ਬਰੈਂਪਟਨ : ਕੈਨੇਡਾ ਦੀ ਸ਼ੌਕਰ ਦੀ ਨੈਸ਼ਨਲ ਸ਼ੌਕਰ ਟੀਮ ਦੇ ਡੁਮੀਨਿਕਾ ਦੇ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਹੋਇਆਂ ਬਰੈਂਪਟਨ ਸਾਊਥ ਤੋਂ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਇਸ ਸਬੰਧੀ ਹਾਊਸ ਆਫ਼ ਕਾਮਨਜ਼ ਵਿਚ ਬਿਆਨ ਦਿੰਦਿਆਂ ਹੋਇਆਂ ਕਿਹਾ ਕਿ ਇਸ ਟੀਮ ਨੇ ਦੇਸ਼ ਦਾ ਨਾਂ ਉੱਚਾ ਕੀਤਾ ਹੈ।
ਇਸ ਦੇ ਬਾਰੇ ਪਾਰਲੀਮੈਂਟ ਹਾਊਸ ਵਿਚ ਬੋਲਦਿਆਂ ਹੋਇਆਂ ਉਨ੍ਹਾਂ ਨੇ ਕਿਹਾ, ”ਮੈਨੂੰ ਇਸ ਗੱਲ ‘ਤੇ ਫ਼ਖ਼ਰ ਹੈ ਕਿ ਸੌਕਰ ਦੀ ਇਸ ਟੀਮ ਵਿਚ 6 ਖਿਡਾਰੀ ਬਰੈਂਪਟਨ ਤੋਂ ਹਨ। ਇਸ ਦਾ ਭਾਵ ਹੈ ਕਿ ਇਸ ਟੀਮ ਵਿਚ ਬਰੈਂਪਟਨ ਦੀ ਵਧੀਆ ਭਾਗੀਦਾਰੀ ਹੈ ਅਤੇ ਬਰੈਂਪਟਨ ਨੂੰ ਸਹਿਜੇ ਹੀ ਕੈਨੇਡਾ ਦੀ ‘ਸ਼ੌਕਰ ਕੈਪੀਟਲ’ ਗਰਦਾਨਿਆ ਜਾ ਸਕਦਾ ਹੈ।” ਉਨ੍ਹਾਂ ਕਿਹਾ ਕਿ ਮੇਰੇ ਲਈ ਇਹ ਹੋਰ ਵੀ ਖ਼ੁਸ਼ੀ ਵਾਲੀ ਗੱਲ ਹੈ ਕਿ ਇਨ੍ਹਾਂ 6 ਖਿਡਾਰੀਆਂ ਵਿੱਚੋ 3 ਬਰੈਂਪਟਨ ਯੂਥ ਸੌਕਰ ਕਲੱਬ ਦੇ ਮੈਂਬਰ ਹਨ ਜੋ ਬਰੈਂਪਟਨ ਸਾਊਥ ਨਾਲ ਸਬੰਧਿਤ ਹੈ। ਐੱਮ.ਪੀ. ਸੋਨੀਆ ਸਿੱਧੂ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਬੀ.ਐੱਮ.ਓ. ਖੇਡ-ਮੈਦਾਨ ਵਿਚ ਖੇਡਦਿਆਂ ਹੋਇਆਂ ਕੈਨੇਡਾ ਦੀ ਟੀਮ ਨੇ ਡੂਮੀਨਿਕਾ ਦੀ ਟੀਮ ਨੂੰ ਪੰਜ ਦੇ ਮੁਕਾਬਲੇ ਸਿਫ਼ਰ ਗੋਲਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਬਰੈਂਪਟਨ ਦੇ ਖਿਡਾਰੀਆਂ ਡੋਨੀਲ ਹੈਨਰੀ, ਡੇਵਿਡ ਹੌਇਲੈੱਟ, ਅਤੀਬਾ ਹੁਚਿਨਸਨ, ਕਾਈਲ ਲੈਟਿਨ, ਲਿਆਮ ਮਿੱਲਰ ਅਤੇ ਜੋਨਾਥਨ ਓਸੋਰੀਓ ਨੂੰ ਹਾਰਦਿਕ ਮੁਬਾਰਕਬਾਦ ਦਿੰਦਿਆਂ ਹੋਇਆਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਬਰੈਂਪਟਨ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।
Home / ਕੈਨੇਡਾ / ਕੈਨੇਡਾ ਦੀ ਨੈਸ਼ਨਲ ਸ਼ੌਕਰ ਟੀਮ ਵਿਚ ਬਰੈਂਪਟਨ ਦੇ 6 ਖਿਡਾਰੀਆਂ ਦੀ ਸੋਨੀਆ ਸਿੱਧੂ ਵੱਲੋਂ ਹਾਊਸ ਆਫ਼ ਕਾਮਨਜ਼ ‘ਚ ਸ਼ਲਾਘਾ
Check Also
ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਵੱਲੋਂ ਭਾਰਤ-ਪਾਕਿ ਜੰਗ ਖਿਲਾਫ ਮਤਾ ਪਾਸ
”ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੀਦਾ” ਸਰੀ/ਡਾ. ਗੁਰਵਿੰਦਰ ਸਿੰਘ : ਕੈਨੇਡਾ ਦੇ ਪੰਜਾਬੀ …