂ ਵਾਪਰੀ ਕਾਮਾਗਾਟਾ ਮਾਰੂ ਘਟਨਾਂ ਦੀ ਕੈਨੇਡਾ ਦੀ ਪਾਰਲੀਮੈਂਟ ‘ਚ ਮਾਫੀ ਮੰਗੇ ਜਾਣ ਸਮੇਂ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੀ ਪੋਤਰੀ ਸਰਦਾਰਨੀ ਹਰਭਜਨ ਕੌਰ ਅਤੇ ਉਹਨਾਂ ਦੇ ਪਤੀ ਸਰਦਾਰ ਤਰਲੋਚਨ ਸਿੰਘ ਵਿਰਕ ਐਡਵੋਕੇਟ ਜੰਡਿਆਲਾ ਗੁਰੂ (ਅੰਮ੍ਰਿਤਸਰ) ਹੁਰਾਂ ਨੂੰ ਵਿਸ਼ੇਸ਼ ਸੱਦਾ ਪੱਤਰ ਭੇਜ ਕੇ ਕੈਨੇਡਾ ਬੁਲਾਇਆ ਗਿਆ ਸੀ। ਉਹਨਾਂ ਦੀ ਭਾਰਤ ਵਾਪਸੀ ਸਮੇਂ ਸਰਦਾਰਨੀ ਹਰਭਜਨ ਕੌਰ ਅਤੇ ਉਹਨਾਂ ਦੇ ਪਤੀ ਸ੍ਰ: ਤਰਲੋਚਨ ਸਿੰਘ ਵਿਰਕ ਹੁਰਾਂ ਨੂੰ ਕੰਵਲਜੀਤ ਸਿੰਘ ਕੰਵਲ ਚੀਫ ਐਡੀਟਰ ਵਤਨੋਂ ਪਾਰ ਪੰਜਾਬੀ ਨਿਊਜ਼ ਦੇ ਪਰਿਵਾਰ  ਵੱਲੋਂ ਆਪਣੀ ਬਰੈਂਪਟਨ ਰਿਹਾਇਸ਼ ਤੇ ਵਿਦਾਇਗੀ ਚਾਹ ਪਾਰਟੀ ਦਿੱਤੀ ਗਈ। ਇਸ ਮੌਕੇ ਉਹਨਾਂ ਨੂੰ ਕੈਨੇਡਾ ਸਰਕਾਰ ਵੱਲੋਂ ਮੈਂਬਰ ਪਾਰਲੀਮੈਂਟ ਮਾਣਯੋਗ ਰਮੇਸ਼ਵਰ ਸਿੰਘ ਸੰਘਾ ਅਤੇ ਓਨਟਾਰੀਓ ਸੂਬੇ ਦੀ ਸਰਕਾਰ ਵੱਲੋਂ ਵਿੱਕ ਢਿੱਲੋਂ ਅਤੇ ਹਰਿੰਦਰ ਮੱਲੀ੍ਹ (ਦੋਵੇਂ ਐਮ ਪੀ ਪੀ) ਹੁਰਾਂ ਨੇ ਦੋਹਾਂ ਸਰਕਾਰਾਂ ਵੱਲੋਂ ਵਿਸ਼ੇਸ਼ ਸਰਟੀਫੀਕੇਟ ਦੇ ਕੇ ਸਨਮਾਨਿੱਤ ਕੀਤਾ ਗਿਆ। ਤਸਵੀਰ ਵਿੱਚ ਵਿਰਕ ਪਰਿਵਾਰ  ਤੋਂ ਇਲਾਵਾ ਕੈਨੇਡਾ ਦੀ ਪਾਰਲੀਮੈਂਟ ਚ  6 ਵਾਰ ਲਗਾਤਾਰ ਮੈਂਬਰ ਪਾਰਲੀਮੈਂਟ ਰਹਿ ਚੁਕੇ ਪਹਿਲੇ ਦਸਤਾਰਧਾਰੀ ਸਿੱਖ ਮਾਣਯੋਗ ਸ੍ਰ: ਗੁਰਬਖਸ਼ ਸਿੰਘ ਮੱਲੀ ਵੀ ਨਜ਼ਰ ਆ ਰਹੇ  ਹਨ।

RELATED ARTICLES
POPULAR POSTS