ਈਟੋਬੀਕੋਕ : ਪ੍ਰੀਮੀਅਰ ਅਤੇ ਪੀਸੀ ਪਾਰਟੀ ਉਨਟਾਰੀਓ ਦੇ ਲੀਡਰ ਡਗ ਫੋਰਡ ਨੇ ਆਪਣੇ ਚੋਣ ਅਭਿਆਨ ਲਈ ਕੰਪੇਨ ਬੱਸ ‘ਯੈਸ ਐਕਸਪ੍ਰੈਸ’ ਨੂੰ ਸਭ ਦੇ ਸਾਹਮਣੇ ਪੇਸ਼ ਕੀਤਾ। ਡਗ ਫੋਰਡ ਆਉਣ ਵਾਲੇ ਦਿਨਾਂ ਵਿਚ ਇਸ ਬੱਸ ‘ਤੇ ਸਵਾਰ ਹੋ ਕੇ ਪੂਰੇ ਸੂਬੇ ਵਿਚ ਲੋਕਾਂ ਨਾਲ ਮਿਲਦੇ ਹੋਏ ਦਿਸਣਗੇ। ਉਹ ਵੋਟਰਾਂ ਕੋਲ ਜਾ ਰਹੇ ਹਨ ਅਤੇ ਉਨਟਾਰੀਓ ਦੇ ਵਿਕਾਸ ਦੀ ਨਵੀਂ ਕਹਾਣੀ ਨੂੰ ਲਿਖਣ ਦੀ ਸ਼ੁਰੂਆਤ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਿਹਤਰ ਨੌਕਰੀਆਂ ਅਤੇ ਵਧੇ ਹੋਏ ਵੇਤਨ ਦੇ ਨਾਲ ਸੂਬੇ ਦੀ ਆਰਥਿਕਤਾ ਨੂੰ ਨਵੇਂ ਸਿਰੇ ਤੋਂ ਖੜ੍ਹਾ ਕਰ ਰਹੇ ਹਨ। ਇਸਦੇ ਨਾਲ ਹੀ ਹਾਈਵੇ ਅਤੇ ਇਨਫਰਾਸਟਰੱਕਚਰ ਨੂੰ ਬਿਹਤਰ ਕੀਤਾ ਜਾ ਰਿਹਾ ਹੈ। ਹਾਈਵੇ 413 ਅਤੇ ਬਰਾਡਫੋਰਡ ਬਾਈਪਾਸ ਨੂੰ ਵੀ ਵੱਡਾ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਸਕਿਲਡ ਟਰੇਡ ਵਿਚ ਵੀ ਨਵੇਂ ਵਰਕਰਾਂ ਨੂੰ ਲਿਆਂਦਾ ਜਾ ਰਿਹਾ ਹੈ। ਇਸਦੇ ਨਾਲ ਹੀ ਗੈਸ ਟੈਕਸ ਵਿਚ ਕਮੀ ਕਰਨ ਦੇ ਨਾਲ ਹੀ ਲਾਈਸੈਂਸ ਪਲੇਟ ਸਟਿਕਰ ਫੀਸ ਨੂੰ ਵੀ ਹਟਾਇਆ ਜਾ ਰਿਹਾ ਹੈ। ਨਵੇਂ ਹਸਪਤਾਲਾਂ ਵਿਚ ਨਿਵੇਸ਼ ਨੂੰ ਖੋਲ੍ਹਿਆ ਜਾ ਰਿਹਾ ਹੈ ਅਤੇ ਪੀਪੀਈ ਦੀ ਘਰੇਲੂ ਪ੍ਰੋਡਕਸ਼ਨ ਨੂੰ ਵਧਾਇਆ ਜਾ ਰਿਹਾ ਹੈ ਅਤੇ ਨਰਸਾਂ, ਡਾਕਟਰਾਂ ਅਤੇ ਪਰਸਨਲ ਸਪੋਰਟ ਵਰਕਰਾਂ ਨੂੰ ਵੀ ਨਿਯੁਕਤ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਉਨਟਾਰੀਓ ਪੀਸੀ ਪਾਰਟੀ ਨੇ ਅਮੀਨ ਮਾਸੌਦੀ ਦੇ ਪ੍ਰੀਮੀਅਰ ਆਫਿਸ ਦੇ ਪ੍ਰਿੰਸੀਪਲ ਸੈਕਟਰੀ ਦੇ ਅਹੁਦੇ ਤੋਂ ਹਟਣ ਦਾ ਐਲਾਨ ਕੀਤਾ ਹੈ। ਉਹ ਹੁਣ ਕੰਪੇਨ ਮੈਨੇਜਰ ਹੋਣਗੇ ਅਤੇ ਸੀਨੀਅਰ ਲੀਡਰਸ਼ਿਪ ਟੀਮ ਦਾ ਜਿੰਮਾ ਵੀ ਸੰਭਾਲਣਗੇ। ਉਹ ਓਵਰਸੀਜ਼ ਕੰਪੇਨ ਸੰਚਾਲਣ ਨੂੰ ਵੀ ਦੇਖਣਗੇ ਅਤੇ ਪ੍ਰੀਮੀਅਰ ਡੱਗ ਫੋਰਡ ਨੂੰ ਰਾਜਨੀਤਕ ਸਲਾਹ ਵੀ ਦੇਣਗੇ।